ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਿੱਕਿਮ@50 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

प्रविष्टि तिथि: 29 MAY 2025 12:39PM by PIB Chandigarh

ਸਿੱਕਿਮ  ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ  ਜੀਰਾਜ  ਦੇ ਲੋਕਪ੍ਰਿਯ ਮੁੱਖ ਮੰਤਰੀ,  ਮੇਰੇ ਮਿੱਤਰ ਪ੍ਰੇਮ ਸਿੰਘ ਤਮਾਂਗ ਜੀ,  ਸੰਸਦ ਵਿੱਚ ਮੇਰੇ ਸਾਥੀ ਦੋਰਜੀ ਸ਼ੇਰਿੰਗ ਲੇਪਚਾ ਜੀ,  ਡਾ. ਇੰਦਰਾ ਹਾਂਗ ਸੁੱਬਾ ਜੀ,  ਉਪਸਥਿਤ ਹੋਰ ਜਨਪ੍ਰਤੀਨਿਧੀਗਣ,  ਦੇਵੀਓ ਅਤੇ ਸੱਜਣੋਂ,

ਕੰਚਨਜੰਗਾਕੋ ਸ਼ਿਤਲ ਛਾਯਾਂਮਾ ਬਸੇਕੋ ਹਾਮ੍ਰੋ ਪਯਾਰੋ ਸਿੱਕਿਮਕੋ ਆਮਾ-ਬਾਬੁ,  ਦਾਜੁ-ਭਾਈ ਅਨਿ ਦੀਦੀ-ਬਹਿਨੀਹਰੁ। ਸਿੱਕਿਮ ਰਾਜਯਕੋ ਸਵਰਣ ਜਯੰਤੀਕੋ ਸੁਖਦ ਉਪਲਸ਼ਯਮਾ ਤਪਾਈਹਰੁ ਸਬੈਲਾਈ ਮੰਗਲਮਯ ਸ਼ੁਭਕਾਮਨਾ। (कंचनजंगाको शितल छायाँमा बसेको हाम्रो प्यारो सिक्किमको आमा-बाबुदाजु-भाई अनि दीदी-बहिनीहरु। सिक्किम राज्यको स्वर्ण जयंतीको सुखद उपलक्ष्यमा तपाईहरु सबैलाई मंगलमय शुभकामना।)

ਅੱਜ ਦਾ ਇਹ ਦਿਨ ਵਿਸ਼ੇਸ਼ ਹੈ,  ਇਹ ਅਵਸਰ ਸਿੱਕਿਮ ਦੀ ਲੋਕਤੰਤਰੀ ਯਾਤਰਾ ਦੀ ਗੋਲਡਨ ਜੁਬਲੀ ਦਾ ਹੈ।  ਮੈਂ ਖ਼ੁਦ ਆਪ ਸਭ ਦੇ ਦਰਮਿਆਨ ਰਹਿਕੇ ਇਸ ਉਤਸਵ ਦਾ,  ਇਸ ਉਮੰਗ ਦਾ,  50 ਵਰ੍ਹੇ ਦੀ ਸਫ਼ਲ ਯਾਤਰਾ ਦਾ ਸਾਖੀ ਬਣਨਾ ਚਾਹੁੰਦਾ ਸਾਂ,  ਮੈਂ ਭੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਇਸ ਉਤਸਵ ਦਾ ਹਿੱਸਾ ਬਣਨਾ ਚਾਹੁੰਦਾ ਸਾਂ। ਮੈਂ ਬਹੁਤ ਸਵੇਰੇ ਦਿੱਲੀ ਤੋਂ ਨਿਕਲਕੇ ਬਾਗਡੋਗਰਾ ਤਾਂ ਪਹੁੰਚ ਗਿਆਲੇਕਿਨ ਮੌਸਮ ਨੇ ਮੈਨੂੰ ਤੁਹਾਡੇ ਦਰਵਾਜ਼ੇ ਤੱਕ ਤਾਂ ਪਹੁੰਚਾ ਦਿੱਤਾਲੇਕਿਨ ਅੱਗੇ ਜਾਣ ਤੋਂ ਰੋਕ ਲਿਆ ਅਤੇ ਇਸ ਲਈ ਮੈਨੂੰ ਤੁਹਾਡੇ ਪ੍ਰਤੱਖ ਦਰਸ਼ਨ ਦਾ ਅਵਸਰ ਨਹੀਂ ਮਿਲਿਆ ਹੈ। ਲੇਕਿਨ ਮੈਂ ਇਹ ਦ੍ਰਿਸ਼ ਦੇਖ ਰਿਹਾ ਹਾਂਐਸਾ ਸ਼ਾਨਦਾਰ ਦ੍ਰਿਸ਼ ਮੇਰੇ ਸਾਹਮਣੇ ਹੈ,  ਲੋਕ ਹੀ ਲੋਕ ਨਜ਼ਰ ਆ ਰਹੇ ਹਨ,  ਕਿਤਨਾ ਅਦਭੁਤ ਨਜ਼ਾਰਾ ਹੈ। ਕਿਤਨਾ ਅੱਛਾ ਹੁੰਦਾਮੈਂ ਭੀ ਤੁਹਾਡੇ ਦਰਮਿਆਨ ਹੁੰਦਾ,  ਲੇਕਿਨ ਮੈਂ ਨਹੀਂ ਪਹੁੰਚ ਪਾਇਆਮੈਂ ਆਪ ਸਭ ਤੋਂ ਮਾਫ਼ੀ ਮੰਗਦਾ ਹਾਂ। ਲੇਕਿਨ ਜੈਸੇ ਮਾਣਯੋਗ ਮੁੱਖ ਮੰਤਰੀ ਜੀ ਨੇ ਮੈਨੂੰ ਸੱਦਾ ਦਿੱਤਾ ਹੈ,  ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ,  ਜੈਸੇ ਹੀ ਰਾਜ ਸਰਕਾਰ ਤੈ ਕਰੇਗੀ,  ਮੈਂ ਸਿੱਕਿਮ ਜ਼ਰੂਰ ਆਵਾਂਗਾਂ,  ਆਪ ਸਭ ਦੇ ਦਰਸ਼ਨ ਕਰਾਂਗਾ ਅਤੇ ਇਸ 50 ਵਰ੍ਹੇ ਦੀ ਸਫ਼ਲ ਯਾਤਰਾ ਦਾ ਮੈਂ ਭੀ ਇੱਕ ਦਰਸ਼ਕ ਬਣਾਂਗਾ। ਅੱਜ ਦਾ ਇਹ ਦਿਨ ਬੀਤੇ 50 ਵਰ੍ਹਿਆਂ ਦੀਆਂ ਅਚੀਵਮੈਂਟਸ ਨੂੰ ਸੈਲਿਬ੍ਰੇਟ ਕਰਨ ਦਾ ਹੈ ਅਤੇ ਤੁਸੀਂ ਕਾਫ਼ੀ ਅੱਛਾ ਪ੍ਰੋਗਰਾਮ ਆਯੋਜਿਤ ਕੀਤਾ ਹੈ।  ਅਤੇ ਮੈਂ ਤਾਂ ਲਗਾਤਾਰ ਸੁਣ ਰਿਹਾ ਸਾਂ,  ਦੇਖ ਰਿਹਾ ਸਾਂਖ਼ੁਦ ਮੁੱਖ ਮੰਤਰੀ ਜੀ ਇਸ ਆਯੋਜਨ ਨੂੰ ਯਾਦਗਾਰ ਬਣਾਉਣ ਦੇ ਲਈ ਕਾਫ਼ੀ ਊਰਜਾ ਦੇ ਨਾਲ ਲਗੇ ਰਹੇ ਹਨ। ਉਹ ਦਿੱਲੀ ਵਿੱਚ ਭੀ ਮੈਨੂੰ ਦੋ ਵਾਰ ਆ ਕੇ ਸੱਦਾ ਦੇ ਕੇ ਗਏ ਹਨ।  ਮੈਂ ਆਪ ਸਭ ਨੂੰ ਸਿੱਕਿਮ ਰਾਜ ਦੇ 50 ਵਰ੍ਹੇ ਹੋਣ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

