ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 14 ਤੋਂ 15 ਜੁਲਾਈ ਤੱਕ ਓਡੀਸ਼ਾ ਦਾ ਦੌਰਾ ਕਰਨਗੇ

Posted On: 13 JUL 2025 5:29PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 14 ਤੋਂ 15 ਜੁਲਾਈ, 2025 ਤੱਕ ਓਡੀਸ਼ਾ (ਭੁਬਨੇਸ਼ਵਰ  ਅਤੇ ਕਟਕ) ਦਾ ਦੌਰਾ ਕਰਨਗੇ।

ਰਾਸ਼ਟਰਪਤੀ 14 ਜੁਲਾਈ ਨੂੰ ਆਲ ਇੰਡੀਆ ਇੰਸਟੀਟੀਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ- AIIMS) ਭੁਬਨੇਸ਼ਵਰ ਦੇ ਪੰਜਵੇਂ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਉਣਗੇ।

ਰਾਸ਼ਟਰਪਤੀ 15 ਜੁਲਾਈ ਨੂੰ, ਰਾਵੇਨਸ਼ਾ ਯੂਨੀਵਰਸਿਟੀ (Ravenshaw University) ਦੇ 13ਵੇਂ ਵਾਰਸ਼ਿਕ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਉਣਗੇ ਅਤੇ ਕਟਕ ਵਿੱਚ ਸਥਿਤ ਰਾਵੇਨਸ਼ਾ ਗਰਲਸ ਹਾਈ ਸਕੂਲ (Ravenshaw Girls' High School) ਦੇ ਤਿੰਨ ਭਵਨਾਂ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ। ਉਹ ਕਟਕ ਵਿੱਚ ਆਦਿਕਵੀ ਸਰਲਾ ਦਾਸ (Adikabi Sarala Das) ਦੇ ਜਯੰਤੀ ਸਮਾਰੋਹ ਦੀ ਭੀ ਸ਼ੋਭਾ ਵਧਾਉਣਗੇ ਅਤੇ ਕਲਿੰਗ ਰਤਨ ਪੁਰਸਕਾਰ-2024 (Kalinga Ratna Award-2024) ਪ੍ਰਦਾਨ ਕਰਨਗੇ।

**********

ਐੱਮਜੇਪੀਐੱਸਐੱਸਆਰਐੱਸਕੇਐੱਸ 


(Release ID: 2144427)