ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੀ ਸਰਕਾਰੀ ਯਾਤਰਾ ‘ਤੇ ਸੰਯੁਕਤ ਬਿਆਨ

Posted On: 05 JUL 2025 9:02AM by PIB Chandigarh

ਭਾਰਤ  ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਕਮਲਾ ਪ੍ਰਸਾਦ-ਬਿਸੇਸਰ ਦੇ ਸੱਦੇ ‘ਤੇ 3 ਤੋਂ 4 ਜੁਲਾਈ 2025 ਤੱਕ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੀ ਸਰਕਾਰੀ ਯਾਤਰਾ ਕੀਤੀ।

ਪਿਛਲੇ 26 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਹੋਣ ਦੇ ਕਾਰਨ ਇਹ ਇਤਿਹਾਸਿਕ ਯਾਤਰਾ ਰਹੀ। ਇਸ ਦੇ ਵਿਆਪਕ ਮਹੱਤਵ ਸਨ,  ਕਿਉਂਕਿ ਇਹ 1845 ਵਿੱਚ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਪ੍ਰਵਾਸੀਆਂ ਦੇ ਆਗਮਨ ਦੀ 180ਵੀਂ ਵਰ੍ਹੇਗੰਢ  ਦੇ ਅਵਸਰ ‘ਤੇ ਹੋਈ। ਇਸ ਨੇ ਗਹਿਰੀਆਂ ਜੜ੍ਹਾਂ ਜਮਾਉਣ ਵਾਲੇ ਸੱਭਿਅਤਾਗਤ ਸਬੰਧਾਂ,  ਲੋਕਾਂ  ਦੇ ਦਰਮਿਆਨ ਜੀਵੰਤ ਸਬੰਧਾਂ ਅਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਪੁਸ਼ਟੀ ਕੀਤੀ ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਦੀਰਘਕਾਲੀ ਮਿੱਤਰਤਾ ਦਾ ਅਧਾਰ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੂੰ ਉਨ੍ਹਾਂ ਦੀ ਹਾਲੀਆ ਚੁਣਾਵੀ ਜਿੱਤ ‘ਤੇ ਵਧਾਈਆਂ ਦਿੱਤੀਆਂ ਅਤੇ ਭਾਰਤ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਦੀ ਸ਼ਲਾਘਾ ਕੀਤੀ।

ਭਾਰਤ ਅਤੇ ਆਲਮੀ ਮੰਚ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਸਾਧਾਰਣ ਲੀਡਰਸ਼ਿਪ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਦ ਆਰਡਰ ਆਵ੍ ਦ ਰਿਪਬਲਿਕ ਆਵ੍ ਤ੍ਰਿਨੀਦਾਦ ਐਂਡ ਟੋਬੈਗੋ (the Order of the Republic of Trinidad and Tobago) ਨਾਲ ਸਨਮਾਨਿਤ ਕੀਤਾ ਗਿਆ,  ਜੋ ਦੇਸ਼ ਦਾ ਸਰਬਉੱਚ ਰਾਸ਼ਟਰੀ ਸਨਮਾਨ ਹੈ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਆਪਸੀ ਹਿਤਾਂ  ਦੇ ਦੁਵੱਲੇ,  ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਆਪਕ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਸਬੰਧਾਂ ਦੀ ਗਹਿਰਾਈ ਅਤੇ ਵਿਆਪਕਤਾ ‘ਤੇ ਤਸੱਲੀ ਵਿਅਕਤ ਕੀਤੀ ਅਤੇ ਸਿਹਤ,  ਆਈਸੀਟੀ (ICT),  ਸੰਸਕ੍ਰਿਤੀ,  ਖੇਡਾਂ,  ਵਪਾਰ,  ਆਰਥਿਕ ਵਿਕਾਸ,  ਖੇਤੀਬਾੜੀ,  ਨਿਆਂ,  ਕਾਨੂੰਨੀ ਮਾਮਲਿਆਂ,  ਸਿੱਖਿਆ ਅਤੇ ਕੌਸ਼ਲ ਵਿਕਾਸ ਜਿਹੇ ਖੇਤਰਾਂ ਵਿੱਚ ਵਿਆਪਕਤਾ ਆਧਾਰਿਤ,  ਸਮਾਵੇਸ਼ੀ ਅਤੇ ਦੂਰਦਰਸ਼ੀ ਸਾਂਝੇਦਾਰੀ ਬਣਾਉਣ  ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ।

ਦੋਹਾਂ ਨੇਤਾਵਾਂ ਨੇ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਆਤੰਕਵਾਦ ਤੋਂ ਪੈਦਾ ਹੋਏ ਆਮ ਖ਼ਤਰੇ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਆਤੰਕਵਾਦ ਦੀ ਸਖ਼ਤ ਨਿੰਦਾ ਅਤੇ ਉਸ ਦੇ ਪ੍ਰਤੀ ਦ੍ਰਿੜ੍ਹ ਵਿਰੋਧ ਨੂੰ ਦੁਹਰਾਇਆ।  ਉਨ੍ਹਾਂ ਨੇ ਐਲਾਨ ਕੀਤਾ ਕਿ ਸੀਮਾ-ਪਾਰ ਆਤੰਕਵਾਦ ਸਹਿਤ ਆਤੰਕਵਾਦ ਨੂੰ ਕਿਸੇ ਭੀ ਤਰ੍ਹਾਂ ਉਚਿਤ ਨਹੀਂ ਠਹਿਰਾਇਆ ਜਾ ਸਕਦਾ।

ਉਨ੍ਹਾਂ ਨੇ ਫਾਰਮਾਸਿਊਟੀਕਲਸ,  ਵਿਕਾਸ ਸਹਿਯੋਗ,  ਸਿੱਖਿਆ, ਸੱਭਿਆਚਾਰਕ ਅਦਾਨ-ਪ੍ਰਦਾਨ ,  ਡਿਪਲੋਮੈਟਿਕ ਟ੍ਰੇਨਿੰਗ ਅਤੇ ਖੇਡਾਂ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਮਹੱਤਵਪੂਰਨ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ (ਐੱਮਓਯੂਜ਼- MoUs)  ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਨੇਤਾਵਾਂ ਨੇ ਨਵੰਬਰ 2024 ਵਿੱਚ ਆਯੋਜਿਤ ਦੂਸਰੇ ਭਾਰਤ- ਕੈਰੀਕੌਮ ਸਮਿਟ (2nd India–CARICOM Summit) ਦੇ ਪਰਿਣਾਮਾਂ ਨੂੰ ਯਾਦ ਕੀਤਾ ਅਤੇ ਉਸ ਵਿੱਚ ਐਲਾਨੀਆਂ ਪਹਿਲਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ ਪ੍ਰਤੀਬੱਧਤਾ ਜਤਾਈ।

ਦੋਨਾਂ ਦੇਸ਼ਾਂ ਨੇ ਡਿਜੀਟਲ ਖੇਤਰ ਵਿੱਚ ਸਹਿਯੋਗ ਵਧਾਉਣ ਵਿੱਚ ਗਹਿਰੀ ਦਿਲਚਸਪੀ ਦਿਖਾਈ।  ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਨੂੰ ਭਾਰਤ ਦੇ ਪ੍ਰਮੁੱਖ ਡਿਜੀਟਲ ਭੁਗਤਾਨ ਪਲੈਟਫਾਰਮ ਯੂਨੀਫਾਇਡ ਪੇਮੈਂਟਸ ਇੰਟਰਫੇਸ  (ਯੂਪੀਆਈ) ਨੂੰ ਅਪਨਾਉਣ ਵਾਲਾ ਪਹਿਲਾ ਕੈਰੇਬਿਆਈ ਦੇਸ਼ ਬਣਨ ‘ਤੇ ਵਧਾਈ ਦਿੱਤੀ।  ਉਹ ਡਿਜੀਲੌਕਰ,  ਈ-ਸਾਇਨ ਅਤੇ ਗਵਰਨਮੈਂਟ ਈ-ਮਾਰਕਿਟਪਲੇਸ  (ਜੀਈਐੱਮ-GeM)  ਸਹਿਤ ਇੰਡੀਆ ਸਟੈਕ ਸਮਾਧਾਨਾਂ  ਦੇ ਲਾਗੂਕਰਨ ਵਿੱਚ ਅੱਗੇ ਸਹਿਯੋਗ ਦੀ ਸੰਭਾਵਨਾ ਤਲਾਸ਼ਣ ‘ਤੇ ਸਹਿਮਤ ਹੋਏ। ਤ੍ਰਿਨੀਦਾਦ ਤੇ ਟੋਬੈਗੋ ਨੇ ਰਾਜ ਭੂਮੀ ਰਜਿਸਟ੍ਰੇਸ਼ਨ ਦੇ ਲਈ ਪ੍ਰਣਾਲੀ ਦੇ ਡਿਜੀਟਲੀਕਰਣ ਅਤੇ ਅਪਗ੍ਰੇਡੇਸ਼ਨ ਵਿੱਚ ਭਾਰਤ ਨਾਲ ਸਮਰਥਨ ਦਾ ਬੇਨਤੀ ਕੀਤੀ। ਨੇਤਾਵਾਂ ਨੇ ਕਿਹਾ ਕਿ ਡਿਜੀਟਲ ਸ਼ਾਸਨ ਅਤੇ ਜਨਤਕ ਸੇਵਾ ਵੰਡ ਸਮਾਵੇਸ਼ੀ ਵਿਕਾਸਇਨੋਵੇਸ਼ਨ ਅਤੇ ਰਾਸ਼ਟਰੀ ਮੁਕਾਬਲੇ ਨੂੰ ਹੁਲਾਰਾ ਦੇਣ ਵਾਲੇ ਕਾਰਕ ਦੇ ਰੂਪ ਵਿੱਚ ਕਾਰਜ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਸਿੱਖਿਆ ਨੂੰ ਡਿਜੀਟਲ ਬਣਾਉਣ ਦੇ ਪ੍ਰਧਾਨ ਮੰਤਰੀ ਪ੍ਰਸਾਦ-ਬਿਸੇਸਰ  ਦੇ ਖਾਹਿਸ਼ੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ  ਅਤੇ ਤ੍ਰਿਨੀਦਾਦ ਤੇ ਟੋਬੈਗੋ  ਦੇ ਪ੍ਰਮੁੱਖ ਵਿੱਦਿਅਕ ਪ੍ਰੋਗਰਾਮ ਦਾ ਸਮਰਥਨ ਕਰਨ ਲਈ 2000 ਲੈਪਟੌਪ ਉਪਹਾਰ ਵਿੱਚ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਪੇਸ਼ ਕੀਤੇ ਜਾਣ ਵਾਲੇ ਵਿਭਿੰਨ ਸਕਾਲਰਸ਼ਿਪ ਪ੍ਰੋਗਰਾਮਾਂ  ਦੇ ਤਹਿਤ ਭਾਰਤ ਵਿੱਚ ਉਚੇਰੀ ਸਿੱਖਿਆ ਦੇ ਅਵਸਰਾਂ ਦਾ ਪਤਾ ਲਗਾਉਣ ਲਈ ਭੀ ਪ੍ਰੋਤਸਾਹਿਤ ਕੀਤਾ।

