ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਦੋ ਦਿਨਾਂ ਦੇ ਸਾਹਿਤਕ ਸੰਮੇਲਨ “ਕਿਤਨਾ ਬਦਲ ਚੁੱਕਿਆ ਹੈ ਸਾਹਿਤ?” ਦਾ ਉਦਘਾਟਨ ਕੀਤਾ
Posted On:
29 MAY 2025 7:35PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਮਈ, 2025) ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਦੋ-ਦਿਨਾਂ ਦੇ ਸਾਹਿਤਕ ਸੰਮੇਲਨ ਦਾ ਉਦਘਾਟਨ ਕੀਤਾ। ਇਹ ਸੰਮੇਲਨ “ਕਿਤਨਾ ਬਦਲ ਚੁੱਕਿਆ ਹੈ ਸਾਹਿਤ?” (How Much Has Literature Changed?) ਸਿਰਲੇਖ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਅਵਸਰ 'ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਵਿੱਚ ਸਾਹਿਤ ਅਤੇ ਸਾਹਿਤਕਾਰਾਂ ਦੇ ਪ੍ਰਤੀ ਸਨਮਾਨ ਅਤੇ ਕ੍ਰਿਤੱਗਤਾ ਦੀ ਭਾਵਨਾ ਰਹੀ ਹੈ। ਸਮੇਂ ਦੇ ਨਾਲ ਸਾਹਿਤ ਦੇ ਪ੍ਰਤੀ ਵਿਸ਼ੇਸ਼ ਸਨਮਾਨ ਦੀ ਇਹ ਭਾਵਨਾ ਹੋਰ ਭੀ ਗਹਿਰੀ ਹੋ ਗਈ ਹੈ। ਉਨ੍ਹਾਂ ਨੇ ਇੱਛਾ ਵਿਅਕਤ ਕੀਤੀ ਕਿ ਰਾਸ਼ਟਰਪਤੀ ਭਵਨ ਵਿੱਚ ਕਈ ਸਾਹਿਤਕਾਰ (many litterateurs) ਆਉਣ। ਉਨ੍ਹਾਂ ਨੇ ਇਸ ਸੰਮੇਲਨ ਦੇ ਆਯੋਜਨ ਦੇ ਲਈ ਸੱਭਿਆਚਾਰ ਮੰਤਰਾਲੇ ਅਤੇ ਸਾਹਿਤਯ ਅਕਾਦਮੀ (Sahitya Akademi) ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਅਨੇਕ ਭਾਸ਼ਾਵਾਂ ਹਨ ਅਤੇ ਸਾਹਿਤਕ ਪਰੰਪਰਾਵਾਂ ਵਿੱਚ ਅਸੀਮ ਵਿਵਿਧਤਾ ਹੈ। ਇਸ ਵਿਵਿਧਤਾ ਵਿੱਚ ਭਾਰਤੀਅਤਾ ਦੀ ਝਲਕ (vibration of Indianness) ਮਹਿਸੂਸ ਹੁੰਦੀ ਹੈ। ਭਾਰਤੀਅਤਾ ਦੀ ਇਹ ਭਾਵਨਾ ਸਾਡੇ ਦੇਸ਼ ਦੇ ਸਮੂਹਿਕ ਅਵਚੇਤਨ ਵਿੱਚ ਭੀ ਗਹਿਰਾਈ ਨਾਲ ਸਮਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਬੋਲੀਆਂ (languages and dialects) ਨੂੰ ਆਪਣੀ ਭਾਸ਼ਾ ਅਤੇ ਬੋਲੀ (language and dialect) ਮੰਨਦੇ ਹਨ ਅਤੇ ਸਾਰੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਅਪਣਾ ਮੰਨਦੇ ਹਨ ।

