ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਗਲੋਬਲ ਯੰਗ ਸਾਇੰਟਿਸਟਸ ਕਾਨਫਰੰਸ ਅਤੇ ਗਲੋਬਲ ਯੰਗ ਅਕੈਡਮੀ ਦੀ ਸਲਾਨਾ ਜਨਰਲ ਮੀਟਿੰਗ ਦੀ ਪ੍ਰਧਾਨਗੀ ਕੀਤੀ
ਭਾਰਤ ਸਨਮਾਨ-ਅਨੁਭੂਤੀ ਪੂਰਨ, ਨੈਤਿਕ ਅਤੇ ਸਮਤਾਪੂਰਨ ਵਿਗਿਆਨ ਵਿੱਚ ਵਿਸ਼ਵਾਸ ਕਰਦਾ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
ਵਿਗਿਆਨੀਆਂ ਨੂੰ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਮਾਨਵ-ਕੇਂਦ੍ਰਿਤ ਵਿਕਾਸ ਨੂੰ ਅੱਗੇ ਵਧਾਉਣ ਲਈ ਉਦੇਸ਼ ਅਤੇ ਸਮਾਨ-ਅਨੁਭੂਤੀ ਦੀ ਭਾਵਨਾ ਦੇ ਨਾਲ ਸਹਿਯੋਗ ਅਤੇ ਸਹਿ-ਨਿਰਮਾਣ ਕਰਨਾ ਚਾਹੀਦਾ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
Posted On:
10 JUN 2025 2:38PM by PIB Chandigarh
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਆਈਆਈਟੀ ਹੈਦਰਾਬਾਦ ਵਿਖੇ ਗਲੋਬਲ ਯੰਗ ਸਾਇੰਟਿਸਟਸ ਕਾਨਫਰੰਸ ਅਤੇ ਗਲੋਬਲ ਯੰਗ ਅਕੈਡਮੀ (ਜੀਵਾਈਏ) ਦੀ ਸਲਾਨਾ ਜਨਰਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਸਮਾਗਮ ਵਿੱਚ ਆਈਆਈਟੀ ਹੈਦਰਾਬਾਦ ਦੇ ਡਾਇਰੈਕਟਰ, ਪ੍ਰੋਫੈਸਰ ਬੀ.ਐੱਸ. ਮੂਰਤੀ, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਪ੍ਰਧਾਨ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਆਈਆਈਟੀ ਹੈਦਰਾਬਾਦ ਦੇ ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਸ਼੍ਰੀ ਬੀ.ਵੀ.ਆਰ. ਮੋਹਨ ਰੈੱਡੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਵਿਸ਼ਵ ਭਰ ਦੇ ਯੁਵਾ ਵਿਗਿਆਨੀਆਂ ਦਾ ਸੁਆਗਤ ਕੀਤਾ। ਸ਼੍ਰੀ ਪ੍ਰਧਾਨ ਨੇ ਸਮਾਗਮ ਦੌਰਾਨ ਸ਼ਾਮਲ ਕੀਤੇ ਗਏ ਜੀਵਾਈਏ (GYA) ਦੇ 30 ਨਵੇਂ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਸ ਆਯੋਜਨ ਲਈ ਭਾਰਤ ਅਤੇ ਆਈਆਈਟੀ, ਹੈਦਰਾਬਾਦ ਦੀ ਚੋਣ ਕਰਨ ਲਈ ਗਲੋਬਲ ਯੰਗ ਅਕੈਡਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਮਾਗਮ ਸਿਰਫ ਵਿਗਿਆਨੀਆਂ ਦੀ ਕਾਨਫਰੰਸ ਨਹੀਂ ਹੈ, ਬਲਕਿ ਇਹ ਆਸ਼ਾ, ਉਦੇਸ਼ ਅਤੇ ਸਾਂਝੇ ਭਾਗ ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕ ਫੋਰਮ ਹੈ।


ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਲਈ ਵਸੁਧੈਵ ਕੁਟੁੰਬਕਮ (Vasudhaiva Kutumbakam)- ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ - ਕੇਵਲ ਇੱਕ ਨਾਅਰਾ ਨਹੀਂ ਬਲਕਿ ਜੀਵਨ ਜੀਣ ਦਾ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਜਿਹੀ ਵਿਗਿਆਨ ਵਿੱਚ ਵਿਸ਼ਵਾਸ ਰੱਖਦਾ ਹੈ ਜੋ ਸਨਮਾਨ-ਅਨੁਭੂਤੀ ਪੂਰਨ, ਨੈਤਿਕ ਅਤੇ ਨਿਆਂਸੰਗਤ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਗਿਆਨ ਨੂੰ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਅਤੇ ਪੇਟੈਂਟ ਨਹੀਂ ਬਲਕਿ ਸਾਂਝੇਦਾਰੀਆਂ ਨੂੰ ਲਾਜ਼ਮੀ ਤੌਰ 'ਤੇ ਭਵਿੱਖ ਨੂੰ ਆਕਾਰ ਦੇਣਾ ਚਾਹੀਦਾ ਹੈ।
ਸ਼੍ਰੀ ਪ੍ਰਧਾਨ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਆਲਮੀ ਭਾਗੀਦਾਰੀ ਇਨ੍ਹਾਂ ਕਦਰਾਂ-ਕੀਮਤਾਂ ਵਿੱਚ ਨਿਹਿਤ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਸੌਰ ਗਠਬੰਧਕ, ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਲਈ ਸਮਝੌਤਾ, ਮਿਸ਼ਨ ਲਾਇਫ ਅਤੇ ਭਾਰਤ ਵਿਗਿਆਨ ਅਤੇ ਖੋਜ ਫੈਲੋਸ਼ਿਪ ਜਿਹੀਆਂ ਪਹਿਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਪਹਿਲ ਭਾਰਤ ਦੇ ਵਿਸ਼ਵ ਬੰਧੂਤਵ (Vishwa Bandhutva) - ਵਿਗਿਆਨ ਦੇ ਜ਼ਰੀਏ ਆਲਮੀ ਮਿੱਤਰਤਾ ਦੇ ਵਿਜ਼ਨ ਦਾ ਪ੍ਰਤੀਬਿੰਬ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਮਾਂ ਵਿਗਿਆਨੀਆਂ, ਇਨੋਵੇਟਰਸ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਇਕੱਠਿਆਂ ਆਉਣ ਅਤੇ ਸਭ ਤੋਂ ਗ਼ਰੀਬ ਲੋਕਾਂ ਨੂੰ ਸਸ਼ਕਤ ਬਣਾਉਣ ਵਾਲੇ ਈਕੋ-ਸਿਸਟਮ ਅਤੇ ਸਮਾਧਨ ਦਾ ਨਿਰਮਾਣ ਕਰਨ ਦਾ ਢੁਕਵਾਂ ਸਮਾਂ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਕਾਨਫਰੰਸ ਦੂਸਰਿਆਂ ਦੀ ਸੇਵਾ ਵਿੱਚ ਗਿਆਨ ਦਾ ਪ੍ਰਸਾਰ ਕਰਨ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗੀ। ਸ਼੍ਰੀ ਪ੍ਰਧਾਨ ਨੇ ਵਿਗਿਆਨੀਆਂ ਨੂੰ ਇੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਮਾਨਵ-ਕੇਂਦ੍ਰਿਤ ਵਿਕਾਸ ਨੂੰ ਅੱਗੇ ਵਧਾਉਣ ਲਈ ਉਦੇਸ਼ ਅਤੇ ਸਮਾਨ- ਅਨੁਭੂਤੀ ਦੀ ਭਾਵਨਾ ਨਾਲ ਸਹਿਯੋਗ ਅਤੇ ਸਹਿ-ਨਿਰਮਾਣ ਕਰਨ ਦੀ ਤਾਕੀਦ ਕੀਤੀ।

