ਖੇਤੀਬਾੜੀ ਮੰਤਰਾਲਾ
azadi ka amrit mahotsav

'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਦੇ ਪੰਜਵੇਂ ਦਿਨ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਿਹਾਰ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ


ਪੂਰਬੀ ਚੰਪਾਰਣ ਦੇ ਪਿਪਰਾਕੋਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਹੋਇਆ ਆਯੋਜਨ

ਚੰਪਾਰਣ ਦੀ ਪਾਵਨ ਧਰਤੀ ਤੋਂ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਅਤੇ ਅਹਿੰਸਾ ਦਾ ਮੰਤਰ ਪੂਰੀ ਦੁਨੀਆ ਨੂੰ ਦਿੱਤਾ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਖੇਤੀਬਾੜੀ ਮੰਤਰੀ ਦਾ ਮਤਲਬ ਹੁੰਦਾ ਹੈ ਕਿਸਾਨਾਂ ਦਾ ਪਹਿਲਾ ਸੇਵਕ-ਸ਼੍ਰੀ ਸ਼ਿਵਰਾਜ ਸਿੰਘ

ਛੋਟੇ-ਛੋਟੇ ਖੇਤ ਹੋਣ ਦੇ ਬਾਵਜੂਦ ਬਿਹਾਰ ਦੇ ਕਿਸਾਨ ਸੋਨਾ ਪੈਦਾ ਕਰ ਰਹੇ ਹਨ- ਸ਼੍ਰੀ ਚੌਹਾਨ

ਲੀਚੀ ਦੀ ਪੈਦਾਵਾਰ 48 ਘੰਟੇ ਵਿੱਚ ਖਰਾਬ ਨਾ ਹੋਵੇ, ਇਸ ਦੇ ਲਈ ਠੋਸ ਖੋਜ ਅਤੇ ਪ੍ਰਯਾਸ ਹੋਣਗੇ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਬਿਹਾਰ ਦਾ ਚਿੜਵਾ ਵਿਦੇਸ਼ਾਂ ਵਿੱਚ ਨਿਰਯਾਤ ਹੋਵੇ, ਇਸ ਦੀ ਯੋਜਨਾ ਬਣਾਵਾਂਗੇ- ਸ਼੍ਰੀ ਸ਼ਿਵਰਾਜ ਸਿੰਘ

ਪ੍ਰਧਾਨ ਮੰਤਰੀ ਜੀ ਦੀਆਂ ਸਫ਼ਲ ਨੀਤੀਆਂ ਦੇ ਕਾਰਨ ਬਿਹਾਰ ਵਿੱਚ ਮੱਕੀ ਉਤਪਾਦਨ ਵੱਧ ਗਿਆ ਹੈ- ਸ਼੍ਰੀ ਚੌਹਾਨ

145 ਕਰੋੜ ਜਨਤਾ ਨੂੰ ਭਰਪੂਰ ਭੋਜਨ ਮਿਲੇ ਇਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦਾ ਲਕਸ਼ ਹੈ- ਸ਼੍ਰੀ ਸ਼ਿਵਰਾਜ ਸਿੰਘ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ‘ਅੰਨਦਾਤਾ ਸੁਖੀ ਭਵ:’ ਅੰਨਦਾਤਾ ਸੁਖੀ, ਤਾਂ ਦੇਸ਼ ਸੁਖੀ

Posted On: 02 JUN 2025 5:30PM by PIB Chandigarh

 ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਵਿੱਚ ਉਤਸ਼ਾਹ ਜਾਰੀ ਹੈ। ਇਸੇ ਕੜੀ ਵਿੱਚ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਭਿਯਾਨ ਦੇ ਪੰਜਵੇਂ ਦਿਨ ਬਿਹਾਰ, ਪੂਰਬੀ ਚੰਪਾਰਣ ਦੇ ਪੀਪਰਾਕੋਠੀ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਓਡੀਸ਼ਾ, ਜੰਮੂ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਬਾਅਦ ਅੱਜ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਬਿਹਾਰ ਦੇ ਕਿਸਾਨਾਂ ਨੂੰ ਮਿਲੇ।

