ਗ੍ਰਹਿ ਮੰਤਰਾਲਾ
ਜਨਗਣਨਾ -2027 ਦੇ ਲਈ ਸੰਦਰਭ ਮਿਤੀ 01 ਮਾਰਚ, 2027 ਨੂੰ 00.00 ਵਜੇ ਹੋਵੇਗੀ
ਜਾਤੀਆਂ ਦੀ ਜਨਗਣਨਾ ਦੇ ਨਾਲ-ਨਾਲ ਜਨਗਣਨਾ -2027 ਦੋ ਪੜਾਵਾਂ ਵਿੱਚ ਕਰਵਾਈ ਜਾਵੇਗੀ
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਅਸਮਕਾਲੀ ਬਰਫੀਲੇ ਖੇਤਰਾਂ (non-synchronous snow-bound areas) ਦੇ ਲਈ ਸੰਦਰਭ ਮਿਤੀ ਅਕਤੂਬਰ, 2026 ਦੇ ਪਹਿਲੇ ਦਿਨ 00.00 ਵਜੇ ਹੋਵੇਗੀ
Posted On:
04 JUN 2025 5:30PM by PIB Chandigarh
ਜਾਤੀਆਂ ਦੀ ਗਣਨਾ ਦੇ ਨਾਲ-ਨਾਲ ਜਨਗਣਨਾ -2027 ਨੂੰ ਦੋ ਪੜਾਵਾਂ ਵਿੱਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਜਨਗਣਨਾ -2027 ਲਈ ਸੰਦਰਭ ਮਿਤੀ 01 ਮਾਰਚ, 2027 ਦੇ ਪਹਿਲੇ ਦਿਨ 00.00 ਵਜੇ ਹੋਵੇਗੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਅਸਮਕਾਲੀ ਬਰਫੀਲੇ ਖੇਤਰਾਂ (non-synchronous snow-bound areas) ਦੇ ਲਈ ਸੰਦਰਭ ਮਿਤੀ ਅਕਤੂਬਰ, 2026 ਦੇ ਪਹਿਲੇ ਦਿਨ 00.00 ਵਜੇ ਹੋਵੇਗੀ। ਜਨਗਣਨਾ ਐਕਟ, 1948 ਦੀ ਧਾਰਾ 3 ਦੇ ਪ੍ਰਾਵਧਾਨ ਦੇ ਮੁਤਾਬਕ ਉਪਰੋਕਤ ਸੰਦਰਭ ਮਿਤੀਆਂ ਦੇ ਨਾਲ ਜਨਗਣਨਾ ਕਰਵਾਉਣ ਦੇ ਇਰਾਦੇ ਦੀ ਸੂਚਨਾ ਸੰਭਾਵਿਤ ਤੌਰ 'ਤੇ 16.06.2025 ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।
ਭਾਰਤ ਦੀ ਜਨਗਣਨਾ, ਜਨਗਣਨਾ ਐਕਟ, 1948 ਅਤੇ ਜਨਗਣਨਾ ਨਿਯਮਾਂ, 1990 ਦੇ ਉਪਬੰਧਾਂ ਅਧੀਨ ਕੀਤੀ ਜਾਂਦੀ ਹੈ। ਭਾਰਤ ਦੀ ਆਖਰੀ ਜਨਗਣਨਾ 2011 ਵਿੱਚ ਦੋ ਪੜਾਵਾਂ ਵਿੱਚ ਕੀਤੀ ਗਈ ਸੀ, ਅਰਥਾਤ (i) ਪੜਾਅ I - ਮਕਾਨ ਸੂਚੀਕਰਨ (HLO) (1 ਅਪ੍ਰੈਲ ਤੋਂ 30 ਸਤੰਬਰ 2010) ਅਤੇ (ii) ਪੜਾਅ II - ਜਨਗਣਨਾ (PE) (09 ਫਰਵਰੀ ਤੋਂ 28 ਫਰਵਰੀ 2011) ਸੰਦਰਭ ਮਿਤੀ - ਮਾਰਚ 2011 ਨੂੰ ਪਹਿਲੇ ਦਿਨ 00:00 ਵਜੇ, ਅਤੇ ਜੰਮੂ ਅਤੇ ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਬਰਫ਼ ਨਾਲ ਢਕੇ ਅਸਮਕਾਲੀ ਖੇਤਰਾਂ ਲਈ ਇਹ 11 ਤੋਂ 30 ਸਤੰਬਰ 2010 ਦੌਰਾਨ ਆਯੋਜਿਤ ਕੀਤੀ ਗਈ ਸੀ ਅਤੇ ਸੰਦਰਭ ਮਿਤੀ 1 ਅਕਤੂਬਰ 2010 ਦੇ ਪਹਿਲੇ ਦਿਨ 00.00 ਵਜੇ ਸੀ।
ਜਨਗਣਨਾ 2021 ਨੂੰ ਵੀ ਇਸੇ ਤਰ੍ਹਾਂ ਦੋ ਪੜਾਵਾਂ ਵਿੱਚ ਆਯੋਜਿਤ ਕਰਨ ਦਾ ਪ੍ਰਸਤਾਵ ਸੀ, ਪਹਿਲਾ ਪੜਾਅ ਅਪ੍ਰੈਲ-ਸਤੰਬਰ 2020 ਦੌਰਾਨ ਅਤੇ ਦੂਜਾ ਪੜਾਅ ਫਰਵਰੀ 2021 ਵਿੱਚ ਆਯੋਜਿਤ ਕੀਤਾ ਜਾਣਾ ਸੀ। 2021 ਵਿੱਚ ਆਯੋਜਿਤ ਕੀਤੀ ਜਾਣ ਵਾਲੀ ਜਨਗਣਨਾ ਦੇ ਪਹਿਲੇ ਪੜਾਅ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ ਅਤੇ 1 ਅਪ੍ਰੈਲ 2020 ਤੋਂ ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੀਲਡ ਵਰਕ ਸ਼ੁਰੂ ਹੋਣ ਵਾਲਾ ਸੀ। ਹਾਲਾਂਕਿ, ਦੇਸ਼ ਭਰ ਵਿੱਚ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਜਨਗਣਨਾ ਦਾ ਕੰਮ ਮੁਲਤਵੀ ਕਰਨਾ ਪਿਆ।
*****
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2134083)
Read this release in:
Odia
,
Tamil
,
English
,
Urdu
,
Marathi
,
Nepali
,
Hindi
,
Bengali
,
Assamese
,
Gujarati
,
Kannada
,
Malayalam