ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੋਗ ਅੰਦੋਲਨ ਨੂੰ ਮਜ਼ਬੂਤ ਕਰਨ ਵਿੱਚ ਆਂਧਰ ਪ੍ਰਦੇਸ਼ ਦੀ ਯੋਗਾਂਧਰਾ ਪਹਿਲ ਦੀ ਸ਼ਲਾਘਾ ਕੀਤੀ

प्रविष्टि तिथि: 22 JUN 2025 2:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਲੋਕਾਂ ਦੀ ਦੈਨਿਕ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਦੀ ਪ੍ਰੇਰਕ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ, ਜਿਸ ਨਾਲ ਸਿਹਤ ਅਤੇ ਭਲਾਈ ਦੇ ਲਈ ਰਾਸ਼ਟਰਵਿਆਪੀ ਅੰਦੋਲਨ ਨੂੰ ਹੋਰ ਪ੍ਰੋਤਸਾਹਨ ਮਿਲੇਗਾ।

ਸ਼੍ਰੀ ਮੋਦੀ ਨੇ ਕੱਲ੍ਹ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਦੌਰਾਨ ਰਾਜ ਦੇ ਜ਼ਮੀਨੀ ਪੱਧਰ ‘ਤੇ ਉਤਸਾਹ ਅਤੇ ਯੋਗਾਂਧਰਾ ਪਹਿਲ ਦੇ ਤਹਿਤ ਦਿਖਾਏ ਗਏ ਸਰਗਰਮ ਸਮਰਥਨ ਦੀ ਸ਼ਲਾਘਾ ਕੀਤੀ।

ਗਿਨੀਜ਼ ਵਰਲਡ ਰਿਕਾਰਡਸ ਦੁਆਰਾ ਐਕਸ ‘ਤੇ ਕੀਤੀ ਗਈ ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 ‘ਯੋਗ ਇੱਕ ਵਾਰ ਫਿਰ, ਲੋਕਾਂ ਨੂੰ ਇਕੱਠੇ ਕਰਦਾ ਹੈ!

ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੇ ਲਈ ਅੰਦੋਲਨ ਨੂੰ ਮਜ਼ਬੂਤ ਕੀਤਾ ਹੈ। # Yogandhra ਪਹਿਲ ਅਤੇ ਵਿਸ਼ਾਖਾਪਟਨਮ ਵਿੱਚ ਪ੍ਰੋਗਰਾਮ, ਜਿਸ ਵਿੱਚ ਮੈਂ ਵੀ ਹਿੱਸਾ ਲਿਆ, ਹਮੇਸ਼ਾ ਕਈ ਲੋਕਾਂ ਨੂੰ ਚੰਗੀ ਸਿਹਤ ਅਤੇ ਭਲਾਈ ਦੇ ਲਈ ਪ੍ਰੇਰਿਤ ਕਰੇਗਾ।’

 

***************

ਐੱਮਜੇਪੀਐੱਸ/ਐੱਸਆਰ


(रिलीज़ आईडी: 2138782) आगंतुक पटल : 24
इस विज्ञप्ति को इन भाषाओं में पढ़ें: Telugu , English , Urdu , हिन्दी , Marathi , Manipuri , Assamese , Bengali , Gujarati , Odia , Tamil , Kannada , Malayalam