ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਐੱਨਈਐੱਸਡੀਏ (NeSDA) - ਵੇਅ ਫਾਰਵਰਡ ਮਾਸਿਕ ਰਿਪੋਰਟ ਦਾ 25ਵਾਂ ਐਡੀਸ਼ਨ ਜਾਰੀ


ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 21,062 ਈ-ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਪ੍ਰੈਲ 2025 ਦੇ ਮਹੀਨੇ ਵਿੱਚ 424 ਨਵੀਆਂ ਈ-ਸੇਵਾਵਾਂ ਸ਼ਾਮਲ ਕੀਤੀਆਂ ਗਈਆਂ

ਲਾਜ਼ਮੀ ਈ-ਸੇਵਾਵਾਂ ਦੀ ਸੰਪੂਰਤੀ (saturation) 79% ਤੋਂ ਵੱਧ

ਸਿੰਗਲ ਯੂਨੀਫਾਈਡ ਸਰਵਿਸ ਡਿਲੀਵਰੀ ਪੋਰਟਲ ਰਾਹੀਂ ਈ-ਸੇਵਾਵਾਂ ਦੀ ਵਧ ਰਹੀ ਗਿਣਤੀ

Posted On: 19 JUN 2025 11:40AM by PIB Chandigarh

ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਮਈ 2025 ਦੀ ਐੱਨਈਐੱਸਡੀਏ ਵੇਅ ਫਾਰਵਰਡ ਮਾਸਿਕ ਰਿਪੋਰਟ ਦਾ 25ਵਾਂ ਐਡੀਸ਼ਨ ਜਾਰੀ ਕੀਤਾ ਹੈ ਜੋ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਈ-ਸੇਵਾ ਸਪੁਰਦਗੀ ਦੀ ਸਥਿਤੀ ਦੀ ਵਿਸਤ੍ਰਿਤ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ।

ਮਈ, 2025 ਦੀ ਰਿਪੋਰਟ ਇੱਥੇ ਉਪਲਬਧ ਹੈ:

https://darpg.gov.in/sites/default/files/NeSDA_May_2025.pdf 

ਰਿਪੋਰਟ ਵਿੱਚ ਸ਼ਾਮਲ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

  • ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 21,062 ਈ-ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਈ-ਸੇਵਾਵਾਂ (7,065) ਸਥਾਨਕ ਸ਼ਾਸਨ ਅਤੇ ਉਪਯੋਗਤਾ ਸੇਵਾਵਾਂ ਖੇਤਰ ਦੇ ਅਧੀਨ ਆਉਂਦੀਆਂ ਹਨ।

  • ਦੇਸ਼ ਭਰ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਪਿਛਲੀ ਰਿਪੋਰਟ ਤੋਂ ਬਾਅਦ 424 ਨਵੀਆਂ ਈ-ਸੇਵਾਵਾਂ ਜੋੜੀਆਂ ਗਈਆਂ ਹਨ। ਤ੍ਰਿਪੁਰਾ ਨੇ ਸਾਰੇ ਫੋਕਸ ਖੇਤਰਾਂ ਵਿੱਚ ਸਭ ਤੋਂ ਵੱਧ ਸੇਵਾਵਾਂ ਦਾ ਯੋਗਦਾਨ ਪਾਇਆ ਹੈ।

  • ਹੁਣ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2,016 ਲਾਜ਼ਮੀ ਈ-ਸੇਵਾਵਾਂ ਵਿੱਚੋਂ ਕੁੱਲ 1,599 (36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਹਰੇਕ ਲਈ 56) ਔਨਲਾਈਨ ਉਪਲਬਧ ਹਨ, ਜੋ ਕਿ 79% ਤੋਂ ਵੱਧ ਸੰਪੂਰਤੀ (saturation) ਦਰ ਪ੍ਰਾਪਤ ਕਰ ਰਹੀਆਂ ਹਨ।

