ਟੈਕਸਟਾਈਲ ਮੰਤਰਾਲਾ
azadi ka amrit mahotsav

ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਜਪਾਨ ਦਾ ਅਧਿਕਾਰਤ ਦੌਰਾ ਸ਼ੁਰੂ ਕੀਤਾ ਅਤੇ ਜਪਾਨੀ ਕੱਪੜਾ ਉਦਯੋਗ ਦੇ ਆਗੂਆਂ ਨਾਲ ਮੁੱਖ ਮੀਟਿੰਗਾਂ ਕੀਤੀਆਂ।


ਸ਼੍ਰੀ ਗਿਰੀਰਾਜ ਸਿੰਘ ਨੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਜਪਾਨ ਦੀ ਆਪਣੀ ਅਧਿਕਾਰਤ ਯਾਤਰਾ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਗਾਂਧੀ ਜੀ ਦੇ ਸੱਚ, ਅਹਿੰਸਾ ਅਤੇ ਦਇਆ ਦੇ ਆਦਰਸ਼ਾਂ ਦੀ ਸਥਾਈ ਪ੍ਰਸੰਗਿਕਤਾ ਨੂੰ ਉਜਾਗਰ ਕੀਤਾ ਗਿਆ।

Posted On: 15 JUL 2025 2:48PM by PIB Chandigarh

ਕੇਂਦਰੀ ਕੱਪੜਾ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 14 ਜੁਲਾਈ 2025 ਨੂੰ ਟੋਕੀਓ, ਜਾਪਾਨ ਦੇ ਆਪਣੇ ਅਧਿਕਾਰਤ ਦੌਰੇ ਦੀ ਸ਼ੁਰੂਆਤ ਮਹਾਤਮਾ ਗਾਂਧੀ ਜੀ ਦੀ ਮੂਰਤੀ 'ਤੇ ਫੁੱਲ ਭੇਟ ਕਰਕੇ ਕੀਤੀ, ਜਿਸ ਵਿੱਚ ਉਨ੍ਹਾਂ ਗਾਂਧੀ ਜੀ ਦੇ ਆਦਰਸ਼, ਸੱਚਾਈ, ਅਹਿੰਸਾ ਅਤੇ ਦਇਆ ਦੇ ਸਥਾਈ ਪ੍ਰਸੰਗਿਕਤਾ ਨੂੰ ਉਜਾਗਰ ਕੀਤਾ। ਗੌਰਤਲਬ ਹੈ ਕਿ ਸ਼੍ਰੀ ਗਿਰੀਰਾਜ ਸਿੰਘ ਨੇ ਟੋਕੀਓ ਵਿੱਚ ਭਾਰਤੀ ਦੂਤਾਵਾਸ ਦਾ ਦੌਰਾ ਕੀਤਾ ਅਤੇ ਰਾਜਦੂਤ ਸ਼੍ਰੀ ਸਿਬੀ ਜਾਰਜ ਵੱਲੋਂ ਭਾਰਤ-ਜਾਪਾਨ ਸਬੰਧਾਂ ਅਤੇ ਟੈਕਸਟਾਈਲ ਖੇਤਰ ਵਿੱਚ ਮੌਕਿਆਂ ਬਾਰੇ ਇੱਕ ਸੰਖੇਪ ਜਾਣਕਾਰੀ ਦੀ ਪ੍ਰਧਾਨਗੀ ਕੀਤੀ। ਇਸ ਤੋਂ ਬਾਅਦ ਦੁਨੀਆ ਦੀਆਂ ਪ੍ਰਮੁੱਖ ਕੱਪੜਿਆਂ ਦੀਆਂ ਰਿਟੇਲ ਕੰਪਨੀਆਂ ਵਿੱਚੋਂ ਇੱਕ, ਫਾਸਟ ਰਿਟੇਲਿੰਗ ਕੰਪਨੀ ਲਿਮਟਿਡ ਦੇ ਚੇਅਰਮੈਨ, ਪ੍ਰਧਾਨ ਅਤੇ ਸੀਈਓ ਸ਼੍ਰੀ ਤਾਦਾਸ਼ੀ ਯਾਨਾਈ ਨਾਲ ਇੱਕ ਰਣਨੀਤਕ ਮੀਟਿੰਗ ਹੋਈ, ਜਿਸ ਵਿਚ ਭਾਰਤ ਵਿੱਚ ਤੇਜੀ ਨਾਲ ਰਿਟੇਲ ਸਰੋਤ, ਨਿਰਮਾਣ ਅਤੇ ਰਿਟੇਲ ਕਾਰਜਾਂ ਦੇ ਵਿਸਥਾਰ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸ਼੍ਰੀ ਗਿਰੀਰਾਜ ਸਿੰਘ ਨੇ ਮੋਹਰੀ ਟੈਕਸਟਾਈਲ ਕੰਪਨੀ ਓਈਐੱਮ(OEM) ਅਤੇ ਸਟਾਈਲਮ ਕੰਪਨੀ ਲਿਮਟਿਡ ਦੀ ਆਗੂ ਟੀਮ ਨਾਲ ਵੀ ਮੁਲਾਕਾਤ ਕੀਤੀ, ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਿੱਤਰਾ ਪਾਰਕਸ ਅਤੇ ਹੋਰ ਸਰਕਾਰੀ ਪਹਿਲਕਦਮੀਆਂ ਰਾਹੀਂ ਭਾਰਤ ਨਾਲ ਆਪਣੇ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਸ਼੍ਰੀ ਗਿਰੀਰਾਜ ਸਿੰਘ ਨੇ ਇੱਕ ਡਾਇਸੋ ਇੰਡਸਟਰੀਜ਼ ਦੇ ਡਾਇਰੈਕਟਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਭਾਰਤ ਵਿੱਚ 200 ਸਟੋਰ ਖੋਲ੍ਹਣ ਅਤੇ ਕਪਾਹ ਉਤਪਾਦਾਂ ਦਾ ਨਿਰਮਾਣ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਮੰਤਰੀ ਨੇ ਉਨ੍ਹਾਂ ਨੂੰ ਭਾਰਤ ਦੇ ਟੈਕਸਟਾਈਲ ਬੁਨਿਆਦੀ ਢਾਂਚੇ ਅਤੇ ਪ੍ਰੋਤਸਾਹਨਾਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਸ਼੍ਰੀ ਗਿਰੀਰਾਜ ਸਿੰਘ ਵੱਲੋਂ ਪ੍ਰਮੁੱਖ ਜਾਪਾਨੀ ਟੈਕਸਟਾਈਲ ਅਤੇ ਕੱਪੜਾ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਇੰਟਰਐਕਟਿਵ ਗੋਲਮੇਜ਼ ਮੀਟਿੰਗ ਕੀਤੀ, ਜਿਸ ਵਿੱਚ ਤਕਨੀਕੀ ਟੈਕਸਟਾਈਲ, ਫਾਈਬਰ ਉਤਪਾਦਨ ਅਤੇ ਟੈਕਸਟਾਈਲ ਮਸ਼ੀਨਰੀ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਗਿਆ। ਰਾਜਦੂਤ ਸ਼੍ਰੀ ਸਿਬੀ ਜਾਰਜ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਵਧੀਕ ਸਕੱਤਰ, ਕੱਪੜਾ ਮੰਤਰਾਲਾ, ਸ਼੍ਰੀ ਰੋਹਿਤ ਕਾਂਸਲ ਨੇ ਇਸ ਖੇਤਰ ਵਿੱਚ ਮੁੱਖ ਸਰਕਾਰੀ ਨੀਤੀਆਂ ਅਤੇ ਉੱਭਰ ਰਹੇ ਮੌਕਿਆਂ ਨੂੰ ਪੇਸ਼ ਕੀਤਾ। 

 

***********

Mayusha A M Director


(Release ID: 2144916) Visitor Counter : 10