ਨੇਤਾਵਾਂ ਨੇ ਖੇਤੀਬਾੜੀ ਅਤੇ ਫੂਡ ਸੁਰੱਖਿਆ ਨੂੰ ਇੱਕ ਹੋਰ ਪ੍ਰਾਥਮਿਕਤਾ ਵਾਲੇ ਖੇਤਰ ਦੇ ਰੂਪ ਵਿੱਚ ਪਹਿਚਾਣਿਆ। ਤ੍ਰਿਨੀਦਾਦ ਤੇ ਟੋਬੈਗੋ ਦੇ ਨੈਸ਼ਨਲ ਐਗਰੀਕਲਚਰਲ ਮਾਰਕਿਟਿੰਗ ਐਂਡ ਡਿਵਲਪਮੈਂਟ ਕ੍ਰਿਰਪੋਰੇਸ਼ਨ  (ਐੱਨਏਐੱਮਡੀਈਵੀਸੀਓ-NAMDEVCO) ਨੂੰ ਫੂਡ ਪ੍ਰੋਸੈੱਸਿੰਗ ਅਤੇ ਭੰਡਾਰਣ ਦੇ ਲਈ ਮਿਲੀਅਨ ਅਮਰੀਕੀ ਡਾਲਰ ਮੁੱਲ ਦੀ ਖੇਤੀਬਾੜੀ ਮਸ਼ੀਨਰੀ ਦੇ ਭਾਰਤ ਦੇ ਉਪਹਾਰ ਦੀ ਸ਼ਲਾਘਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪ੍ਰਤੀਕਾਤਮਕ ਸਮਾਰੋਹ ਦੇ ਦੌਰਾਨ ਐੱਨਏਐੱਮਡੀਈਵੀਸੀਓ (NAMDEVCO) ਲਈ ਮਸ਼ੀਨਰੀ ਦਾ ਪਹਿਲਾ ਬੈਚ ਸੌਂਪਿਆ। ਪ੍ਰਧਾਨ ਮੰਤਰੀ ਮੋਦੀ ਨੇ ਕੁਦਰਤੀ ਖੇਤੀ,  ਸਮੁੰਦਰੀ ਸ਼ੈਵਾਲ ਅਧਾਰਿਤ ਖਾਦ ਅਤੇ ਬਾਜਰਾ ਦੀ ਖੇਤੀ  ਦੇ ਖੇਤਰਾਂ ਵਿੱਚ ਭਾਰਤ ਦੀ ਸਹਾਇਤਾ ਦੀ ਭੀ ਪੇਸ਼ਕਸ਼ ਕੀਤੀ।

ਸਿਹਤ ਸੇਵਾ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਫਾਰਮਾਕੋਪੀਆ ਨੂੰ ਮਾਨਤਾ ਦੇਣ ਦੇ ਲਈ ਤ੍ਰਿਨੀਦਾਦ ਤੇ ਟੋਬੈਗੋ ਸਰਕਾਰ ਦੀ ਸ਼ਲਾਘਾ ਕੀਤੀ,  ਜਿਸ ਨਾਲ ਫਾਰਮਾਸਿਊਟੀਕਲ ਖੇਤਰ ਵਿੱਚ ਗਹਿਰਾ ਸਹਿਯੋਗ ਸੁਨਿਸ਼ਚਿਤ ਹੋਵੇਗਾ ਅਤੇ ਤ੍ਰਿਨੀਦਾਦ ਤੇ ਟੋਬੈਗੋ  ਦੇ ਲੋਕਾਂ ਲਈ ਭਾਰਤ ਤੋਂ ਗੁਣਵੱਤਾਪੂਰਨ ਅਤੇ ਸਸਤੀ ਜੈਨੇਰਿਕ ਦਵਾਈਆਂ ਦੇ ਨਾਲ-ਨਾਲ ਭਾਰਤ ਵਿੱਚ ਚਿਕਿਤਸਾ ਉਪਚਾਰ ਦੇ ਪ੍ਰਾਵਧਾਨ ਤੱਕ ਬਿਹਤਰ ਪਹੁੰਚ ਸੁਨਿਸ਼ਚਿਤ ਹੋਵੇਗੀ। ਉਨ੍ਹਾਂ ਨੇ ਇਹ ਭੀ ਐਲਾਨ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਵਿੱਚ 800 ਵਿਅਕਤੀਆਂ ਲਈ ਪ੍ਰੋਸਥੈਟਿਕ ਲਿੰਬ ਫਿਟਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਸਿਹਤ ਸੇਵਾ ਸਹਾਇਤਾ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕੀਤਾ,  ਜੋ ਸਿਹਤ ਸੇਵਾ ਸਹਿਯੋਗ ਨੂੰ ਦਵਾਈਆਂ ਅਤੇ ਸਮੱਗਰੀਆਂ ਤੋਂ ਅੱਗੇ ਲੈ ਜਾਵੇਗਾ।  ਉਨ੍ਹਾਂ ਨੇ ਬਿਹਤਰ ਗੁਣਵੱਤਾ ਵਾਲੀ ਸਿਹਤ ਸੇਵਾ ਦੇ ਪ੍ਰਾਵਧਾਨ ਵਿੱਚ ਸਹਾਇਤਾ ਲਈ ਭਾਰਤ ਸਰਕਾਰ ਨੂੰ ਵੀਹ  (20)  ਹੈਮੋਡਾਈਲਿਸਿਸ ਇਕਾਈਆਂ (Haemodialysis Units) ਅਤੇ ਦੋ  (2)  ਸਮੁੰਦਰੀ ਐਬੂਲੈਂਸ  ਦੇ ਦਾਨ ਲਈ ਤ੍ਰਿਨੀਦਾਦ ਤੇ ਟੋਬੈਗੋ ਦੀ ਤਰਫ਼ੋਂ ਆਭਾਰ ਵਿਅਕਤ ਕੀਤਾ।