ਸ਼੍ਰੀ ਪ੍ਰਧਾਨ ਨੇ ਹੋਰ ਪਤਵੰਤਿਆਂ ਦੇ ਨਾਲ ਮਿਲ ਕੇ ਏਕ ਪੇੜ ਮਾਂ ਕੇ ਨਾਮ (Ek Ped Maa Ke Naam) ਪਹਿਲ ਦੇ ਹਿੱਸੇ ਦੇ ਰੂਪ ਵਿੱਚ ਆਈਆਈਟੀ ਹੈਦਰਾਬਾਦ ਕੈਂਪਸ ਵਿੱਚ ਪੌਦੇ ਲਗਾਏ। ਉਨ੍ਹਾਂ ਨੇ ਕਿਹਾ ਕਿ ਆਪਣੀ ਮਾਂ ਦਾ ਸਨਮਾਨ ਕਰਨ ਲਈ ਇੱਕ ਪੇੜ ਲਗਾਉਣਾ ਭਲੇ ਹੀ ਇੱਕ ਛੋਟਾ ਜਿਹਾ ਕਾਰਜ ਹੈ, ਲੇਕਿਨ ਇਸ ਦਾ ਇੱਕ ਗਹਿਰਾ ਸੰਦੇਸ਼ ਅਤੇ ਬੜਾ ਪ੍ਰਭਾਵ ਹੈ। ਉਨ੍ਹਾਂ ਨੇ ਸਾਰਿਆਂ ਨੂੰ, ਵਿਸ਼ੇਸ਼ ਕਰਕੇ ਕੈਂਪਸ ਦੇ ਵਿਦਿਆਰਥੀਆਂ ਨੂੰ, ਇਸ ਹਰਿਤ ਅੰਦੋਲਨ ਦੀ ਅਗਵਾਈ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਲੋਕਾਂ ਨਾਲ ਇੱਕ ਸਥਾਈ ਭਵਿੱਖ ਲਈ ਕੁਦਰਤ ਦੀ ਰੱਖਿਆ, ਸੰਭਾਲ ਅਤੇ ਪੋਸ਼ਣ ਨਾਲ ਜੁੜਨ ਦੀ ਤਾਕੀਦ ਕੀਤੀ।
ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਹੈਦਰਾਬਾਦ (ਆਈਆਈਟੀਐੱਚ), ਗਲੋਬਲ ਯੰਗ ਅਕੈਡਮੀ (ਜੀਵਾਈਏ), ਇੰਡੀਅਨ ਨੈਸ਼ਨਲ ਯੰਗ ਅਕੈਡਮੀ ਆਵ੍ ਸਾਇੰਸਿਜ਼ (ਆਈਐੱਨਵਾਈਏਐੱਸ) ਅਤੇ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ (ਆਈਐੱਨਐੱਸਏ) ਦੇ ਸਹਿਯੋਗ ਨਾਲ 8 ਤੋਂ 14 ਜੂਨ 2025 ਤੱਕ ਇੰਟਰਨੈਸ਼ਨਲ ਕਾਨਫਰੰਸ ਆਵ੍ ਯੰਗ ਸਾਇੰਟਿਸਟਸ – ਕੰਫਲੂਐਂਸ ਆਵ੍ ਵਿਜ਼ਨਰੀਜ਼: ਐਂਪਾਵਰਿੰਗ ਸਾਇੰਸ ਫੌਰ ਗਲੋਬਲ ਚੇਂਜ ਦਾ ਆਯੋਜਨ ਕਰ ਰਿਹਾ ਹੈ। ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਹਫ਼ਤੇ ਭਰ ਚਲਣ ਵਾਲੇ ਇਹ ਸਮਾਗਮ ਆਲਮੀ ਚੁਣੌਤੀਆਂ ਲਈ ਵਿਗਿਆਨ ਕੇਂਦ੍ਰਿਤ ਸਮਾਧਾਨਾਂ ‘ਤੇ ਸਹਿਯੋਗ ਕਰਨ ਲਈ ਦੁਨੀਆਂ ਭਰ ਦੇ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਨੂੰ ਇਕੱਠੇ ਲਿਆਉਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਸਮਾਗਮ ਵਿੱਚ 60 ਦੇਸ਼ਾਂ ਦੇ 135 ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੇ ਨਾਲ-ਨਾਲ 65 ਰਾਸ਼ਟਰੀ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ, ਜਿਸ ਨਾਲ ਵਾਸਤਵ ਵਿੱਚ ਇੱਕ ਵਿਵਿਧ ਅਤੇ ਸਮਾਵੇਸ਼ੀ ਫੋਰਮ ਦੀ ਸਥਾਪਨਾ ਹੋ ਰਹੀ ਹੈ। ਇਸ ਵਿੱਚ ਗਲੋਬਲ ਯੰਗ ਅਕੈਡਮੀ (ਜੀਵਾਈਏ) ਦੀ ਸਲਾਨਾ ਜਨਰਲ ਮੀਟਿੰਗ ਵੀ ਸ਼ਾਮਲ ਹੈ, ਜੋ ਗਲੋਬਲ ਵਿਗਿਆਨੀ ਕਮਿਊਨਿਟੀ ਵਿੱਚ ਉੱਭਰਦੇ ਨੇਤਾਵਾਂ ਦੇ ਦਰਮਿਆਨ ਗਹਿਰੇ ਸੰਵਾਦ ਅਤੇ ਰਣਨੀਤਕ ਜੁੜਾਅ ਦੀ ਸੁਵਿਧਾ ਪ੍ਰਦਾਨ ਕਰਦੀ ਹੈ।
ਕਾਨਫਰੰਸ ਵਿੱਚ ਗਤੀਸ਼ੀਲ ਵਿਚਾਰ-ਵਟਾਂਦਰੇ ਅਤੇ ਵਿਸ਼ਾਗਤ ਸੈਸ਼ਨ ਸ਼ਾਮਲ ਹਨ:
-
ਵਾਤਾਵਰਣਕ, ਸਮਾਜਿਕ ਅਤੇ ਗਵਰਨੈਂਸ (ਈਐੱਸਜੀ-ESG) ;
-
ਗਲੋਬਲ ਕਲਿਆਣ ਲਈ ਸਿਹਤ ਅਤੇ ਪੋਸ਼ਣ;
-
ਉਦਯੋਗ 5.0: ਹਿਊਮਨ-ਮਸ਼ੀਨ ਏਕੀਕਰਣ ਨੂੰ ਵਧਾਉਣਾ;
-
ਇਨੋਵੇਸ਼ਨ ਅਤੇ ਉਦਮੱਤਾ: ਗਲੋਬਲ ਲੈਂਡਸਕੇਪ।
*****
ਐੱਮਵੀ/ਏਕੇ
(Release ID: 2135566)