  • 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 90% ਤੋਂ ਵੱਧ ਸੰਪੂਰਤੀ (saturation) ਪ੍ਰਾਪਤ ਕੀਤੀ ਹੈ ਜਦਕਿ ਮਹਾਰਾਸ਼ਟਰ ਅਤੇ ਉੱਤਰਾਖੰਡ ਨੇ 100% ਸੰਪੂਰਤੀ (saturation) ਪ੍ਰਾਪਤ ਕੀਤੀ ਹੈ।

  • ਇਹ ਐਡੀਸ਼ਨ ਸੇਵਾਵਾਂ ਦੇ ਅਧਿਕਾਰ (ਆਰਟੀਐੱਸ) ਢਾਂਚੇ ਰਾਹੀਂ ਜਨਤਕ ਸੇਵਾ ਪ੍ਰਦਾਨ ਕਰਨ ਦੀ ਮਜ਼ਬੂਤੀ ਲਈ ਚੰਡੀਗੜ੍ਹ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਇਹ ਸੇਵਾ ਪ੍ਰਦਾਨ ਕਰਨ ਨੂੰ ਇਕਜੁੱਟ ਕਰਨ ਅਤੇ ਨਾਗਰਿਕਾਂ ਲਈ ਅਸਲ-ਸਮੇਂ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਚੱਲ ਰਹੇ ਯਤਨਾਂ ਵੱਲ ਵੀ ਧਿਆਨ ਖਿੱਚਦਾ ਹੈ।

  • ਇਸ ਰਿਪੋਰਟ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਉਨ੍ਹਾਂ ਦੇ ਏਕੀਕ੍ਰਿਤ ਸੇਵਾ ਡਿਲੀਵਰੀ ਪੋਰਟਲ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਈ-ਸੇਵਾਵਾਂ ਦੇ ਵੇਰਵੇ ਅਤੇ ਐੱਨਈਐੱਸਡੀਏ ਢਾਂਚੇ ਵਿੱਚ ਸ਼ਾਮਲ ਤਿੰਨ ਨਵੇਂ ਵਾਧੂ ਮੁਲਾਂਕਣ ਮਾਪਦੰਡਾਂ ਦੀ ਸਥਿਤੀ ਵੀ ਸ਼ਾਮਲ ਹੈ ਜਿਵੇਂ ਕਿ ਓਪਨ ਸਰਕਾਰੀ ਡੇਟਾ, ਈ-ਭਾਗੀਦਾਰੀ ਅਤੇ ਉੱਭਰਦੀਆਂ ਟੈਕਨੋਲੋਜੀਆਂ ਦਾ ਲਾਭ ਉਠਾਉਣਾ।

  • ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਵਸਤੂਆਂ ਅਤੇ ਸੇਵਾਵਾਂ ਟੈਕਸ ਪੋਰਟਲ ਅਤੇ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਦੇ ਵਿਆਪਕ ਸੇਵਾ ਪ੍ਰਦਾਨ ਕਰਨ ਵਾਲੇ ਪੋਰਟਲਾਂ ਨੂੰ ਸਭ ਤੋਂ ਵਧੀਆ ਅਭਿਆਸਾਂ ਦੀਆਂ ਉਦਾਹਰਣਾਂ ਵਜੋਂ ਉਜਾਗਰ ਕੀਤਾ ਗਿਆ ਹੈ।

ਨੋਟ: ਉਪਰੋਕਤ ਅੰਕੜੇ 31/05/2025 ਤੱਕ, ਐੱਨਈਐੱਸਡੀਏ ਵੇਅ ਫਾਰਵਰਡ ਡੈਸ਼ਬੋਰਡ 'ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਅਪਲੋਡ ਕੀਤੇ ਗਏ ਹਨ।

************

ਐੱਨਕੇਆਰ/ਪੀਐੱਸਐੱਮ


(Release ID: 2137907)