ਤ੍ਰਿਨੀਦਾਦ ਤੇ ਟੋਬੈਗੋ ਨੇ ਤੀਬਰ ਪ੍ਰਭਾਵ ਪ੍ਰੋਜੈਕਟਸ (ਕੁਇੱਕ ਇੰਪੈਕਟ ਪ੍ਰੋਜੈਕਟਸ- Quick Impact Projects) ‘ਤੇ ਸਹਿਮਤੀ ਪੱਤਰ ‘ਤੇ ਹਸਤਾਖਰ ਦਾ ਸੁਆਗਤ ਕਰਦੇ ਹੋਏ ਵਿਕਾਸ ਸਹਿਯੋਗ  ਦੇ ਮਹੱਤਵ ਬਾਰੇ ਦੱਸਿਆ,  ਜੋ ਭਾਰਤ ਦੀ ਸਹਾਇਤਾ ਨਾਲ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਮੁਦਾਇਕ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ‘ਤੇ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੇ ਸਮਰੱਥ ਬਣਾਏਗਾ।

ਪ੍ਰਧਾਨ ਮੰਤਰੀ ਪ੍ਰਸਾਦ-ਬਿਸੇਸਰ ਨੇ ਕੋਵਿਡ-19 ਮਹਾਮਾਰੀ ਦੇ ਕਠਿਨ ਸਮੇਂ ਵਿੱਚ ਬਹੁਮੁੱਲੇ ਮਾਨਵ ਜੀਵਨ ਨੂੰ ਬਚਾਉਣ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਭਾਰਤ ਦੀ ਤੀਬਰ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ ਅਤੇ ਤ੍ਰਿਨੀਦਾਦ ਤੇ ਟੋਬੈਗੋ ਨੂੰ ਕੋਵਿਡ ਦੇ ਟੀਕੇ ਅਤੇ ਚਿਕਿਤਸਾ ਉਪਕਰਣਾਂ ਦੀ ਸਪਲਾਈ ਨੂੰ ਮੁੱਲਵਾਨ ਦੱਸਿਆ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਕੋਵਿਡ- 19 ਪ੍ਰੋਜੈਕਟ ਵਿੱਚ ਮਿਲੀਅਨ ਅਮਰੀਕੀ ਡਾਲਰ ਦੇ ਐੱਚਏਐੱਲਟੀ (ਹਾਈ ਐਂਡ ਲੋਅ ਟੈਕਨੋਲੋਜੀ) (‘HALT (High and Low Technology) in the COVID-19 project’)  ਦੇ ਤਹਿਤ ਭਾਰਤ ਦੇ ਸਮਰਥਨ ਦੀ ਸ਼ਲਾਘਾ ਕੀਤੀਜਿਸ ਵਿੱਚ ਮੋਬਾਈਲ ਹੈਲਥਕੇਅਰ ਰੋਬੋਟ ,  ਟੈਲੀਮੈਡੀਸਿਨ ਕਿੱਟ ਅਤੇ ਹੈਂਡ ਹਾਇਜੀਨ ਸਟੇਸ਼ਨਾਂ ਦੀ ਸਪਲਾਈ ਸ਼ਾਮਲ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ-CDRI) ਅਤੇ ਆਲਮੀ ਜੈਵ ਈਂਧਣ ਗਠਬੰਧਨ ਵਿੱਚ ਸ਼ਾਮਲ ਹੋਣ ਦੇ ਤ੍ਰਿਨੀਦਾਦ ਤੇ ਟੋਬੈਗੋ ਦੇ ਫ਼ੈਸਲੇ ਦਾ ਸੁਆਗਤ ਕੀਤਾ, ਜੋ ਜਲਵਾਯੂ ਕਾਰਵਾਈ, ਲਚੀਲੇਪਣ ਦੇ ਵਿਕਾਸ ਅਤੇ ਟਿਕਾਊ ਵਿਕਾਸ ਦੇ ਲਈ ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਨੇਤਾਵਾਂ ਨੇ ਆਪਦਾ ਜੋਖਮ ਵਿੱਚ ਕਮੀ ਦੇ ਲਈ ਭਾਰਤ ਦੁਆਰਾ ਵਿਕਸਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਵਿੱਚ ਅੱਗੇ ਸਹਿਯੋਗ ਦੀ ਸੰਭਾਵਨਾ ਤਲਾਸ਼ਣ ‘ਤੇ ਸਹਿਮਤੀ ਵਿਅਕਤ ਕੀਤੀ। ਤ੍ਰਿਨੀਦਾਦ ਤੇ ਟੋਬੈਗੋ ਸਰਕਾਰ ਨੇ ਵਿਦੇਸ਼ ਮੰਤਰਾਲੇ ਅਤੇ ਕੈਰੀਕੌਮ ਮਾਮਲਿਆਂ ਦੇ ਹੈੱਡਕੁਆਰਟਰ ਦੇ ਲਈ ਛੱਤ ‘ਤੇ ਫੋਟੋਵੋਲਟਿਕ (ਪੀਵੀ-PV) ਪ੍ਰਣਾਲੀ ਪ੍ਰਦਾਨ ਕਰਨ ਦੇ ਲਈ ਭਾਰਤ ਦੇ ਅਨੁਦਾਨ ਦੀ ਪੇਸ਼ਕਸ਼ ਕੀਤੀ ਭੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਪ੍ਰਸਾਦ-ਬਿਸੇਸਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ‘ਮਿਸ਼ਨ ਲਾਇਫ’ (‘Mission LiFE’) ਪਹਿਲ ਦੀ ਸ਼ਲਾਘਾ ਕੀਤੀ, ਜੋ ਵਿਚਾਰਸ਼ੀਲ ਉਪਭੋਗ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਹੁਲਾਰਾ ਦਿੰਦੀ ਹੈ। ਉਨ੍ਹਾਂ ਨੇ ਜਲਵਾਯੂ ਦੇ ਪ੍ਰਤੀ ਜਾਗਰੂਕਤਾਪੂਰਨ ਵਿਵਹਾਰ ਦੇ ਲਈ ਆਲਮੀ ਨਾਗਰਿਕਾਂ ਨੂੰ ਪ੍ਰੇਰਿਤ ਕਰਨ ਵਿੱਚ ਇਸ ਦੀ ਪ੍ਰਾਸੰਗਿਕਤਾ ਨੂੰ ਸਵੀਕਾਰ ਕੀਤਾ।

ਸਮਰੱਥਾ ਨਿਰਮਾਣ ਨੂੰ ਤ੍ਰਿਨੀਦਾਦ ਤੇ ਟੋਬੈਗੋ ਦੇ ਨਾਲ ਭਾਰਤ ਦੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਥੰਮ੍ਹ ਮੰਨਿਆ ਗਿਆ। ਤ੍ਰਿਨੀਦਾਦ ਤੇ ਟੋਬੈਗੋ ਪੱਖ ਨੇ ਆਪਣੇ ਨੌਜਵਾਨਾਂ ਵਿੱਚ ਸਮਰੱਥਾ ਨਿਰਮਾਣ ਦੇ ਲਈ ਵਿਭਿੰਨ ਖੇਤਰਾਂ ਵਿੱਚ ਭਾਰਤ ਦੁਆਰਾ ਪ੍ਰਤੀ ਵਰ੍ਹੇ 85 ਆਈਟੀਈਸੀ ਸਲੌਟ (ITEC slots) ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ। ਭਾਰਤੀ ਧਿਰ ਨੇ ਤ੍ਰਿਨੀਦਾਦ ਤੇ ਟੋਬੈਗੋ ਦੇ ਅਧਿਕਾਰੀਆਂ ਨੂੰ ਬੜੇ ਪੈਮਾਨੇ ‘ਤੇ ਟ੍ਰੇਨਿੰਗ ਦੇਣ ਦੇ ਲਈ ਉੱਥੇ ਮਾਹਰਾਂ  ਅਤੇ ਟ੍ਰੇਨਰਾਂ ਨੂੰ ਭੇਜਣ ਦੀ ਇੱਛਾ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਫੋਰੈਂਸਿਕ ਸਾਇੰਸ ਅਤੇ ਨਿਆਂ ਪ੍ਰਣਾਲੀ ਦੇ ਖੇਤਰ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਦੇ ਅਧਿਕਾਰੀਆਂ ਅਤੇ ਕਰਮੀਆਂ (officials and personnel) ਵਿੱਚ ਸਮਰੱਥਾ ਦੇ ਵਿਕਾਸ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਨੂੰ ਸਮਰਥਨ ਦੇਣ ਦੀ ਇੱਛਾ ਵਿਅਕਤ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਟ੍ਰੇਨਿੰਗ ਦੇ ਲਈ ਭਾਰਤ ਭੇਜਣਾ ਅਤੇ ਭਾਰਤ ਤੋਂ ਟ੍ਰੇਨਰਾਂ ਅਤੇ ਮਾਹਰਾਂ  ਨੂੰ ਤ੍ਰਿਨੀਦਾਦ ਤੇ ਟੋਬੈਗੋ ਭੇਜਣਾ ਭੀ ਸ਼ਾਮਲ ਹੈ।