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੂਰਬੀ ਚੰਪਾਰਣ ਦੀ ਪੀਪਰਾਕੋਠ ਪਵਿੱਤਰ ਧਰਤੀ ਹੈ। ਇਸੇ ਪਾਵਨ ਧਰਤੀ ਤੋਂ ਮਹਾਤਮਾ ਗਾਂਧੀ ਜੀ ਨੇ ਸੱਤਿਆਗ੍ਰਹਿ ਅਤੇ ਅਹਿੰਸਾ ਦਾ ਮੰਤਰ ਪੂਰੀ ਦੁਨੀਆ ਨੂੰ ਦਿੱਤਾ। ਮੈਂ ਅੱਜ ਇੱਥੇ ਆ ਕੇ ਬੇਹਦ ਅਭਿਭੂਤ ਹਾਂ। ਮਹਾਤਮਾ ਗਾਂਧੀ ਜੀ ਦੇ ਆਦਰਸ਼ਾਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪੀਪਰਾਕੋਠੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਥਾਪਨਾ ਸਮੇਤ ਖੇਤੀ ਦੀ ਉੱਨਤੀ ਲਈ ਅਨੇਕ ਕੰਮ ਹੋਏ ਹਨ। ਇਸ ਧਰਤੀ ‘ਤੇ ਜਦੋਂ ਅੰਗ੍ਰੇਜ਼ਾਂ ਨੇ ਕਿਸਾਨਾਂ ‘ਤੇ ਅਨਿਆਂ ਅਤੇ ਅੱਤਿਆਚਾਰ ਕੀਤਾ, ਤਦ ਬਾਪੂ ਨੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਹੀ ਅੰਦੋਲਨ ਰੂਪੀ ਸ਼ਸਤਰ ਆਜ਼ਾਦੀ ਦੇ ਅੰਦੋਲਨ ਦੇ ਹਥਿਆਰ ਬਣੇ ਅਤੇ ਅੰਗ੍ਰੇਜ਼ਾਂ ਨੂੰ 1947 ਵਿੱਚ ਭਾਰਤ ਛੱਡਣਾ ਪਿਆ। ਇਸ ਪਵਿੱਤਰ ਧਰਤੀ ਨੂੰ ਮੈਂ ਬਾਰਂਬਾਰ ਪ੍ਰਣਾਮ ਕਰਦਾ ਹਾਂ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਮਤਲਬ ਹੁੰਦਾ ਹੈ ਕਿਸਾਨਾਂ ਦਾ ਪਹਿਲਾ ਸੇਵਕ। ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਕਿਸਾਨ ਉਸ ਦੀ ਆਤਮਾ। ਪ੍ਰਧਾਨ ਮੰਤਰੀ ਜੀ ਦਾ ਵਿਕਸਿਤ ਭਾਰਤ ਦਾ ਸੰਕਲਪ, ਵਿਕਸਿਤ ਖੇਤੀਬਾੜੀ ਅਤੇ ਸਮ੍ਰਿੱਧ ਕਿਸਾਨ ਨੂੰ ਮਿਲ ਕੇ ਪੂਰਾ ਹੋ ਸਕਦਾ ਹੈ, ਜਿਸ ਦੇ ਲਈ ਸਾਨੂੰ ਮਿਲ ਕੇ ਯਤਨ ਕਰਨੇ ਹੋਣਗੇ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਲੀਚੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਲੀਚੀ ਦੇ ਕਿਸਾਨਾਂ ਨੇ ਮੈਨੂੰ ਸਮੱਸਿਆ ਸਾਂਝੀ ਕੀਤੀ ਹੈ। ਲੀਚੀ ਦੇ ਜਲਦੀ ਖਰਾਬ ਹੋਣ ਦੀ ਪ੍ਰਵਿਰਤੀ ਦੇ ਕਾਰਨ ਪੈਦਾਵਾਰ ਨੂੰ 48 ਘੰਟਿਆਂ ਦੇ ਅੰਦਰ ਵੇਚਣਾ ਹੁੰਦਾ ਹੈ, ਜਿਸ ਕਾਰਨ ਕਦੇ-ਕਦੇ ਘੱਟ ਦਾਮ ਮਿਲਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਕਦਮ ਉਠਾਵਾਂਗੇ। ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਵਿਗਿਆਨਿਕਾਂ ਨੂੰ ਖੋਜ ਕਰਨ ਅਤੇ ਅਜਿਹੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਦਾ ਨਿਰਦੇਸ਼ ਦਿੱਤਾ ਜਿਸ ਨਾਲ ਲੀਚੀ ਜਲਦੀ ਖਰਾਬ ਨਾ ਹੋਵੇ, ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਮਿਲ ਸਕੇ। ਇਸ ਦਿਸ਼ਾ ਵਿੱਚ ਕੋਲਡ ਸਟੋਰੇਜ ਦੀ ਸੰਖਿਆ ਵਿੱਚ ਵਾਧੇ ਦੀ ਵੀ ਗੱਲ ਕਹੀ।

 ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਕਾਰਗਰ ਨੀਤੀਆਂ ਦੇ ਨਤੀਜੇ ਵਜੋਂ ਬਿਹਾਰ ਵਿੱਚ ਮੱਕੀ ਦੀ ਖੇਤੀ ਵਿੱਚ ਤੇਜ਼ੀ ਨਾਲ ਮੁਨਾਫਾ ਹੋ ਰਿਹਾ ਹੈ। ਮੱਕੀ ਦਾ ਪ੍ਰਯੋਗ ਹੁਣ ਈਥਾਨੌਲ ਵਿੱਚ ਵੀ ਹੋਣ ਲਗਿਆ ਹੈ। ਪਹਿਲਾਂ 1200 ਤੋਂ 1500 ਰੁਪਏ ਦੇ ਦਰਮਿਆਨ ਪ੍ਰਤੀ ਕੁਇੰਟਲ ਮੱਕੀ ਵਿਕਦੀ ਸੀ। ਈਥਾਨੌਲ ਦੇ ਕਾਰਨ ਮੱਕੀ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਪਹਿਲਾਂ ਜਿੱਥੇ ਮੱਕੀ ਪ੍ਰਤੀ ਹੈਕਟੇਅਰ 23 ਤੋਂ 24 ਕੁਇੰਟਲ ਸੀ ਉੱਥੇ ਹੀ ਵਧ ਕੇ ਹੁਣ 50 ਤੋਂ 60 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਈ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਬਾਸਮਤੀ ਦੇ ਨਾਲ-ਨਾਲ ਚੌਲਾਂ ਦੀਆਂ ਹੋਰ ਕਿਸਮਾਂ ਵਿੱਚ ਵੀ ਉਤਪਾਦਨ ਵਾਧੇ ਲਈ ਵਿਗਿਆਨਿਕਾਂ ਨੂੰ ਖੋਜ ਕਰਨ ਅਤੇ ਉੱਨਤ ਕਿਸਮ ਦੇ ਬੀਜ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੀ ਚੌਹਾਨ ਨੇ ਕਿਹਾ ਕਿ ਬਿਹਾਰ ਵਿੱਚ ਕਿਸਾਨਾਂ ਦੇ ਕੋਲ ਛੋਟੇ-ਛੋਟੇ ਖੇਤ ਹਨ ਲੇਕਿਨ ਇਸ ਦੇ ਬਾਵਜੂਦ ਬਿਹਾਰ ਦੇ ਕਿਸਾਨ ਧਰਤੀ ਤੋਂ ਸੋਨਾ ਪੈਦਾ ਕਰ ਰਹੇ ਹਨ। ਸ਼੍ਰੀ ਚੌਹਾਨ ਨੇ ਹਾਲ ਹੀ ਵਿੱਚ ਚੌਲਾਂ ਦੀਆਂ ਦੋ ਨਵੀਆਂ ਕਿਸਮਾਂ ਦੇ ਵਿਕਸਿਤ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਖੋਜ ਦੇ ਜ਼ਰੀਏ ਅਜਿਹੀਆਂ ਦੋ ਨਵੀਆਂ ਕਿਸਮਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿੱਚ ਪਾਣੀ ਵੀ 20 ਪ੍ਰਤੀਸ਼ਤ ਘੱਟ ਲਗੇਗਾ ਅਤੇ ਉਤਪਾਦਨ 30 ਪ੍ਰਤੀਸ਼ਤ ਵਧ ਜਾਵੇਗਾ।

ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਬਿਹਾਰ ਦੀਆਂ ਫਸਲਾਂ ਦਾ ਉਤਪਾਦਨ ਵਧਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ। 145 ਕਰੋੜ ਜਨਤਾ ਨੂੰ ਭਰਪੂਰ ਭੋਜਨ ਮਿਲੇ ਇਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦਾ ਟੀਚਾ ਹੈ। ਅੰਨ ਦੇ ਨਾਲ-ਨਾਲ ਫੱਲ-ਫੁੱਲ ਸਬਜ਼ੀਆਂ ਆਦਿ ਦੇ ਵੀ ਉਤਪਾਦਨ ਵਾਧੇ ‘ਤੇ ਵੀ ਜ਼ੋਰ ਹੈ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਹਿਮਾਕਤ ਦਾ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਮਜ਼ਬੂਤੀ ਨਾਲ ਜਵਾਬ ਦਿੱਤਾ ਗਿਆ । 25 ਮਿੰਟ ਵਿੱਚ ਅਸੀਂ ਪਾਕਿਸਤਾਨ ਦੇ ਅੱਤਵਾਦ ਦੇ ਅੱਡੇ ਤਬਾਹ ਕਰ ਦਿੱਤੇ ਪਾਕਿਸਤਾਨ ਤਿੰਨ ਦਿਨ ਵਿੱਚ ਘੁਟਨਿਆਂ ‘ਤੇ ਆ ਗਿਆ। ਸਿੰਧੂ ਜਲ ਸਮਝੌਤਾ ਜਿਸ ਦੇ ਤਹਿਤ 80 ਪ੍ਰਤੀਸ਼ਤ ਪਾਣੀ ਪਾਕਿਸਤਾਨ ਦੇ ਹਿੱਸੇ ਵਿੱਚ ਗਿਆ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜੀ ਨੇ ਸਖ਼ਤ ਸ਼ਬਦਾਂ ਵਿੱਚ ਪਾਕਿਸਤਾਨ ਨੂੰ ਦੱਸ ਦਿੱਤਾ ਕਿ ਖੂਨ ਅਤੇ ਪਾਣੀ ਨਾਲ ਨਹੀਂ ਵਹਿ ਸਕਦੇ। ਭਾਰਤ ਦਾ ਪਾਣੀ ਭਾਰਤ ਦੇ ਕਿਸਾਨਾਂ ਲਈ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਨਕਲੀ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੇ ਵਿਰੁੱਧ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਨਕਲੀ ਕੀਟਨਾਸ਼ਕ ਬਣਾਉਣ ਵਾਲਿਆਂ ਦੇ ਪ੍ਰਤੀ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਛੱਡਿਆ ਨਹੀਂ ਜਾਵੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀ ਵਿੱਚ ਚਮਤਕਾਰ ਅਤੇ ਗੰਗਾ ਅਤੇ ਯਮੁਨਾ ਦੀ ਤਰ੍ਹਾਂ ‘ਲੈਬ ਨੂੰ ਲੈਂਡ’ ਨਾਲ ਜੋੜਨ ਲਈ ਹੀ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨֹ’ ਬਣਾਇਆ ਗਿਆ ਹੈ। ਇਸ ਅਭਿਯਾਨ ਦੇ ਤਹਿਤ 16 ਹਜ਼ਾਰ ਵਿਗਿਆਨਿਕ ਲੈਬਸ ਤੋਂ ਨਿਕਲ ਕੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਗੱਲ ਕਰ ਰਹੇ ਹਨ।

ਅੰਤ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰਿਆਂ ਨੂੰ ਇੱਕ ਰਾਸ਼ਟਰ-ਇੱਕ ਖੇਤੀਬਾੜੀ-ਇੱਕ ਟੀਮ ਦੇ ਮੰਤਰ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਸ਼੍ਰੀ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਤਪਾਦਨ ਵਧਾਉਣ ਅਤੇ ਬਿਹਾਰ ਦੇ ਚਿੜਵਾ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਦੀ ਯੋਜਨਾ ਵੀ ਬਣਾਈ ਜਾਵੇਗੀ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ 'ਅੰਨਦਾਤਾ ਸੁੱਖੀ ਭਵ' ਹੀ ਸਭ ਕੁਝ ਹੈ, ਜੇਕਰ ਦੇਸ਼ ਦਾ ਫੂਡ ਪ੍ਰੋਵਾਈਡਰ ਖੁਸ਼ ਹੋ ਜਾਂਦਾ ਹੈ, ਤਾਂ ਦੇਸ਼ ਵੀ ਖੁਸ਼ ਹੋ ਜਾਵੇਗਾ।

ਪੂਰਬੀ ਚੰਪਾਰਨ ਤੋਂ ਸਾਂਸਦ ਸ਼੍ਰੀ ਰਾਧਾ ਮੋਹਨ ਸਿੰਘ ਸਮੇਤ ਵਿਧਾਇਕ, ਵਿਗਿਆਨੀ, ਅਧਿਕਾਰੀਗਣ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਪ੍ਰੋਗਰਾਮ ਵਿੱਚ ਮੌਜੂਦ ਰਹੇ।

******

ਪੀਐੱਸਐੱਫ/ਏਆਰ


(Release ID: 2143649)