ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਨੇ ਮਹਾਰਾਸ਼ਟਰ ਵਿੱਚ ਯੂਐੱਮਈਈਡੀ ਪੋਰਟਲ (UMEED Portal-ਉਮੀਦ ਪੋਰਟਲ) ਦੇ ਲਾਗੂਕਰਨ ਅਤੇ ਹੱਜ 2025 ਸੰਚਾਲਨ ਦੀ ਸਮੀਖਿਆ ਕੀਤੀ
ਰਾਜ ਵਿੱਚ ਪੀਐੱਮਜੇਵੀਕੇ ਦੇ ਤਹਿਤ ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਮੁਲਾਂਕਣ ਕੀਤਾ ਗਿਆ
Posted On:
22 JUN 2025 12:53PM by PIB Chandigarh
6 ਜੂਨ, 2025 ਨੂੰ ਏਕੀਕ੍ਰਿਤ ਵਕਫ਼ ਮੈਨੇਜਮੈਂਟ, ਸਸ਼ਕਤੀਕਰਣ, ਕੁਸ਼ਲਤਾ ਅਤੇ ਵਿਕਾਸ ਐਕਸ, 1995 (UMEED) ਕੇਂਦਰੀ ਪੋਰਟਲ ਦੀ ਸ਼ੁਰੂਆਤ ਤੋਂ ਬਾਅਦ, ਘੱਟ ਗਿਣਤੀ ਮਾਮਲੇ ਮੰਤਰਾਲੇ ਇਸ ਵਿਧਾਨਿਕ ਮੰਚ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਰਗਰਮ ਤੌਰ ‘ਤੇ ਜੁੜ ਰਿਹਾ ਹੈ। ਯੂਐੱਮਈਈਡੀ ਪੋਰਟਲ ਦੇ ਹੁਕਮ ਅਨੁਸਾਰ, ਪੂਰੇ ਭਾਰਤ ਵਿੱਚ ਸਾਰੇ ਰਜਿਸਟਰਡ ਵਕਫ਼ ਸੰਪਤੀਆਂ ਦਾ ਵੇਰਵਾ ਛੇ ਮਹੀਨੇ ਅੰਦਰ ਲਾਜਮੀ ਤੌਰ ‘ਤੇ ਅਪਲੋਡ ਕੀਤਾ ਜਾਣਾ ਹੈ।
ਇਸ ਯਤਨ ਦੇ ਤਹਿਤ ਘੱਟ ਗਿਣਤੀ ਮਾਮਲੇ ਦੇ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਨੇ 21 ਜੂਨ, 2025 ਨੂੰ ਮੁੰਬਈ ਦਾ ਦੌਰਾ ਕੀਤਾ ਅਤੇ ਰਾਜ ਸਕੱਤਰ, ਸੀਨੀਅਰ ਅਧਿਕਾਰੀਆਂ ਅਤੇ ਮਹਾਰਾਸ਼ਟਰ ਰਾਜ ਵਕਫ਼ ਬੋਰਡ ਦੇ ਸੀਈਓ ਦੇ ਨਾਲ ਵਿਆਪਕ ਸਮੀਖਿਆ ਬੈਠਕ ਕੀਤੀ। ਪਿਛਲੇ ਹਫ਼ਤੇ ਬਿਹਾਰ ਵਿੱਚ ਇਸੇ ਤਰ੍ਹਾਂ ਦੀ ਸਮੀਖਿਆ ਤੋਂ ਬਾਅਦ ਇਹ ਉਨ੍ਹਾਂ ਦਾ ਅਜਿਹਾ ਦੂਸਰਾ ਦੌਰਾ ਹੈ।
ਮੀਟਿੰਗ ਦੌਰਾਨ, ਡਾ. ਕੁਮਾਰ ਨੇ ਅਧਿਕਾਰੀਆਂ ਨੂੰ ਪੋਰਟਲ ਦੀਆਂ ਵਿਧਾਨਿਕ ਜ਼ਰੂਰਤਾਂ ਦਾ ਸਮਰਥਨ ਕਰਨ ਲਈ ਜਲਦੀ ਹੀ ਲਾਗੂ ਕੀਤੇ ਜਾਣ ਵਾਲੇ ਨਿਯਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਅਤੇ ਲਾਗੂਕਰਨ ਪ੍ਰਕਿਰਿਆ ਨੂੰ ਸੁਚਾਰੂ ਕਰਨ ਲਈ ਰਾਜ ਅਧਿਕਾਰੀਆਂ ਤੋਂ ਸੁਝਾਅ ਮੰਗੇ। ਵਕਫ਼ ਬੋਰਡ ਦੇ ਸੀਈਓ ਨੇ ਕੇਂਦਰ ਤੋਂ ਵਕਫ਼ ਸੰਪਤੀਆਂ ਨਾਲ ਸਬੰਧਿਤ ਕੁਝ ਲੀਜ਼ਿੰਗ ਪ੍ਰਾਵਧਾਨਾਂ ‘ਤੇ ਮੁੜ ਤੋਂ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਅਸਾਨ ਬਣਾਉਣ ਦੀ ਬੇਨਤੀ ਕੀਤੀ। ਡਾ. ਕੁਮਾਰ ਨੇ ਭਰੋਸਾ ਦਿੱਤਾ ਕਿ ਬੇਨਤੀ ‘ਤੇ ਹਮਦਰਦੀ ਨਾਲ ਜਾਂਚ ਕੀਤੀ ਜਾਵੇਗੀ, ਉਨ੍ਹਾਂ ਨੇ ਵਕਫ਼ ਬੋਰਡਾਂ ਨੂੰ ਸਸ਼ਕਤ ਬਣਾਉਣ ਅਤੇ ਵਕਫ਼ ਸੰਪਤੀ ਪ੍ਰਬੰਧਨ ਨੂੰ ਵਧਾਉਣ ਲਈ ਕੇਂਦਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਯੂਐੱਮਈਈਡੀ (UMEED) ਲਾਗੂਕਰਨ ਦੀ ਸਮੀਖਿਆ ਦੇ ਇਲਾਵਾ, ਸਕੱਤਰ ਨੇ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ (Pradhan Mantri Jan Vikas Karyakram (PMJVK) ਦੇ ਤਹਿਤ ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਮੁਲਾਂਕਣ ਕੀਤਾ। ਉਨ੍ਹਾਂ ਨੇ ਰਾਜ ਦੇ ਅਧਿਕਾਰੀਆਂ ਨੂੰ ਜ਼ਰੂਰੀ ਕਾਰਵਾਈ ਲਈ ਇੱਕ ਹਫ਼ਤੇ ਦੇ ਅੰਦਰ ਸਾਰੇ ਵਿਚਾਰ ਅਧੀਨ ਪ੍ਰਸਤਾਵ ਮੰਤਰਾਲੇ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ।
ਡਾ. ਕੁਮਾਰ ਨੇ ਮੁੰਬਈ ਵਿੱਚ ਭਾਰਤੀ ਹੱਜ ਕਮੇਟੀ (HCoI) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹੱਜ 2025 ਦੇ ਸੁਚਾਰੂ ਅਤੇ ਸਫ਼ਲ ਸੰਚਾਲਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸੰਤੋਸ਼ ਵਿਅਕਤ ਕੀਤਾ ਕਿ ਇਸ ਵਰ੍ਹੇ ਭਾਰਤੀ ਹੱਜ ਯਾਤਰੀਆਂ ਦੀ ਵਿਚਾਲੇ ਹੀ ਮੌਤ ਅਤੇ ਸਿਹਤ ਸਬੰਧੀ ਘਟਨਾਵਾਂ ਦੀ ਸੰਖਿਆ ਸਭ ਤੋਂ ਘੱਟ ਦਰਜ ਕੀਤੀ ਗਈ। ਉਨ੍ਹਾਂ ਨੇ ਇਸ ਉਪਲਬਧੀ ਦਾ ਕ੍ਰੈਡਿਟ ਮੰਤਰਾਲੇ, ਭਾਰਤੀ ਹੱਜ ਕਮੇਟੀ, ਡੈਪੂਟੇਸ਼ਨਿਸਟ, ਸਊਦੀ ਅਥਾਰਿਟੀਆਂ, ਅਤੇ ਸਥਾਨਕ ਸਹਾਇਤਾ ਪ੍ਰਣਾਲੀਆਂ ਦਰਮਿਆਨ ਬਿਹਤਰ ਤਾਲਮੇਲ ਨੂੰ ਦਿੱਤਾ। ਸਕੱਤਰ ਨੇ ਵਿਸ਼ੇਸ਼ ਤੌਰ 'ਤੇ ਹੱਜ ਸੁਵਿਧਾ ਐਪ ਦੀ ਪ੍ਰਭਾਵਸ਼ੀਲਤਾ ਨੂੰ ਸਵੀਕਾਰ ਕੀਤਾ, ਜਿਸ ਨੇ ਸ਼ਰਧਾਲੂਆਂ ਦੇ ਅਨੁਭਵ ਨੂੰ ਵਧਾਉਣ ਅਤੇ ਜ਼ਮੀਨੀ ਚੁਣੌਤੀਆਂ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਵਰ੍ਹੇ ਦੇ ਹੱਜ ਸੰਚਾਲਨ ਤੋਂ ਪ੍ਰਾਪਤ ਜਾਣਕਾਰੀ ਦਾ ਉਪਯੋਗ ਹੱਜ 2026 ਦੀਆਂ ਵਿਵਸਥਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤਾ ਜਾਵੇਗਾ।
ਘੱਟ ਗਿਣਤੀ ਮਾਮਲੇ ਮੰਤਰਾਲਾ ਡਿਜੀਟਲ ਸਸ਼ਕਤੀਕਰਣ ਅਤੇ ਜਵਾਬਦੇਹੀ ਸ਼ਾਸਨ ਰਾਹੀਂ ਵਕਫ਼ ਸੰਪਤੀਆਂ ਦੇ ਕੁਸ਼ਲ ਪ੍ਰਸ਼ਾਸਨ ਅਤੇ ਸਾਰੇ ਹਾਜੀਆਂ ਲਈ ਸਨਮਾਨਜਨਕ ਤੀਰਥ ਯਾਤਰਾ ਦੇ ਅਨੁਭਵ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
************
ਐੱਸਐੱਸ/ਆਈਐੱਸਏ
(Release ID: 2138856)