ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ ਦਾ ਉਦਘਾਟਨ ਕੀਤਾ
Posted On:
01 JUL 2025 3:39PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਜੁਲਾਈ, 2025) ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ ਦਾ ਉਦਘਾਟਨ ਕੀਤਾ।
https://static.pib.gov.in/WriteReadData/userfiles/image/PR101072025V62C.JPG
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ ਸਾਡੀਆਂ ਸਮ੍ਰਿੱਧ ਪ੍ਰਾਚੀਨ ਪਰੰਪਰਾਵਾਂ ਦਾ ਇੱਕ ਪ੍ਰਭਾਵਸ਼ਾਲੀ ਆਧੁਨਿਕ ਕੇਂਦਰ ਹੈ। ਇਸ ਦਾ ਉਦਘਾਟਨ ਨਾ ਕੇਵਲ ਉੱਤਰ ਪ੍ਰਦੇਸ਼ ਬਲਕਿ ਪੂਰੇ ਦੇਸ਼ ਵਿੱਚ ਚਿਕਿਤਸਾ ਸਿੱਖਿਆ ਅਤੇ ਚਿਕਿਤਸਾ ਸੇਵਾਵਾਂ ਦੇ ਵਿਕਾਸ ਵਿੱਚ ਇੱਕ ਉਪਲਬਧੀ ਹੈ।ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਯੂਨੀਵਰਸਿਟੀ ਵਿੱਚ ਵਿਕਸਿਤ ਉੱਨਤ ਸੁਵਿਧਾਵਾਂ ਹੁਣ ਬੜੀ ਸੰਖਿਆ ਵਿੱਚ ਲੋਕਾਂ ਨੂੰ ਉਪਲਬਧ ਹਨ। ਇਸ ਯੂਨੀਵਰਸਿਟੀ ਨਾਲ ਸਬੰਧਿਤ ਲਗਭਗ 100 ਆਯੁਸ਼ ਕਾਲਜ (AYUSH colleges) ਭੀ ਇਸ ਦੀ ਉਤਕ੍ਰਿਸ਼ਟਤਾ ਦਾ ਲਾਭ ਉਠਾ ਰਹੇ ਹਨ।
https://static.pib.gov.in/WriteReadData/userfiles/image/PR201072025CFSY.JPG
ਆਪਣੇ ਜਨਤਕ ਜੀਵਨ ਬਾਰੇ ਤਤਕਾਲੀ ਟਿੱਪਣੀ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਜਨਤਕ ਜੀਵਨ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ ਵਿਅਕਤੀ ਨੂੰ ਆਪਣੀਆਂ ਸੁਖ-ਸੁਵਿਧਾਵਾਂ ਨੂੰ ਤਿਆਗਣਾ ਪੈਂਦਾ ਹੈ।ਉਨ੍ਹਾਂ ਨੇ ਜਨ ਕਲਿਆਣ ਦੇ ਪ੍ਰਤੀ ਸਮਰਪਣ ਦੇ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅਣਥੱਕ ਪ੍ਰਯਾਸਾਂ ਦੇ ਪਰਿਣਾਮਸਰੂਪ ਖੇਤਰ ਵਿੱਚ ਸਿਹਤ, ਸਿੱਖਿਆ ਅਤੇ ਖੇਤੀਬਾੜੀ ਸਬੰਧੀ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋਇਆ ਹੈ।ਉਨ੍ਹਾਂ ਨੇ ਪ੍ਰਸ਼ਾਸਕਾਂ, ਡਾਕਟਰਾਂ ਅਤੇ ਨਰਸਾਂ ਨੂੰ ਜਨਪ੍ਰਤੀਨਿਧੀਆਂ ਦੁਆਰਾ ਸ਼ੁਰੂ ਕੀਤੇ ਗਏ ਕਲਿਆਣਕਾਰੀ ਉਪਾਵਾਂ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਭ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਭੀ ਪੇਸ਼ੇ ਵਿੱਚ ਪ੍ਰਵੇਸ਼ ਕਰਦੇ ਸਮੇਂ ਖ਼ੁਦ ਨਾਲ ਕੀਤੇ ਗਏ ਵਾਅਦੇ ‘ਤੇ ਆਤਮਨਿਰੀਖਣ ਕਰਨ।