50 ਸਾਲ ਪਹਿਲੇ ਸਿੱਕਿਮ ਨੇ ਆਪਣੇ ਲਈ ਇੱਕ ਡੈਮੋਕ੍ਰੇਟਿਕ ਫਿਊਚਰ ਤੈ ਕੀਤਾ ਸੀ। ਸਿੱਕਿਮ ਦੇ ਲੋਕਾਂ ਦਾ ਜਨਮਨ geography  ਦੇ ਨਾਲ ਹੀ ਭਾਰਤ ਦੀ ਆਤਮਾ ਨਾਲ ਜੁੜਣ ਦਾ ਭੀ ਸੀ।  ਇੱਕ ਭਰੋਸਾ ਸੀਜਦੋਂ ਸਭ ਦੀ ਆਵਾਜ਼ ਸੁਣੀ ਜਾਵੇਗੀ,  ਸਭ ਦੇ ਹੱਕ ਸੁਰੱਖਿਅਤ ਹੋਣਗੇ,  ਤਾਂ ਵਿਕਾਸ  ਦੇ ਇੱਕ ਜੈਸੇ ਮੌਕੇ ਮਿਲਣਗੇ। ਅੱਜ ਮੈਂ ਕਹਿ ਸਕਦਾ ਹਾਂ ਕਿ ਸਿੱਕਿਮ ਦੇ ਇੱਕ-ਇੱਕ ਪਰਿਵਾਰ ਦਾ ਭਰੋਸਾ ਲਗਾਤਾਰ ਮਜ਼ਬੂਤ ਹੋਇਆ ਹੈ। ਅਤੇ ਦੇਸ਼ ਨੇ ਇਸ ਦੇ ਪਰਿਣਾਮ ਸਿੱਕਿਮ ਦੀ ਪ੍ਰਗਤੀ ਦੇ ਰੂਪ ਵਿੱਚ ਦੇਖੇ ਹਨ। ਸਿੱਕਿਮ ਅੱਜ ਦੇਸ਼ ਦਾ ਮਾਣ ਹੈ। ਇਸ 50 ਵਰ੍ਹਿਆਂ ਵਿੱਚ ਸਿੱਕਿਮ ਪ੍ਰਕ੍ਰਿਤੀ  ਦੇ ਨਾਲ ਪ੍ਰਗਤੀ ਦਾ ਮਾਡਲ ਬਣਿਆ। ਬਾਇਓਡਾਇਵਰਸਿਟੀ ਦਾ ਬਹੁਤ ਬੜਾ ਬਾਗੀਚਾ ਬਣਿਆ। ਸ਼ਤ-ਪ੍ਰਤੀਸ਼ਤ ਔਰਗੈਨਿਕ ਸਟੇਟ ਬਣਿਆ। ਕਲਚਰ ਅਤੇ ਹੈਰੀਟੇਜ ਦੀ ਸਮ੍ਰਿੱਧੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ। ਅੱਜ ਸਿੱਕਿਮ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ,  ਜਿੱਥੇ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਅਧਿਕ ਹੈ। ਇਹ ਸਾਰੀਆਂ ਉਪਲਬਧੀਆਂ ਸਿੱਕਿਮ ਦੇ ਆਪ ਸਭ ਸਾਥੀਆਂ ਦੀ ਸਮੱਰਥਾ ਨਾਲ ਹਾਸਲ ਹੋਈਆਂ ਹਨ। ਇਨ੍ਹਾਂ 50 ਵਰ੍ਹਿਆਂ ਵਿੱਚ ਸਿੱਕਿਮ ਤੋਂ ਐਸੇ ਅਨੇਕ ਸਿਤਾਰੇ ਨਿਕਲੇ ਹਨ,  ਜਿਨ੍ਹਾਂ ਨੇ ਭਾਰਤ ਦਾ ਆਸਮਾਨ ਰੋਸ਼ਨ ਕੀਤਾ ਹੈ। ਇੱਥੋਂ ਦੇ ਹਰ ਸਮਾਜ ਨੇ ਸਿੱਕਿਮ ਦੀ ਸੰਸਕ੍ਰਿਤੀ ਅਤੇ ਸਮ੍ਰਿੱਧ ਵਿੱਚ ਆਪਣਾ ਯੋਗਦਾਨ ਦਿੱਤਾ ਹੈ।

