ਰੱਖਿਆ ਮੰਤਰਾਲਾ
ਰੱਖਿਆ ਮੰਤਰਾਲੇ ਨੇ ਅੱਤਵਾਦ ਨਿਰੋਧਕ ਸਮਰੱਥਾ ਵਧਾਉਣ ਲਈ ਲਗਭਗ 2,000 ਕਰੋੜ ਰੁਪਏ ਮੁੱਲ ਦੇ ਐਮਰਜੈਂਸੀ ਪ੍ਰੋਕਿਓਰਮੈਂਟ ਅਨੁਬੰਧਾਂ ‘ਤੇ ਹਸਤਾਖਰ ਕੀਤੇ
Posted On:
24 JUN 2025 10:26AM by PIB Chandigarh
ਰੱਖਿਆ ਮੰਤਰਾਲੇ ਨੇ ਆਤੰਕਵਾਦ ਦੇ ਵਿਰੁੱਧ ਅਭਿਆਨਾਂ ਵਿੱਚ ਭਾਰਤੀ ਸੈਨਾ ਦੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਚੁੱਕਦੇ ਹੋਏ ਐਮਰਜੈਂਸੀ ਪ੍ਰੋਕਿਓਰਮੈਂਟਸ (ਈਪੀ) ਮਕੈਨੀਜ਼ਮ ਦੇ ਤਹਿਤ 13 ਅਨੁਬੰਧਾਂ ਨੂੰ ਅੰਤਮ ਰੂਪ ਦਿੱਤਾ ਹੈ। ਭਾਰਤੀ ਸੈਨਾ ਲਈ 2,000 ਕਰੋੜ ਰੁਪਏ ਦੇ ਕੁੱਲ ਪ੍ਰਮਾਣਿਤ ਖਰਚੇ ਵਿੱਚੋਂ 1,981.90 ਕਰੋੜ ਰੁਪਏ ਦੀ ਰਾਸ਼ੀ ਦੇ ਇਨ੍ਹਾਂ ਅਨੁਬੰਧਾਂ ਨੂੰ ਅੰਤਮ ਰੂਪ ਦਿੱਤਾ ਗਿਆ ਹੈ।
ਐਮਰਜੈਂਸੀ ਪ੍ਰਕਿਓਰਮੈਂਟ ਵਿਵਸਥਾ ਦੇ ਤਹਿਤ ਫਾਸਟ-ਟਰੈਕ ਪ੍ਰਕਿਰਿਆਵਾਂ ਦੇ ਮਾਧਿਅਮ ਨਾਲ ਲਾਗੂਕਰਨ, ਇਸ ਖਰੀਦ ਦਾ ਉਦੇਸ਼ ਆਤੰਕਵਾਦ ਦੇ ਵਿਰੁੱਧ ਅਭਿਆਨਾਂ ਵਿੱਚ ਤੈਨਾਤ ਸੈਨਿਕਾਂ ਦੇ ਲਈ ਸਥਿਤੀ ਮੁਤਾਬਕ ਜਾਗਰੂਕਤਾ, ਮਾਰਕ ਸਮਰੱਥਾ, ਗਤੀਸ਼ੀਲਤਾ ਅਤੇ ਸੁਰੱਖਿਆ ਨੂੰ ਵਧਾਉਣਾ ਹੈ। ਤੇਜ਼ੀ ਨਾਲ ਸਮਰੱਥਾ ਵਾਧਾ ਯਕੀਨੀ ਬਣਾਉਣ ਲਈ ਇਸ ਅਧਿਗ੍ਰਹਿਣ ਨੂੰ ਘੱਟ ਸਮੇਂ ਸੀਮਾ ਵਿੱਚ ਪੂਰਾ ਕੀਤਾ ਗਿਆ।
ਖਰੀਦੇ ਜਾਣ ਵਾਲੇ ਪ੍ਰਮੁੱਖ ਉਪਕਰਣਾਂ ਵਿੱਚ ਸ਼ਾਮਲ ਹਨ-
-
ਏਕੀਕ੍ਰਿਤ ਡ੍ਰੋਨ ਡਿਟੈਕਸ਼ਨ ਅਤੇ ਇੰਟਰਡਿਕਸ਼ਨ ਸਿਸਟਮ (IDDIS)
-
ਹੇਠਲੇ ਪੱਧਰ ਦੇ ਹਲਕੇ ਵਜਨ ਵਾਲੇ ਰਡਾਰ ((LLLR)
-
ਬਹੁਤ ਘੱਟ ਦੂਰੀ ਦੀਆਂ ਏਅਰ ਡਿਫੈਂਸ ਸਿਸਟਮ (VSHORADS)- ਲਾਂਚਰ ਅਤੇ ਮਿਜ਼ਾਈਲਾਂ
-
ਦੂਰ ਤੋਂ ਸੰਚਾਲਿਤ ਹਵਾਈ ਵਾਹਨ
-
ਵਰਟੀਕਲ ਟੇਕ-ਆਫ ਅਤੇ ਲੈਂਡਿੰਗ ਸਿਸਟਮ ਸਮੇਤ ਲੋਇਟਰਿੰਗ ਮਿਊਨਿਸ਼ਨ
-
ਵੱਖ-ਵੱਖ ਸ਼੍ਰੇਣੀਆਂ ਦੇ ਡ੍ਰੋਨ
ਬੁਲੇਟ ਪਰੂਫ ਜੈਕੇਟ (ਬੀਪੀਜੇ) ਦ੍ਰਿਸ਼ਟੀ
ਬੈਲਿਸਟਿਕ ਹੈਲਮੇਟ
ਤੁਰੰਤ ਪ੍ਰਤੀਕਿਰਿਆ ਲੜਾਕੂ ਜਹਾਜ਼ (ਕਿਊਆਰਐਐੱਫਬੀ) –ਭਾਰੀ ਅਤ ਦਰਮਿਆਨੇ
ਰਾਈਫਲਾਂ ਦੇ ਲਈ ਨਾਈਟ ਸਾਈਟਸ
ਇਹ ਖਰੀਦ ਭਾਰਤੀ ਸੈਨਾ ਨੂੰ ਉਭਰਦੀ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ ਆਧੁਨਿਕ ਅਤੇ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਪ੍ਰਣਾਲੀਆਂ ਨਾਲ ਲੈਸ ਕਰਨ ਦੀ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਹ ਐਮਰਜੈਂਸੀ ਪ੍ਰੋਕਿਓਮੈਂਟ ਵਿਵਸਥਾ, ਤੁਰੰਤ ਸਮਰੱਥਾ ਅੰਤਰਾਲ ਪਾੜੇ ਨੂੰ ਖਤਮ ਕਰਨ ਅਤੇ ਮਹੱਤਵਪੂਰਵ ਸੰਚਾਲਨ ਉਪਕਰਣਾਂ ਦੀ ਸਮੇਂ ‘ਤੇ ਉਪਲਬਧਤਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ।
*****
ਐੱਨਏ/ਪੀਕੇ
(Release ID: 2139623)