ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

'ਦੇਸੀ ਊਨ' ਵਿਸ਼ਵ ਪੱਧਰ 'ਤੇ ਭਾਰਤ ਦੀ ਐਨੀਮੇਸ਼ਨ ਸਫਲਤਾ ਦੀ ਅਗਵਾਈ ਕਰਦੀ ਹੈ


ਵੇਵਸ 2025 ਦੇ ਜੇਤੂ ਨੇ ਐਨੇਸੀ ਇੰਟਰਨੈਸ਼ਨਲ ਐਨੀਮੇਸ਼ਨ ਫੈਸਟੀਵਲ, ਫਰਾਂਸ ਵਿੱਚ ਸ਼੍ਰੇਸ਼ਠ ਬਣੀ

ਹੋਰ ਅੰਤਰਰਾਸ਼ਟਰੀ ਸਨਮਾਨਾਂ ਦੇ ਨਾਲ-ਨਾਲ ਕਾਨਸ ਲਾਇਨਜ਼ (Cannes Lions) 2025 ਵਿੱਚ ਸਟੂਡੀਓ ਈਕਸੌਰਸ ਲਈ ਸ਼ੌਰਟਲਿਸਟ

Posted On: 18 JUN 2025 5:28PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਵੇਵਸ 2025 ਦੇ ਤਹਿਤ ਸ਼ੁਰੂ ਕੀਤਾ ਗਿਆ 'ਕ੍ਰਿਏਟ ਇਨ ਇੰਡੀਆ ਚੈਲੇਂਜ', ਭਾਰਤ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਆਲਮੀ ਪੱਧਰ ‘ਤੇ ਪਛਾਣਨ ਅਤੇ ਵਿਸ਼ਵ ਪੱਧਰ 'ਤੇ ਉੱਚਾ ਚੁੱਕਣ ਲਈ ਇੱਕ ਪਰਿਵਰਤਨਸ਼ੀਲ ਮੰਚ ਵਜੋਂ ਉਭਰਿਆ ਹੈ। ਇਸਦੀ ਸ਼ਾਨਦਾਰ ਸਫਲਤਾ ਦੀਆਂ ਕਹਾਣੀਆਂ ਵਿੱਚੋਂ ਇੱਕ, ਪ੍ਰਸਿੱਧ ਐਨੀਮੇਸ਼ਨ ਫਿਲਮ ਨਿਰਮਾਤਾ ਸ਼੍ਰੀ ਸੁਰੇਸ਼ ਏਰੀਆਤ ਦੀ ਫਿਲਮ, ਦੇਸੀ ਊਨ, ਨੇ ਫਰਾਂਸ ਦੇ ਐਨੇਸੀ ਇੰਟਰਨੈਸ਼ਨਲ ਐਨੀਮੇਸ਼ਨ ਫੈਸਟੀਵਲ 2025 ਵਿੱਚ ਸਰਵੋਤਮ ਕਮਿਸ਼ਨਡ ਫਿਲਮ ਲਈ ਜਿਊਰੀ ਐਵਾਰਡ ਜਿੱਤ ਕੇ ਭਾਰਤੀ ਐਨੀਮੇਸ਼ਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਦਿਲਵਾਈ ਹੈ। ਐਨੀਮੇਸ਼ਨ ਲਈ ਦੁਨੀਆ ਦੀ ਸਭ ਤੋਂ ਵੱਕਾਰੀ ਉਪਲਬਧੀ ਵਜੋਂ ਵਿਆਪਕ ਤੌਰ 'ਤੇ ਮੰਨੀ ਜਾਂਦੀ, ਇਹ ਦੁਰਲੱਭ ਅਤੇ ਯਾਦਗਾਰੀ ਜਿੱਤ ਭਾਰਤੀ ਐਨੀਮੇਸ਼ਨ ਨੂੰ ਦੁਨੀਆ ਦੇ ਨਕਸ਼ੇ 'ਤੇ ਥਾਂ ਦਿਲਾਉਂਦੀ ਹੈ।