ਸਾਥੀਓ,

2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਮੈਂ ਕਿਹਾ ਸੀ- ਸਬਕਾ ਸਾਥ - ਸਬਕਾ ਵਿਕਾਸ।  ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਦੇਸ਼ ਦਾ ਸੰਤੁਲਿਤ ਵਿਕਾਸ ਬਹੁਤ ਜ਼ਰੂਰੀ ਹੈ। ਐਸਾ ਨਹੀਂ ਹੋਣਾ ਚਾਹੀਦਾ ਹੈ ਕਿ,  ਇੱਕ ਖੇਤਰ ਤੱਕ ਤਾਂ ਵਿਕਾਸ ਦਾ ਲਾਭ ਪਹੁੰਚੇ ਅਤੇ ਦੂਸਰਾ ਪਿੱਛੇ ਹੀ ਛੁੱਟਦਾ ਚਲਿਆ ਜਾਵੇ।  ਭਾਰਤ ਦੇ ਹਰ ਰਾਜ,  ਹਰ ਖੇਤਰ ਦੀ ਆਪਣੀ ਇੱਕ ਖਾਸੀਅਤ ਹੈ। ਇਸੇ ਭਾਵਨਾ ਦੇ ਤਹਿਤ ਬੀਤੇ ਦਹਾਕੇ ਵਿੱਚ ਸਾਡੀ ਸਰਕਾਰ,  ਨੌਰਥ ਈਸਟ ਨੂੰ ਵਿਕਾਸ ਦੇ ਕੇਂਦਰ ਵਿੱਚ ਲਿਆਈ ਹੈ। ਅਸੀਂ‘Act East’ ਦੇ ਸੰਕਲਪ ਤੇ ‘Act Fast’ ਦੀ ਸੋਚ ਦੇ ਨਾਲ ਕੰਮ ਕਰ ਰਹੇ ਹਾਂ।  ਅਜੇ ਕੁਝ ਦਿਨ ਪਹਿਲੇ ਹੀ ਦਿੱਲੀ ਵਿੱਚ ਨੌਰਥ ਈਸਟ ਇਨਵੈਸਟਮੈਂਟ ਸਮਿਟ ਹੋਇਆ ਹੈ। ਇਸ ਵਿੱਚ ਦੇਸ਼ ਦੇ ਬੜੇ-ਬੜੇ ਇੰਡਸਟ੍ਰੀਅਲਿਸਟ,  ਬੜੇ ਇਨਵੈਸਟਰ ਸ਼ਾਮਲ ਹੋਏ।  ਉਨ੍ਹਾਂ ਨੇ ਸਿੱਕਿਮ ਸਹਿਤ ਪੂਰੇ ਨੌਰਥ ਈਸਟ ਵਿੱਚ ਬਹੁਤ ਬੜੀ ਇਨਵੈਸਟਮੈਂਟਸ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਆਉਣ ਵਾਲੇ ਸਮੇਂ ਵਿੱਚ ਸਿੱਕਿਮ ਦੇ ਨੌਰਥ ਈਸਟ ਦੇ ਨੌਜਵਾਨਾਂ ਦੇ ਲਈ ਇੱਥੇ ਹੀ ਰੋਜ਼ਗਾਰ  ਦੇ ਅਨੇਕ ਬੜੇ ਅਵਸਰ ਤਿਆਰ ਹੋਣ ਵਾਲੇ ਹਨ।

ਸਾਥੀਓ,

ਅੱਜ ਇਸ ਪ੍ਰੋਗਰਾਮ ਵਿੱਚ ਭੀ ਸਿੱਕਿਮ ਦੀ ਫਿਊਚਰ ਜਰਨੀ ਦੀ ਇੱਕ ਝਲਕ ਮਿਲਦੀ ਹੈ। ਅੱਜ ਇੱਥੇ ਸਿੱਕਿਮ ਦੇ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਇਨ੍ਹਾਂ ਸਾਰੇ ਪ੍ਰੋਜੈਕਟਸ ਨਾਲ ਇੱਥੇ ਹੈਲਥਕੇਅਰ,  ਟੂਰਿਜ਼ਮ,  ਕਲਚਰ ਅਤੇ ਸਪੋਰਟਸ ਦੀਆਂ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ। ਮੈਂ ਆਪ ਸਭ ਨੂੰ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ।

ਸਾਥੀਓ,

ਸਿੱਕਿਮ ਸਮੇਤ ਪੂਰਾ ਨੌਰਥ ਈਸਟ,  ਨਵੇਂ ਭਾਰਤ ਦੀ ਵਿਕਾਸ ਕਥਾ ਦਾ ਇੱਕ ਚਮਕਦਾ ਅਧਿਆਇ ਬਣ ਰਿਹਾ ਹੈ। ਜਿੱਥੇ ਕਦੇ ਦਿੱਲੀ ਤੋਂ ਦੂਰੀਆਂ ਵਿਕਾਸ ਦੇ ਰਾਹ ਵਿੱਚ ਦੀਵਾਰ ਸਨਹੁਣ ਉੱਥੋਂ ਹੀ ਅਵਸਰਾਂ ਦੇ ਨਵੇਂ ਦਰਵਾਜ਼ੇ ਖੁੱਲ੍ਹ ਰਹੇ ਹਨ। ਇਸ ਦਾ ਸਭ ਤੋਂ ਬੜਾ ਕਾਰਨ ਹੈਇੱਥੋਂ ਦੀ ਕਨੈਕਟਿਵਿਟੀ ਵਿੱਚ ਜੋ ਬਦਲਾਅ ਆ ਰਿਹਾ ਹੈਆਪ ਲੋਕਾਂ ਨੇ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਪਰਿਵਰਤਨ ਹੁੰਦੇ ਦੇਖਿਆ ਹੈ। ਇੱਕ ਸਮਾਂ ਸੀ ਜਦੋਂ ਪੜ੍ਹਾਈ ਦੇ ਲਈ,  ਇਲਾਜ ਦੇ ਲਈ,  ਰੋਜ਼ਗਾਰ ਦੇ ਲਈ ਕਿਤੇ ਭੀ ਆਉਣਾ-ਜਾਣਾ ਬਹੁਤ ਬੜੀ ਚੁਣੌਤੀ ਸੀ। ਲੇਕਿਨ ਬੀਤੇ ਦਸ ਵਰ੍ਹਿਆਂ ਵਿੱਚ ਸਥਿਤੀ ਕਾਫ਼ੀ ਬਦਲ ਗਈ ਹੈ। ਇਸ ਦੌਰਾਨ ਸਿੱਕਿਮ ਵਿੱਚ ਕਰੀਬ ਚਾਰ ਸੌ ਕਿਲੋਮੀਟਰ ਦੇ ਨਵੇਂ ਨੈਸ਼ਨਲ ਹਾਈਵੇ ਬਣੇ ਹਨ। ਪਿੰਡਾਂ ਵਿੱਚ ਸੈਂਕੜਿਆਂ ਕਿਲੋਮੀਟਰ ਨਵੀਆਂ ਸੜਕਾਂ ਬਣੀਆਂ ਹਨ। ਅਟਲ ਸੇਤੂ ਬਣਨ ਨਾਲ ਸਿੱਕਿਮ ਦੀ ਦਾਰਜਲਿੰਗ ਤੋਂ ਕਨੈਕਟਿਵਿਟੀ ਬਿਹਤਰ ਹੋਈ ਹੈ। ਸਿੱਕਿਮ ਨੂੰ ਕਾਲਿਮਪੋਂਗ ਨਾਲ ਜੋੜਨ ਵਾਲੀ ਸੜਕ ਤੇ ਭੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਅਤੇ ਹੁਣ ਤਾਂ ਬਾਗਡੋਗਰਾ-ਗੰਗਟੋਕ ਐਕਸਪ੍ਰੈੱਸਵੇ ਨਾਲ ਭੀ ਸਿੱਕਿਮ ਆਉਣਾ-ਜਾਣਾ ਬਹੁਤ ਅਸਾਨ ਹੋ ਜਾਵੇਗਾ। ਇਤਨਾ ਹੀ ਨਹੀਂ,  ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਨੂੰ ਗੋਰਖਪੁਰ-ਸਿਲੀਗੁੜ੍ਹੀ ਐਕਸਪ੍ਰੈੱਸਵੇ ਨਾਲ ਭੀ ਜੋੜਾਂਗੇ।

