ਪੁਲਾੜ ਵਿਭਾਗ
azadi ka amrit mahotsav

ਭਾਰਤ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਇਤਿਹਾਸਕ ਵਾਪਸੀ ਦਾ ਜਸ਼ਨ ਮਨਾਇਆ; ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇੱਕ ਸਥਾਈ ਸਥਾਨ ਬਣਾਇਆ


ਮੰਤਰੀ ਨੇ ਕਿਹਾ ‘ਵਿਸ਼ਵ ਬੰਧੂ ਇਨ 'ਔਰਬਿਟ’: ਭਾਰਤ ਨੇ ਗਲੋਬਲ ਸਪੇਸ ਪਾਰਟਨਰਸ਼ਿਪ ਦੀ ਮੁੜ ਪੁਸ਼ਟੀ ਕੀਤੀ

ਇਹ ਅਜਿਹੇ ਪ੍ਰਯੋਗ ਹਨ ਜੋ ਪਹਿਲਾਂ ਕਦੇ ਨਹੀਂ ਹੋਏ: ਪੁਲਾੜ ਬਾਰੇ ਰਾਜ ਮੰਤਰੀ

Posted On: 15 JUL 2025 6:40PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੰਗਲਵਾਰ ਨੂੰ ਐਕਸੀਓਮ-4 ਪੁਲਾੜ ਮਿਸ਼ਨ ਨਾਲ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਸੁਰੱਖਿਅਤ ਵਾਪਸੀ ਨੂੰ ਦੁਨੀਆ ਲਈ ਮਾਣ ਦਾ ਪਲ, ਭਾਰਤ ਲਈ ਵੈਭਵ ਦਾ ਪਲ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਨੇ ਗਲੋਬਲ ਸਪੇਸ ਈਕੋਸਿਸਟਮ ਵਿੱਚ ਆਪਣਾ ਸਹੀ ਸਥਾਨ ਪ੍ਰਾਪਤ ਕਰ ਲਿਆ ਹੈ।  

ਸ਼੍ਰੀ ਸਿੰਘ ਨੇ ਉਨ੍ਹਾਂ ਦੀ ਲਾਈਵ ਵਾਪਸੀ ਦੇਖਣ ਤੋਂ ਬਾਅਦ ਵਿਗਿਆਨੀਆਂਮੀਡੀਆ ਕਰਮਚਾਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਭਾਰਤ ਮਾਤਾ ਦਾ ਇੱਕ ਮਹਾਨ ਸਪੂਤ ਵਾਪਸ ਪਰਤਿਆ ਹੈ। ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇੱਕ ਸਥਾਈ ਸਥਾਨ ਬਣਾਇਆ ਹੈ।

ਗਰੁੱਪ ਕੈਪਟਨ ਸ਼ੁਕਲਾ, ਭਾਰਤੀ ਪੁਲਾੜ ਯਾਤਰੀ ਅਤੇ ਚਾਰ ਲੋਕਾਂ ਦੇ ਐਕਸੀਓਮ-4 ਕਮਰਸ਼ੀਅਲ ਮਿਸ਼ਨ ਦੇ ਮੁੱਖ ਮੈਂਬਰ, ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਦੇ ਤੁਰੰਤ ਬਾਅਦ ਪ੍ਰਸ਼ਾਂਤ ਮਹਾਸਾਗਰ ਵਿੱਚ ਸੈਨ ਡਿਏਗੋ ਦੇ ਕੰਢੇ ਦੇ ਨੇੜੇ ਸਪੇਸਐਕਸ ਡ੍ਰੈਗਨ ਕੈਪਸੂਲ ਗ੍ਰੇਸ ਵਿੱਚ ਧਰਤੀ ਤੇ ਵਾਪਸੀ ਕੀਤੀ। ਇਹ ਪੁਲਾੜ ਯਾਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੇ 18 ਦਿਨਾਂ ਤੱਕ ਰਹਿਣ ਤੋਂ ਬਾਅਦ 22.5 ਘੰਟੇ ਦੀ ਯਾਤਰਾ ਕਰਕੇ ਧਰਤੀ ਤੇ ਵਾਪਸ ਪਰਤਿਆ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਮਿਸ਼ਨ ਭਾਰਤ ਦੀ ਗਲੋਬਲ ਸਪੇਸ ਐਕਸਪਲੋਰੇਸ਼ਨ ਵਿੱਚ ਵਧਦੇ ਕੱਦ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ, ਇਹ ਅਜਿਹੇ ਪ੍ਰਯੋਗ ਹਨ ਜੋ ਪਹਿਲਾਂ ਕਦੇ ਨਹੀਂ ਹੋਏ। ਇਹ ਭਾਰਤ ਦੇ ਵਿਗਿਆਨਕ ਅਤੇ ਟੈਕਨੋਲੋਜੀ ਅਭਿਲਾਸ਼ਾਵਾਂ ਲਈ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਦੀ ਸਫਲਤਾ ਦਾ ਮਾਨਵਤਾ ਤੇ ਲੰਬੇ ਸਮੇਂ ਤੱਕ ਪ੍ਰਭਾਵ ਪਵੇਗਾ।