https://static.pib.gov.in/WriteReadData/userfiles/image/PR301072025Z9KM.JPG
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਕਹਾਵਤ ਹੈ, 'ਸਿਹਤ ਹੀ ਦੌਲਤ ਹੈ'(‘health is wealth’)। ਉਨ੍ਹਾਂ ਨੇ ਲੋਕਾਂ ਨੂੰ ਖ਼ੁਦ ਨੂੰ ਤੰਦਰੁਸਤ ਬਣਾਈ ਰੱਖਣ ਦੇ ਲਈ ਹਰ ਕਦਮ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਯੋਗ ਉਨ੍ਹਾਂ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੈ ਜੋ ਸਰੀਰਕ ਪਰਿਸ਼੍ਰਮ ਘੱਟ ਕਰਦੇ ਹਨ ਅਤੇ ਬੈਠੇ ਰਹਿੰਦੇ ਹਨ । ਉਨ੍ਹਾਂ ਨੇ ਲੋਕਾਂ ਨੂੰ ਨਿਯਮਿਤ ਰੂਪ ਨਾਲ ਯੋਗ ਕਰਨ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਨੇ ਕਿਹਾ ਕਿ ਆਯੁਰਵੇਦ, ਯੋਗ, ਪ੍ਰਾਕ੍ਰਿਤਿਕ ਚਿਕਿਤਸਾ ਅਤੇ ਸਿੱਧ (Ayurveda, Yoga, Naturopathy, and Siddha) ਜਿਹੀਆਂ ਪ੍ਰਾਚੀਨ ਭਾਰਤੀ ਪ੍ਰਣਾਲੀਆਂ ਸੰਪੂਰਨ ਅਤੇ ਸਾਰਥਕ ਜੀਵਨ ਜੀਣ ਦੇ ਵਿਗਿਆਨਿਕ ਤਰੀਕਿਆਂ ਦਾ ਵਰਣਨ ਕਰਦੀਆਂ ਹਨ। ਆਯੁਰਵੇਦ (Ayurveda) ‘ਤੇ ਅਧਾਰਿਤ ਸਾਡੀ ਪ੍ਰਾਚੀਨ ਜੀਵਨਸ਼ੈਲੀ ਵਿੱਚ ਅਸੀਂ ਸੰਤੁਲਿਤ ਆਹਾਰ, ਜੀਵਨਸ਼ੈਲੀ ਅਤੇ ਵਿਚਾਰਾਂ ‘ਤੇ ਬਹੁਤ ਧਿਆਨ ਦਿੰਦੇ ਹਾਂ।ਆਯੁਰਵੇਦ (Ayurveda) ਸਾਡੀ ਧਰਤੀ ਨਾਲ ਜੁੜਿਆ ਹੋਇਆ ਹੈ। ਸਾਡੇ ਖੇਤ ਅਤੇ ਜੰਗਲ ਔਸ਼ਧੀ ਪੌਦਿਆਂ ਅਤੇ ਜੜੀਆਂ-ਬੂਟੀਆਂ ਦਾ ਖਜ਼ਾਨਾ ਹਨ। ਉਨ੍ਹਾਂ ਨੇ ਕਿਹਾ ਕਿ ਆਯੁਸ਼ ਪ੍ਰਣਾਲੀਆਂ (AYUSH systems) ਵਿਸ਼ਵ ਸਮੁਦਾਇ ਨੂੰ ਭਾਰਤ ਦਾ ਅਨਮੋਲ ਉਪਹਾਰ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਪੱਧਤੀਆਂ (AYUSH systems) ‘ਤੇ ਅਧਾਰਿਤ ਚਿਕਿਤਸਾ ਦੀ ਮਕਬੂਲੀਅਤ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ ਆਯੁਸ਼ ਪੱਧਤੀਆਂ ਦੀ ਮਕਬੂਲੀਅਤ ਨੂੰ ਹੋਰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਐਸੀਆਂ ਯੂਨੀਵਰਸਿਟੀਆਂ ਨੂੰ ਇਨ੍ਹਾਂ ਪੱਧਤੀਆਂ ਦੀ ਵਿਗਿਆਨਿਕ ਸਵੀਕ੍ਰਿਤੀ (scientific acceptance) ਵਧਾਉਣ ਵਿੱਚ ਨਿਰਣਾਇਕ ਭੂਮਿਕਾ ਨਿਭਾਉਣੀ ਹੋਵੇਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
**********
ਐੱਮਜੇਪੀਐੱਸ/ਐੱਸਆਰ
(Release ID: 2141408)