ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਭਾਰਤੀ ਪਸ਼ੂ ਚਿਕਿਤਸਾ ਖੋਜ ਸੰਸਥਾਨ ਦੇ ਕਨਵੋਕੇਸ਼ਨ ਸੈਰੇਮਨੀ ਨੂੰ ਸੰਬੋਧਨ ਕੀਤਾ

Posted On: 30 JUN 2025 12:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਜੂਨ, 2025) ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਭਾਰਤੀ ਪਸ਼ੂ ਚਿਕਿਤਸਾ ਖੋਜ ਸੰਸਥਾਨ (ਆਈਵੀਆਰਆਈ) ਦੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਸੱਭਿਆਚਾਰ ‘ਈਸ਼ਾਵਾਸਯਮ ਈਦਮ ਸਰਵਮ’ (Ishavasyam Idam Sarvam) ਦੇ ਜੀਵਨ ਮੁੱਲ ‘ਤੇ ਅਧਾਰਿਤ ਹੈ, ਜੋ ਸਾਰੇ ਜੀਵਾਂ ਵਿੱਚ ਈਸ਼ਵਰ ਦੀ ਮੌਜੂਦਗੀ ਨੂੰ ਦੇਖਦੀ ਹੈ। ਸਾਡੇ ਦੇਵਤਾਵਾਂ ਅਤੇ ਰਿਸ਼ੀਆਂ ਦੁਆਰਾ ਪਸ਼ੂਆਂ ਨਾਲ ਸੰਵਾਦ ਕਰਨ ਦੀ ਮਾਨਤਾ ਵੀ ਇਸੇ ਸੋਚ ਨਾਲ ਜੁੜੀ ਹੈ।

 

ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਮਨੁੱਖ ਦਾ ਜੰਗਲਾਂ ਅਤੇ ਹੋਰ ਜੀਵਾਂ ਦੇ ਨਾਲ ਸਹਿ-ਹੋਂਦ ਦਾ ਰਿਸ਼ਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਪ੍ਰਜਾਤੀਆਂ ਜਾਂ ਤਾਂ ਵਿਲੁਪਤ ਹੋ ਚੁੱਕੀਆਂ ਹਨ ਜਾਂ ਵਿਲੁਪਤ ਹੋਣ ਦੀ ਕਗਾਰ ‘ਤੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰਜਾਤੀਆਂ ਦੀ ਸੰਭਾਲ ਬਾਇਓਡਾਇਵਰਸਿਟੀ ਅਤੇ ਪ੍ਰਿਥਵੀ ਦੀ ਸਿਹਤ ਦੇ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਈਸ਼ਵਰ ਨੇ ਮਨੁੱਖ ਨੂੰ ਜੋ ਸੋਚਣ-ਸਮਝਣ ਦੀ ਸ਼ਕਤੀ ਦਿੱਤੀ ਹੈ, ਉਸ ਦਾ ਉਪਯੋਗ ਸਾਰੇ ਜੀਵਾਂ ਦੇ ਹਿਤ ਦੇ ਲਈ ਕੀਤਾ ਜਾਣਾ ਚਾਹੀਦਾ ਹੈ। ਕੋਰੋਨਾ ਮਹਾਮਾਰੀ ਨੇ ਮਾਨਵ ਜਾਤੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਪਭੋਗ ‘ਤੇ ਅਧਾਰਿਤ ਸੱਭਿਆਚਾਰ ਨਾ ਕੇਵਲ ਮਾਨਵ ਜਾਤੀ ਨੂੰ ਸਗੋਂ ਹੋਰ ਜੀਵਾਂ ਅਤੇ ਵਾਤਾਵਰਣ ਨੂੰ ਵੀ ਅਕਲਪਣਾਯੋਗ ਨੁਕਸਾਨ ਪਹੁੰਚਾ ਸਕਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੁਨੀਆ ਭਰ ਵਿੱਚ ‘ਵੰਨ ਹੈਲਥ’ ਦੀ ਅਵਧਾਰਨਾ ਨੂੰ ਮਹੱਤਵ ਮਿਲ ਰਿਹਾ ਹੈ। ਇਹ ਅਵਧਾਰਨਾ ਮੰਨਦੀ ਹੈ ਕਿ ਮਨੁੱਖ, ਪਾਲਤੂ ਅਤੇ ਜੰਗਲੀ ਜਾਨਵਰ, ਵਣਸਪਤੀਆਂ ਅਤੇ ਵਿਆਪਕ ਵਾਤਾਵਰਣ ਸਾਰੇ ਇੱਕ ਦੂਸਰੇ ‘ਤੇ ਨਿਰਭਰ ਹਨ। ਸਾਨੂੰ ਪਸ਼ੂ ਭਲਾਈ ਦੇ ਲਈ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਮੁੱਖ ਪਸ਼ੂ ਚਿਕਿਤਸਾ ਸੰਸਥਾਨ ਦੇ ਰੂਪ ਵਿੱਚ ਆਈਵੀਆਰਆਈ ਇਸ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ, ਖਾਸ ਤੌਰ ‘ਤੇ ਜੂਨੋਟਿਕ ਬਿਮਾਰੀਆਂ ਦੀ ਰੋਕਥਾਮ ਅਤੇ ਕੰਟ੍ਰੋਲ ਵਿੱਚ।

