ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਐਨਐਫਐੱਸਯੂ (NFSU) ਅਤੇ ਸੀਐੱਫਐੱਸਐਲ (CFSL) ਕੈਂਪਸ ਦਾ ਨੀਂਹ ਪੱਥਰ ਰੱਖਿਆ, ਅਤੇ ਐੱਨਐੱਫਐੱਸਯੂ ਰਾਏਪੁਰ ਦੇ ਅਸਥਾਈ ਕੈਂਪਸ ਦਾ ਵਰਚੁਅਲੀ ਉਦਘਾਟਨ ਕੀਤਾ


ਨਵੇਂ ਰਾਏਪੁਰ ਵਿੱਚ NFSU ਅਤੇ CFSL ਦੀ ਸਥਾਪਨਾ ਨਾ ਸਿਰਫ਼ ਛੱਤੀਸਗੜ੍ਹ ਵਿੱਚ ਸਗੋਂ ਪੂਰੇ ਮੱਧ ਭਾਰਤ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ​​ਕਰੇਗੀ

ਫੌਰੈਂਸਿਕ ਵਿਗਿਆਨ ਦੀ ਮਦਦ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤ ਜ਼ੁਰਮ ਸਾਬਿਤ ਕਰਨ ਦੀ ਦਰ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ

ਛੱਤੀਸਗੜ੍ਹ ਵਿੱਚ ਸ਼ੁਰੂ ਕੀਤੀ ਗਈ i-Hub ਪਹਿਲਕਦਮੀ ਸਟਾਰਟਅੱਪਸ ਪ੍ਰਤੀ ਰਾਜ ਦੇ ਨੌਜਵਾਨਾਂ ਵਿੱਚ ਦਿਲਚਸਪੀ ਅਤੇ ਉੱਦਮੀ ਭਾਵਨਾ ਵਿਕਸਿਤ ਕਰਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ

i-Hub ਨੌਜਵਾਨਾਂ ਲਈ ਸਟਾਰਟਅੱਪਸ ਵਿੱਚ ਸਹਾਇਤਾ ਪ੍ਰਦਾਨ ਕਰਕੇ - ਟੈਕਨੋਲੋਜੀ ਅਤੇ ਮਾਰਕੀਟਿੰਗ ਤੋਂ ਲੈ ਕੇ ਇਕਰਾਰਨਾਮੇ ਤੱਕ - ਇੱਕ ਪੁਲ ਵਜੋਂ ਕੰਮ ਕਰੇਗਾ ਅਤੇ ਨਾਲ ਹੀ ਉਹਨਾਂ ਨੂੰ ਵਿੱਤੀ ਸਹਾਇਤਾ ਤੱਕ ਪਹੁੰਚ ਕਰਨ ਵਿੱਚ ਮਦਦ ਕਰੇਗਾ

ਤਿੰਨ ਨਵੇਂ ਕਾਨੂੰਨਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ, ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆ ਵਿੱਚ ਸਭ ਤੋਂ ਆਧੁਨਿਕ, ਤੇਜ਼ ਅਤੇ ਵਿਗਿਆਨਿਕ ਬਣਨ ਲਈ ਤਿਆਰ ਹੈ

NFSU ਦੇਸ਼ ਭਰ ਵਿੱਚ 26 ਪ੍ਰਮੁੱਖ ਸਥਾਨਾਂ ਤੱਕ ਫੈਲਣ ਲਈ ਤਿਆਰ ਹੈ, ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਵਰ੍ਹਿਆਂ ਵਿੱਚ ਹਰ ਸਾਲ 32,000 ਤੋਂ ਵੱਧ ਫੌਰੈਂਸਿਕ ਮਾਹਿਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

2047 ਤੱਕ ਵਿਕਸਿਤ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਦ੍ਰਿਸ਼ਟੀਕੋਣ ਸਿਰਫ਼ ਬੁਨਿਆਦੀ ਢਾਂਚੇ, ਉਦਯੋਗ, ਨਵ