ਸਾਥੀਓ,

ਅੱਜ ਨੌਰਥ ਈਸਟ ਦੇ ਹਰ ਰਾਜ ਦੀ ਰਾਜਧਾਨੀ ਨੂੰ ਰੇਲਵੇ ਨਾਲ ਜੋੜਨ ਦਾ ਅਭਿਯਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।  ਸੇਵੋਕ-ਰਾਂਗਪੋ ਰੇਲ ਲਾਇਨ,  ਸਿੱਕਿਮ ਨੂੰ ਭੀ ਦੇਸ਼ ਦੇ ਰੇਲ ਨੈੱਟਵਰਕ ਨਾਲ ਜੋੜੇਗੀ। ਸਾਡਾ ਇਹ ਭੀ ਪ੍ਰਯਾਸ ਹੈ ਕਿ ਜਿੱਥੇ ਸੜਕਾਂ ਨਹੀਂ ਬਣ ਸਕਦੀਆਂ,  ਉੱਥੇ ਰੋਪਵੇਅ ਬਣਾਏ ਜਾਏ। ਥੋੜ੍ਹੀ ਦੇਰ ਪਹਿਲਾਂ ਐਸੇ ਹੀ ਰੋਪਵੇਅ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਗਿਆ ਹੈ। ਇਸ ਨਾਲ ਭੀ ਸਿੱਕਿਮ ਦੇ ਲੋਕਾਂ ਦੀ ਸਹੂਲੀਅਤ ਵਧੇਗੀ। 

ਸਾਥੀਓ,

ਬੀਤੇ ਇੱਕ ਦਹਾਕੇ ਵਿੱਚ ਭਾਰਤ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਿਹਾ ਹੈ। ਅਤੇ ਇਸ ਵਿੱਚ ਬਿਹਤਰ ਹੈਲਥਕੇਅਰ ਦਾ ਲਕਸ਼ ਸਾਡੀ ਬਹੁਤ ਬੜੀ ਪ੍ਰਾਥਮਿਕਤਾ ਰਿਹਾ ਹੈ। ਪਿਛਲੇ 10- 11 ਸਾਲ ਵਿੱਚ ਦੇਸ਼ ਦੇ ਹਰ ਰਾਜ ਵਿੱਚ ਬੜੇ ਹਸਪਤਾਲ ਬਣੇ ਹਨ। ਏਮਸ ਅਤੇ ਮੈਡੀਕਲ ਕਾਲਜਾਂ ਦਾ ਬਹੁਤ ਵਿਸਤਾਰ ਹੋਇਆ ਹੈ। ਅੱਜ ਇੱਥੇ ਭੀ 500 ਬੈੱਡ ਦਾ ਹਸਪਤਾਲ ਤੁਹਾਨੂੰ ਸਮਰਪਿਤ ਕੀਤਾ ਗਿਆ ਹੈ। ਇਹ ਹਸਪਤਾਲ ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਭੀ ਅੱਛਾ ਇਲਾਜ ਸੁਨਿਸ਼ਚਿਤ ਕਰੇਗਾ।

ਸਾਥੀਓ,

ਸਾਡੀ ਸਰਕਾਰ ਇੱਕ ਤਰਫ਼ ਹਸਤਪਾਲ ਬਣਾਉਣ ਤੇ ਬਲ ਦੇ ਰਹੀ ਹੈਉੱਥੇ ਹੀ ਦੂਸਰੀ ਤਰਫ਼ ਸਸਤੇ ਅਤੇ ਬਿਹਤਰ ਇਲਾਜ ਦਾ ਭੀ ਇੰਤਜ਼ਾਮ ਕਰ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਿੱਕਿਮ ਦੇ 25 ਹਜ਼ਾਰ ਤੋਂ ਜ਼ਿਆਦਾ ਸਾਥੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਹੁਣ ਪੂਰੇ ਦੇਸ਼ ਵਿੱਚ 70 ਵਰ੍ਹੇ ਤੋਂ ਉੱਪਰ ਦੇ ਸਾਰੇ ਬੁਜ਼ਰਗਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਹੁਣ ਸਿੱਕਿਮ ਦੇ ਮੇਰੇ ਕਿਸੇ ਵੀ ਪਰਿਵਾਰ ਨੂੰ ਆਪਣੇ ਬੁਜ਼ਰਗਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ। ਉਨ੍ਹਾਂ ਦਾ ਇਲਾਜ ਸਾਡੀ ਸਰਕਾਰ ਕਰੇਗੀ।

ਸਾਥੀਓ,

ਵਿਕਸਿਤ ਭਾਰਤ ਦਾ ਨਿਰਮਾਣਚਾਰ ਮਜ਼ਬੂਤ ਪਿਲਰਸ ਤੇ ਹੋਵੇਗਾ। ਇਹ ਪਿਲਰਸ ਹਨ- ਗ਼ਰੀਬਕਿਸਾਨਨਾਰੀ ਅਤੇ ਨੌਜਵਾਨ। ਅੱਜ ਦੇਸ਼ਇਨ੍ਹਾਂ ਪਿਲਰਸ ਨੂੰ ਲਗਾਤਾਰ ਮਜਬੂਤ ਕਰ ਰਿਹਾ ਹੈ। ਅੱਜ ਦੇ ਅਵਸਰ ਤੇ ਮੈਂ ਸਿੱਕਿਮ ਦੇ ਕਿਸਾਨ ਭੈਣਾਂ-ਭਾਈਆਂ ਦੀ ਖੁੱਲ੍ਹੇ ਦਿਲ ਤੋਂ ਪ੍ਰਸ਼ੰਸਾ ਕਰਾਂਗਾ। ਅੱਜ ਦੇਸ਼ਖੇਤੀ ਦੀ ਜਿਸ ਨਵੀਂ ਧਾਰਾ ਦੀ ਤਰਫ਼ ਵਧ ਰਿਹਾ ਹੈਉਸ ਵਿੱਚ ਸਿੱਕਿਮ ਸਭ ਤੋਂ ਅੱਗੇ ਹੈ। ਸਿੱਕਿਮ ਤੋਂ ਔਰਗੈਨਿਕ ਪ੍ਰੋਡਕਟਸ ਦਾ ਐਕਸਪੋਰਟ ਭੀ ਵਧ ਰਿਹਾ ਹੈ। ਹਾਲ ਵਿੱਚ ਹੀ ਇੱਥੋਂ ਦੀ ਮਸ਼ਹੂਰ ਡੈਲੇ ਖੁਰਸਾਨੀ ਮਿਰਚਇਹ ਪਹਿਲੀ ਵਾਰ ਐਕਸਪੋਰਟ ਸ਼ੁਰੂ ਹੋਇਆ ਹੈ। ਮਾਰਚ ਮਹੀਨੇ ਵਿੱਚ ਹੀਪਹਿਲਾ ਕਨਸਾਇਨਮੈਂਟ ਵਿਦੇਸ਼ ਪਹੁੰਚ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੇ ਅਨੇਕ ਉਤਪਾਦ ਇੱਥੋਂ ਵਿਦੇਸ਼ ਨਿਰਯਾਤ ਹੋਣਗੇ। ਰਾਜ ਸਰਕਾਰ ਦੇ ਹਰ ਪ੍ਰਯਾਸ ਦੇ ਨਾਲ ਕੇਂਦਰ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ।

