ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਯੋਗ ਵਰਕਸ਼ਾਪ ਦਾ ਆਯੋਜਨ ਕੀਤਾ
प्रविष्टि तिथि:
12 JUN 2025 1:14PM by PIB Chandigarh
ਅੰਤਰਰਾਸ਼ਟਰੀ ਯੋਗ ਦਿਵਸ, 2025 ਨੂੰ ਮਨਾਉਣ ਲਈ ਸੰਸਦੀ ਮਾਮਲੇ ਮੰਤਰਾਲੇ ਦੁਆਰਾ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ, ਦਿੱਲੀ ਦੇ ਯੋਗ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਰਮੇਸ਼ ਕੁਮਾਰ ਦੇ ਮਾਰਗਦਰਸ਼ਨ ਵਿੱਚ 11 ਜੂਨ, 2025 ਨੂੰ ਕਮੇਟੀ ਰੂਮ 62, ਸੰਵਿਧਾਨ ਸਦਨ, ਨਵੀਂ ਦਿੱਲੀ ਵਿੱਚ ਯੋਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਸੰਸਦੀ ਮਾਮਲੇ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਡਾ. ਸੱਤਿਆ ਪ੍ਰਕਾਸ਼ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਡਾ. ਰਮੇਸ਼ ਕੁਮਾਰ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਯੋਗ ਦੇ ਮਹੱਤਵ ਦਾ ਜ਼ਿਕਰ ਕੀਤਾ।

ਡਾ. ਰਮੇਸ਼ ਕੁਮਾਰ ਨੇ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯੋਗ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ ਅਤੇ ਦਫ਼ਤਰੀ ਸਮੇਂ ਵਿੱਚ ਯੋਗ ਗਤੀਵਿਧੀਆਂ ਰਾਹੀਂ ਤਣਾਅ ਨੂੰ ਘੱਟ ਕਰਦੇ ਹੋਏ ਕਾਰਜ ਕੁਸ਼ਲਤਾ ਵਧਾਉਣ ਬਾਰੇ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿੱਚ ਐਡੀਸ਼ਨਲ ਸਕੱਤਰ ਡਾ. ਸੱਤਿਆ ਪ੍ਰਕਾਸ਼, ਡਾਇਰੈਕਟਰ ਸ਼੍ਰੀ ਏ.ਬੀ. ਆਚਾਰੀਆ, ਡਾਇਰੈਕਟਰ (ਐੱਨ.ਆਈ.ਸੀ.) ਸ਼੍ਰੀ ਸੰਜੀਵ, ਡਿਪਟੀ ਸਕੱਤਰ ਸ਼੍ਰੀ ਮੁਕੇਸ਼ ਕੁਮਾਰ, ਡਿਪਟੀ ਸਕੱਤਰ ਸ਼੍ਰੀ ਐੱਸ.ਐੱਸ. ਪਾਤਰਾ ਦੇ ਨਾਲ-ਨਾਲ ਮੰਤਰਾਲੇ ਦੇ ਸਾਰੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗੀਦਾਰੀ ਕੀਤੀ।


**********
ਐੱਸਐੱਸ/ਆਈਐੱਸਏ
(रिलीज़ आईडी: 2135983)
आगंतुक पटल : 12