ਰਾਸ਼ਟਰਪਤੀ ਨੇ ਕਿਹਾ ਕਿ ਹੋਰ ਖੇਤਰਾਂ ਦੀ ਤਰ੍ਹਾਂ ਟੈਕਨੋਲੋਜੀ ਵਿੱਚ ਪਸ਼ੂ ਚਿਕਿਤਸਾ ਅਤੇ ਦੇਖਭਾਲ ਵਿੱਚ ਵੀ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਸਮਰੱਥਾ ਹੈ। ਟੈਕਨੋਲੋਜੀ ਦੇ ਉਪਯੋਗ ਨਾਲ ਦੇਸ਼ ਭਰ ਦੇ ਪਸ਼ੂ ਹਸਪਤਾਲਾਂ ਨੂੰ ਸਸ਼ਕਤ ਬਣਾਇਆ ਜਾ ਸਕਦਾ ਹੈ। ਜੀਨੋਮ ਐਡੀਟਿੰਗ, ਐਂਬਰਿਓ (embryo) ਟ੍ਰਾਂਸਫਰ ਟੈਕਨੋਲੋਜੀਜ਼, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਬਿਗ ਡੇਟਾ ਐਨਾਲੀਟਿਕਸ ਜਿਹੀਆਂ ਤਕਨੀਕਾਂ ਦਾ ਉਪਯੋਗ ਇਸ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦਾ ਹੈ। ਉਨ੍ਹਾਂ ਨੇ ਆਈਵੀਆਰਆਈ ਜਿਹੇ ਸੰਸਥਾਨਾਂ ਤੋਂ ਪਸ਼ੂਆਂ ਦੇ ਲਈ ਸਵਦੇਸ਼ੀ ਅਤੇ ਘੱਟ ਲਾਗਤ ਵਾਲੇ ਉਪਚਾਰ ਅਤੇ ਪੋਸ਼ਣ ਖੋਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦਵਾਈਆਂ ਦੇ ਵਿਕਲਪ ਵੀ ਤਲਾਸ਼ਣ ਚਾਹੀਦੇ ਹਨ ਜਿਨ੍ਹਾਂ ਦੇ ਦੁਸ਼ਪ੍ਰਭਾਵ ਨਾ ਕੇਵਲ ਪਸ਼ੂਆਂ ਸਗੋਂ ਮਨੁੱਖਾਂ ਅਤੇ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਰਾਸ਼ਟਰਪਤੀ ਨੇ ਆਈਵੀਆਰਆਈ ਦੇ ਵਿਦਿਆਰਥੀਆਂ ਦੀ ਇਸ ਗੱਲ ਦੇ ਲਈ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਬੇਜ਼ੁਬਾਨ ਜਾਨਵਰਾਂ ਦੇ ਇਲਾਜ ਅਤੇ ਉਨ੍ਹਾਂ ਦੇ ਭਲਾਈ ਨੂੰ ਆਪਣਾ ਕਰੀਅਰ ਚੁਣਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਜੀਵਨ ਅਤੇ ਕਰੀਅਰ ਵਿੱਚ ਕਿਸੇ ਦੁਵਿਧਾ ਦੀ ਸਥਿਤੀ ਵਿੱਚ ਉਨ੍ਹਾਂ ਜਾਨਵਰਾਂ ਬਾਰੇ ਸੋਚਣ, ਇਸ ਨਾਲ ਉਨ੍ਹਾਂ ਨੂੰ ਸਹੀ ਰਸਤਾ ਦਿਖਾਈ ਦੇਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਦਮੀ ਬਣਨ ਅਤੇ ਪਸ਼ੂ ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਸਟਾਰਟ-ਅੱਪ ਸਥਾਪਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਯਤਨ ਨਾਲ ਉਹ ਨਾ ਸਿਰਫ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਦੇ ਪਾਉਣਗੇ ਸਗੋਂ ਦੇਸ਼ ਦੀ ਅਰਥਵਿਵਸਥਾ ਵਿੱਚ ਵੀ ਯੋਗਦਾਨ ਦੇ ਸਕਦੇ ਹਨ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

************

ਐੱਮਜੇਪੀਐੱਸ/ਐੱਸਆਰ


(Release ID: 2140863)