Posted On: 22 JUN 2025 7:32PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਨੈਸ਼ਨਲ ਫੌਰੈਂਸਿਕ ਸਾਇੰਸਿਜ਼ ਯੂਨੀਵਰਸਿਟੀ (NFSU) ਅਤੇ ਸੈਂਟਰਲ ਫੌਰੈਂਸਿਕ ਸਾਇੰਸ ਲੈਬੋਰਟਰੀ (CFSL) ਕੈਂਪਸ ਦਾ ਨੀਂਹ ਪੱਥਰ ਰੱਖਿਆ ਅਤੇ NFSU ਰਾਏਪੁਰ ਦੇ ਅਸਥਾਈ ਕੈਂਪਸ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਮੌਕੇ 'ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂ ਦੇਵ  ਸਾਏ, ਕੇਂਦਰੀ ਗ੍ਰਹਿ ਸਕੱਤਰ ਅਤੇ ਖੁਫੀਆ ਬਿਊਰੋ ਦੇ ਡਾਇਰੈਕਟਰ ਸਮੇਤ ਕਈ ਪਤਵੰਤੇ ਮੌਜੂਦ ਸਨ।

IMG_6916.JPG

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਛੱਤੀਸਗੜ੍ਹ ਦੀ ਅਪਰਾਧਿਕ ਨਿਆਂ ਪ੍ਰਣਾਲੀ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਇਸ ਨੂੰ ਆਧੁਨਿਕ ਬਣਾਉਣ ਲਈ ਤਿੰਨ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨ ਪਹਿਲਕਦਮੀਆਂ, ਆਉਣ ਵਾਲੇ ਦਿਨਾਂ ਵਿੱਚ, ਨਾ ਸਿਰਫ਼ ਛੱਤੀਸਗੜ੍ਹ ਲਈ ਸਗੋਂ ਮੱਧ ਭਾਰਤ ਦੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਅਧਾਰ ਦੇਣ ਦਾ ਕੰਮ ਕਰਨਗੀਆਂ ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਛੱਤੀਸਗੜ੍ਹ ਵਿੱਚ ਆਈ-ਹੱਬ (i-HUB) ਦਾ ਉਦਘਾਟਨ ਵੀ ਹੋਇਆ । ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਛੱਤੀਸਗੜ੍ਹ ਦੇ ਨੌਜਵਾਨ ਐੱਮਐੱਸਐੱਮਈ ਉੱਦਮੀ ਬਣਨ ਅਤੇ ਆਪਣੇ ਸਟਾਰਟਅੱਪ ਵਿਕਸਿਤ ਕਰਦੇ ਹਨ, ਇਹ ਰਾਜ ਵਿੱਚ ਨਿਵੇਸ਼ ਦੇ ਵਧੇਰੇ ਮੌਕੇ ਪੈਦਾ ਕਰੇਗਾ ਅਤੇ ਛੱਤੀਸਗੜ੍ਹ ਉਦਯੋਗਿਕ ਕ੍ਰਾਂਤੀ ਦੀ ਦਿਸ਼ਾ ਵਿੱਚ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ। ਉਨ੍ਹਾਂ ਅੱਗੇ ਕਿਹਾ ਕਿ ਆਈ-ਹੱਬ (i-HUB) ਦੀ ਸ਼ੁਰੂਆਤ ਨਾਲ, ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਇੱਕ ਮਹੱਤਵਪੂਰਨ ਪਲੈਟਫਾਰਮ ਮਿਲ ਰਿਹਾ ਹੈ। ਸ਼੍ਰੀ ਸ਼ਾਹ ਨੇ ਜ਼ਿਕਰ ਕੀਤਾ ਕਿ ਇੱਥੇ ₹145 ਕਰੋੜ ਦੀ ਲਾਗਤ ਨਾਲ ਇੱਕ ਐੱਨਐੱਫਐੱਸਯੂ ਕੈਂਪਸ ਅਤੇ ₹123 ਕਰੋੜ ਦੀ ਲਾਗਤ ਨਾਲ ਇੱਕ ਸੀਐੱਫਐੱਸਐੱਲ ਸੁਵਿਧਾ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁੱਲ ₹268 ਕਰੋੜ ਦਾ ਨਿਵੇਸ਼ ਹੋਵੇਗਾ। ਇਸ ਤਰ੍ਹਾਂ, ਹੁਣ ਨਵੇਂ ਰਾਏਪੁਰ ਵਿੱਚ ਫੌਰੈਂਸਿਕ ਸਾਇੰਸ ਦੇ ਪ੍ਰਮੁੱਖ ਸੰਸਥਾਨ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਐੱਨਐੱਫਐੱਸਯੂ ਤੋਂ ਗ੍ਰੈਜੂਏਟ ਹੋਣ ਦਾ ਅਰਥ ਹੈ ਇੱਕ ਗਰੰਟੀਸ਼ੁਦਾ ਨੌਕਰੀ, ਅਤੇ ਐੱਨਐੱਫਐੱਸਯੂ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਛੱਤੀਸਗੜ੍ਹ ਦੀ ਤਰੱਕੀ ਵਿੱਚ ਯੋਗਦਾਨ ਪਾਵੇਗਾ।

