ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਈਦ-ਉਜ਼-ਜ਼ੁਹਾ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ

प्रविष्टि तिथि: 06 JUN 2025 6:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਈਦ-ਉਜ਼-ਜ਼ੁਹਾ ਦੀ ਪੂਰਵ ਸੰਧਿਆ ‘ਤੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ, “ਈਦ-ਉਜ਼-ਜ਼ੁਹਾ ਦੇ ਅਵਸਰ ‘ਤੇ, ਮੈਂ ਸਾਰੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ, ਵਿਸ਼ੇਸ਼ ਕਰਕੇ ਸਾਡੇ ਮੁਸਲਮਾਨ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”

ਤਿਆਗ, ਆਸਥਾ ਅਤੇ ਮਾਨਵ ਹਿਤੈਸ਼ੀ ਕਦਰਾਂ-ਕੀਮਤਾਂ ਦਾ ਪ੍ਰਤੀਕ ਇਹ ਤਿਉਹਾਰ ਸਮਾਜ ਵਿੱਚ ਏਕਤਾ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ।

ਆਓ, ਅਸੀਂ ਆਪਣੇ ਜੀਵਨ ਵਿੱਚ ਨਿਰਸੁਆਰਥਤਾ ਅਤੇ ਸਮਰਪਣ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾ ਕੇ ਇੱਕ ਬਿਹਤਰ ਸਮਾਜ ਦੇ ਨਿਰਮਾਣ ਦੇ ਲਈ ਮਿਲ ਕੇ ਕੰਮ ਕਰੀਏ।

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

****

ਐੱਮਜੇਪੀਐੱਸ/ਐੱਸਆਰ


(रिलीज़ आईडी: 2134875) आगंतुक पटल : 32
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Malayalam