ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਯੂਆਈਡੀਏਆਈ ਨੇ ਮ੍ਰਿਤਕ ਵਿਅਕਤੀਆਂ ਦੇ ਆਧਾਰ ਨੰਬਰਾਂ ਨੂੰ ਡੀਐਕਟਿਵੇਟ ਕਰਕੇ ਆਧਾਰ ਡੇਟਾਬੇਸ ਦੀ ਸਟੀਕਤਾ ਅਤੇ ਭਰੋਸੇਯੋਗਤਾ ਬਣਾਏ ਰੱਖਣ ਲਈ ਸਰਗਰਮ ਕਦਮ ਚੁੱਕੇ


1.55 ਕਰੋੜ ਮ੍ਰਿਤਕ ਲੋਕਾਂ ਦੇ ਰਿਕਾਰਡਾਂ ਨੂੰ ਲੱਭਣਾ ਅਤੇ ਉਨ੍ਹਾਂ ਦੇ ਆਧਾਰ ਨੂੰ ਡੀਐਕਟਿਵੇਟ ਕਰਨ ਲਈ ਯੂਆਈਡੀਏਆਈ ਨੇ ਭਾਰਤ ਦੇ ਰਜਿਸਟਰਾਰ ਜਨਰਲ ਦਾ ਸਹਿਯੋਗ ਲਿਆ

ਯੂਆਈਡੀਏਆਈ ਨੇ 24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ myAadhaar ਪੋਰਟਲ ‘ਤੇ ‘ਪਰਿਵਾਰ ਦੇ ਮੈਂਬਰ ਦੀ ਮੌਤ ਦੀ ਸੂਚਨਾ’ ਸੇਵਾ ਸ਼ੁਰੂ ਕੀਤੀ ਹੈ

ਯੂਆਈਡੀਏਆਈ ਨੇ ਮੌਤ ਨਾਲ ਸਬੰਧਿਤ ਡੇਟਾ ਸਰੋਤਾਂ ਦਾ ਵਿਸਥਾਰ ਕੀਤਾ: ਬੈਂਕਾਂ ਅਤੇ ਆਧਾਰ ਸੰਸਥਾਵਾਂ ਨਾਲ ਗਠਜੋੜ ਦੀ ਸੰਭਾਵਨਾ ਤਲਾਸ਼ੀ, ਸੌ ਵਰ੍ਹਿਆਂ ਤੋਂ ਜ਼ਿਆਦਾ ਉਮਰ ਦੇ ਆਧਾਰ ਧਾਰਕਾਂ ਦੀ ਤਸਦੀਕ ਲਈ ਰਾਜਾਂ ਨੂੰ ਸ਼ਾਮਲ ਕੀਤਾ

Posted On: 16 JUL 2025 7:22PM by PIB Chandigarh

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੇਸ਼ਵਾਸੀਆਂ ਅਤੇ ਐੱਨਆਰਆਈ (NRIs) ਨੂੰ ਇੱਕ ਵਿਸ਼ੇਸ਼ 12 ਅੰਕਾਂ ਦੀ ਡਿਜੀਟਲ ਪਹਿਚਾਣ ਯਾਨੀ ਆਧਾਰ ਨੰਬਰ ਪ੍ਰਦਾਨ ਕਰਦਾ ਹੈ, ਜੋ ਕਦੇ ਕਿਸੇ ਹੋਰ ਵਿਅਕਤੀ ਨੂੰ ਮੁੜ: ਅਲਾਟ ਨਹੀਂ ਕੀਤਾ ਜਾਂਦਾ। 12- ਅੰਕਾਂ ਦਾ ਆਧਾਰ ਨੰਬਰ ਬਿਨਾ ਕਿਸੀ ਖੁਫrਆ ਜਾਣਕਾਰੀ ਦੀ ਵਰਤੋਂ ਕੀਤੇ ਤਿਆਰ ਕੀਤਾ ਇੱਕ ਰੈਂਡਮ ਨੰਬਰ ਹੈ, ਇਸ ਲਈ ਸਾਰੇ 12 ਡਿਜੀਟ ਨੰਬਰ ਆਧਾਰ ਨੰਬਰ ਨਹੀਂ ਹੁੰਦੇ। ਹਾਲਾਂਕਿ, ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਆਧਾਰ ਨੰਬਰ ਦਾ ਡੀ-ਐਕਟਿਵੇਟ ਕੀਤਾ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਪਹਿਚਾਣ ਦਾ ਗਲਤ ਇਸਤੇਮਾਲ ਅਤੇ ਧੋਖਾਧੜੀ ਰੋਕੀ ਜਾ ਸਕੇ।