ਸਾਥੀਓ,

ਸਿੱਕਿਮ ਦੀ ਔਰਗੈਨਿਕ ਬਾਸਕੇਟ ਨੂੰ ਹੋਰ ਸਮ੍ਰਿੱਧ ਕਰਨ ਦੇ ਲਈ ਕੇਂਦਰ ਸਰਕਾਰ ਨੇ ਇੱਕ ਹੋਰ ਕਦਮ ਉਠਾਇਆ ਹੈ। ਇੱਥੇ ਸੋਰੇਂਗ ਜ਼ਿਲ੍ਹੇ ਵਿੱਚ ਦੇਸ਼ ਦਾ ਪਹਿਲਾ ਔਰਗੈਨਿਕ ਫਿਸ਼ਰੀਜ਼ ਕਲਸਟਰ ਬਣ ਰਿਹਾ ਹੈ। ਇਹ ਸਿੱਕਿਮ ਨੂੰਦੇਸ਼ ਅਤੇ ਦੁਨੀਆ ਵਿੱਚ ਇੱਕ ਨਵੀਂ ਪਹਿਚਾਣ ਦੇਵੇਗਾ। ਔਰਗੈਨਿਕ ਫਾਰਮਿੰਗ ਦੇ ਨਾਲ-ਨਾਲ ਸਿੱਕਿਮ ਨੂੰ ਔਰਗੈਨਿਕ ਫਿਸ਼ਿੰਗ ਦੇ ਲਈ ਭੀ ਜਾਣਿਆ ਜਾਵੇਗਾ। ਦੁਨੀਆ ਵਿੱਚ ਔਰਗੈਨਿਕ ਫਿਸ਼ ਅਤੇ ਫਿਸ਼ ਪ੍ਰੋਡਕਟਸ ਦੀ ਬਹੁਤ ਬੜੀ ਡਿਮਾਂਡ ਹੈ। ਇਸ ਨਾਲ ਇੱਥੇ ਦੇ ਨੌਜਵਾਨਾਂ ਦੇ ਲਈ ਮੱਛੀ ਪਾਲਨ ਦੇ ਖੇਤਰ ਵਿੱਚ ਨਵੇਂ ਮੌਕੇ ਮਿਲਣਗੇ।

ਸਾਥੀਓ,

ਅਜੇ ਕੁਝ ਦਿਨ ਪਹਿਲੇ ਹੀ ਦਿੱਲੀ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਹੋਈ ਹੈ। ਇਸ ਬੈਠਕ ਦੇ ਦੌਰਾਨ ਮੈਂ ਕਿਹਾ ਹੈਹਰ ਰਾਜ ਨੂੰ ਆਪਣੇ ਇੱਥੇ ਇੱਕ ਅਜਿਹਾ ਟੂਰਸਿਟ ਡੈਸਟੀਨੇਸ਼ਨ ਡਿਵੈਲਪ ਕਰਨਾ ਚਾਹੀਦਾ ਹੈਜੋ ਇੰਟਰਨੈਸ਼ਨਲ ਲੈਵਲ ਤੇ ਆਪਣੀ ਪਹਿਚਾਣ ਬਣਾਏ। ਹੁਣ ਸਮਾਂ ਆ ਗਿਆ ਹੈਸਿੱਕਿਮ ਸਿਰਫ਼ ਹਿਲ ਸਟੇਸ਼ਨ ਨਹੀਂਗਲੋਬਲ ਟੂਰਿਜ਼ਮ ਡੈਸਟੀਨੇਸ਼ਨ ਬਣੇ! ਸਿੱਕਿਮ ਦੀ ਸਮਰੱਥਾ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਸਿੱਕਿਮ ਟੂਰਿਜ਼ਮ ਦਾ complete package ਹੈ! ਇੱਥੇ ਪ੍ਰਕ੍ਰਿਤੀ ਭੀ ਹੈਅਧਿਆਤਮ ਭੀ ਹੈ। ਇੱਥੇ ਝੀਲਾਂ ਹਨਝਰਨੇ ਹਨਪਹਾੜ ਹਨ ਅਤੇ ਸ਼ਾਂਤੀ ਦੀ ਛਾਇਆ ਵਿੱਚ ਵਸੇ ਬੌਧ ਮਠ ਭੀ ਹਨ। ਕੰਚਨਜੰਗਾ ਨੈਸ਼ਨਲ ਪਾਰਕ, UNESCO ਵਰਲਡ ਹੈਰੀਟੇਜ ਸਾਇਟਸਿੱਕਿਮ ਦੀ ਇਸ ਧਰੋਹਰ ਤੇ ਸਿਰਫ਼ ਭਾਰਤ ਨਹੀਂਪੂਰੀ ਦੁਨੀਆ ਨੂੰ ਮਾਣ ਹੈ। ਅੱਜ ਜਦ ਇੱਥੇ ਨਵਾਂ ਸਕਾਏਵਾਕ ਬਣ ਰਿਹਾ ਹੈਸਵਰਣ ਜਯੰਤੀ ਪ੍ਰੋਜੈਕਟ ਦਾ ਲੋਕਅਰਪਣ ਹੋ ਰਿਹਾ ਹੈਅਟਲ ਜੀ ਦੀ ਪ੍ਰਤਿਮਾ ਦਾ ਅਨਾਵਰਣ ਕੀਤਾ ਜਾ ਰਿਹਾ ਹੈਇਹ ਸਾਰੇ ਪ੍ਰੋਜੈਕਟਸਿੱਕਿਮ ਦੀ ਨਵੀਂ ਉਡਾਨ ਦੇ ਪ੍ਰਤੀਕ ਹਨ।

 

