ਵਿੱਤ ਮੰਤਰਾਲਾ
                
                
                
                
                
                    
                    
                        ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਮਿਜ਼ੋਰਮ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨਾਕਾਮ ਕੀਤਾ, 9.72 ਕਿਲੋਗ੍ਰਾਮ ਮੇਥਾਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ, ਇੱਕ ਵਿਅਕਤੀ ਗ੍ਰਿਫਤਾਰ
                    
                    
                        
                    
                
                
                    Posted On:
                01 JUN 2025 11:02AM by PIB Chandigarh
                
                
                
                
                
                
                ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੇ ਵਿਰੁੱਧ ਲੜਾਈ ਜਾਰੀ ਰੱਖਦੇ ਹੋਏ 30.05.20 ਨੂੰ ਆਈਜ਼ੌਲ-ਚੰਫਾਈ ਹਾਈਵੇਅ (ਐੱਨਐੱਚ-6) ‘ਤੇ ਸੇਲਿੰਗ, ਮਿਜ਼ੋਰਮ ਵਿੱਚ ਇੱਕ ਮਹਿੰਦਰਾ ਐਕਸਯੂਵੀ-500 ਤੋਂ 9.72 ਕਿਲੋਗ੍ਰਾਮ ਮੇਥਾਮਫੇਟਾਮਾਈਨ ਦੀਆਂ ਗੋਲੀਆਂ ਜ਼ਬਤ ਕੀਤੀਆਂ। ਜ਼ਬਤ ਕੀਤੀਆਂ ਗਈਆਂ ਗੋਲੀਆਂ ਦੀ ਕੀਮਤ ਅੰਤਰਰਾਸ਼ਟਰੀ ਗੈਰ-ਕਾਨੂੰਨੀ ਡਰੱਗ ਬਜ਼ਾਰ ਵਿੱਚ 9.72 ਕਰੋੜ ਰੁਪਏ ਆਂਕੀ ਗਈ ਹੈ।
 

ਡੀਆਰਆਈ ਦੇ ਅਧਿਕਾਰੀਆਂ ਨੂੰ 10 ਪੈਕੇਟ ਮਿਲੇ ਜਿਨ੍ਹਾਂ ਵਿੱਚ ਤਸਕਰੀ ਕੀਤੀ ਗਈ ਡਰੱਗ ਸੀ। ਇਨ੍ਹਾਂ ਨੂੰ ਪਿੱਛੇ ਦੀ ਸੀਟ ‘ਤੇ ਇੱਕ ਕੈਵਿਟੀ/ਚੈਂਬਰ ਵਿੱਚ ਚਾਲਾਕੀ ਨਾਲ ਛੁਪਾਇਆ ਗਿਆ ਸਸੀ। ਬਰਾਮਦ ਕੀਤੀ ਗਈ ਨਸ਼ੀਲੀ ਦਵਾਈ ਅਤੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇੱਕ ਵਿਅਕਤੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪ੍ਰਤੀਬੰਧਿਤ ਨਸ਼ੀਲੇ ਪਦਾਰਥ ਨੂੰ ਭਾਰਤ-ਮਿਆਂਮਾਰ ਸੀਮਾ ਦੇ ਜ਼ੋਖਾਵਥਰ ਸੈਕਟਰ ਤੋਂ ਮਿਆਂਮਾਰ ਤੋਂ ਮਿਜ਼ੋਰਮ ਵਿੱਚ ਤਸਕਰੀ ਕਰਕੇ ਲਿਆਂਦਾ ਗਿਆ ਸੀ।
ਜਨਵਰੀ 2025 ਤੋਂ ਹੁਣ ਤੱਕ ਡੀਆਰਆਈ ਨੇ ਮਿਜ਼ੋਰਮ ਵਿੱਚ 72 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਮੇਥਾਮਫੇਟਾਮਾਈਨ ਅਤੇ ਹੈਰੋਇਨ ਜ਼ਬਤ ਕੀਤੀ ਹੈ ਅਤੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਨਡੀਬੀਐੱਸ ਐਕਟ ਵਿੱਚ ਅਪਰਾਧੀਆਂ ਦੇ ਲਈ 10 ਸਾਲ ਤੱਕ ਦੀ ਸਖ਼ਤ ਕੈਦ ਸਮੇਤ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੈ।
 
 
************
ਐੱਨਬੀ/ਕੇਐੱਮਐੱਨ
                
                
                
                
                
                (Release ID: 2133314)
                Visitor Counter : 4