ਆਯੂਸ਼
ਭਾਰਤ ਭਰ ਵਿੱਚ ਯੋਗ ਮਹਾਕੁੰਭ ਦੇ ਆਯੋਜਨ ਦੀਆਂ ਗਤੀਵਿਧੀਆਂ: ਅੰਤਰਰਾਸ਼ਟਰੀ ਯੋਗ ਦਿਵਸ 2025 ਦੀ ਇੱਕ ਸ਼ਾਨਦਾਰ ਉਦਘਾਟਨ ਨਾਲ ਹੋਈ ਸ਼ੁਰੂਆਤ
Posted On:
18 JUN 2025 4:57PM by PIB Chandigarh
21 ਜੂਨ 2025 ਨੂੰ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਵੱਲ ਦੇਸ਼ ਜਿਵੇਂ-ਜਿਵੇਂ ਵਧ ਰਿਹਾ ਹੈ, ਯੋਗ ਮਹਾਕੁੰਭ ਦੇ ਬੈਨਰ ਹੇਠ ਭਾਰਤ ਭਰ ਵਿੱਚ ਯੋਗ ਉਤਸਵ ਦੀ ਲਹਿਰ ਸ਼ੁਰੂ ਹੋ ਗਈ ਹੈ। ਇਸ ਰਾਸ਼ਟਰੀ ਲਹਿਰ ਦੀ ਅਗਵਾਈ ਕਰਦੇ ਹੋਏ, ਤਿੰਨ ਦਿਨਾਂ ਯੋਗ ਮਹਾਕੁੰਭ ਅੱਜ ਨਵੀਂ ਦਿੱਲੀ ਦੇ ਆਰ.ਕੇ. ਪੁਰਮ ਵਿੱਚ ਹਾਰਟਫੁੱਲਨੌਸ ਮੈਡੀਟੇਸ਼ਨ ਸੈਂਟਰ ਵਿਖੇ ਸ਼ੁਰੂ ਹੋਇਆ। ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਫ਼ ਯੋਗ ਦੁਆਰਾ ਹਾਰਟਫੁੱਲਨੈਸ ਇੰਸਟੀਟਿਊਟ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਵਿੱਚ ਯੋਗ ਕਲਾ ਪ੍ਰਦਰਸ਼ਨ, ਤੰਦਰੁਸਤੀ ਸੈਸ਼ਨ ਅਤੇ ਮਾਨਸਿਕਤਾ ਅਤੇ ਭਾਈਚਾਰਕ ਭਲਾਈ 'ਤੇ ਕੇਂਦ੍ਰਿਤ ਸੱਭਿਆਚਾਰਕ ਪ੍ਰਦਰਸ਼ਨ ਸ਼ਾਮਲ ਸਨ।

ਇੱਕ ਜੀਵੰਤ ਨੁੱਕੜ ਨਾਟਕ ਦੇ ਪ੍ਰਦਰਸ਼ਨ ਨੇ ਇਸ ਪਹਿਲ ਨੂੰ ਇੱਕ ਗਤੀਸ਼ੀਲ ਪਹਿਲੂ ਪ੍ਰਦਾਨ ਕੀਤਾ, ਜਿੱਥੇ ਯੋਗ ਦੇ ਉਤਸ਼ਾਹੀ ਲੋਕਾਂ ਨੇ ਰੋਜ਼ਾਨਾ ਜੀਵਨ ਵਿੱਚ ਯੋਗ ਦੇ ਮਹੱਤਵ ਨੂੰ ਉਜਾਗਰ ਕੀਤਾ, ਸਰੀਰਕ ਲਚਕਤਾ ਤੋਂ ਲੈ ਕੇ ਮਾਨਸਿਕ ਸ਼ਾਂਤੀ ਤੱਕ ਦੇ ਲਾਭਾਂ ਨੂੰ ਦਰਸਾਇਆ ਗਿਆ ਅਤੇ ਦਰਸ਼ਕਾਂ ਨੂੰ ਸੰਤੁਲਿਤ ਜੀਵਨ ਸ਼ੈਲੀ ਲਈ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।

