ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਕਰਾ ਵਿੱਚ ਨਕਰੂਮਾਹ ਮੈਮੋਰੀਅਲ ਪਾਰਕ ਵਿਖੇ ਸ਼ਰਧਾਂਜਲੀ ਅਰਪਿਤ ਕੀਤੀ
Posted On:
03 JUL 2025 3:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਘਾਨਾ ਦੇ ਅਕਰਾ ਵਿੱਚ ਨਕਰੂਮਾਹ ਮੈਮੋਰੀਅਲ ਪਾਰਕ ਦਾ ਦੌਰਾ ਕੀਤਾ ਅਤੇ ਘਾਨਾ ਦੇ ਸੰਸਥਾਪਕ ਰਾਸ਼ਟਰਪਤੀ ਅਤੇ ਅਫਰੀਕੀ ਸੁਤੰਤਰਤਾ ਅੰਦੋਲਨ ਦੇ ਇੱਕ ਪ੍ਰਤਿਸ਼ਠਿਤ ਮੋਹਰੀ ਡਾ. ਕਵਾਮੇ ਨਕਰੂਮਾਹ (Dr. Kwame Nkrumah) ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਦੇ ਨਾਲ ਘਾਨਾ ਦੇ ਉਪ ਰਾਸ਼ਟਰਪਤੀ ਮਹਾਮਹਿਮ ਪ੍ਰੋਫੈਸਰ ਨਾਨਾ ਜੇਨ ਓਪੋਕੁ-ਅਗਯਮੰਗ (H.E. Prof. Naana Jane Opoku- Agyemang) ਵੀ ਸਨ। ਪ੍ਰਧਾਨ ਮੰਤਰੀ ਨੇ ਸੁਤੰਤਰਤਾ, ਏਕਤਾ ਅਤੇ ਸਮਾਜਿਕ ਨਿਆਂ ਦੇ ਲਈ ਡਾ. ਨਕਰੂਮਾਹ ਦੇ ਅਮਿਟ ਯੋਗਦਾਨ ਦੇ ਸਨਮਾਨ ਵਿੱਚ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਇੱਕ ਪਲ ਦਾ ਮੌਨ ਰੱਖਿਆ।
ਪ੍ਰਧਾਨ ਮੰਤਰੀ ਦੁਆਰਾ ਦਿੱਤੀ ਗਈ ਸ਼ਰਧਾਂਜਲੀ ਘਾਨਾ ਦੇ ਸਮ੍ਰਿੱਧ ਇਤਿਹਾਸ ਦੇ ਪ੍ਰਤੀ ਭਾਰਤ ਦੇ ਗਹਿਰੇ ਸਨਮਾਨ ਨੂੰ ਦਰਸਾਉਂਦੀ ਹੈ ਅਤੇ ਦੋਨਾਂ ਦੇਸ਼ਾਂ ਦੇ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦੇ ਸਸ਼ਕਤ ਬੰਧਨ ਦੀ ਪੁਸ਼ਟੀ ਕਰਦੀ ਹੈ।
****
ਐੱਮਜੇਪੀਐੱਸ/ਐੱਸਟੀ
(Release ID: 2141847)
Visitor Counter : 2
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam