ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ ਡਾ. ਐਲ. ਮੁਰੂਗਨ ਨੇ ਵੀਅਤਨਾਮੀ ਵਫ਼ਦ ਨਾਲ ਮੁਲਾਕਾਤ ਕੀਤੀ


ਭਾਰਤ ਅਤੇ ਵੀਅਤਨਾਮ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਹਿਯੋਗ ਵਧਾਉਣਗੇ

Posted On: 05 JUN 2025 5:06PM by PIB Chandigarh

ਭਾਰਤ ਅਤੇ ਵੀਅਤਨਾਮ ਨੇ ਅੱਜ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਅਤੇ ਵੀਅਤਨਾਮ ਦੇ ਉੱਚ ਅਧਿਕਾਰੀਆਂ ਦੇ ਵਫ਼ਦ ਦੀ ਮੀਟਿੰਗ ਦੇ ਦੌਰਾਨ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਹਿਯੋਗ ਵਧਾਉਣ ਤੇ ਸਹਿਮਤੀ ਪ੍ਰਗਟ ਕੀਤੀ। ਵਫ਼ਦ ਦੀ ਅਗਵਾਈ ਵੀਅਤਨਾਮ ਦੀ ਕਮਿਊਨਿਸਟ ਪਾਰਟੀ (ਸੀਪੀਵੀ) ਦੇ ਪੋਲਿਟ ਬਿਊਰੋ (Politbureau) ਮੈਂਬਰ ਅਤੇ ਸੀਪੀਵੀ ਦੇ ਕੇਂਦਰੀ ਸੂਚਨਾ, ਸਿੱਖਿਆ ਅਤੇ ਮਾਸ ਮੋਬਿਲਾਈਜ਼ੇਸ਼ਨ ਕਮਿਸ਼ਨ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਗੁਯੇਨ ਟ੍ਰੋਂਗ ਨਘੀਆ (Mr.Nguyen Trong Nghia) ਨੇ ਕੀਤੀ। ਮੀਟਿੰਗ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸ਼੍ਰੀ ਸੰਜੈ ਜਾਜੂ, ਸਕੱਤਰ (ਆਈ ਐਂਡ ਬੀ) ਨੇ ਵੀ ਹਿੱਸਾ ਲਿਆ।

ਭਾਰਤ ਅਤੇ ਵੀਅਤਨਾਮ ਦਰਮਿਆਨ ਪਰੰਪਰਾਗਤ ਰੂਪ ਨਾਲ ਗਹਿਰੇ ਅਤੇ ਸੁਹਿਰਦ ਦੁਵੱਲੇ ਸਬੰਧ ਹਨ। ਵਰ੍ਹੇ 2022 ਵਿੱਚ, ਦੋਵੇਂ ਦੇਸ਼ਾਂ ਨੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾਈ। ਵਰ੍ਹੇ 2016 ਵਿੱਚ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵੀਅਤਨਾਮ ਯਾਤਰਾ ਦੌਰਾਨ ਭਾਰਤ-ਵੀਅਤਨਾਮ ਦੁਵੱਲੇ ਸਬੰਧਾਂ ਨੂੰ 'ਵਿਆਪਕ ਰਣਨੀਤਕ ਸਾਂਝੇਦਾਰੀਦੇ ਪੱਧਰ ਤੱਕ ਵਧਾਇਆ ਗਿਆ ਸੀ।

ਕੇਂਦਰੀ ਰਾਜ ਮੰਤਰੀ ਨੇ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ, 2025 (1-4 ਮਈ, 2025) ਵਿੱਚ ਵੀਅਤਨਾਮ ਦੇ ਵੱਡੇ ਵਫ਼ਦ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਮਹਾਮਹਿਮ ਸ਼੍ਰੀ ਗੁਯੇਨ ਟ੍ਰੋਂਗ ਨਘੀਆ (Mr.Nguyen Trong Nghia) ਨੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਭਾਰਤ ਦੇ ਪ੍ਰਭਾਵਸ਼ਾਲੀ ਵਾਧੇ ਦੀ ਸ਼ਲਾਘਾ ਕੀਤੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਦੋਸਤੀ ਅਤੇ ਸਾਂਝੇਦਾਰੀ 'ਤੇ ਜ਼ੋਰ ਦਿੱਤਾ। ਦੋਵਾਂ ਦੇਸ਼ਾਂ ਦੇ ਮੀਡੀਆ ਸੰਗਠਨਾਂ ਦਰਮਿਆਨ ਸਹਿਯੋਗ ਵਧਾਉਣ ਲਈ ਪ੍ਰੋਗਰਾਮਾਂ ਦਾ ਆਯੋਜਨ ਕਰਨ ਦਾ ਪ੍ਰਸਤਾਵ ਰੱਖਿਆ ਗਿਆ।

ਦੋਵਾਂ ਦੇਸ਼ਾਂ ਨੇ ਸਾਂਝੀ ਬੌਧ ਵਿਰਾਸਤ ਸਮੇਤ ਆਪਣੇ ਗਹਿਰੇ ਸੱਭਿਅਤਾ ਦੇ ਸਬੰਧ ਤੇ ਜ਼ੋਰ ਦਿੱਤਾ ਅਤੇ ਆਪਣੇ ਬਹੁਪੱਖੀ ਸਹਿਯੋਗ ਨੂੰ ਹੋਰ ਮਜਬੂਤ ਕਰਨ ਲਈ ਸਰਗਰਮ ਰੂਪ ਨਾਲ ਕੰਮ ਕਰਨ ਤੇ ਸਹਿਮਤੀ ਵਿਅਕਤ ਕੀਤੀ।

***

Dharmendra Tewari/Navin Sreejith ਧਰਮਿੰਦਰ ਤਿਵਾਰੀ/ਨਵੀਨ ਸ੍ਰੀਜੀਤ
 


(Release ID: 2134600)