ਮ੍ਰਿਤਕ ਆਧਾਰ ਨੰਬਰਾਂ ਧਾਰਕਾਂ ਦੇ ਆਧਾਰ ਨੰਬਰ ਨੂੰ ਡੀਐਕਟਿਵੇਟ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਥਿਤੀ ਦੀ ਪੁਸ਼ਟੀ ਕਰਨੀ ਵੀ ਮਹੱਤਵਪੂਰਨ ਹੈ, ਕਿਉਂਕਿ ਇਸ ਦੇ ਉਨ੍ਹਾਂ ‘ਤੇ ਵਿਆਪਕ ਪ੍ਰਭਾਵ ਪੈ ਸਕਦੇ ਹਨ।

ਇਸ ਲਈ, ਆਧਾਰ ਡੇਟਾਬੇਸ ਦੀ ਨਿਰੰਤਰ ਸਟੀਕਤਾ ਬਣਾਏ ਰੱਖਣ ਲਈ, ਯੂਆਈਡੀਏਆਈ ਨੇ ਵੱਖ-ਵੱਖ ਸਰੋਤਾਂ ਤੋਂ ਮੌਤ ਦੇ ਰਿਕਾਰਡ ਹਾਸਲ ਕਰਨ ਅਤੇ ਉਚਿਤ ਤਸਦੀਕ ਤੋਂ ਬਾਅਦ ਆਧਾਰ ਨੰਬਰ ਡੀਐਕਟਿਵੇਟ ਕਰਨ ਲਈ ਹੇਠਾਂ ਲਿਖੇ ਸਰਗਰਮ ਕਦਮ ਚੁੱਕੇ ਹਨ:

1.   ਹਾਲ ਹੀ ਵਿੱਚ ਯੂਆਈਡੀਏਆਈ ਨੇ ਭਾਰਤ ਦੇ ਰਜਿਸਟਰਾਰ ਜਨਰਲ (ਆਰਜੀਆਈ) ਤੋਂ ਆਧਾਰ ਨੰਬਰਾਂ ਨਾਲ ਜੁੜੇ ਮੌਤ ਦੇ ਰਿਕਾਰਡ ਸਾਂਝੇ ਕਰਨ ਦੀ ਬੇਨਤੀ ਕੀਤੀ ਸੀ। ਆਰਜੀਆਈ ਨੇ ਹੁਣ ਤੱਕ 24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਿਵਿਲ ਰਜਿਸਟ੍ਰੇਸ਼ਨ ਸਿਸਟਮ (ਸੀਆਰਐੱਸ) ਰਾਹੀਂ ਲਗਭਗ 1.55 ਕਰੋੜ ਮੌਤ ਦੇ ਰਿਕਾਰਡ ਪ੍ਰਦਾਨ ਕੀਤੇ ਹਨ। ਸਹੀ ਤਸਦੀਕ ਤੋਂ ਬਾਅਦ ਲਗਭਗ 1.17 ਕਰੋੜ ਆਧਾਰ ਨੰਬਰਾਂ ਨੂੰ ਡੀਐਕਟਿਵੇਟ ਕਰ ਦਿੱਤਾ ਗਿਆ ਹੈ। ਗੈਰ-ਸੀਆਰਐੱਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਜਾਰੀ ਹੈ। ਹੁਣ ਤੱਕ ਲਗਭਗ 6.7 ਲੱਖ ਮੌਤ ਦੇ ਰਿਕਾਰਡ ਪ੍ਰਾਪਤ ਹੋ ਚੁੱਕੇ ਹਨ, ਅਤੇ ਉਨ੍ਹਾਂ ਨੂੰ ਡੀਐਕਟਿਵੇਟ ਕਰਨ ਦਾ ਕੰਮ ਪ੍ਰਗਤੀ ‘ਤੇ ਹੈ।

2.  ਯੂਆਈਡੀਏਆਈ ਨੇ 9 ਜੂਨ, 2025 ਨੂੰ myAadhaar ਪੋਰਟਲ ‘ਤੇ ਇੱਕ ਨਵੀਂ ਸੇਵਾ- “ਪਰਿਵਾਰ ਦੇ ਮੈਂਬਰ ਦੀ ਮੌਤ ਦੀ ਸੂਚਨਾ”-ਸ਼ੁਰੂ ਕੀਤੀ ਹੈ ਜੋ ਮੌਜੂਦਾ ਸਮੇਂ ਵਿੱਚ 24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਪਲਬਧ ਹੈ। ਇਸ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦੇ ਮ੍ਰਿਤਕ ਮੈਂਬਰ ਦੀ ਮੌਤ ਦੀ ਰਿਪੋਰਟ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਖੁਦ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਅਤੇ ਮ੍ਰਿਤਕ ਵਿਅਕਤੀ ਦਾ ਆਧਾਰ ਨੰਬਰ, ਮੌਤ ਰਜਿਸਟ੍ਰੇਸ਼ਨ ਨੰਬਰ ਅਤੇ ਹੋਰ ਵੇਰਵਾ ਦਰਜ ਕਰਨਾ ਹੋਵੇਗਾ। ਤਸਦੀਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਮ੍ਰਿਤਕ ਵਿਅਕਤੀ ਦਾ ਆਧਾਰ ਨੰਬਰ ਡੀ-ਐਕਟਿਵੇਟ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ। ਬਚੇ ਹੋਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਪੋਰਟਲ ਨਾਲ ਜੋੜਨ ਦਾ ਕੰਮ ਪ੍ਰਗਤੀ ‘ਤੇ ਹੈ।

3.  ਇਸ ਤੋਂ ਇਲਾਵਾ, ਯੂਆਈਡੀਏਆਈ ਬੈਂਕਾਂ ਅਤੇ ਹੋਰ ਆਧਾਰ ਈਕੋਸਿਸਟਮ ਸੰਸਥਾਵਾਂ ਤੋਂ ਮੌਤ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੀ ਸੰਭਾਵਨਾਵਾਂ ਦੀਆਂ ਤਲਾਸ਼ ਕਰ ਰਿਹਾ ਹੈ ਤਾਂ ਜੋ ਮ੍ਰਿਤਕ ਦੇ ਆਧਾਰ ਨੰਬਰ ਨੂੰ ਸਮੇਂ ਸਿਰ ਡੀਐਕਟਿਵੇਟ ਕੀਤਾ ਜਾ ਸਕੇ।

4.  ਯੂਆਈਡੀਏਆਈ ਮ੍ਰਿਤਕ ਆਧਾਰ ਨੰਬਰ ਧਾਰਕਾਂ ਦੀ ਪਹਿਚਾਣ ਕਰਨ ਵਿੱਚ ਰਾਜ ਸਰਕਾਰਾਂ ਦੀ ਸਹਾਇਤਾ ਵੀ ਲੈ ਰਿਹਾ ਹੈ। ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ, 100 ਵਰ੍ਹਿਆਂ ਤੋਂ ਜ਼ਿਆਦਾ ਉਮਰ ਵਾਲੇ ਆਧਾਰ ਧਾਰਕਾਂ ਦਾ ਡੈਮੋਗ੍ਰਾਫਿਕ ਡੇਟਾ ਰਾਜਾਂ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ਇਹ ਤਸਦੀਕ ਕੀਤਾ ਜਾ ਸਕੇ ਕਿ ਆਧਾਰ ਧਾਰਕ ਜੀਵਿਤ ਹੈ ਜਾਂ ਨਹੀਂ। ਅਜਿਹੀ ਤਸਦੀਕ ਰਿਪੋਰਟ ਪ੍ਰਾਪਤ ਹੋਣ ‘ਤੇ ਅਜਿਹੇ ਆਧਾਰ ਨੰਬਰ ਨੂੰ ਡੀਐਕਟਿਵੇਟ ਕਰਨ ਤੋਂ ਪਹਿਲਾਂ ਜ਼ਰੂਰੀ ਤਸਦੀਕ ਕੀਤੀ ਜਾਵੇਗੀ।

ਕਿਸੇ ਪਰਿਵਾਰ ਦੇ ਮੈਂਬਰ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਆਧਾਰ ਨੰਬਰ ਦੇ ਅਣਅਧਿਕਾਰਤ ਇਸਤੇਮਾਲ ਨੂੰ ਰੋਕਣ ਲਈ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਆਧਾਰ ਧਾਰਕ ਮੌਤ ਰਜਿਸਟ੍ਰੇਸ਼ਨ ਅਥਾਰਟੀ ਤੋਂ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ myAadhaar ਪੋਰਟਲ ‘ਤੇ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਦੀ ਸੂਚਨਾ ਦੇਣ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।

*****

ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜਿਤ/ਅਪਰਾਜਿਤਾ ਪ੍ਰਿਯਦਰਸ਼ਿਨੀ/ਏਕੇ


(Release ID: 2145516)