15 ਜੂਨ ਨੂੰ ਲੱਦਾਖ ਦੀ ਉੱਚਾਈ ਵਾਲੀ ਦੁਰਲੱਭ ਹਵਾ ਵਿੱਚ ਇੱਕ ਹੋਰ ਯੋਗ ਮਹਾਕੁੰਭ ਸ਼ੁਰੂ ਹੋਇਆ। ਲੱਦਾਖ ਵਿੱਚ ਅੰਤਰਰਾਸ਼ਟਰੀ ਯੋਗ ਅਤੇ ਧਿਆਨ ਮਹੋਤਸਵ (ਆਈਐੱਫਵਾਈਐੱਮ) 2025 ਪਹਿਲਾਂ ਹੀ 13,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ ਪੈਂਗੋਂਗ ਝੀਲ, ਨੁਬ੍ਰਾ ਘਾਟੀ, ਸਿੰਧੂ ਘਾਟ ਅਤੇ ਮਹਾਬੋਧੀ ਅੰਤਰਰਾਸ਼ਟਰੀ ਧਿਆਨ ਕੇਂਦਰ (ਐੱਮਆਈਐੱਮਸੀ) ਦੇਵਚਨ ਕੰਪਲੈਕਸ ਵਰਗੀਆਂ ਸ਼ਾਨਦਾਰ ਥਾਵਾਂ 'ਤੇ ਯੋਗ ਸਾਧਨਾ ਕਰਕੇ ਰਾਸ਼ਟਰੀ ਅਤੇ ਆਲਮੀ ਪੱਧਰ ਤੱਕ ਧਿਆਨ ਆਕਰਸ਼ਿਤ ਕੀਤਾ ਹੈ। ਆਯੁਸ਼ ਮੰਤਰਾਲੇ, ਮਹਾਬੋਧੀ ਅੰਤਰਰਾਸ਼ਟਰੀ ਧਿਆਨ ਕੇਂਦਰ (ਐੱਮਆਈਐੱਮਸੀ), ਲੱਦਾਖ ਕੇਂਦਰ ਸ਼ਾਸਿਤ ਪ੍ਰਸ਼ਾਸਨ, ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐੱਲਏਐੱਚਡੀਸੀ ਲੇਹ) ਅਤੇ ਸਬੰਧਿਤ ਸੰਸਥਾਵਾਂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਸ ਵਰ੍ਹੇ ਦੇ ਮਹੋਤਸਵ "ਇੱਕ ਧਰਤੀ, ਇੱਕ ਸਿਹਤ ਲਈ ਯੋਗ" ਥੀਮ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਹੈ।

ਦੂਸਰਾ ਯੋਗ ਮਹਾਕੁੰਭ ਸਮਾਗਮ 15 ਜੂਨ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਵੀ ਸ਼ੁਰੂ ਹੋਇਆ। ਅਰਹਮ ਧਿਆਨ ਯੋਗ (Arham Dhyan Yog) ਨੇ ਨੋਇਡਾ ਦੇ ਸੈਕਟਰ 50 ਵਿੱਚ ਯੋਗ ਮਹਾਕੁੰਭ ਦੀ ਸ਼ੁਰੂਆਤ ਕੀਤੀ। ਇਸ ਵਿੱਚ ਸੈਕਟਰ 78 ਦੇ ਵੇਦ ਵੰਨ ਪਾਰਕ ਵਿਖੇ ਹਰਿਤ ਯੋਗ ਸੈਸ਼ਨ, ਲੇਖ ਅਤੇ ਵਾਦ-ਵਿਵਾਦ ਪ੍ਰਤਿਯੋਗਿਤਾ ਅਤੇ ਇੰਟਰਐਕਟਿਵ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ ਨੌਜਵਾਨਾਂ ਅਤੇ ਬਹੁਤ ਸਾਰੇ ਪਰਿਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 21 ਜੂਨ ਨੂੰ ਸ਼ਿਵਾਲਿਕ ਪਾਰਕ, ਸੈਕਟਰ 33ਏ ਵਿਖੇ ਹੋਣ ਵਾਲਾ ਇਸ ਦਾ ਆਗਾਮੀ ਪ੍ਰੋਗਰਾਮ - ਰਾਸ਼ਟਰਵਿਆਪੀ ਯੋਗ ਸੰਗਮ ਸਮਾਰੋਹਾਂ ਦੇ ਨਾਲ ਮੇਲ ਖਾਂਦਾ ਹੋਵੇਗਾ। ਅਰਹਮ ਧਿਆਨ ਯੋਗ ਅੰਤਰਰਾਸ਼ਟਰੀ ਯੋਗ ਦਿਵਸ 2025 ਮੁਹਿੰਮ ਨੂੰ ਹੋਰ ਵਧਾਉਣ ਲਈ ਵਿਸ਼ਵ ਪੱਧਰ 'ਤੇ ਸਮਾਨਾਂਤਰ ਸੈਸ਼ਨ ਯੋਗ ਸਮਾਗਮਾਂ ਦਾ ਵੀ ਆਯੋਜਨ ਕਰ ਰਿਹਾ ਹੈ।
ਲੱਦਾਖ ਦੀਆਂ ਉੱਚੀਆਂ ਚੋਟੀਆਂ ਤੋਂ ਲੈ ਕੇ ਦਿੱਲੀ ਦੇ ਸੱਭਿਆਚਾਰਕ ਕੇਂਦਰਾਂ ਅਤੇ ਨੋਇਡਾ ਦੇ ਜੀਵੰਤ ਸਥਾਨਕ ਪਾਰਕਾਂ ਤੱਕ, ਯੋਗ ਮਹਾਕੁੰਭ 2025 ਭਾਰਤ ਦੀ ਯੋਗ ਪਰੰਪਰਾ ਦੇ ਇੱਕ ਸਮ੍ਰਿੱਧ ਅਤੇ ਸਮਾਵੇਸ਼ੀ ਮਹੋਤਸਵ ਵਜੋਂ ਸਾਹਮਣੇ ਆ ਰਿਹਾ ਹੈ। ਇਸ ਵਿੱਚ ਜਦੋਂ ਵੱਖ-ਵੱਖ ਭੂਗੋਲਿਕ ਖੇਤਰਾਂ ਦੇ ਲੋਕ ਸਾਹ ਅਤੇ ਸੰਤੁਲਨ ਨਾਲ ਜੁੜਦੇ ਹਨ, ਤਾਂ ਇਹ ਸਮਾਗਮ ਯੋਗ ਦੀ ਵਿਸ਼ਵਵਿਆਪੀ ਅਪੀਲ ਅਤੇ ਸਿਹਤ ਅਤੇ ਵਧੇਰੇ ਸਦਭਾਵਨਾਪੂਰਨ ਸੰਸਾਰ ਨੂੰ ਆਕਾਰ ਦੇਣ ਦੀ ਇਸ ਸਾਧਨਾ ਵਿੱਚ ਭਾਰਤ ਦੀ ਅਗਵਾਈ ਨੂੰ ਦਰਸਾਉਂਦਾ ਹੈ। ਇਹ ਸਾਰੇ ਸਮਾਗਮ ਸਾਰਿਆਂ ਲਈ ਖੁੱਲ੍ਹੇ ਹਨ। ਲੋਕਾਂ ਨੂੰ ਇਨ੍ਹਾਂ ਵਿੱਚ ਹਿੱਸਾ ਲੈਣ ਅਤੇ ਯੋਗ ਨੂੰ ਜੀਵਨ ਸ਼ੈਲੀ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
****
ਐੱਮਵੀ/ਏਕੇਐੱਸ
(Release ID: 2137655)