ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਅਵਸਰ ‘ਤੇ ਰਾਸ਼ਟਰੀ ਮੀਡੀਆ ਕੇਂਦਰ ਵਿੱਚ ਯੋਗਾ ਸੈਸ਼ਨ ਆਯੋਜਿਤ

Posted On: 21 JUN 2025 11:47AM by PIB Chandigarh

ਅੱਜ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ 2025 ਦੇ ਅਵਸਰ ‘ਤੇ ਰਾਸ਼ਟਰੀ ਮੀਡੀਆ ਕੇਂਦਰ, ਨਵੀਂ ਦਿੱਲੀ ਵਿੱਚ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸਕੱਤਰ ਸ਼੍ਰੀ ਸੰਜੈ ਜਾਜੂ, ਐਡੀਸ਼ਨਲ ਸਕੱਤਰ ਸ਼੍ਰੀ ਪ੍ਰਭਾਤ, ਪੱਤਰ ਸੂਚਨਾ ਦਫ਼ਤਰ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ ਅਤੇ ਸੰਯੁਕਤ ਸਕੱਤਰ ਸ਼੍ਰੀ ਸੈਂਥਿਲ ਰਾਜਨ ਸ਼ਾਮਲ ਰਹੇ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੈ ਜਾਜੂ ਨੇ ਕਿਹਾ, “ਯੋਗ ਇੱਕ ਬਹੁਤ ਹੀ ਅਧਿਆਤਮਿਕ ਅਨੁਭਵ ਦਿੰਦਾ ਹੈ। ਮੈਂ ਇਸ ਦਾ ਪ੍ਰਤੀਦਿਨ ਅਭਿਆਸ ਕਰਦਾ ਹਾਂ... ਯੋਗ ਸਾਡੇ ਸਰੀਰ ਨੂੰ ਸਾਡੀ ਆਤਮਾ ਨਾਲ ਜੋੜਦਾ ਹੈ....ਇਹ ਨਾ ਸਿਰਫ਼ ਸਾਨੂੰ ਸਰੀਰਕ ਤੌਰ ‘ਤੇ ਸਵਸਥ ਰੱਖਦਾ ਹੈ, ਸਗੋਂ ਸਾਡੇ ਵਿਚਾਰਾਂ ਨੂੰ ਸ਼ੁੱਧ ਅਤੇ ਸਾਡੇ ਕਾਰਜਾਂ ਨੂੰ ਸਰਲ ਰੱਖਣ ਵਿੱਚ ਵੀ ਮਦਦ ਕਰਦਾ ਹੈ। ਯੋਗ ਸਾਡੀ ਸੋਚ ਨੂੰ ਦਿਸ਼ਾ ਦਿੰਦਾ ਹੈ ਅਤੇ ਅੰਦਰੂਨੀ ਸਪਸ਼ਟਤਾ ਬਣਾਏ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।”

 

 

ਟ੍ਰੇਂਡ ਯੋਗ ਇੰਸਟ੍ਰਕਟਰਾਂ ਦੀ ਅਗਵਾਈ ਵਿੱਚ ਆਯੋਜਿਤ ਇਸ ਸੈਸ਼ਨ ਵਿੱਚ ਵਿਭਿੰਨ ਆਸਨ, ਸਾਹ ਲੈਣ ਦੀਆਂ ਤਕਨੀਕਾਂ (ਪ੍ਰਾਣਾਯਾਮ) ਅਤੇ ਧਿਆਨ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਯੋਗ ਅਭਿਆਸ ਕੰਮ ਵਾਲੀ ਥਾਂ ਵਿੱਚ ਤੰਦਰੂਸਤੀ ਅਤੇ ਮਨ ਦੀ ਸ਼ਾਂਤੀ ਨੂੰ ਉਤਸ਼ਾਹਿਤ ਕਰਦੇ ਹਨ।

 

21 ਜੂਨ ਨੂੰ ਪ੍ਰਤੀ ਵਰ੍ਹੇ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ਤੋਂ ਬਾਅਦ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਅਪਣਾਇਆ ਸੀ। ਯੋਗ ਅਤੇ ਸਮੁੱਚੀ ਸਿਹਤ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਲਈ ਹੁਣ ਇਹ ਦਿਨ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।

 

******

ਧਰਮੇਂਦਰ ਤਿਵਾਰੀ/ਸ਼ਤੁਰੰਜੈ ਕੁਮਾਰ


(Release ID: 2138470)