ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐਨਐਫਡੀਸੀ ਅਤੇ ਅਨੁਪਮ ਖੇਰ ਪ੍ਰੋਡਕਸ਼ਨਸ ਨੇ ‘ਤਨਵੀ ਦ ਗ੍ਰੇਟ’ ਦੀ ਵਿਸ਼ਵਵਿਆਪੀ ਰਿਲੀਜ਼ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਉਸ ਦਾ ਪ੍ਰੀਮੀਅਰ ਕੀਤਾ

Posted On: 14 JUL 2025 5:40PM by PIB Chandigarh

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਐਫਡੀਸੀ) ਨੇ ਅਨੁਪਮ ਖੇਰ ਪ੍ਰੋਡਕਸ਼ਨਸ ਦੇ ਸਹਿਯੋਗ ਨਾਲ, ਆਪਣੀ ਨਵੀਂ ਫੀਚਰ ਫਿਲਮ, ‘ਤਨਵੀ ਦ ਗ੍ਰੇਟ’ ਦਾ ਸ਼ਾਨਦਾਰ ਰੈੱਡ ਕਾਰਪੇਟ ਪ੍ਰੀਮੀਅਰ 13 ਜੁਲਾਈ ਨੂੰ ਪੀਵੀਆਰ ਪਲਾਜਾ, ਕਨਾਟ ਪਲੇਸ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ, ਜਿਸ ਦੀ ਸਕ੍ਰੀਨਿੰਗ ਸ਼ਾਮ 7:30 ਵਜੇ ਸ਼ੁਰੂ ਹੋਈ।

ਇੱਕ ਦਰਦਨਾਕ ਅਤੇ ਸ਼ਕਤੀਸ਼ਾਲੀ ਕਹਾਣੀ, ‘ਤਨਵੀ ਦ ਗ੍ਰੇਟ’ ਇੱਕ ਨੌਜਵਾਨ ਆਟਿਸਟਿਕ ਔਰਤ ਦੀ ਕਹਾਣੀ ਹੈ ਜੋ ਕਿ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਵਿੱਚ ਖੜ੍ਹੀ ਹੋਣ ਦੀ ਹਿੰਮਤ ਕਰਦੀ ਹੈ, ਜਿੱਥੇ ਉਸ ਦਾ ਸਵਰਗਵਾਸੀ ਪਿਤਾ ਕਦੇ ਨਹੀਂ ਖੜ੍ਹਾ ਹੋ ਸਕਿਆ। ਇਸ ਫਿਲਮ ਵਿੱਚ ਸ਼ੁਭਾਂਗੀ, ਅਨੁਪਮ ਖੇਰ, ਇਆਨ ਗਲੇਨ, ਪੱਲਵੀ ਜੋਸ਼ੀ, ਜੈਕੀ ਸ਼ਰੌਫ, ਬੋਮਨ ਈਰਾਨੀ, ਨਾਸਿਰ, ਕਰਨ ਟੈਕਰ ਅਤੇ ਅਰਵਿੰਦ ਸਵਾਮੀ ਮੁੱਖ ਭੂਮਿਕਾਵਾਂ ਵਿੱਚ ਹਨ।

ਪ੍ਰੀਮੀਅਰ ਵਿੱਚ ਦਿੱਲੀ ਦੀ ਮੁੱਖ ਮੰਤਰੀ ਡਾ. ਰੇਖਾ ਗੁਪਤਾ ਵੀ ਸ਼ਾਮਲ ਹੋਏ। ਦਿੱਲੀ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਧਰਮੇਂਦਰ, ਵਿਦੇਸ਼ ਸਕੱਤਰ, ਸ਼੍ਰੀ ਵਿਕਰਮ ਮਿਸਰੀ; ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਦੇ ਨਾਲ-ਨਾਲ ਸਰਕਾਰ ਅਤੇ ਫਿਲਮ ਉਦਯੋਗ ਦੇ ਹੋਰ ਪਤਵੰਤੇ ਵੀ ਮੌਜੂਦ ਸਨ, ਜਿਨ੍ਹਾਂ ਨੇ ਲਚਕੀਲੇਪਣ, ਸਮਾਵੇਸ਼ ਅਤੇ ਅਜਿੱਤ ਮਨੁੱਖੀ ਭਾਵਨਾ ਦਾ ਜਸ਼ਨ ਮਨਾਉਣ ਵਾਲੀਆਂ ਕਹਾਣੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

