ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਸਿੱਕਿਮ@50’ ਸਮਾਰੋਹ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਸਿੱਕਿਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਧਰ ਰੱਖਿਆ ਅਤੇ ਉਦਘਾਟਨ ਕੀਤਾ
ਸਿੱਕਿਮ ਦੇਸ਼ ਦਾ ਮਾਣ (ਗੌਰਵ) ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਪਿਛਲੇ ਇੱਕ ਦਹਾਕੇ ਵਿੱਚ ਉੱਤਰ-ਪੂਰਬ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਰੱਖਿਆ ਹੈ: ਪ੍ਰਧਾਨ ਮੰਤਰੀ
ਅਸੀਂ ‘ਐਕਟ ਈਸਟ’ ਨੀਤੀ ਨੂੰ ‘ਐਕਟ ਫਾਸਟ’ ਦੀ ਭਾਵਨਾ ਦੇ ਨਾਲ ਅੱਗੇ ਵਧਾ ਰਹੇ ਹਾਂ: ਪ੍ਰਧਾਨ ਮੰਤਰੀ
ਭਾਰਤ ਦੀ ਪ੍ਰਗਤੀ ਵਿੱਚ ਸਿੱਕਿਮ ਸਹਿਤ ਪੂਰਾ ਉੱਤਰ-ਪੂਰਬ ਉੱਜਵਲ ਅਧਿਆਇ ਦੇ ਰੂਪ ਵਿੱਚ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ
ਅਸੀਂ ਸਿੱਕਿਮ ਨੂੰ ਗਲੋਬਲ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦਾ ਪ੍ਰਯਾਸ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਆਉਣ ਵਾਲੇ ਦਿਨਾਂ ਵਿੱਚ ਭਾਰਤ ਦੁਨੀਆ ਭਰ ਵਿੱਚ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਉੱਭਰਨ ਨੂੰ ਤਿਆਰ ਹੈ, ਉੱਤਰ-ਪੂਰਬ ਅਤੇ ਸਿੱਕਿਮ ਦੇ ਯੁਵਾ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ
ਸਾਡਾ ਸੁਪਨਾ ਹੈ ਕਿ ਸਿੱਕਿਮ ਨਾ ਕੇਵਲ ਭਾਰਤ ਦੇ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਇੱਕ ਗ੍ਰੀਨ ਮਾਡਲ ਰਾਜ ਬਣੇ: ਪ੍ਰਧਾਨ ਮੰਤਰੀ
Posted On:
29 MAY 2025 12:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿੱਕਿਮ ਦੀ ਰਾਜਧਾਨੀ ਗੰਗਟੋਕ ਵਿੱਚ ‘ਸਿੱਕਿਮ@50’ ਪ੍ਰੋਗਰਾਮ ਨੂੰ ਸਬੰਧੋਨ ਕੀਤਾ। ਪ੍ਰੋਗਰਾਮ ਦਾ ਵਿਸ਼ਾ ਸੀ ‘ਪ੍ਰਗਤੀ ਦੇ ਨਾਲ ਉਦੇਸ਼ ਜੁੜਿਆ ਹੋਵੇ ਤਾਂ ਪ੍ਰਕਿਰਤੀ ਵਿਕਾਸ ਦਾ ਦੁਆਰ ਖੋਲ੍ਹ ਦਿੰਦੀ ਹੈ’। ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਿੱਕਿਮ ਨਿਵਾਸੀਆਂ ਨੂੰ ਸਿੱਕਿਮ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਦੇ ਇਸ ਵਿਸ਼ੇਸ਼ ਦਿਨ ‘ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਲੋਕਾਂ ਦੇ ਜ਼ੋਸ਼, ਊਰਜਾ ਅਤੇ ਉਤਸ਼ਾਹ ਨੂੰ ਵਿਅਕਤੀਗਤ ਤੌਰ ‘ਤੇ ਦੇਖਣਾ ਚਾਹੁੰਦੇ ਸਨ, ਲੇਕਿਨ ਖਰਾਬ ਮੌਸਮ ਦੇ ਕਾਰਨ ਉਹ ਉਪਸਥਿਤ ਨਹੀਂ ਹੋ ਸਕੇ। ਉਨ੍ਹਾਂ ਨੇ ਨਿਕਟ ਭਵਿੱਖ ਵਿੱਚ ਸਿੱਕਿਮ ਆਉਣ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪਿਛਲੇ 50 ਵਰ੍ਹਿਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਦੇ ਲਈ ਸਿੱਕਿਮ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇੱਕ ਵਾਰ ਫਿਰ ਸਿੱਕਿਮ ਨਿਵਾਸੀਆਂ ਨੂੰ ਉਨ੍ਹਾਂ ਦੇ ਰਾਜ ਬਣਨ ਦੇ ਗੋਲਡਨ ਜੁਬਲੀ ਸਮਾਰੋਹ ‘ਤੇ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਕਿਹਾ, “50 ਵਰ੍ਹੇ ਪਹਿਲਾ ਸਿੱਕਿਮ ਨੇ ਆਪਣੇ ਲਈ ਇੱਕ ਲੋਕਤੰਤਰੀ ਭਵਿੱਖ ਦੀ ਰੂਪ-ਰੇਖਾ ਤਿਆਰ ਕੀਤੀ ਸੀ। ਸਿੱਕਿਮ ਦੇ ਲੋਕ ਭਾਰਤ ਤੋਂ ਨਾ ਕੇਵਲ ਭੂਗੋਲਿਕ ਤੌਰ ‘ਤੇ ਬਲਕਿ ਇਸ ਦੀ ਆਤਮਾ ਨਾਲ ਭੀ ਜੁੜ੍ਹੇ ਹਨ।” ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ ਜਦ ਹਰ ਆਵਾਜ਼ ਸੁਣੀ ਜਾਵੇਗੀ ਅਤੇ ਅਧਿਕਾਰ ਸੁਰੱਖਿਅਤ ਹੋਣਗੇ, ਤਾਂ ਵਿਕਾਸ ਦੇ ਸਮਾਨ ਅਵਸਰ ਸਾਹਮਣੇ ਆਉਂਗੇ। ਉਨ੍ਹਾਂ ਨੇ ਕਿਹਾ ਕਿ ਅੱਜ ਸਿੱਕਿਮ ਦੇ ਹਰ ਪਰਿਵਾਰ ਦਾ ਵਿਸ਼ਵਾਸ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਇਆ ਹੈ ਅਤੇ ਦੇਸ਼ ਨੇ ਸਿੱਕਿਮ ਦੀ ਜ਼ਿਕਰਯੋਗ ਪ੍ਰਗਤੀ ਵਿੱਚ ਇਸ ਵਿਸ਼ਵਾਸ ਦੇ ਨਤੀਜੇ ਦੇਖੇ ਹਨ।
ਉਨ੍ਹਾਂ ਨੇ ਕਿਹਾ, “ਸਿੱਕਿਮ ਰਾਸ਼ਟਰ ਦਾ ਮਾਣ ਹੈ” ਜੋ ਪਿਛਲੇ 50 ਵਰ੍ਹਿਆਂ ਵਿੱਚ ਪ੍ਰਕਿਰਤੀ ਦੇ ਨਾਲ-ਨਾਲ ਪ੍ਰਗਤੀ ਦਾ ਭੀ ਮਾਡਲ ਬਣ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਸਿੱਕਿਮ ਜੈਵ ਵਿਵਿਧਤਾ ਦੀ ਇੱਕ ਵਿਸ਼ਾਲ ਸੈਂਕਚੂਰੀ ਵਿੱਚ ਬਦਲ ਗਿਆ ਹੈ, 100 ਪ੍ਰਤੀਸ਼ਤ ਜੈਵਿਕ ਰਾਜ ਦਾ ਦਰਜਾ ਪ੍ਰਾਪਤ ਕੀਤਾ ਹੈ ਅਤੇ ਸੱਭਿਆਚਾਰਕ ਅਤੇ ਵਿਰਾਸਤ ਸਮ੍ਰਿੱਧੀ ਦੇ ਪ੍ਰਤੀਕ ਵਜੋਂ ਉੱਭਰਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਅੱਜ ਸਿੱਕਿਮ ਦੇਸ਼ ਵਿੱਚ ਸਭ ਤੋਂ ਅਧਿਕ ਪ੍ਰਤੀ ਵਿਅਕਤੀ ਆਮਦਨ ਵਾਲੇ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਸਿੱਕਿਮ ਦੇ ਲੋਕਾਂ ਦੀਆਂ ਸਮਰੱਥਾ ਦਾ ਪ੍ਰਮਾਣ ਹਨ। ਸ਼੍ਰੀ ਮੋਦੀ ਨੇ ਪਿੱਛਲੇ ਪੰਜ ਦਹਾਕਿਆਂ ਵਿੱਚ ਸਿੱਕਿਮ ਤੋਂ ਉੱਭਰੇ ਅਨੇਕ ਸਿਤਾਰਿਆਂ ਦੀਆਂ ਸ਼ਲਾਘਾ ਕੀਤੀ, ਜਿਨ੍ਹਾਂ ਨੇ ਭਾਰਤ ਦੇ ਹੌਰਿਜ਼ਨ ਨੂੰ ਰੋਸ਼ਨ ਕੀਤਾ। ਉਨ੍ਹਾਂ ਨੇ ਸਿੱਕਿਮ ਦੀ ਸ਼ਾਨਦਾਰ ਸੰਸਕ੍ਰਿਤੀ ਅਤੇ ਸਮ੍ਰਿੱਧੀ ਵਿੱਚ ਉੱਥੋਂ ਦੇ ਹਰੇਕ ਸਮੁਦਾਇ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ 2014 ਤੋਂ ਉਨ੍ਹਾਂ ਦੀ ਸਰਕਾਰ ਨੇ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਦੇ ਸਿਧਾਂਤ ਦਾ ਪਾਲਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਲਈ ਸੰਤੁਲਿਤ ਵਿਕਾਸ ਦੀ ਜ਼ਰੂਰਤ ਹੈ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਕੋਈ ਭੀ ਖੇਤਰ ਵਿਕਾਸ ਵਿੱਚ ਪਿੱਛੇ ਨਾ ਰਹੇ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਹਰੇਕ ਰਾਜ ਅਤੇ ਖੇਤਰ ਦੀ ਆਪਣੀ ਅਨੂਠੀ ਤਾਕਤ ਹੈ। ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਪਿਛਲੇ ਦਹਾਕਿਆਂ ਵਿੱਚ ਉੱਤਰ-ਪੂਰਬ ਨੂੰ ਵਿਕਾਸ ਦੇ ਕੇਂਦਰ ਵਿੱਚ ਰੱਖਿਆ ਹੈ।” ਉਨ੍ਹਾਂ ਨੇ ਕਿਹਾ, “ਸਰਕਾਰ ‘ਐਕਟ ਈਸਟ’ ਨੀਤੀ ਨੂੰ ‘ਐਕਟ ਫਾਸਟ’ ਦੀ ਭਾਵਨਾ ਦੇ ਨਾਲ ਅੱਗੇ ਵਧਾ ਰਹੀ ਹੈ।”
ਹਾਲ ਹੀ ਵਿੱਚ ਦਿੱਲੀ ਵਿੱਚ ਆਯੋਜਿਤ ਨੌਰਥ ਈਸਟ ਇਨਵੈਸਟਮੈਂਟ ਸਮਿਟ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਪ੍ਰਮੁੱਖ ਉਦਯੋਗਪਤੀਆਂ ਅਤੇ ਪ੍ਰਮੁੱਖ ਨਿਵੇਸ਼ਕਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸਿੱਕਿਮ ਸਹਿਤ ਪੂਰੇ ਉੱਤਰ-ਪੂਰਬ ਵਿੱਚ ਮਹੱਤਵਪੂਰਨ ਨਿਵੇਸ਼ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਨਾਲ ਸਿੱਕਿਮ ਅਤੇ ਉੱਤਰ-ਪੂਰਬ ਖੇਤਰ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਕਈ ਅਵਸਰ ਪੈਦਾ ਹੋਣਗੇ।