ਸਾਥੀਓ,

ਸਿੱਕਿਮ ਵਿੱਚ ਐਡਵੇਂਚਰ ਅਤੇ ਸਪੋਰਟਸ ਟੂਰਿਜ਼ਮ ਦਾ ਭੀ ਬਹੁਤ ਪੋਟੈਂਸ਼ਿਅਲ ਹੈ। ਟ੍ਰੇਕਿੰਗਮਾਉਂਟੇਨ ਬਾਇਕਿੰਗਹਾਈ-ਐਲਟੀਟਿਊਡ ਟ੍ਰੇਨਿੰਗ ਜਿਹੀਆਂ ਗਤੀਵਿਧੀਆਂ ਇੱਥੇ ਅਸਾਨੀ ਨਾਲ ਹੋ ਸਕਦੀਆਂ ਹਨ। ਸਾਡਾ ਸੁਪਨਾ ਹੈ ਸਿੱਕਿਮ ਨੂੰ ਕਾਨਫਰੰਸ ਟੂਰਿਜ਼ਮਵੈੱਲਨੈੱਸ ਟੂਰਿਜ਼ਮ ਅਤੇ ਕੰਸਰਟ ਟੂਰਿਜ਼ਮ ਦੀ ਭੀ ਹੱਬ ਬਣਾਇਆ ਜਾਵੇ। ਸਵਰਣ ਜਯੰਤੀ ਕਨਵੈਂਸ਼ਨ ਸੈਂਟਰਇਹੀ ਤਾਂ ਭਵਿੱਖ ਦੀ ਤਿਆਰੀ ਦਾ ਹਿੱਸਾ ਹੈ। ਮੈਂ ਚਾਹੁੰਦਾ ਹਾਂ ਕਿ ਦੁਨੀਆ ਦੇ ਬੜੇ-ਬੜੇ ਕਲਾਕਾਰ ਗੰਗਟੋਕ ਦੀਆਂ ਵਾਦੀਆਂ ਵਿੱਚ ਆ ਕੇ perform ਕਰਨਅਤੇ ਦੁਨੀਆ ਕਹੇ ਅਗਰ ਕਿਤੇ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਨਾਲ-ਨਾਲ ਹਨਤਾਂ ਉਹ ਸਾਡਾ ਸਿੱਕਿਮ ਹੈ!

ਸਾਥੀਓ,

G-20 ਸਮਿਟ ਦੀਆਂ ਬੈਠਕਾਂ ਨੂੰ ਭੀ ਅਸੀਂ ਨੌਰਥ ਈਸਟ ਤੱਕ ਇਸ ਲਈ ਲੈ ਕੇ ਆਏਤਾਕਿ ਦੁਨੀਆ ਇੱਥੋਂ ਦੀਆਂ ਸਮੱਰਥਾਵਾਂ ਨੂੰ ਦੇਖ ਸਕੇਇੱਥੇ ਦੀਆਂ ਸੰਭਾਵਨਾਵਾਂ ਨੂੰ ਸਮਝ ਸਕੇ। ਮੈਨੂੰ ਖੁਸ਼ੀ ਹੈ ਕਿ ਸਿੱਕਿਮ ਦੀ NDA ਸਰਕਾਰ ਇਸ ਵਿਜ਼ਨ ਨੂੰ ਤੇਜ਼ੀ ਨਾਲ ਧਰਾਤਲ ਤੇ ਉਤਾਰ ਰਹੀ ਹੈ।

ਸਾਥੀਓ,

ਅੱਜ ਭਾਰਤ ਦੁਨੀਆ ਦੀਆਂ ਬੜੀਆਂ ਆਰਥਿਕ ਸ਼ਕਤੀਆਂ ਵਿੱਚੋਂ ਇੱਕ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਸਪੋਰਟਸ ਸੁਪਰਪਾਵਰ ਭੀ ਬਣੇਗਾ। ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚਨੌਰਥ ਈਸਟ ਅਤੇ ਸਿੱਕਿਮ ਦੀ ਯੁਵਾ ਸ਼ਕਤੀ ਦੀ ਬਹੁਤ ਬੜੀ ਭੂਮਿਕਾ ਹੈ। ਇਹੀ ਧਰਤੀ ਹੈ ਜਿਸ ਨੇ ਸਾਨੂੰ ਬਾਈਚੁੰਗ ਭੂਟਿਯਾ ਜਿਹੇ ਫੁਟਬਾਲ ਲੀਜੈਂਡ ਦਿੱਤੇ। ਇਹੀ ਸਿੱਕਿਮ ਹੈਜਿੱਥੋਂ ਤਰੁਣਦੀਪ ਰਾਏ ਜਿਹੇ ਓਲੰਪੀਅਨ ਨਿਕਲੇ। ਜਸਲਾਲ ਪ੍ਰਧਾਨ ਜਿਹੇ ਖਿਡਾਰੀਆਂ ਨੇ ਭਾਰਤ ਨੂੰ ਗੌਰਵ ਦਿਵਾਇਆ। ਹੁਣ ਸਾਡਾ ਲਕਸ਼ ਹੈਸਿੱਕਿਮ ਦੇ ਹਰ ਪਿੰਡਹਰ ਕਸਬੇ ਤੋਂ ਇੱਕ ਨਵਾਂ ਚੈਂਪੀਅਨ ਨਿਕਲੇ। ਖੇਡ ਵਿੱਚ ਸਿਰਫ਼ ਭਾਗੀਦਾਰੀ ਨਹੀਂਵਿਜੈ ਦਾ ਸੰਕਲਪ ਹੋਵੇ! ਗੰਗਟੋਕ ਵਿੱਚ ਜੋ ਨਵਾਂ ਸਪੋਰਟਸ ਕੰਪਲੈਕਸ ਬਣ ਰਿਹਾ ਹੈਉਹ ਆਉਣ ਵਾਲੇ ਦਹਾਕਿਆਂ ਵਿੱਚ ਚੈਂਪੀਅਨਾਂ ਦੀ ਜਨਮਭੂਮੀ ਬਣੇਗਾ। ਖੇਲੋ ਇੰਡੀਆ’ ਸਕੀਮ ਦੇ ਤਹਿਤ ਸਿੱਕਿਮ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਗਈ ਹੈ। ਟੈਲੰਟ ਨੂੰ ਪਹਿਚਾਣ ਕਰਕੇਟ੍ਰੇਨਿੰਗਟੈਕਨੋਲੋਜੀ ਅਤੇ ਟੂਰਨਾਮੈਂਟ- ਹਰ ਪੱਧਰ ਤੇ ਮਦਦ ਦਿੱਤੀ ਜਾ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈਸਿੱਕਿਮ ਦੇ ਯੁਵਾਵਾਂ ਦੀ ਇਹ ਊਰਜਾਇਹ ਜੋਸ਼ਭਾਰਤ ਨੂੰ ਓਲੰਪਿਕ ਪੋਡੀਅਮ ਤੱਕ ਪਹੁੰਚਾਉਣ ਦਾ ਕੰਮ ਕਰੇਗਾ।