 

ਇਹ ਫਿਲਮ 18 ਜੁਲਾਈ 2025 ਨੂੰ ਪੂਰੇ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ, ਜੋ ਦਰਸ਼ਕਾਂ ਨੂੰ ਤਨਵੀ ਦੀਆਂ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਜਿੱਤ ਦੀ ਜ਼ਿਕਰਯੋਗ ਯਾਤਰਾ ਦੀ ਗਵਾਹ ਬਣਨ ਲਈ ਸੱਦਾ ਦਿੰਦੀ ਹੈ।

ਐਨਐੱਫਡੀਸੀ ਬਾਰੇ

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐਨਐਫਡੀਸੀ) ਦੀ ਸਥਾਪਨਾ ਭਾਰਤ ਸਰਕਾਰ ਦੁਆਰਾ 1975 ਵਿੱਚ ਕੀਤੀ ਗਈ ਸੀ ਜਿਸ ਦਾ ਮੁੱਢਲਾ ਉਦੇਸ਼ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਦੁਆਰਾ ਨਿਰਧਾਰਿਤ ਰਾਸ਼ਟਰੀ ਆਰਥਿਕ ਨੀਤੀ ਅਤੇ ਉਦੇਸ਼ਾਂ ਦੇ ਅਨੁਸਾਰ ਭਾਰਤੀ ਫਿਲਮ ਉਦਯੋਗ ਦੇ ਏਕੀਕ੍ਰਿਤ ਅਤੇ ਕੁਸ਼ਲ ਵਿਕਾਸ ਦੀ ਯੋਜਨਾ ਬਣਾਉਣਾ, ਉਸ ਨੂੰ ਹੁਲਾਰਾ ਦੇਣਾ ਅਤੇ ਸੰਗਠਿਤ ਕਰਨਾ ਸੀ।

ਇਹ ਪ੍ਰੀਮੀਅਰ ਐਨਐਫਡੀਸੀ ਦੀਆਂ ਦਿਲਚਸਪ ਕਹਾਣੀਆਂ ਨੂੰ ਅੱਗੇ ਵਧਾਉਣ ਅਤੇ ਅਰਥਪੂਰਨ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੇ ਸਥਾਈ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ। ਪਿਛਲੇ ਪੰਜ ਦਹਾਕਿਆਂ ਤੋਂ, ਐਨਐਫਡੀਸੀ ਮਹੱਤਵਪੂਰਨ ਪੇਸ਼ਕਾਰੀਆਂ ਅਤੇ ਦੂਰਦਰਸ਼ੀ ਸਹਿਯੋਗਾਂ ਦੇ ਨਾਲ ਭਾਰਤ ਦੇ ਸਿਨੇਮੈਟਿਕ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਜਿੱਥੇ ਐਨਐਫਡੀਸੀ ਆਪਣੀ 50ਵੀਂ ਵਰ੍ਹੇਗੰਢ ਮਾਣ ਨਾਲ ਮਨਾ ਰਿਹਾ ਹੈ, ਉੱਥੇ ਤਨਵੀ ਦ ਗ੍ਰੇਟ ਵੀ ਵੱਡੇ ਪਰਦੇ ‘ਤੇ ਸ਼ਾਨਦਾਰ, ਪਰਿਵਰਤਨਸ਼ੀਲ ਕਹਾਣੀਆਂ ਨੂੰ ਲਿਆਉਣ ਲਈ ਆਪਣੇ ਨਿਰੰਤਰ ਸਮਰਪਣ ਦਾ ਵੀ ਪ੍ਰਮਾਣ ਹੈ।

*********

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ


(Release ID: 2144751)