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਕਾਰੋਬਾਰੀ ਸਹਾਇਤਾ ਸੰਗਠਨਾਂ ਦੇ ਦਰਮਿਆਨ ਪ੍ਰਤੱਖ ਚੈਨਲਾਂ ਨੂੰ ਪ੍ਰੋਤਸਾਹਿਤ ਕਰਕੇ ਦੁਵੱਲੇ ਵਪਾਰ ਅਤੇ ਨਿਵੇਸ਼ ਅਦਾਨ-ਪ੍ਰਦਾਨ ਨੂੰ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਸਹਿਤ ਮਜ਼ਬੂਤ ਖੇਡ ਸਬੰਧਾਂ ਦੇ ਲਈ ਸਾਂਝੇ ਜਨੂਨ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਟ੍ਰੇਨਿੰਗ, ਟੈਲੰਟ ਐਕਸਚੇਂਜ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੰਯੁਕਤ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ ਸਪੋਰਟਸ ਕੋਆਪ੍ਰੇਸ਼ਨ ‘ਤੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਦੀਆਂ ਖ਼ਾਹਿਸ਼ੀ ਯੁਵਾ ਮਹਿਲਾ ਕ੍ਰਿਕਟਰਾਂ ਨੂੰ ਭਾਰਤ ਵਿੱਚ ਟ੍ਰੇਨਿੰਗ ਦੇਣ ਦੀ ਆਪਣੀ ਪੇਸ਼ਕਸ਼ ਨੂੰ ਭੀ ਦੁਹਰਾਇਆ।

ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਕਦਮ ਦੇ ਤੌਰ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਦੇ ਪੰਡਿਤਾਂ ਦੇ ਇੱਕ ਸਮੂਹ ਨੂੰ ਭਾਰਤ ਵਿੱਚ ਟ੍ਰੇਨਿੰਗ ਦੇਣ ਦਾ ਐਲਾਨ ਕੀਤਾ। ਇਹ ਪੰਡਿਤ (Pundits) ਭਾਰਤ ਵਿੱਚ ‘ਗੀਤਾ ਮਹੋਤਸਵ’ (‘Geeta Mahotsav’) ਵਿੱਚ ਭੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਭਾਰਤ ਵਿੱਚ ਸਮਾਰੋਹਾਂ ਦੇ ਨਾਲ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸੰਯੁਕਤ ਤੌਰ ‘ਤੇ ਗੀਤਾ ਮਹੋਤਸਵ ਮਨਾਉਣ ਦੇ ਭਾਰਤੀ ਪ੍ਰਸਤਾਵ ਦਾ ਉਤਸ਼ਾਹਪੂਰਵਕ ਸਮਰਥਨ ਕੀਤਾ।