IMG_6914.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਾਲ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦਾ ਸ਼ਤਾਬਦੀ ਵਰ੍ਹਾ ਹੈ, ਅਤੇ ਛੱਤੀਸਗੜ੍ਹ ਦੀ ਸਿਰਜਣਾ ਦਾ ਸਾਰਾ ਕ੍ਰੈਡਿਟ ਸਤਿਕਾਰਯੋਗ ਅਟਲ ਜੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਗਠਨ ਤੋਂ ਬਾਅਦ, ਇਸ ਦੇ ਵਿਕਾਸ ਦਾ ਕ੍ਰੈਡਿਟ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ। ਸ਼੍ਰੀ ਸ਼ਾਹ ਨੇ ਜ਼ਿਕਰ ਕੀਤਾ ਕਿ ਛੱਤੀਸਗੜ੍ਹ ਆਪਣਾ 25ਵਾਂ ਸਥਾਪਨਾ ਵਰ੍ਹਾ ਮਨਾ ਰਿਹਾ ਹੈ, ਅਤੇ ਰਾਜ ਸਰਕਾਰ ਨੇ ਇਸ ਵਰ੍ਹੇ ਨੂੰ ਅਟਲ ਨਿਰਮਾਣ ਵਰ੍ਹਾ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਨਵਾਂ ਰਾਏਪੁਰ ਦੇਸ਼ ਦੀਆਂ ਸਭ ਤੋਂ ਆਧੁਨਿਕ ਅਤੇ ਹਰਿਤ ਰਾਜਧਾਨੀਆਂ ਵਿੱਚ ਗਿਣਿਆ ਜਾਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਨੇ ਰਾਜ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਇਹ ਨਵੇਂ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜਾਂਦੇ ਹਨ, ਤਾਂ ਐੱਫਆਈਆਰ ਦਰਜ ਕਰਨ ਦੇ ਪੜਾਅ ਤੋਂ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੱਕ - ਸ਼ਿਕਾਇਤਕਰਤਾ ਅਤੇ ਪੀੜਿਤ ਨੂੰ ਤਿੰਨ ਵਰ੍ਹਿਆਂ ਦੇ ਅੰਦਰ ਨਿਆਂ ਦੀ ਪਹੁੰਚ ਹੋਵੇਗੀ, ਭਾਵੇਂ ਦੇਸ਼ ਵਿੱਚ ਕਿਤੇ ਵੀ ਕੇਸ ਦਰਜ ਹੋਵੇ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਤਿੰਨ ਨਵੇਂ ਕਾਨੂੰਨਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ, ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆ ਵਿੱਚ ਸਭ ਤੋਂ ਆਧੁਨਿਕ ਬਣ ਜਾਵੇਗੀ, ਅਤੇ ਅਸੀਂ ਸਬੂਤ-ਅਧਾਰਿਤ ਅਪਰਾਧਿਕ ਨਿਆਂ ਦੇ ਯੁੱਗ ਵਿੱਚ ਦਾਖਲ ਹੋਵਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਰਾਹੀਂ ਇੱਕ ਆਧੁਨਿਕ, ਤੇਜ਼ ਅਤੇ ਵਿਗਿਆਨਿਕ ਨਿਆਂ ਪ੍ਰਣਾਲੀ ਸਥਾਪਿਤ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ 2047 ਤੱਕ ਵਿਕਸਿਤ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਦ੍ਰਿਸ਼ਟੀਕੋਣ ਸਿਰਫ਼ ਬੁਨਿਆਦੀ ਢਾਂਚੇ, ਉਦਯੋਗ, ਨਵੀਨਤਾ ਅਤੇ ਆਰਥਿਕ ਵਿਕਾਸ ਤੱਕ ਸੀਮਿਤ ਨਹੀਂ ਹੈ - ਇਸ ਵਿੱਚ ਨਿਆਂ ਦੀ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਹੈ।