ਸਾਥੀਓ,

ਸਿੱਕਿਮ ਦੇ ਆਪ ਸਾਰੇ ਲੋਕ ਸੈਲਾਨੀ ਦੀ ਪਾਵਰ ਨੂੰ ਜਾਣਦੇ ਹੋਸਮਝਦੇ ਹੋ। ਟੂਰਜਿਮ ਸਿਰਫ਼ ਮਨੋਰੰਜਨ ਨਹੀਂ ਹੈਇਹ ਡਾਇਵਰਸਿਟੀ ਦਾ ਸੈਲਿਬ੍ਰੇਸ਼ਨ ਭੀ ਹੈ। ਲੇਕਿਨ ਆਤੰਕੀਆਂ ਨੇ ਜੋ ਕੁਝ ਪਹਿਲਗਾਮ ਵਿੱਚ ਕੀਤਾਉਹ ਸਿਰਫ਼ ਭਾਰਤੀਆਂ ਤੇ ਹਮਲਾ ਨਹੀਂ ਸੀਉਹ ਮਾਨਵਤਾ ਦੀ ਆਤਮਾ ਤੇ ਹਮਲਾ ਸੀਭਾਈਚਾਰੇ ਦੀ ਭਾਵਨਾ ਤੇ ਹਮਲਾ ਸੀ। ਆਤੰਕੀਆਂ ਨੇ ਸਾਡੇ ਅਨੇਕ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਤਾਂ ਖੋਹ ਲਿਆਉਨ੍ਹਾਂ ਨੇ ਸਾਡੇ ਭਾਰਤੀਆਂ ਨੂੰ ਵੰਡਣ ਦੀ ਭੀ ਸਾਜਿਸ਼ ਰਚੀ। ਲੇਕਿਨ ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿਭਾਰਤ ਪਹਿਲੇ ਤੋਂ ਕਿਤੇ ਜ਼ਿਆਦਾ ਇਕਜੁੱਟ ਹੈ! ਅਸੀਂ ਇਕਜੁੱਟ ਹੋ ਕੇ ਆਤੰਕੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਸਾਫ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਸਾਡੀਆਂ ਬੇਟੀਆਂ ਦੇ ਮੱਥੇ ਤੋਂ ਸਿੰਦੂਰ ਪੂੰਝ ਕੇ ਉਨ੍ਹਾਂ ਦਾ ਜੀਣਾ ਹਰਾਮ ਕਰ ਦਿੱਤਾਅਸੀਂ ਆਤੰਕੀਆਂ ਨੂੰ ਅਪ੍ਰੇਸ਼ਨ ਸਿੰਦੂਰ ਨਾਲ ਕਰਾਰਾ ਜਵਾਬ ਦਿੱਤਾ ਹੈ।

ਸਾਥੀਓ,

ਆਤੰਕੀ ਅੱਡੇ ਤਬਾਹ ਹੋਣ ਨਾਲ ਬੌਖਲਾ ਕੇ ਪਾਕਿਸਤਾਨ ਨੇ ਸਾਡੇ ਨਾਗਰਿਕਾਂ ਅਤੇ ਸੈਨਿਕਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀਲੇਕਿਨ ਉਸ ਵਿੱਚ ਭੀ ਪਾਕਿਸਤਾਨ ਦੀ ਪੋਲ ਹੀ ਖੁੱਲ੍ਹ ਗਈ। ਅਤੇ ਅਸੀਂ ਉਨ੍ਹਾਂ ਦੇ ਕਈ ਏਅਰਬੇਸ ਨੂੰ ਤਬਾਹ ਕਰਕੇ ਦਿਖਾ ਦਿੱਤਾਕਿ ਭਾਰਤ ਕਦ ਕੀ ਕਰ ਸਕਦਾ ਹੈਕਿਤਨਾ ਤੇਜ਼ੀ ਨਾਲ ਕਰ ਸਕਦਾ ਹੈਕਿਤਨਾ ਸਟੀਕ ਕਰ ਸਕਦਾ ਹੈ।

ਸਾਥੀਓ,

ਰਾਜ ਦੇ ਰੂਪ ਵਿੱਚ ਸਿੱਕਿਮ ਦੇ 50 ਵਰ੍ਹੇ ਦਾ ਇਹ ਪੜਾਅ ਸਾਡੇ ਸਾਰਿਆਂ ਦੇ ਲਈ ਪ੍ਰੇਰਣਾ ਹੈ। ਵਿਕਾਸ ਦੀ ਇਹ ਯਾਤਰਾ ਹੁਣ ਹੋਰ ਤੇਜ਼ ਹੋਵੇਗੀ। ਹੁਣ ਸਾਡੇ ਸਾਹਮਣੇ 2047 ਹੈਉਹ ਸਾਲ ਜਦ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਅਤੇ ਇਹੀ ਉਹ ਸਮਾਂ ਹੋਵੇਗਾਜਦੋਂ ਸਿੱਕਿਮ ਨੂੰ ਰਾਜ ਬਣੇ 75 ਵਰ੍ਹੇ ਕੰਪਲੀਟ ਹੋ ਜਾਣਗੇ। ਇਸ ਲਈ ਸਾਨੂੰ ਅੱਜ ਇਹ ਲਕਸ਼ ਤੈ ਕਰਨਾ ਹੈਕਿ 75 ਦੇ ਪੜਾਅ ਤੇ ਸਾਡਾ ਸਿੱਕਿਮ ਕੈਸਾ ਹੋਵੇਗਾਅਸੀਂ ਸਾਰੇ ਕਿਸ ਪ੍ਰਕਾਰ ਦਾ ਸਿੱਕਿਮ ਦੇਖਣਾ ਚਾਹੁੰਦੇ ਹਾਂਸਾਨੂੰ ਰੋਡਮੈਪ ਬਣਾਉਣਾ ਹੈ, 25 ਸਾਲ ਦੇ ਵਿਜ਼ਨ ਦੇ ਨਾਲ ਕਦਮ ਕਦਮ ਤੇ ਕਿਵੇਂ ਅੱਗੇ ਵਧਾਂਗੇ ਇਹ ਸੁਨਿਸ਼ਚਿਤ ਕਰਨਾ ਹੈ। ਹਰ ਕੁਝ ਸਮੇਂ ਤੇ ਵਿੱਚ-ਵਿੱਚ ਉਸ ਦੀ ਸਮੀਖਿਆ ਕਰਦੇ ਰਹਿਣਾ ਹੈ। ਅਤੇ ਲਕਸ਼ ਤੋਂ ਅਸੀਂ ਕਿਤਨਾ ਦੂਰ ਹਾਂਕਿਤਨਾ ਤੇਜ਼ੀ ਨਾਲ ਅੱਗੇ ਵਧਣਾ ਹੈ। ਨਵੇਂ ਹੌਸਲੇਨਵੀਂ ਉਮੰਗਨਵੀਂ ਊਰਜਾ ਦੇ ਨਾਲ ਅੱਗੇ ਵਧਣਾ ਹੈਅਸੀਂ ਸਿੱਕਿਮ ਦੀ ਇਕੌਨਮੀ ਦੀ ਰਫ਼ਤਾਰ ਵਧਾਉਣੀ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡਾ ਸਿੱਕਿਮ ਇੱਕ ਵੈੱਲਨੈੱਸ ਸਟੇਟ ਦੇ ਰੂਪ ਵਿੱਚ ਉੱਭਰੇ। ਇਸ ਵਿੱਚ ਭੀ ਵਿਸ਼ੇਸ਼ ਰੂਪ ਨਾਲ ਸਾਡੇ ਨੌਜਵਾਨਾਂ ਨੂੰ ਜ਼ਿਆਦਾ ਅਵਸਰ ਮਿਲੇ। ਸਾਨੂੰ ਸਿੱਕਿਮ ਦੇ ਯੂਥ ਨੂੰ ਸਥਾਨਕ ਜ਼ਰੂਰਤਾਂ ਦੇ ਨਾਲ ਹੀ ਦੁਨੀਆ ਦੀ ਡਿਮਾਂਡ ਦੇ ਲਈ ਭੀ ਤਿਆਰ ਕਰਨਾ ਹੈ। ਦੁਨੀਆ ਵਿੱਚ ਜਿਨ੍ਹਾਂ ਸੈਕਟਰਸ ਵਿੱਚ ਯੂਥ ਦੀ ਡਿਮਾਂਡ ਹੈਉਨ੍ਹਾਂ ਦੇ ਲਈ ਇੱਥੇ ਸਕਿੱਲ ਡਿਵੈਲਪਮੈਂਟ ਦੇ ਨਵੇਂ ਮੌਕੇ ਅਸੀਂ ਬਣਾਉਣੇ ਹਨ।

