ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸਰਕਾਰ ਨੇ ਦਿਵਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਲਈ ਪਹੁੰਚਯੋਗਤਾ ਸਮਰਥਨ ਨੂੰ ਹੋਰ ਸਸ਼ਕਤ ਬਣਾਉਣ ਲਈ ਸੁਗਮਯ ਭਾਰਤ ਐਪ ਨੂੰ ਨਵਾਂ ਰੂਪ ਦਿੱਤਾ


ਸਰਕਾਰੀ ਪਹਿਲਕਦਮੀਆਂ/ਯੋਜਨਾਵਾਂ ‘ਤੇ ਅਸਲ ਸਮੇਂ ਦੀ ਜਾਣਕਾਰੀ ਦੇਣ ਲਈ ਏਆਈ-ਸੰਚਾਲਿਤ ਚੈਟਬੌਟ ਦੇ ਨਾਲ ਐਪ ਨੂੰ ਵਧੇਰੇ ਸਹਿਜ ਅਤੇ ਉਪਯੋਗਕਰਤਾ-ਅਨੁਕੂਲ ਬਣਾਇਆ ਗਿਆ

Posted On: 27 JUN 2025 11:38AM by PIB Chandigarh

ਸੁਗਮਯ ਭਾਰਤ ਐਪ (ਐੱਸਬੀਏ), ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ ਅਤੇ ਇਹ ਦੇਸ਼ ਵਿੱਚ ਦਿਵਯਾਂਗ ਅਤੇ ਬਜ਼ੁਰਗ ਨਾਗਰਿਕਾਂ ਲਈ ਪਹੁੰਚਯੋਗਤਾ ਵਧਾਉਣ ਦੇ ਪ੍ਰਤੀ ਸਮਰਪਿਤ ਹੈ। ਇਸ ਐਪ ਨੂੰ ਹਾਲ ਹੀ ਵਿੱਚ ਵਧੇਰੇ ਉਪਯੋਗਕਰਤਾ-ਅਨੁਕੂਲ ਅਤੇ ਪ੍ਰਭਾਵਸ਼ਾਲੀ ਅਨੁਭਵ ਪ੍ਰਦਾਨ ਕਰਨ ਲਈ ਨਵਾਂ ਰੂਪ ਦਿੱਤਾ ਗਿਆ ਹੈ।