ਸੱਭਿਆਚਾਰਕ ਸਹਿਯੋਗ ‘ਤੇ, ਦੋਹਾਂ ਨੇਤਾਵਾਂ ਨੇ ਦੁਵੱਲੇ “ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ” (‘Programme of Cultural Exchanges’) ਦੀ ਪ੍ਰਗਤੀਸ਼ੀਲ ਭੂਮਿਕਾ ਦਾ ਉਲੇਖ ਕੀਤਾ, ਜਿਸ ਦੇ ਜ਼ਰੀਏ 1997 ਵਿੱਚ ਮਹਾਤਮਾ ਗਾਂਧੀ ਸੱਭਿਆਚਾਰਕ ਸਹਿਯੋਗ ਸੰਸਥਾਨ (Mahatma Gandhi Institute for Cultural Cooperation) ਦੀ ਸਥਾਪਨਾ ਕੀਤੀ ਗਈ ਸੀ। ਇਸ ਪ੍ਰੋਗਰਾਮ ਨੂੰ 2025-28 ਦੀ ਅਵਧੀ ਦੇ ਲਈ ਨਵੀਨੀਕ੍ਰਿਤ ਕਰਨ ਦੇ ਉਦੇਸ਼ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਨਵੀਨੀਕ੍ਰਿਤ  ਸਹਿਮਤੀ ਪੱਤਰ (ਐੱਮਓਯੂ-MOU) ਦੇ ਤਹਿਤ, ਤ੍ਰਿਨੀਦਾਦ ਤੇ ਟੋਬੈਗੋ ਦੋਹਾਂ ਦੇਸ਼ਾਂ ਦੇ  ਨਾਲ ਸੱਭਿਆਚਾਰਕ ਸਬੰਧਾਂ ਨੂੰ ਵਧਾਉਣ ਦੇ ਲਈ ਪਰਕਿਊਸ਼ਨ (ਸਟੀਲ ਪੈਨ) (Percussion (Steel Pan)) ਅਤੇ ਸੱਭਿਆਚਾਰਕ ਅਭਿਵਅਕਤੀਆਂ ਦੇ ਹੋਰ ਰੂਪਾਂ ‘ਤੇ ਕਲਾਕਾਰਾਂ ਨੂੰ ਭਾਰਤ ਭੇਜੇਗਾ। ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਵਿੱਚ ਯੋਗ ਅਤੇ ਹਿੰਦੀ ਭਾਸ਼ਾ ਨੂੰ ਵਧਾਉਣ ਦੇਣ ਦੇ ਲਈ ਤ੍ਰਿਨੀਦਾਦ ਤੇ ਟੋਬੈਗੋ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਤੋਂ ਯੋਗ ਟ੍ਰੇਨਰਾਂ ਨੂੰ ਭੇਜਣ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਰਾਸ਼ਟਰੀ ਸਕੂਲ ਪਾਠਕ੍ਰਮ ਵਿੱਚ ਯੋਗ ਨੂੰ ਸ਼ਾਮਲ ਕਰਨ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਯਾਦ ਕੀਤਾ ਕਿ 30 ਮਈ 2025 ਨੂੰ ਤ੍ਰਿਨੀਦਾਦ ਤੇ ਟੋਬੈਗੋ ਵਿੱਚ 1845 ਵਿੱਚ ਪਹਿਲੇ ਭਾਰਤੀ ਪ੍ਰਵਾਸੀਆਂ ਦੇ ਆਗਮਨ ਦੀ 180ਵੀਂ ਵਰ੍ਹੇਗੰਢ ਹੈ। ਉਨ੍ਹਾਂ ਨੇ ਕਲਚਰਲ ਟੂਰਿਜ਼ਮ ਦੇ ਲਈ ਇੱਕ ਸਥਾਨ ਦੇ ਰੂਪ ਵਿੱਚ ਨੈਲਸਨ ਦੀਪ (Nelson Island) ਦੇ ਮਹੱਤਵ ਅਤੇ ਨੈਸ਼ਨਲ ਆਰਕਾਈਵਜ਼ ਵਿੱਚ ਭਾਰਤੀ ਆਗਮਨ ਅਤੇ ਹੋਰ ਅਭਿਲੇਖਾਂ ਦੇ ਡਿਜੀਟਲੀਕਰਣ ਦੀ ਜ਼ਰੂਰਤ ਨੂੰ ਮਾਨਤਾ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਦੇ ਭਾਰਤੀ ਪ੍ਰਵਾਸੀਆਂ ਦੀ ਛੇਵੀਂ ਪੀੜ੍ਹੀ ਤੱਕ ਭਾਰਤ ਦੀ ਵਿਦੇਸ਼ੀ ਨਾਗਰਿਕਤਾ/ਓਵਰਸੀਜ਼ ਸਿਟੀਜ਼ਨਸ਼ਿਪ ਆਵ੍ ਇੰਡੀਆ (ਓਸੀਆਈ- OCI) ਕਾਰਡ ਜਾਰੀ ਕਰਨ ਦੇ ਭਾਰਤ ਸਰਕਾਰ ਦੇ ਨਿਰਣੇ ਦਾ ਭੀ ਐਲਾਨ ਕੀਤਾ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਵੈਸਟ ਇੰਡੀਜ਼ ਯੂਨੀਵਰਸਿਟੀ (University of the West Indies) ਵਿੱਚ ਹਿੰਦੀ ਅਤੇ ਭਾਰਤੀ ਅਧਿਐਨ ਵਿੱਚ ਅਕਾਦਮਿਕ ਚੇਅਰਸ (Academic Chairs) ਦੀ ਮੁੜ-ਸੁਰਜੀਤੀ ਦਾ ਸੁਆਗਤ ਕੀਤਾ, ਜਿਸ ਨਾਲ ਭਾਰਤ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਦਰਮਿਆਨ ਅਕਾਦਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਗਹਿਰਾ ਕਰਨ ਅਤੇ ਆਯੁਰਵੇਦ ਦੇ ਪ੍ਰਾਚੀਨ ਗਿਆਨ ਅਤੇ ਵਿਰਾਸਤ ਦੇ ਪ੍ਰਸਾਰ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

ਦੋਹਾਂ ਨੇਤਾਵਾਂ ਨੇ ਇੰਡੀਆ-ਤ੍ਰਿਨੀਦਾਦ ਐਂਡ ਟੋਬੈਗੋ ਪਾਰਲੀਮੈਂਟਰੀ ਫ੍ਰੈਂਡਸ਼ਿਪ ਗਰੁੱਪ (India-Trinidad and Tobago Parliamentary Friendship Group) ਨੂੰ ਮੁੜ-ਸੁਰਜੀਤ ਕਰਨ, ਭਾਰਤ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਦੇ ਸਾਂਸਦਾਂ ਨੂੰ ਟ੍ਰੇਨਿੰਗ ਦੇਣ ਅਤੇ ਸੰਸਦੀ ਵਫ਼ਦਾਂ ਦੁਆਰਾ ਇੱਕ-ਦੂਸਰੇ ਦੇਸ਼ਾਂ ਦੀਆਂ ਨਿਯਮਿਤ ਯਾਤਰਾਵਾਂ ਦੀ ਜ਼ਰੂਰਤ ‘ਤੇ ਬਲ ਦਿੱਤਾ।