IMG_6869.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਹੀ ਨਤੀਜੇ ਸਿਰਫ਼ ਉਦੋਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਵਿਗਿਆਨਿਕ ਸਬੂਤ ਹੁੰਦੇ ਹਨ, ਅਤੇ ਫੌਰੈਂਸਿਕ ਸਾਇੰਸ ਲੈਬੋਰਟਰੀਆਂ (FSLs) ਦੀ ਮਦਦ ਨਾਲ, ਭਾਰਤ ਜਲਦੀ ਹੀ ਸਜ਼ਾ ਦਰ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 160 ਸਾਲ ਪੁਰਾਣੇ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਨਵੇਂ ਅਪਰਾਧਿਕ ਕਾਨੂੰਨ ਪੇਸ਼ ਕੀਤੇ ਹਨ, ਜਿਸ ਦੇ ਤਹਿਤ ਸੱਤ ਸਾਲ ਤੋਂ ਵੱਧ ਕੈਦ ਦੀ ਸਜ਼ਾ ਵਾਲੇ ਸਾਰੇ ਅਪਰਾਧਾਂ ਵਿੱਚ ਫੌਰੈਂਸਿਕ ਸਾਇੰਸ ਟੀਮ ਦਾ ਦੌਰਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਸਾਡੇ ਦੇਸ਼ ਵਿੱਚ ਫੌਰੈਂਸਿਕ ਸਾਇੰਸ ਦੇ ਖੇਤਰ ਵਿੱਚ ਮੌਜੂਦ ਵਿਸ਼ਾਲ ਸੰਭਾਵਨਾ ਨੂੰ ਉਜਾਗਰ ਕਰਦਾ ਹੈ।

HWP_1660.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਐੱਫਐੱਸਯੂ ਦੀ ਸਥਾਪਨਾ ਤੋਂ ਬਾਅਦ, ਬਹੁਤ ਘੱਟ ਸਮੇਂ ਵਿੱਚ 16 ਕੈਂਪਸ ਸ਼ੁਰੂ ਕੀਤੇ ਗਏ ਹਨ - ਜਿਨ੍ਹਾਂ ਵਿੱਚੋਂ 7 ਕਾਰਜਸ਼ੀਲ ਹਨ ਅਤੇ 9 ਨੂੰ ਮਨਜ਼ੂਰੀ ਦਿੱਤੀ ਗਈ ਹੈ, 10 ਵਾਧੂ ਕੈਂਪਸ ਪ੍ਰਸਤਾਵਿਤ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਐੱਨਐੱਫਐੱਸਯੂ ਨੂੰ ਦੇਸ਼ ਭਰ ਵਿੱਚ 26 ਪ੍ਰਮੁੱਖ ਸਥਾਨਾਂ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇੱਕ ਵਾਰ ਜਦੋਂ ਇਹ ਕੈਂਪਸ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੇ ਹਨ, ਤਾਂ ਭਾਰਤ ਆਉਣ ਵਾਲੇ ਵਰ੍ਹਿਆਂ ਵਿੱਚ ਹਰ ਸਾਲ 32,000 ਫੌਰੈਂਸਿਕ ਮਾਹਿਰ ਪੈਦਾ ਕਰੇਗਾ। ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ ਇੱਕ ਸਰਵੇਖਣ ਦੇ ਅਨੁਸਾਰ, ਗਲੋਬਲ ਫੌਰੈਂਸਿਕ ਟੈਕਨੋਲੋਜੀ ਬਜ਼ਾਰ ਦਾ ਮੁੱਲ ਵਰਤਮਾਨ ਵਿੱਚ $20 ਬਿਲੀਅਨ ਹੈ ਅਤੇ 13% ਮਿਸ਼ਰਿਤ ਸਲਾਨਾ ਵਿਕਾਸ ਦਰ (CAGR) ਨਾਲ ਵਧਣ ਦਾ ਅਨੁਮਾਨ ਹੈ, ਜੋ 2036 ਤੱਕ $55 ਬਿਲੀਅਨ ਤੱਕ ਪਹੁੰਚ ਜਾਵੇਗਾ। ਇਸ ਵਿੱਚ ਭਾਰਤ ਦਾ ਇਸ ਬਜ਼ਾਰ ਦਾ 9% ਹਿੱਸਾ ਹੋਣ ਦੀ ਉਮੀਦ ਹੈ।

*****

ਆਰਕੇ/ਵੀਵੀ/ਪੀਆਰ/ਪੀਐਸ


(Release ID: 2138848)