ਐਪ ਦੇ ਨਵੀਨੀਕਰਣ ਵਿੱਚ ਹੇਠ ਲਿਖਿਆਂ ਕਈ ਉੱਨਤ ਸੁਵਿਧਾਵਾਂ ਸ਼ਾਮਲ ਕੀਤੀਆਂ ਗਈਆਂ ਹਨ:-

  • ਵਧੇਰੇ ਸਹਿਜ ਅਤੇ ਉਪਯੋਗਕਰਤਾ-ਅਨੁਕੂਲ ਇੰਟਰਫੇਸ

  • ਰੀਅਲ ਟਾਈਮ ਵਿੱਚ ਉਪਯੋਗਕਰਤਾਵਾਂ ਦੀ ਸਹਾਇਤਾ ਲਈ ਏਆਈ ਸੰਚਾਲਿਤ ਚੈਟਬੌਟ ਸੁਵਿਧਾ

  • ਪਹੁੰਚਯੋਗਤਾ ਨਾਲ ਸਬੰਧਿਤ ਨਵੀਆਂ ਪਹਿਲਕਦਮੀਆਂ ਬਾਰੇ ਸਰਕੂਲਰ ਅਤੇ ਨੋਟੀਫਿਕੇਸ਼ਨਸ

  • ਦਿਵਯਾਂਗਜਨਾਂ ਲਈ ਸਰਕਾਰੀ ਯੋਜਨਾਵਾਂ ਅਤੇ ਹੋਰ ਕੀਮਤੀ ਸੰਸਾਧਨਾਂ ਦਾ ਏਕੀਕਰਣ

25 ਜੂਨ 2025 ਤੱਕ, ਐਪ ਵਿੱਚ ਕੁੱਲ 14,358 ਰਜਿਸਟਰਡ ਉਪਯੋਗਕਰਤਾ ਹਨ ਅਤੇ ਐਂਡਰੌਇਡ ਅਤੇ ਆਈਓਐੱਸ ਦੋਵਾਂ ਪਲੈਟਫਾਰਮਾਂ ‘ਤੇ 83,791  ਐਪ ਡਾਊਨਲੋਡ (ਐਂਡਰੌਇਡ ਅਤੇ ਪਲੈਟਫਾਰਮਾਂ ‘ਤੇ 82,291 ਅਤੇ ਆਈਓਐੱਸ ਪਲੈਟਫਾਰਮਾਂ ‘ਤੇ 1500) ਕੀਤੇ ਗਏ ਹਨ। ਸੁਗਮਯ ਭਾਰਤ ਐਪ ਵਰਤਮਾਨ ਵਿੱਚ  ਐਂਡਰੌਇਡ ਡਿਵਾਈਸਾਂ ਲਈ ਗੂਗਲ ਪਲੇਅ ਸਟੋਰ ਅਤੇ  ਆਈਓਐੱਸ ਪਲੈਟਫਾਰਮਾਂ ਲਈ ਐਪਲ ਪਲੇਅ ਸਟੋਰ ‘ਤੇ ਡਾਊਨਲੋਡ ਲਈ ਉਪਲਬਧ ਹੈ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ 2021 ਵਿੱਚ ਸ਼ੁਰੂ ਕੀਤੀ ਗਈ ਇਹ ਐਪ ਨਾਗਰਿਕਾਂ ਲਈ ਜਨਤਕ ਬੁਨਿਆਦੀ ਢਾਂਚੇ, ਆਵਾਜਾਈ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਪ੍ਰਣਾਲੀਆਂ ਵਿੱਚ ਪਹੁੰਚ ਸਬੰਧੀ ਮੁੱਦਿਆਂ ਦੀ ਜਾਣਕਾਰੀ ਦੇਣ ਲਈ ਇੱਕ ਜ਼ਰੂਰੀ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦੀ ਹੈ।

ਉਪਯੋਗਕਰਤਾ ਅਸਾਨੀ ਨਾਲ ਉਨ੍ਹਾਂ ਸਥਾਨਾਂ ਦੀ ਜੀਓ-ਟੈਗ ਕੀਤੀਆਂ ਗਈਆਂ ਤਸਵੀਰਾਂ ਅਪਲੋਡ ਕਰ ਸਕਦੇ ਹਨ ਜਿੱਥੇ ਪਹੁੰਚ ਸਬੰਧੀ ਰੁਕਾਵਟਾਂ ਹਨ, ਜਿਸ ਨਾਲ ਅਧਿਕਾਰੀ ਤੁਰੰਤ ਸੁਧਾਰਾਤਮਕ ਕਾਰਵਾਈ ਕਰ ਸਕਦੇ ਹਨ। ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਐਪ ਨੂੰ ਕੁੱਲ 2,705 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 1,897 ਦਾ ਸਫ਼ਲਤਾਪੂਰਵਕ ਸਮਾਧਾਨ ਕੀਤਾ ਗਿਆ ਹੈ ਅਤੇ ਇਹ ਸਾਰਿਆਂ ਲਈ ਸਮਾਵੇਸ਼ੀ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦਿਵਯਾਂਗਜਨਾਂ ਨੂੰ ਪਹੁੰਚ ਸਬੰਧੀ ਚੁਣੌਤੀਆਂ ਦੀ ਜਾਣਕਾਰੀ ਦੇਣ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਅਤੇ ਰੁਕਾਵਟ-ਮੁਕਤ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਲਈ ਨਿਰੰਤਰ ਤੌਰ ‘ਤੇ ਪ੍ਰੋਤਸਾਹਿਤ ਕਰਦਾ ਹੈ।

*****

ਵੀਐੱਮ


(Release ID: 2140303)