ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਅਵਸਰ ‘ਤੇ ਸਮੂਹਿਕ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲਿਆ
प्रविष्टि तिथि:
21 JUN 2025 6:37PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਜੂਨ, 2025) ਅੰਤਰਰਾਸ਼ਟਰੀ ਯੋਗਾ ਦਿਵਸ ਦੇ ਅਵਸਰ ‘ਤੇ ਦੇਹਰਾਦੂਨ ਦੇ ਉੱਤਰਾਖੰਡ ਸਟੇਟ ਪੁਲਿਸ ਲਾਈਨ ਮੈਦਾਨ, ਵਿੱਚ ਸਮੂਹਿਕ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਯੋਗ ਸੈਸ਼ਨ ਦੇ ਬਾਅਦ ਆਪਣੇ ਸੰਖੇਪ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਦੁਨੀਆ ਭਰ ਵਿੱਚ ‘ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਅਵਸਰ ‘ਤੇ ਯੋਗ ਅਭਿਆਸ ਕਰਨ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ 2015 ਤੋਂ ਯੋਗ ਪੂਰੀ ਮਾਨਵਤਾ ਦੀ ਸਾਂਝੀ ਵਿਰਾਸਤ ਬਣ ਗਿਆ ਹੈ। ਇਹ ਭਾਰਤ ਦੀ ‘ਸੌਫਟ ਪਾਵਰ’ ਦੀ ਇੱਕ ਮਹੱਤਵਪੂਰਨ ਉਦਾਹਰਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਯੋਗ ਸਿਹਤਮੰਦ ਜੀਵਨ ਜਿਉਣ ਦੀ ਕਲਾ ਹੈ, ਜਿਸ ਨੂੰ ਅਪਣਾਉਣ ਨਾਲ ਮਨੁੱਖ ਦੇ ਸਰੀਰ, ਮਨ ਅਤੇ ਸੰਪੂਰਨ ਸ਼ਖਸੀਅਤ ਨੂੰ ਲਾਭ ਮਿਲਦਾ ਹੈ। ਜਦੋਂ ਵਿਅਕਤੀ ਸਿਹਤਮੰਦ ਰਹਿੰਦਾ ਹੈ, ਤਾਂ ਪਰਿਵਾਰ ਤੰਦਰੁਸਤ ਰਹਿੰਦਾ ਹੈ। ਜਦੋਂ ਪਰਿਵਾਰ ਅਤੇ ਸਮਾਜ ਸਿਹਤਮੰਦ ਰਹਿੰਦੇ ਹਨ, ਤਾਂ ਦੇਸ਼ ਸਿਹਤਮੰਦ ਰਹਿੰਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ‘ਯੋਗ’ ਦਾ ਅਰਥ ਹੈ ‘ਜੋੜਨਾ’। ਯੋਗ ਦਾ ਅਭਿਆਸ ਵਿਅਕਤੀ ਦੇ ਸਰੀਰ, ਮਨ ਅਤੇ ਆਤਮਾ ਨੂੰ ਜੋੜਦਾ ਹੈ ਅਤੇ ਉਸ ਨੂੰ ਸਿਹਤਮੰਦ ਬਣਾਉਂਦਾ ਹੈ। ਯੋਗ ਇੱਕ ਵਿਅਕਤੀ ਨੂੰ ਦੂਸਰੇ ਵਿਅਕਤੀ ਨਾਲ, ਇੱਕ ਭਾਈਚਾਰੇ ਨੂੰ ਦੂਸਰੇ ਭਾਈਚਾਰੇ ਨਾਲ ਅਤੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਨਾਲ ਵੀ ਜੋੜ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਆਮ ਧਾਰਨਾ ਹੈ ਕਿ ਇਲਾਜ ਤੋਂ ਬਿਹਤਰ ਰੋਕਥਾਮ ਦੀ ਨੀਤੀ ਵਧੇਰੇ ਕਾਰਗਰ ਹੁੰਦੀ ਹੈ। ਰੋਕਥਾਮ ਦੇ ਲਈ ਯੋਗ ਨੂੰ ਬਹੁਤ ਉਪਯੋਗੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਯੋਗ ਨੂੰ ਜੀਵਨ ਦਾ ਅਣਿਖੱੜਵਾਂ ਅੰਗ ਬਣਾਉਣ ਅਤੇ ਦੂਸਰਿਆਂ ਨੂੰ ਵੀ ਯੋਗ ਅਭਿਆਸ ਦੇ ਲਈ ਪ੍ਰੇਰਿਤ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
****
ਐੱਮਜੇਪੀਐੱਸ/ਐੱਸਆਰ
(रिलीज़ आईडी: 2138638)
आगंतुक पटल : 30