ਭਾਰਤ ਦੇ ਏਵੀਜੀਸੀ-ਐਕਸਆਰ ਈਕੋਸਿਸਟਮ (ਐਨੀਮੇਸ਼ਨ, VFX, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ) ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਪ੍ਰਮੁੱਖ ਪਹਿਲਕਦਮੀ, ਕ੍ਰਿਏਟ ਇਨ ਇੰਡੀਆ ਚੈਲੇਂਜ ਨੇ 32 ਚੁਣੀਆਂ ਗਈਆਂ ਚੁਣੌਤੀਆਂ ਵਿੱਚ 60 ਤੋਂ ਵੱਧ ਦੇਸ਼ਾਂ ਤੋਂ ਐਂਟਰੀਆਂ ਪ੍ਰਾਪਤ ਕੀਤੀਆਂ, ਜੋ ਭਾਰਤੀ ਸੱਭਿਆਚਾਰ ਵਿੱਚ ਸ਼ਾਮਲ ਅਤੇ ਆਧੁਨਿਕ ਤਕਨੀਕ ਦੁਆਰਾ ਸੰਚਾਲਿਤ ਨਵੀਨਤਾਕਾਰੀ ਕਹਾਣੀ ਸੁਣਾਉਣ ਨੂੰ ਉਜਾਗਰ ਕਰਦੀਆਂ ਹਨ। 1-4 ਮਈ, 2025 ਨੂੰ  ਜੀਓ ਵਰਲਡ ਕਨਵੈਂਸ਼ਨ ਸੈਂਟਰ, ਮੁੰਬਈ ਵਿਖੇ ਆਯੋਜਿਤ ਵੇਵਸ 2025 ਵਿੱਚ ਵਿਸ਼ੇਸ਼ ਤੌਰ 'ਤੇ ਪਲੈਟਫਾਰਮ, ਕ੍ਰਿਏਟੋਸਫੀਅਰ  (Creatosphere) ਵਿਖੇ 750 ਤੋਂ ਵੱਧ ਚੁਣੇ ਗਏ ਫਾਈਨਲਿਸਟਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।

ਦੇਸੀ ਊਨ, ਨੂੰ ਹਾਲ ਹੀ ਵਿੱਚ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਤਹਿਤ, ਵੇਵਸ ਅਵਾਰਡਜ਼ ਆਫ਼ ਐਕਸੀਲੈਂਸ 2025 ਵਿੱਚ ਸਰਵੋਤਮ ਫਿਲਮ ਦਾ ਤਾਜ ਦਿੱਤਾ ਗਿਆ ਸੀ, ਜੋ ਕਿ ਭਾਰਤ ਦਾ ਮੋਹਰੀ ਐਨੀਮੇਸ਼ਨ ਅਤੇ ਡਿਜ਼ਾਈਨ ਮਾਨਤਾ ਪਲੈਟਫਾਰਮ ਹੈ। । ਐਨੇਸੀ ਸਨਮਾਨ ਤੋਂ ਇਲਾਵਾ, ਇਸ ਫਿਲਮ ਨੂੰ ਫਿਲਮ ਕਰਾਫਟ ਲਾਇਨਜ਼ ਸ਼੍ਰੇਣੀ ਵਿੱਚ ਕਾਨਸ ਲਾਇਨਜ਼ 2025 ਵਿੱਚ ਵੀ ਸ਼ੌਰਟਲਿਸਟ ਕੀਤਾ ਗਿਆ ਹੈ, ਜੋ ਭਾਰਤ ਦੇ ਐਨੀਮੇਸ਼ਨ ਉਦਯੋਗ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

 

  • ਸੁਰੇਸ਼ ਏਰੀਆਤ ਦੀ ਕਹਾਣੀ ਸੁਣਾਉਣ ਦੀ ਕਲਾ ਅਤੇ ਸਟੂਡੀਓ ਈਕਸੌਰਸ ਦੀ ਕਾਰੀਗਰੀ ਨੇ ਕਈ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਕੀਤੇ ਹਨ:

  • AICP ਸ਼ੋਅ ਵਿਜੇਤਾ 2025 - ਫਿਲਮ ਨੂੰ ਨਿਊਯਾਰਕ ਦੇ ਮਿਊਜ਼ੀਅਮ ਆਫ਼ ਮਾਡਰਨ ਆਰਟ (MoMA) ਵਿਖੇ ਪੁਰਾਲੇਖਬੱਧ ਕੀਤਾ ਜਾਵੇਗਾ, ਜੋ ਕਿ ਸਭ ਤੋਂ ਪ੍ਰਭਾਵਸ਼ਾਲੀ ਵਿਸ਼ਵਵਿਆਪੀ ਕੰਮਾਂ ਲਈ ਰਾਖਵਾਂ ਸਨਮਾਨ ਹੈ।

  • ਗੁੱਡ ਐਡਸ ਮੈਟਰ 2025 'ਤੇ 2 ਗੋਲਡ - ਸਰਵੋਤਮ ਐਨੀਮੇਸ਼ਨ ਫਿਲਮ ਅਤੇ ਸਰਵੋਤਮ ਐਨੀਮੇਸ਼ਨ + CGI ਏਕੀਕਰਣ ਲਈ ਮਾਨਤਾ ਪ੍ਰਾਪਤ।

  •  2 ਬਲੂ ਐਲੀਫੈਂਟ ਐਂਡ 1 ਬੇਬੀ ਬਲੈਕ ਐਲੀਫੈਂਟ- ਪ੍ਰਸਿੱਧ ਕਿਓਰੀਅਸ ਕ੍ਰਿਏਟਿਵ ਐਵਾਰਡਾਂ ਵਿੱਚ।

  • ਡੀ ਐਂਡ ਏ ਡੀ ਵੁਡਨ ਪੈਨਸਿਲ ਜੇਤੂ - ਵਿਸ਼ਵਵਿਆਪੀ ਇਸ਼ਤਿਹਾਰਬਾਜ਼ੀ ਵਿੱਚ ਡਿਜ਼ਾਈਨ ਉੱਤਮਤਾ ਲਈ ਮਨਾਇਆ ਗਿਆ।

 

'ਦੇਸੀ ਊਨ' ਇੱਕ ਫਿਲਮ ਤੋਂ ਕਿਤੇ ਵੱਧ ਹੈ, ਇਹ ਇੱਕ ਸੱਭਿਆਚਾਰਕ ਮੀਲ ਪੱਥਰ ਹੈ। ਭਾਰਤੀ ਲੋਕਾਚਾਰ ਵਿੱਚ ਡੂੰਘਾਈ ਨਾਲ ਸ਼ਾਮਲ ਹੈ, ਪਰ ਵਿਸ਼ਵ ਪੱਧਰ 'ਤੇ ਗੂੰਜਦੇ ਐਨੀਮੇਸ਼ਨ ਰਾਹੀਂ ਪ੍ਰਗਟ ਕੀਤੀ ਗਈ ਹੈ, ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਕਿਵੇਂ ਸਵਦੇਸ਼ੀ ਬਿਰਤਾਂਤ, ਜਦੋਂ ਮੌਲਿਕਤਾ ਅਤੇ ਤਕਨੀਕੀ ਸੂਝ-ਬੂਝ ਨਾਲ ਦੱਸੇ ਜਾਂਦੇ ਹਨ, ਤਾਂ ਉਹ ਮਹਾਂਦੀਪਾਂ ਦੇ ਦਿਲ ਜਿੱਤ ਸਕਦੇ ਹਨ।

 

ਕ੍ਰਿਏਟ ਇਨ ਇੰਡੀਆ ਚੈਲੇਂਜ 2025 ਦੀ ਨਿਗਰਾਨੀ ਕਰਨ ਵਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀ,  ਸ਼੍ਰੀ ਅਨੁਭਵ ਸਿੰਘ ਨੇ ਕਿਹਾ, "ਭਾਰਤ ਸਰਕਾਰ AVGC-XR ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਵੇਵਸ ਵਰਗੇ ਪਲੈਟਫਾਰਮਾਂ ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜ ਵਰਗੀਆਂ ਪਹਿਲਕਦਮੀਆਂ ਰਾਹੀਂ, ਸਾਡਾ ਉਦੇਸ਼ ਰਚਨਾਤਮਕ ਉੱਤਮਤਾ ਨੂੰ ਉਜਾਗਰ ਕਰਨਾ ਹੈ ਜੋ ਭਾਰਤ ਨੂੰ ਗਲੋਬਲ ਕੰਟੈਂਟ ਕ੍ਰਿਏਸ਼ਨ ਪਾਵਰਹਾਊਸ ਵਜੋਂ ਦੇਖਣ ਦੇ ਸਾਡੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ।"