ਐਕਸੀਓਮ-4 ਦੇ ਚਾਲਕ ਦਲ ਵਿੱਚ ਅਨੁਭਵੀ ਅਮਰੀਕੀ ਪੁਲਾੜ ਯਾਤਰੀ ਅਤੇ ਮਿਸ਼ਨ ਕਮਾਂਡਰ ਪੈਗੀ ਵਿਹਟਸਨਪੋਲੈਂਡ ਦੀ ਸਲਾਵੋਜ਼ ਓਜ਼ਨਾਨਸਕੀ-ਵਿਸਨੀਵਸਕੀਹੰਗਰੀ ਦੇ ਟਿਬੋਰ ਕਾਪੂ ਅਤੇ ਭਾਰਤ ਦੇ ਸ਼ੁਭਾਸ਼ੂ ਸ਼ੁਕਲਾ (Peggy Whitson, Poland’s Slawosz Uznanski-Wisniewski, Hungary’s Tibor Kapu, and India’s Shukla) ਸ਼ਾਮਲ ਸਨ। ਇਹ ਪੁਲਾੜ ਯਾਨ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:45 ਵਜੇ ਆਈਐੱਸਐੱਸ ਤੋਂ ਵੱਖ ਹੋਇਆ।

ਅਗਲੇ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਚਾਰੇ ਪੁਲਾੜ ਯਾਤਰੀ 23 ਜੁਲਾਈ ਤੱਕ ਕੁਆਰੰਟਾਈਨ ਵਿੱਚ ਰਹਿਣਗੇ ਤਾਂ ਜੋ ਮੈਡੀਕਲ ਅਤੇ ਮੁੜ-ਅਨੁਕੂਲਨ ਪ੍ਰਕਿਰਿਆਵਾਂ ਪੂਰੀਆਂ ਹੋ ਸਕਣ। ਉਨ੍ਹਾਂ ਨੇ ਕਿਹਾ ਕਿ 24 ਜੁਲਾਈ ਤੋਂ ਉਹ ਇਸਰੋ ਦੇ ਨਾਲ ਚਰਚਾਂ ਸ਼ੁਰੂ ਕਰਨਗੇ, ਜਿਸ ਤੋਂ ਬਾਅਦ ਐਕਸੀਓਮ ਅਤੇ ਨਾਸਾ ਦੇ ਨਾਲ ਡੀਬ੍ਰੀਫਿੰਗ ਹੋਵੇਗੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਲਮੀ ਦ੍ਰਿਸ਼ਟੀਕੋਣ ਵਸੁਧੈਵ ਕੁਟੁੰਬਕਮ (Vasudhaiva Kutumbakam) (ਦੁਨੀਆ ਇੱਕ ਪਰਿਵਾਰ ਹੈ) ਦਾ ਜ਼ਿਕਰ ਕਰਦੇ ਹੋਏ, ਡਾ. ਸਿੰਘ ਨੇ ਕਿਹਾ ਕਿ ਇਹ ਮਿਸ਼ਨ ਭਾਰਤ ਦੀ ਆਲਮੀ ਵਿਗਿਆਨਕ ਸਹਿਯੋਗ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਨੇ ਭਾਰਤੀ ਪੁਲਾੜ ਯਾਤਰੀ ਨੂੰ ਇੱਕ ਸੱਚੇ ਵਿਸ਼ਵ ਬੰਧੂ (Vishwa Bandhu) ਕਿਹਾ, ਇੱਕ ਆਲਮੀ ਨਾਗਰਿਕ ਜਿਸ ਨੇ ਪੁਲਾੜ ਵਿੱਚ ਸਰਬ-ਵਿਆਪਕ ਭਾਈਚਾਰੇ ਦੀ ਭਾਵਨਾ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਕਿਹਾ, “ਇਹ ਸਿਰਫ ਇੱਕ ਵਿਗਿਆਨਕ ਮਿਸ਼ਨ ਨਹੀਂ ਹੈ ਸਗੋਂ ਇਹ ਮਾਨਵਤਾ ਦੀ ਸਾਂਝੀ ਯਾਤਰਾ ਵਿੱਚ ਭਾਰਤ ਦੇ ਇੱਕ ਵਿਸ਼ਵਾਸਯੋਗ ਸਾਂਝੇਦਾਰ ਦੀ ਭੂਮਿਕਾ ਨੂੰ ਪ੍ਰਤੀਬਿੰਬਤ ਕਰਦਾ ਹੈ।"

