ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀਆਰ ਪਾਟਿਲ ਨੇ ਸਮਾਰਟ ਰਿਵਰ ਮੈਨੇਜਮੈਂਟ ਬਾਰੇ ਚਰਚਾ ਕਰਨ ਲਈ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮੀਟਿੰਗ ਵਿੱਚ ਨਦੀਆਂ ਦੀ ਪੁਨਰ ਸੁਰਜੀਤੀ ਲਈ ਇਨੋਵੇਸ਼ਨਸ ਅਤੇ ਅੰਤਰਰਾਸ਼ਟਰੀ ਸਹਿਯੋਗ 'ਤੇ ਧਿਆਨ ਕੇਂਦ੍ਰਿਤ ਗਿਆ
ਕੇਂਦਰੀ ਮੰਤਰੀ ਨੇ ਟੀਮਾਂ ਦੁਆਰਾ ਦਿਖਾਈ ਗਈ ਸਹਿਯੋਗੀ ਭਾਵਨਾ, ਟੈਕਨੋਲੋਜੀਕਲ ਇਨੋਵੇਸ਼ਨ ਅਤੇ ਵਿਗਿਆਨਕ ਗਹਿਰਾਈ ਦੀ ਸ਼ਲਾਘਾ ਕੀਤੀ
Posted On:
09 JUL 2025 5:25PM by PIB Chandigarh
‘ਨਮਾਮਿ ਗੰਗੇ’ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ ਨਦੀਆਂ ਦੀ ਪੁਨਰ ਸੁਰਜੀਤੀ ਲਈ ਟੈਕਨੋਲੋਜੀ ਅਤੇ ਇਨੋਵੇਸ਼ਨਸ ਦੀ ਵਰਤੋਂ 'ਤੇ ਚਰਚਾ ਕਰਨ ਲਈ ਅੱਜ ਦਿੱਲੀ ਵਿੱਚ ਇੱਕ ਮਹੱਤਵਪੂਰਨ ਉੱਚ-ਪੱਧਰੀ ਸਮੀਖਿਆ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀਆਰ ਪਾਟਿਲ ਨੇ ਕੀਤੀ ਅਤੇ ਆਮ ਤੌਰ 'ਤੇ ਨਦੀਆਂ ਅਤੇ ਖਾਸ ਕਰਕੇ ਛੋਟੀਆਂ ਨਦੀਆਂ ਦੇ ਪ੍ਰਬੰਧਨ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨਸ ਦੇ ਭਵਿੱਖ 'ਤੇ ਗਹਿਰਾਈ ਨਾਲ ਚਰਚਾ ਕੀਤੀ ਗਈ।

ਕੇਂਦਰੀ ਮੰਤਰੀ ਨੇ ਟੀਮਾਂ ਦੁਆਰਾ ਦਿਖਾਈ ਗਈ ਸਹਿਯੋਗੀ ਭਾਵਨਾ, ਟੈਕਨੋਲੋਜੀਕਲ ਇਨੋਵੇਸ਼ਨ ਅਤੇ ਵਿਗਿਆਨਿਕ ਗਹਿਰਾਈ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਨ੍ਹਾਂ ਖੋਜ ਨਤੀਜਿਆਂ ਨੂੰ ਜ਼ਮੀਨੀ ਪੱਧਰ 'ਤੇ ਕਾਰਵਾਈ ਯੋਗ ਦਖਲਅੰਦਾਜ਼ੀ ਵਿੱਚ ਬਦਲਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। "ਅਵਿਰਲ ਅਤੇ ਨਿਰਮਲ ਗੰਗਾ" ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਪਾਟਿਲ ਨੇ ਸਾਰੇ ਹਿਤਧਾਰਕਾਂ ਨੂੰ ਇਨ੍ਹਾਂ ਪਹਿਲਕਦਮੀਆਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਮਹੱਤਵਪੂਰਨ ਨਦੀ ਪ੍ਰਣਾਲੀਆਂ ਵਿੱਚ ਇਸ ਦਾ ਵਿਸਤਾਰ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਨਾਲ ਰਾਸ਼ਟਰ ਦਾ ਭਵਿੱਖ ਸਵੱਛ, ਸਿਹਤਮੰਦ ਅਤੇ ਜਲ-ਸੁਰੱਖਿਅਤ ਹੋ ਸਕੇ।
ਇਸ ਮੌਕੇ 'ਤੇ, ਡੈਨਮਾਰਕ ਦੇ ਸਹਿਯੋਗ ਨਾਲ ਵਿਕਸਿਤ ਸਮਾਰਟ ਲੈਬਾਰਟਰੀ ਔਨ ਕਲੀਨ ਰਿਵਰਜ਼ ਐੱਸਐੱਲਸੀਆਰ (SLCR) ਦੀ ਅਗਵਾਈ ਹੇਠ ਆਈਆਈਟੀ (IIT) ਬੀਐੱਚਯੂ (BHU) ਦੀਆਂ ਟੀਮਾਂ ਅਤੇ ਨੀਦਰਲੈਂਡ ਦੇ ਸਹਿਯੋਗ ਨਾਲ ਵਿਕਸਿਤ ਆਈਐਂਡਡੀ ਰਿਵਰਸ (IND RIVERS) ਦੀ ਅਗਵਾਈ ਹੇਠ ਆਈਆਈਟੀ ਦਿੱਲੀ ਦੀਆਂ ਟੀਮਾਂ ਨੇ ਦੋ ਪ੍ਰਮੁੱਖ ਨਵੀਨਤਾ ਪਹਿਲਕਦਮੀਆਂ ਆਈਐਂਡਡੀ ਰਿਵਰਸ (IND-RIVERS) ਸ਼ਹਿਰੀ ਨਦੀਆਂ 'ਤੇ ਕੇਂਦ੍ਰਿਤ ਹੈ ਅਤੇ ਵਰੁਣਾ ਨਦੀ 'ਤੇ ਕੇਂਦ੍ਰਿਤ ਨਦੀ ਪੁਨਰ ਸੁਰਜੀਤੀ ਅਤੇ ਪ੍ਰਬੰਧਨ ਲਈ ਫੈਸਲਾ ਸਹਾਇਤਾ ਪ੍ਰਣਾਲੀ 'ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ। ਦੋਵਾਂ ਸੰਸਥਾਵਾਂ ਨੇ ਦਿਖਾਇਆ ਕਿ ਕਿਵੇਂ ਉਨ੍ਹਾਂ ਦੇ ਖੋਜ ਅਤੇ ਤਕਨੀਕੀ ਯਤਨ ਟਿਕਾਊ ਨਦੀ ਸੰਭਾਲ ਲਈ ਇੱਕ ਕੇਂਦ੍ਰਿਤ ਪਹੁੰਚ ਲਿਆਉਣ ਵਿੱਚ ਮਦਦ ਕਰਨਗੇ।

ਮੀਟਿੰਗ ਦੌਰਾਨ ਛੋਟੀਆਂ ਨਦੀਆਂ ਪ੍ਰਬੰਧਨ ਟੂਲ (SRMT) ਦੀ ਪ੍ਰਗਤੀ ਨੂੰ ਵਰੁਣਾ ਨਦੀ 'ਤੇ ਕੇਂਦ੍ਰਿਤ ਇੱਕ ਫੈਸਲਾ ਸਹਾਇਤਾ ਪ੍ਰਣਾਲੀ (DSS) ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੀ ਸਮਰੱਥਾ ਹੋਰ ਨਦੀਆਂ ਅਤੇ ਜਲ ਭੰਡਾਰ ਖੇਤਰਾਂ ਲਈ ਵਧਾਉਣ ਦੀ ਹੈ। ਨੀਤੀ ਨਿਰਮਾਤਾਵਾਂ ਲਈ ਇੱਕ ਵਿਗਿਆਨਕ ਅਤੇ ਤੇਜ਼-ਪ੍ਰਤੀਕਿਰਿਆ ਸਾਧਨ ਵਜੋਂ ਤਿਆਰ ਕੀਤਾ ਗਿਆ, SRMT ਨਦੀ ਪ੍ਰਬੰਧਨ ਲਈ ਫੈਸਲਾ ਸਹਾਇਤਾ ਪ੍ਰਣਾਲੀ ਦਾ ਮੁੱਖ ਹਿੱਸਾ ਬਣਦਾ ਹੈ। ਡੀਐੱਸਐੱਸ ਵਿੱਚ ਆਬਾਦੀ ਦੀ ਭਵਿੱਖਬਾਣੀ, ਪਾਣੀ ਦੀ ਮੰਗ ਅਤੇ ਸਪਲਾਈ ਅਨੁਮਾਨ, ਸੀਵਰੇਜ ਲੋਡ ਵਿਸ਼ਲੇਸ਼ਣ, ਅਤੇ STP ਲਈ ਤਰਜੀਹੀ ਖੇਤਰਾਂ ਦੀ ਪਹਿਚਾਣ ਲਈ ਉੱਨਤ ਮਾਡਿਊਲ ਹਨ। ਡੀਐੱਸਐੱਸ ਦੇ ਇੱਕ ਡੈਮੋ ਦੌਰਾਨ, ਕੇਂਦਰੀ ਮੰਤਰੀ ਨੂੰ ਇਸ ਦੀ ਮਜ਼ਬੂਤ ਲੌਗਇਨ ਸੁਰੱਖਿਆ ਅਤੇ ਉਪਭੋਗਤਾ-ਅਨੁਕੂਲ ਇੰਟਰਫੇਸ ਬਾਰੇ ਵੀ ਜਾਣਕਾਰੀ ਦਿੱਤੀ ਗਈ - ਜੋ ਫੈਸਲਾ ਲੈਣ ਵਾਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਮੀਟਿੰਗ ਵਿੱਚ ਪ੍ਰਬੰਧਿਤ ਜਲ-ਭੰਡਾਰ ਰੀਚਾਰਜ (MAR) - ਜੋ ਕਿ ਭੂਮੀਗਤ ਪਾਣੀ ਦੀ ਭਰਪਾਈ ਲਈ ਇੱਕ ਆਧੁਨਿਕ ਰਣਨੀਤੀ ਹੈ, 'ਤੇ ਵੀ ਚਾਨਣਾ ਪਾਇਆ ਗਿਆ। ਬੇਸ ਫਲੋ ਵਧਾ ਕੇ ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ ਰੀਅਲ-ਟਾਈਮ ਹਾਈਡ੍ਰੋਜੀਓਲੋਜੀਕਲ ਮਾਡਲਿੰਗ ਦੀ ਵਰਤੋਂ ਕਰਨ ਲਈ ਇੱਕ ਯੋਜਨਾ ਸਾਂਝੀ ਕੀਤੀ ਗਈ। ਕੇਂਦਰੀ ਮੰਤਰੀ ਸ਼੍ਰੀ ਸੀਆਰ ਪਾਟਿਲ ਨੇ ਦੋ ਮਹੱਤਵਾਕਾਂਖੀ ਪ੍ਰੋਜੈਕਟਾਂ - ਵਰੁਣਾ ਬੇਸਿਨ ਵਿੱਚ ਹਾਈਡ੍ਰੋਜੀਓਲੋਜੀਕਲ ਮਾਡਲਿੰਗ ਅਤੇ ਗੰਗਾ ਬੇਸਿਨ ਵਿੱਚ ਉੱਭਰ ਰਹੇ ਪ੍ਰਦੂਸ਼ਕਾਂ ਦਾ ਫਿੰਗਰਪ੍ਰਿੰਟ ਵਿਸ਼ਲੇਸ਼ਣ - ਦੀ ਵੀ ਸਮੀਖਿਆ ਕੀਤੀ। ਦੋਵੇਂ ਪ੍ਰੋਜੈਕਟ ਫਲੋਏਟੀਈਐਮ ਅਤੇ ਐੱਲਸੀ-ਐੱਚਆਰਐੱਮਐੱਸ ਵਰਗੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਦਾ ਲਾਭ ਉਠਾ ਰਹੇ ਹਨ, ਜੋ ਨਦੀ ਪ੍ਰਦੂਸ਼ਣ ਨਿਗਰਾਨੀ ਅਤੇ ਇਲਾਜ ਦੇ ਯਤਨਾਂ ਨੂੰ ਇੱਕ ਆਧੁਨਿਕ, ਵਿਗਿਆਨਿਕ ਤਰੀਕਾ ਪ੍ਰਦਾਨ ਕਰਦੇ ਹਨ।
ਮੀਟਿੰਗ ਦੌਰਾਨ, ਆਈਆਈਟੀ ਦਿੱਲੀ ਨੇ IND-RIVERS ਪਹਿਲਕਦਮੀ ਦੇ ਤਹਿਤ ਇੱਕ ਸੈਂਟਰ ਆਫ਼ ਐਕਸੀਲੈਂਸ (CoE) ਸਥਾਪਿਤ ਕਰਨ ਲਈ ਇੱਕ ਰੋਡਮੈਪ ਪੇਸ਼ ਕੀਤਾ, ਜੋ ਕਿ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (NMCG) ਅਤੇ ਨੀਦਰਲੈਂਡ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਸ਼੍ਰੀ ਸੀਆਰ ਪਾਟਿਲ ਨੂੰ ਦੱਸਿਆ ਗਿਆ ਕਿ ਇਹ ਕੇਂਦਰ ਨਾ ਸਿਰਫ਼ ਵਿਵਹਾਰਕ ਖੋਜ ਦੀ ਅਗਵਾਈ ਕਰੇਗਾ ਬਲਕਿ ਪਾਣੀ ਦੇ ਖੇਤਰ ਵਿੱਚ ਸਟਾਰਟਅੱਪਸ ਨੂੰ ਟ੍ਰੇਨਿੰਗ ਅਤੇ ਪ੍ਰਫੁੱਲਤ ਕਰਨ ਲਈ ਇੱਕ ਹੱਬ ਵਜੋਂ ਵੀ ਕੰਮ ਕਰੇਗਾ। ਵਿਸ਼ੇਸ਼ ਫੋਕਸ ਖੇਤਰਾਂ ਵਿੱਚ ਸ਼ਹਿਰੀ ਨਦੀ ਪ੍ਰਬੰਧਨ ਯੋਜਨਾਵਾਂ, ਡਿਜੀਟਲ ਟਵਿਨ, ਏਆਈ-ਅਧਾਰਿਤ ਭੂ-ਸਥਾਨਕ ਮਾਡਲਿੰਗ, ਪਾਣੀ ਦੀ ਗੁਣਵੱਤਾ ਵਿੱਚ ਸੁਧਾਰ, ਅਤੇ ਪਲਾਸਟਿਕ ਵਰਗੇ ਉੱਭਰ ਰਹੇ ਪ੍ਰਦੂਸ਼ਕਾਂ ਦਾ ਇਲਾਜ ਸ਼ਾਮਲ ਹੈ। ਇਸ ਪਹਿਲਕਦਮੀ ਦਾ ਉਦੇਸ਼ ਨਦੀ ਸੰਭਾਲ ਲਈ ਵਿਗਿਆਨ ਅਤੇ ਇਨੋਵੇਸ਼ਨ ਦੀਆਂ ਨਵੀਆਂ ਸਰਹੱਦਾਂ ਖੋਲ੍ਹਣਾ ਹੈ।
************
ਧਨਿਆ ਸਨਲ ਕੇ ਡਾਇਰੈਕਟਰ
(Release ID: 2143684)