ਦੋਹਾਂ ਧਿਰਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਘਟਨਾਕ੍ਰਮਾਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਸ਼ਾਂਤੀ, ਜਲਵਾਯੂ ਨਿਆਂ, ਸਮਾਵੇਸ਼ੀ ਵਿਕਾਸ ਅਤੇ ਗਲੋਬਲ ਸਾਊਥ (Global South) ਦੀ ਆਵਾਜ਼ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਸਾਂਝੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਬਹੁਪੱਖੀ ਮੰਚਾਂ (multilateral forums) ‘ਤੇ ਦਿੱਤੇ ਗਏ ਬਹੁਮੁੱਲੇ ਪਰਸਪਰ ਸਮਰਥਨ ਦੀ ਸ਼ਲਾਘਾ ਕੀਤੀ।

ਨੇਤਾਵਾਂ ਨੇ ਸੰਯੁਕਤ ਰਾਸ਼ਟਰ ਵਿੱਚ ਵਿਆਪਕ ਸੁਧਾਰਾਂ ਦੀ ਜ਼ਰੂਰਤ ਦੀ ਪੁਸ਼ਟੀ ਕੀਤੀ, ਜਿਸ ਵਿੱਚ ਵਰਤਮਾਨ ਆਲਮੀ ਵਾਸਤਵਿਕਤਾਵਾਂ ਨੂੰ ਬਿਹਤਰ ਢੰਗ ਨਾਲ ਦਰਸਾਉਣ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (United Nations Security Council) ਦਾ ਵਿਸਤਾਰ ਭੀ ਸ਼ਾਮਲ ਹੈ। ਵਧਦੇ ਭੂ-ਰਾਜਨੀਤਕ ਤਣਾਵਾਂ ਅਤੇ ਆਲਮੀ ਸੰਘਰਸ਼ਾਂ ਨੂੰ ਪਹਿਚਾਣਦੇ ਹੋਏ, ਦੋਹਾਂ ਨੇਤਾਵਾਂ ਨੇ ਬਾਤਚੀਤ ਅਤੇ ਕੂਟਨੀਤੀ ਨੂੰ ਅੱਗੇ ਵਧਣ ਦਾ ਰਸਤਾ ਦੱਸਿਆ। ਤ੍ਰਿਨੀਦਾਦ ਤੇ ਟੋਬੈਗੋ ਨੇ ਵਿਸਤਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਦੇ ਲਈ ਭਾਰਤ ਨੂੰ ਆਪਣਾ ਪੂਰਨ ਸਮਰਥਨ ਦੇਣ ਦੀ ਪੁਸ਼ਟੀ ਕੀਤੀ। ਇਸ ਬਾਤ ‘ਤੇ ਭੀ ਸਹਿਮਤੀ ਹੋਈ ਕਿ ਭਾਰਤ 2027-28 ਦੀ ਅਵਧੀ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇੱਕ ਅਸਥਾਈ ਸੀਟ ਦੇ ਲਈ ਤ੍ਰਿਨੀਦਾਦ ਤੇ ਟੋਬੈਗੋ ਦੀ ਉਮੀਦਵਾਰੀ ਦਾ ਸਮਰਥਨ ਕਰੇਗਾ; ਜਦਕਿ ਤ੍ਰਿਨੀਦਾਦ ਤੇ ਟੋਬੈਗੋ 2028-29 ਦੀ ਅਵਧੀ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਦੀ ਸਰਕਾਰ ਅਤੇ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਅਸਾਧਾਰਣ ਪ੍ਰਾਹੁਣਾਚਾਰੀ ਦੇ ਲਈ ਹਾਰਦਿਕ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੂੰ ਪਰਸਪਰ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਭੀ ਪ੍ਰਧਾਨ ਮੰਤਰੀ ਮੋਦੀ ਨੂੰ ਪਰਸਪਰ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਤ੍ਰਿਨੀਦਾਦ ਤੇ ਟੋਬੈਗੋ ਦੀ ਫਿਰ ਤੋਂ ਯਾਤਰਾ ਕਰਨ ਦੇ ਲਈ ਸੱਦਾ ਦਿੱਤਾ। ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤ੍ਰਿਨੀਦਾਦ ਤੇ ਟੋਬੈਗੋ ਦੀ ਅਤਿਅਧਿਕ ਸਫ਼ਲ  ਸਰਕਾਰੀ ਯਾਤਰਾ ਦੇ ਪਰਿਣਾਮ ਦੋਹਾਂ ਦੇਸ਼ਾਂ ਦੇ ਦਰਮਿਆਨ ਉੱਨਤ ਦੁਵੱਲੇ ਸਬੰਧਾਂ ਦੇ ਇੱਕ ਨਵੇਂ ਯੁਗ ਦਾ ਮਾਰਗ ਪੱਧਰਾ ਕਰਦੇ ਹਨ ਅਤੇ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਦੂਰਦਰਸ਼ੀ ਭਾਰਤ-ਤ੍ਰਿਨੀਦਾਦ ਤੇ ਟੋਬੈਗੋ ਸਾਂਝੇਦਾਰੀ ਦੇ ਲਈ ਆਪਣੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ।

****

ਐੱਮਜੇਪੀਐੱਸ/ਐੱਸਟੀ


(Release ID: 2142580)