ਡਾ. ਜਿਤੇਂਦਰ ਸਿੰਘ ਨੇ ਇਹ ਵੀ ਸੰਕੇਤ ਦਿੱਤੇ ਕਿ ਮਿਸ਼ਨ ਪੂਰਾ ਹੋਣ ਤੋਂ ਬਾਅਦ ਦੇ ਪ੍ਰੋਟੋਕੌਲ ਅਤੇ ਵਿਦੇਸ਼ ਵਿੱਚ ਚਰਚਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਸ਼ੁਕਲਾ 17 ਅਗਸਤ ਦੇ ਨੇੜੇ ਭਾਰਤ ਪਰਤ ਆਉਣਗੇ।

ਕੇਂਦਰੀ ਮੰਤਰੀ ਨੇ ਸੁਰੱਖਿਅਤ ਵਾਪਸੀ ਨੂੰ ਇੱਕ ਵਿਗਿਆਨਕ ਅਤੇ ਪ੍ਰਤੀਕਾਤਮਕ ਉਪਲਬਧੀ ਦੱਸਦੇ ਹੋਏ ਕਿਹਾ, ਪ੍ਰਧਾਨ ਮੰਤਰੀ ਮੋਦੀ ਦੁਆਰਾ ਪੁਲਾੜ ਵੱਲ ਦੇਖਣ ਅਤੇ ਵੱਡੇ ਸੁਪਨੇ ਦੇਖਣ ਦਾ ਸੱਦਾ ਸਾਕਾਰ ਹੋਣ ਲੱਗਿਆ ਹੈ। ਇਹ ਸਫਲ ਮਿਸ਼ਨ ਸਿਰਫ ਇੱਕ ਸ਼ੁਰੂਆਤ ਹੈ ਅਤੇ ਇਹ ਦੇਸ਼ ਵਾਸੀਆਂ ਦੀ ਨਵੀਂ ਪੀੜ੍ਹੀ ਨੂੰ ਵਿਗਿਆਨ ਅਤੇ ਪੁਲਾੜ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗਾ।

ਭਾਰਤ ਦੀ ਗਲੋਬਲ ਹਿਊਮਨ ਸਪੇਸਫਲਾਈਟ ਪ੍ਰੋਗਰਾਮ ਵਿੱਚ ਵਧਦੀ ਭੂਮਿਕਾ, ਜਿਸ ਵਿੱਚ ਆਉਣ ਵਾਲਾ ਗਗਨਯਾਨ ਮਿਸ਼ਨ ਸ਼ਾਮਲ ਹੈ, ਸ਼੍ਰੀ ਸ਼ੁਕਲਾ ਦੀ ਐਕਸੀਓਮ-4 ਵਿੱਚ ਭਾਗੀਦਾਰੀ ਨਾਲ ਹੋਰ ਜ਼ਿਆਦਾ ਸਸ਼ਕਤ ਹੁੰਦਾ ਹੈ। ਭਾਰਤ ਲਈ ਇਹ ਵਾਪਸੀ ਇੱਕ ਪੁਲਾੜ ਮਿਸ਼ਨ ਦੀ ਸਮਾਪਤੀ ਤੋਂ ਕਿਤੇ ਵਧ ਹੈ ਅਤੇ ਇਹ ਅੰਤਰਰਾਸ਼ਟਰੀ ਪੁਲਾੜ ਸਹਿਯੋਗ ਦੇ ਭਵਿੱਖ ਵਿੱਚ ਇੱਕ ਆਤਮ ਵਿਸ਼ਵਾਸਪੂਰਣ ਕਦਮ ਹੈ।

******

ਐੱਨਕੇਆਰ/ਪੀਐੱਸਐੱਮ


(Release ID: 2145301) Visitor Counter : 4