ਸਾਥੀਓ,

ਆਓਅਸੀਂ ਸਾਰੇ ਮਿਲ ਕੇ ਇੱਕ ਸੰਕਲਪ ਲਈਏਅਗਲੇ 25 ਵਰ੍ਹਿਆਂ ਵਿੱਚ ਸਿੱਕਿਮ ਨੂੰ ਵਿਕਾਸਵਿਰਾਸਤ ਅਤੇ ਵੈਸ਼ਵਿਕ ਪਹਿਚਾਣ ਦਾ ਸਰਬਉੱਚ ਸਿਖਰ ਦਿਲਾਵਾਂਗੇ। ਸਾਡਾ ਸੁਪਨਾ ਹੈ-ਸਿੱਕਿਮਕੇਵਲ ਭਾਰਤ ਦਾ ਨਹੀਂਪੂਰੇ ਵਿਸ਼ਵ ਦਾ ਗ੍ਰੀਨ ਮਾਡਲ ਸਟੇਟ ਬਣੇ। ਇੱਕ ਅਜਿਹਾ ਰਾਜ ਜਿੱਥੋਂ ਦੇ ਹਰ ਨਾਗਰਿਕ ਦੇ ਪਾਸ ਪੱਕੀ ਛੱਤ ਹੋਵੇਇੱਕ ਅਜਿਹਾ ਰਾਜ ਜਿੱਥੇ ਹਰ ਘਰ ਵਿੱਚ ਸੋਲਰ ਪਾਵਰ ਨਾਲ ਬਿਜਲੀ ਆਵੇਇੱਕ ਅਜਿਹਾ ਰਾਜ ਜੋ ਐਗਰੋ-ਸਟਾਰਟ ਅਪਸਟੂਰਿਜ਼ਮ ਸਟਾਰਟਅਪਸ ਵਿੱਚ ਨਵਾਂ ਪਰਚਮ ਲਹਿਰਾਏਜੋ ਐਰਗੈਨਿਕ ਫੂਡ ਦੇ ਐਕਸਪੋਰਟ ਵਿੱਚ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਏ। ਇੱਕ ਅਜਿਹਾ ਰਾਜ ਜਿੱਥੋਂ ਦਾ ਹਰ ਨਾਗਰਿਕ ਡਿਜਿਟਲ ਟ੍ਰਾਂਜੈਕਸ਼ਨ ਕਰੇਜੋ ਵੇਸਟ ਟੂ ਵੈਲਥ ਦੀ ਨਵੀਂ ਉਚਾਈਆਂ ਤੇ ਸਾਡੀ ਪਹਿਚਾਣ ਨੂੰ ਪਹੁੰਚਾਏਅਗਲੇ 25 ਸਾਲ ਅਜਿਹੇ ਅਨੇਕ ਲਕਸ਼ਾਂ ਦੀ ਪ੍ਰਾਪਤੀ ਦੇ ਹਨਸਿੱਕਿਮ ਨੂੰ ਵੈਸ਼ਵਿਕ ਮੰਚ ਤੇ ਨਵੀਂ ਉਚਾਈ ਦੇਣ ਦੇ ਹਨ। ਆਓਸਾਡੀ ਇਸੇ ਭਾਵਨਾ ਦੇ ਨਾਲ ਅੱਗੇ ਵਧੀਏ ਅਤੇ ਵਿਰਾਸਤ ਨੂੰਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੀਏ। ਇੱਕ ਵਾਰ ਫਿਰਸਾਰੇ ਸਿੱਕਿਮ ਵਾਸੀਆਂ ਨੂੰ ਇਸ ਮਹੱਤਵਪੂਰਨ 50 ਵਰ੍ਹੇ ਦੀ ਯਾਤਰਾ ਤੇਇਸ ਮਹੱਤਵਪੂਰਨ ਅਵਸਰ ਤੇ ਦੇਸ਼ਵਾਸੀਆਂ ਦੀ ਤਰਫ਼ੋਂਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂਬਹੁਤ-ਬਹੁਤ ਧੰਨਵਾਦ!

 

*********

 

ਐੱਮਜੇਪੀਐੱਸ/ਵੀਜੇ/ਡੀਕੇ


(रिलीज़ आईडी: 2132508) आगंतुक पटल : 6
इस विज्ञप्ति को इन भाषाओं में पढ़ें: Odia , English , Urdu , Marathi , हिन्दी , Nepali , Assamese , Manipuri , Bengali , Gujarati , Tamil , Telugu , Kannada , Malayalam