ਆਸਿਫਾ ਇੰਡੀਆ ਦੇ ਪ੍ਰਧਾਨ, ਸ਼੍ਰੀ ਸੰਜੈ ਖਿਮੇਸਰਾ ਨੇ ਕਿਹਾ, "ਇਹ ਜਿੱਤ ਸਿਰਫ਼ ਸੁਰੇਸ਼ ਏਰੀਅਤ ਦੀ ਨਹੀਂ ਹੈ; ਇਹ ਭਾਰਤ ਦੀ ਜਿੱਤ ਹੈ। ਦੇਸੀ ਊਨ ਇੱਕ ਫ੍ਰੇਮ-ਦਰ-ਫ੍ਰੇਮ ਯਾਤਰਾ ਵਿੱਚ ਭਾਰਤ ਦੀ ਆਤਮਾ ਨੂੰ ਦਰਸਾਉਂਦੀ ਹੈ ਜੋ ਹਾਸੇ, ਭਾਵਨਾ ਅਤੇ ਕਲਾਤਮਕਤਾ ਦਾ ਸੁਮੇਲ ਹੈ। ਇਹ ਭਾਰਤੀ ਸਿਰਜਣਹਾਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਵੱਡਾ ਸੋਚਣ, ਆਪਣੀਆਂ ਜੜ੍ਹਾਂ ਬਣਾਈ ਰੱਖਣ ਅਤੇ ਵਿਸ਼ਵਵਿਆਪੀ ਉਦੇਸ਼ ਰੱਖਣ ਲਈ ਪ੍ਰੇਰਿਤ ਕਰਦੀ ਹੈ।"

ਵੇਵਸ ਐਵਾਰਡਸ ਆਫ਼ ਐਕਸੀਲੈਂਸ ਬਾਰੇ:

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਸਿਫਾ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ, ਵੇਵਸ ਐਨੀਮੇਸ਼ਨ, ਵੀਐਫਐਕਸ, ਡਿਜ਼ਾਈਨ ਅਤੇ ਉਭਰਦੀ ਮੀਡੀਆ ਦੇ ਖੇਤਰ ਵਿੱਚ ਸਰਵਸ਼੍ਰੇਸ਼ਠ ਨੂੰ ਸਨਮਾਨਿਤ ਕਰਦਾ ਹੈ, ਜੋ ਕਿ ਭਾਰਤ ਦੇ ਰਚਨਾਤਮਕ ਦ੍ਰਿਸ਼ ਦੀ ਵਿਭਿੰਨਤਾ ਅਤੇ ਸਮਰੱਥਾ ਦਾ ਜਸ਼ਨ ਮਨਾਉਂਦਾ ਹੈ।

ਆਸਿਫਾ ਇੰਡੀਆ ਬਾਰੇ:

ਆਸਿਫਾ ਇੰਟਰਨੈਸ਼ਨਲ ਦਾ ਭਾਰਤੀ ਚੈਪਟਰ, ਇੱਕ ਯੂਨੈਸਕੋ-ਸਮਰਥਿਤ ਗਲੋਬਲ ਸੰਸਥਾ, ਆਸਿਫਾ ਇੰਡੀਆ ਐਨੀਮੇਸ਼ਨ ਦੀ ਕਲਾ ਨੂੰ ਸਮਰਪਿਤ ਹੈ ਅਤੇ ਤਿਉਹਾਰਾਂ, ਭਾਸ਼ਣਾਂ, ਸਲਾਹ-ਮਸ਼ਵਰਿਆਂ ਅਤੇ ਪੁਰਸਕਾਰਾਂ ਰਾਹੀਂ ਰਚਨਾਤਮਕ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ।

 

*******

 

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ


(Release ID: 2137660)