ਰਾਸ਼ਟਰਪਤੀ ਨੇ ਕਿਹਾ ਕਿ ਬਦਲਦੇ ਪਰਿਵੇਸ਼ ਵਿੱਚ ਸਥਾਈ ਮਾਨਵੀ ਕਦਰਾਂ-ਕੀਮਤਾਂ ਦੀ ਸਥਾਪਨਾ ਹੀ ਸਦੀਵੀ ਸਾਹਿਤ (timeless literature) ਦੀ ਪਹਿਚਾਣ ਹੈ। ਜਿਵੇਂ-ਜਿਵੇਂ ਸਮਾਜ ਅਤੇ ਸਮਾਜਿਕ ਸੰਸਥਾਵਾਂ ਬਦਲੀਆਂ ਹਨ, ਚੁਣੌਤੀਆਂ ਅਤੇ ਪ੍ਰਾਥਮਿਕਤਾਵਾਂ ਬਦਲੀਆਂ ਹਨ, ਸਾਹਿਤ ਵਿੱਚ ਭੀ ਪਰਿਵਰਤਨ ਦੇਖਿਆ ਗਿਆ ਹੈ। ਲੇਕਿਨ ਸਾਹਿਤ ਵਿੱਚ ਕੁਝ ਐਸਾ ਹੈ ਜੋ ਸਦੀਆਂ ਬਾਅਦ ਭੀ ਪ੍ਰਾਸੰਗਿਕ ਬਣਿਆ ਹੋਇਆ ਹੈ। ਸਨੇਹ ਅਤੇ ਕਰੁਣਾ (affection and compassion) ਦੇ ਸਾਹਿਤਕ ਸੰਦਰਭ ਬਦਲਦੇ ਰਹਿੰਦੇ ਹਨ, ਲੇਕਿਨ ਉਨ੍ਹਾਂ ਦਾ ਭਾਵਨਾਤਮਕ ਪਿਛੋਕੜ ਨਹੀਂ ਬਦਲਦਾ। ਸਾਹਿਤ ਤੋਂ ਪ੍ਰੇਰਣਾ ਲੈ ਕੇ ਮਾਨਵੀ ਸੁਪਨੇ ਸਾਕਾਰ ਹੁੰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦਾ ਸਾਹਿਤ ਉਪਦੇਸ਼ਾਤਮਕ (didactic) ਨਹੀਂ ਹੋ ਸਕਦਾ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦਾ ਸਾਹਿਤ ਪ੍ਰਵਚਨ (sermon) ਨਹੀਂ ਹੋ ਸਕਦਾ। ਅੱਜ ਦਾ ਸਾਹਿਤ ਨੈਤਿਕਤਾ (morals) ਦੀ ਪੁਸਤਕ ਨਹੀਂ ਹੋ ਸਕਦਾ। ਅੱਜ ਦਾ ਲੇਖਕ ਇੱਕ ਸਹਿਯਾਤਰੀ (fellow traveler) ਦੀ ਤਰ੍ਹਾਂ ਚਲਦਾ ਹੈ, ਦੇਖਦਾ ਹੈ, ਦਿਖਾਉਂਦਾ ਹੈ, ਅਨੁਭਵ ਕਰਦਾ ਹੈ ਅਤੇ ਦੂਸਰਿਆਂ ਨੂੰ ਅਨੁਭਵ ਕਰਵਾਉਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸਾਹਿਤਕ ਸਮਾਗਮ ਵਿੱਚ ਬੁਲਾਰਿਆਂ ਅਤੇ ਪ੍ਰਤੀਭਾਗੀਆਂ ਦੇ ਦਰਮਿਆਨ ਇੱਕ ਰਚਨਾਤਮਕ ਸੰਵਾਦ (constructive dialogue) ਸਥਾਪਿਤ ਹੋਵੇਗਾ।
ਕੱਲ੍ਹ, ਸੰਮੇਲਨ ਵਿੱਚ 'ਭਾਰਤ ਦਾ ਨਾਰੀਵਾਦੀ ਸਾਹਿਤ: ਨਵੇਂ ਰਾਹ', 'ਸਾਹਿਤ ਵਿੱਚ ਪਰਿਵਰਤਨ ਬਨਾਮ ਪਰਿਵਰਤਨ ਦਾ ਸਾਹਿਤ', ਅਤੇ 'ਆਲਮੀ ਪਰਿਪੇਖ ਵਿੱਚ ਭਾਰਤੀ ਸਾਹਿਤ ਦੀਆਂ ਨਵੀਆਂ ਦਿਸ਼ਾਵਾਂ' (‘Feminist Literature of India: Breaking New Grounds’; ‘Change in Literature vs. Literature of Change’; and ‘New Directions of Indian Literature in Global Perspective’) ਜਿਹੇ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੰਮੇਲਨ ਦਾ ਸਮਾਪਨ ਦੇਵੀ ਅਹਿਲਿਆਬਾਈ ਹੋਲਕਰ (Devi Ahilyabai Holkar) ਦੀ 300ਵੀਂ ਜਯੰਤੀ (ਵਰ੍ਹੇਗੰਢ- anniversary) ਮਨਾਉਣ ਦੀ ਗਾਥਾ ਦੇ ਨਾਲ ਹੋਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
****
ਐੱਮਜੇਪੀਐੱਸ/ਐੱਸਆਰ
(Release ID: 2132614)