ਸ਼੍ਰੀ ਮੋਦੀ ਨੇ ਕਿਹਾ, “ਅੱਜ ਦਾ ਪ੍ਰੋਗਰਾਮ ਸਿੱਕਿਮ ਦੇ ਭਵਿੱਖ ਦੀ ਯਾਤਰਾ ਦੀ ਇੱਕ ਝਲਕ ਪੇਸ਼ ਕਰਦਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਿੱਕਿਮ ਦੇ ਵਿਕਾਸ ਵਿੱਚ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਸਿਹਤ ਸੇਵਾ, ਟੂਰਿਜ਼ਮ, ਸੱਭਿਆਚਾਰ ਅਤੇ ਖੇਡ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦੀ ਸਫ਼ਲ ਸ਼ੁਰੂਆਤ ‘ਤੇ ਸਾਰੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, “ਸਿੱਕਿਮ, ਪੂਰੇ ਉੱਤਰ-ਪੂਰਬ ਦੇ ਨਾਲ, ਭਾਰਤ ਦੀ ਵਿਕਾਸ ਗਾਥਾ ਵਿੱਚ ਇੱਕ ਚਮਕਦਾਰ ਅਧਿਆਇ ਬਣ ਰਿਹਾ ਹੈ।” ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿੱਥੇ ਦਿੱਲੀ ਤੋਂ ਦੂਰੀ ਕਦੇ ਪ੍ਰਗਤੀ ਵਿੱਚ ਰੁਕਾਵਟ ਬਣਦੀ ਸੀ, ਉੱਥੇ ਹੀ ਹੁਣ ਖੇਤਰ ਅਵਸਰਾਂ ਦੇ ਨਵੇਂ ਦੁਆਰ ਖੋਲ੍ਹ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਰਿਵਰਤਨ ਦਾ ਸਭ ਤੋਂ ਬੜਾ ਕਾਰਨ ਕਨੈਕਟਿਵਿਟੀ ਵਿੱਚ ਸੁਧਾਰ ਹੈ, ਇੱਕ ਅਜਿਹਾ ਬਦਲਾਅ ਜਿਸ ਨੂੰ ਸਿੱਕਿਮ ਦੇ ਲੋਕਾਂ ਨੇ ਖ਼ੁਦ ਦੇਖਿਆ ਹੈ।
ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਭੀ ਯਾਦ ਕੀਤਾ ਜਦੋਂ ਸਿੱਖਿਆ, ਸਿਹਤ ਸੇਵਾ ਅਤੇ ਰੋਜ਼ਗਾਰ ਦੇ ਲਈ ਕਿਤੇ ਜਾਣਾ ਇੱਕ ਬੜੀ ਚੁਣੌਤੀ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਸਥਿਤੀ ਵਿੱਚ ਬਹੁਤ ਬਦਲਾਅ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਿਆਦ ਦੇ ਦੌਰਾਨ ਸਿੱਕਿਮ ਵਿੱਚ ਲਗਭਗ 400 ਕਿਲੋਮੀਟਰ ਨਵੇਂ ਨੈਸ਼ਨਲ ਹਾਈਵੇ ਬਣਾਏ ਗਏ ਹਨ। ਪਿੰਡਾਂ ਵਿੱਚ ਸੈਂਕੜੇ ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ। ਅਟਲ ਸੇਤੂ ਦੇ ਨਿਰਮਾਣ ਨੇ ਸਿੱਕਿਮ ਦੀ ਦਾਰਜੀਲਿੰਗ ਨਾਲ ਕਨੈਕਟਿਵਿਟੀ ਨੂੰ ਵਧਾਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਿੱਕਿਮ ਨੂੰ ਕਲਿਮਪੋਂਗ (Kalimpong) ਨਾਲ ਜੋੜਨ ਵਾਲੀ ਸੜਕ 'ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਇਸ ਐਕਸਪ੍ਰੈੱਸਵੇ ਨੂੰ ਗੋਰਖਪੁਰ-ਸਿਲੀਗੁੜੀ ਐਕਸਪ੍ਰੈੱਸਵੇ ਨਾਲ ਜੋੜਨ ਦੀ ਯੋਜਨਾ ਦਾ ਐਲਾਨ ਕੀਤਾ, ਜਿਸ ਨਾਲ ਖੇਤਰ ਦੇ ਇਨਫ੍ਰਾਸਟ੍ਰਕਚਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਉੱਤਰ-ਪੂਰਬ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਦੇ ਪ੍ਰਯਾਸਾਂ ‘ਤੇ ਰੋਸ਼ਨੀ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸੇਵੋਕੇ-ਰੰਗਪੋ (Sevoke-Rangpo) ਰੇਲ ਲਾਇਨ ਸਿੱਕਿਮ ਨੂੰ ਰਾਸ਼ਟਰੀ ਰੇਲ ਨੈੱਟਵਰਕ ਨਾਲ ਜੋੜੇਗੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸੜਕਾਂ ਨਹੀਂ ਬਣਾਈਆਂ ਜਾ ਸਕਦੀਆਂ, ਉੱਥੇ ਵਿਕਲਪ ਦੇ ਤੌਰ ‘ਤੇ ਰੋਪਵੇ ਬਣਾਏ ਜਾ ਰਹੇ ਹਨ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਅੱਜ ਪਹਿਲਾਂ ਕਈ ਰੋਪਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਸਿੱਕਿਮ ਦੇ ਲੋਕਾਂ ਦੀ ਸੁਵਿਧਾ ਵਿੱਚ ਹੋਰ ਸੁਧਾਰ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਨਵੇਂ ਸੰਕਲਪਾਂ ਨਾਲ ਅੱਗੇ ਵਧਿਆ ਹੈ ਅਤੇ ਸਿਹਤ ਸੇਵਾ ਨੂੰ ਬਿਹਤਰ ਬਣਾਉਣਾ ਇੱਕ ਪ੍ਰਮੁੱਖ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10-11 ਵਰ੍ਹਿਆਂ ਵਿੱਚ ਹਰ ਰਾਜ ਵਿੱਚ ਬੜੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਦੇਸ਼ ਭਰ ਵਿੱਚ ਏਮਸ ਅਤੇ ਮੈਡੀਕਲ ਕਾਲਜਾਂ ਦੇ ਮਹੱਤਵਪੂਰਨ ਵਿਸਤਾਰ 'ਤੇ ਪ੍ਰਕਾਸ਼ ਪਾਇਆ ਅਤੇ ਸਿੱਕਿਮ ਦੇ ਲੋਕਾਂ ਨੂੰ 500 ਬਿਸਤਰਿਆਂ ਵਾਲਾ ਹਸਪਤਾਲ ਸਮਰਪਿਤ ਕਰਨ ਦਾ ਐਲਾਨ ਕੀਤਾ, ਤਾਕਿ ਸਭ ਤੋਂ ਵੰਚਿਤ ਪਰਿਵਾਰਾਂ ਨੂੰ ਭੀ ਗੁਣਵੱਤਾਪੂਰਨ ਸਿਹਤ ਸੇਵਾ ਸੁਨਿਸ਼ਚਿਤ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਸਪਤਾਲਾਂ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਲੇਕਿਨ ਉਹ ਸਸਤੀ ਅਤੇ ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਭੀ ਸੁਨਿਸ਼ਚਿਤ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਿੱਕਿਮ ਵਿੱਚ 25,000 ਤੋਂ ਅਧਿਕ ਲੋਕਾਂ ਨੂੰ ਮੁਫ਼ਤ ਇਲਾਜ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 70 ਵਰ੍ਹੇ ਤੋਂ ਅਧਿਕ ਉਮਰ ਦੇ ਸਾਰੇ ਸੀਨੀਅਰ ਸਿਟੀਜ਼ਨ ਹੁਣ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਪਾਤਰ ਹਨ। ਉਨ੍ਹਾਂ ਨੇ ਅੱਗੇ ਭਰੋਸਾ ਦਿੱਤਾ ਕਿ ਸਿੱਕਿਮ ਵਿੱਚ ਕਿਸੇ ਪਰਿਵਾਰ ਨੂੰ ਹੁਣ ਆਪਣੇ ਬਜ਼ੁਰਗ ਮੈਂਬਰਾਂ ਦੇ ਇਲਾਜ ਦੀ ਚਿੰਤਾ ਨਹੀਂ ਕਰਨੀ ਪਵੇਗੀ, ਕਿਉਂਕਿ ਸਰਕਾਰ ਉਨ੍ਹਾਂ ਦੇ ਇਲਾਜ ਦਾ ਧਿਆਨ ਰੱਖੇਗੀ।
ਸ਼੍ਰੀ ਮੋਦੀ ਨੇ ਕਿਹਾ, "ਵਿਕਸਿਤ ਭਾਰਤ ਦੀ ਨੀਂਹ ਚਾਰ ਮਜ਼ਬੂਤ ਥੰਮ੍ਹਾਂ- ਗ਼ਰੀਬਾਂ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਸਸ਼ਕਤੀਕਰਣ 'ਤੇ ਟਿਕੀ ਹੋਈ ਹੈ।" ਉਨ੍ਹਾਂ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਦੇਸ਼ ਇਨ੍ਹਾਂ ਥੰਮ੍ਹਾਂ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਸਿੱਕਿਮ ਦੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਦੀ ਖੇਤੀਬਾੜੀ ਉੱਨਤੀ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਸਿੱਕਿਮ ਖੇਤੀਬਾੜੀ ਵਿਕਾਸ ਦੀ ਨਵੀਂ ਲਹਿਰ ਵਿੱਚ ਮੋਹਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਕਿਮ ਤੋਂ ਜੈਵਿਕ ਉਤਪਾਦਾਂ ਦਾ ਨਿਰਯਾਤ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਸਿੱਕਿਮ ਦੀ ਪ੍ਰਸਿੱਧ ਡੱਲੇ ਖੁਰਸਾਨੀ ਮਿਰਚ ਦਾ ਪਹਿਲੀ ਵਾਰ ਨਿਰਯਾਤ ਕੀਤੀ ਗਿਆ ਅਤੇ ਪਹਿਲੀ ਖੇਪ ਮਾਰਚ 2025 ਵਿੱਚ ਵਿਦੇਸ਼ ਭੇਜੀ ਗਈ। ਸ਼੍ਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਸਿੱਕਿਮ ਦੇ ਕਈ ਹੋਰ ਉਤਪਾਦ ਨਿਰਯਾਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਪ੍ਰਯਾਸਾਂ ਦਾ ਸਮਰਥਨ ਕਰਨ ਦੇ ਲਈ ਰਾਜ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀ ਹੈ।
ਕੇਂਦਰ ਸਰਕਾਰ ਨੇ ਸਿੱਕਿਮ ਦੀ ਜੈਵਿਕ ਖੇਤੀਬਾੜੀ ਦੇ ਦਾਇਰੇ ਨੂੰ ਹੋਰ ਵਧਾਉਣ ਦੇ ਲਈ ਇੱਕ ਹੋਰ ਕਦਮ ਉਠਾਇਆ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਿੱਕਿਮ ਦੇ ਸੋਰੇਂਗ (Soreng) ਜ਼ਿਲ੍ਹੇ ਵਿੱਚ ਦੇਸ਼ ਦਾ ਪਹਿਲਾ ਜੈਵਿਕ ਮੱਛੀ ਪਾਲਣ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਿੱਕਿਮ ਨੂੰ ਰਾਸ਼ਟਰੀ ਅਤੇ ਆਲਮੀ ਦੋਨਾਂ ਪੱਧਰ 'ਤੇ ਇੱਕ ਨਵੀਂ ਪਹਿਚਾਣ ਦਿਵਾਏਗੀ। ਪ੍ਰਧਾਨ ਮੰਤਰੀ ਨੇ ਇੱਸ ਬਾਤ ‘ਤੇ ਜ਼ੋਰ ਦਿੱਤਾ ਕਿ ਜੈਵਿਕ ਖੇਤੀਬਾੜੀ ਦੇ ਨਾਲ-ਨਾਲ ਸਿੱਕਿਮ ਹੁਣ ਜੈਵਿਕ ਮੱਛੀ ਪਾਲਣ ਦੇ ਲਈ ਭੀ ਪਹਿਚਾਣਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੈਵਿਕ ਮੱਛੀ ਅਤੇ ਮੱਛੀ ਉਤਪਾਦਾਂ ਦੀ ਦੁਨੀਆ ਭਰ ਵਿੱਚ ਮੰਗ ਕਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਕਾਸ ਸਿੱਕਿਮ ਦੇ ਨੌਜਵਾਨਾਂ ਦੇ ਲਈ ਮੱਛੀ ਪਾਲਣ ਦੇ ਖੇਤਰ ਵਿੱਚ ਨਵੇਂ ਅਵਸਰ ਪੈਦਾ ਕਰੇਗਾ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਸੰਪੰਨ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਨੂੰ ਯਾਦ ਕੀਤਾ ਜਿਸ ਵਿੱਚ ਹਰੇਕ ਰਾਜ ਨੂੰ ਇੱਕ ਅਜਿਹਾ ਟੂਰਿਜ਼ਮ ਸਥਲ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਵੇ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਕਿਮ ਸਿਰਫ਼ ਇੱਕ ਹਿੱਲ ਸਟੇਸ਼ਨ ਤੋਂ ਅੱਗੇ ਵਧ ਕੇ ਖ਼ੁਦ ਨੂੰ ਆਲਮੀ ਟੂਰਿਜ਼ਮ ਸਥਲ ਦੇ ਰੂਪ ਵਿੱਚ ਸਥਾਪਿਤ ਕਰੇ। ਉਨ੍ਹਾਂ ਨੇ ਕਿਹਾ, “ਸਿੱਕਿਮ ਦੀ ਸਮਰੱਥਾ ਬੇਜੋੜ ਹੈ, ਇਹ ਇੱਕ ਸੰਪੂਰਨ ਟੂਰਿਜ਼ਮ ਪੈਕੇਜ ਪ੍ਰਦਾਨ ਕਰ ਸਕਦਾ ਹੈ।” ਉਨ੍ਹਾਂ ਨੇ ਕਿਹਾ ਕਿ ਸਿੱਕਿਮ ਕੁਦਰਤੀ ਸੁੰਦਰਤਾ ਅਤੇ ਅਧਿਆਤਮਿਕਤਾ ਦੇ ਨਾਲ-ਨਾਲ ਝੀਲਾਂ, ਝਰਣਿਆਂ, ਪਹਾੜਾਂ ਅਤੇ ਸ਼ਾਂਤ ਬੌਧ ਮਠਾਂ ਨਾਲ ਭਰਪੂਰ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਯੂਨੈਸਕੋ (UNESCO) ਦੀ ਵਿਸ਼ਵ ਧਰੋਹਰ ਸਥਲ ਕੰਚਨਜੰਗਾ ਨੈਸ਼ਨਲ ਪਾਰਕ ਇੱਕ ਅਜਿਹੀ ਵਿਰਾਸਤ ਹੈ, ਜੋ ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇੱਕ ਨਵਾਂ ਸਕਾਈਵਾਕ ਬਣਾਇਆ ਜਾ ਰਿਹਾ ਹੈ, ਗੋਲਡਨ ਜੁਬਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਅਟਲ ਬਿਹਾਰੀ ਵਾਜਪੇਈ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਜਾ ਰਿਹਾ ਹੈ। ਇਹ ਸਾਰੇ ਪ੍ਰੋਜੈਕਟ ਸਿੱਕਿਮ ਦੀ ਪ੍ਰਗਤੀ ਦੀਆਂ ਨਵੀਆਂ ਉਚਾਈਆਂ ਦਾ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ, “ਸਿੱਕਿਮ ਵਿੱਚ ਸਾਹਸਿਕ ਅਤੇ ਖੇਡ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹਨ।” ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਟ੍ਰੈਕਿੰਗ, ਮਾਉਂਟੇਨ ਬਾਈਕਿੰਗ ਅਤੇ ਉੱਚ ਉਚਾਈ ਟ੍ਰੇਨਿੰਗ ਜਿਹੀਆਂ ਗਤੀਵਿਧੀਆਂ ਵਧ-ਫੁਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਕਿਮ ਨੂੰ ਕਾਨਫਰੰਸ ਟੂਰਿਜ਼ਮ, ਵੈੱਲਨੈੱਸ ਟੂਰਿਜ਼ਮ ਅਤੇ ਕੰਸਰਟ ਟੂਰਿਜ਼ਮ ਦੇ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਵਿਜ਼ਨ ਹੈ। ਉਨ੍ਹਾਂ ਨੇ ਕਿਹਾ ਕਿ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਇਸ ਭਵਿੱਖ ਦੀ ਤਿਆਰੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਪ੍ਰਸਿੱਧ ਆਲਮੀ ਕਲਾਕਾਰਾਂ ਦੇ ਗੰਗਟੋਕ ਦੇ ਸੁੰਦਰ ਦ੍ਰਿਸ਼ਾਂ ਵਿੱਚ ਪ੍ਰਦਰਸ਼ਨ ਕਰਨ ਦੀ ਆਪਣੀ ਆਕਾਂਖਿਆ ਵਿਅਕਤ ਕੀਤੀ ਅਤੇ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਹਨ ਕਿ ਸਿੱਕਿਮ ਕੁਦਰਤ ਅਤੇ ਸੱਭਿਆਚਾਰ ਦੇ ਤਾਲਮੇਲ ਦਾ ਇੱਕ ਆਦਰਸ਼ ਉਦਾਹਰਣ ਹੈ।
ਉੱਤਰ-ਪੂਰਬ ਵਿੱਚ ਜੀ-20 ਸਮਿਟ ਦੀਆਂ ਬੈਠਕਾਂ ਨੂੰ ਆਯੋਜਿਤ ਕਰਨ ਨੂੰ ਇਸ ਖੇਤਰ ਦੀ ਸਮਰੱਥਾ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਦੱਸਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਸਿੱਕਿਮ ਸਰਕਾਰ ਇਸ ਦ੍ਰਿਸ਼ਟੀਕੋਣ ਨੂੰ ਤੇਜ਼ੀ ਨਾਲ ਸਾਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਇੱਕ ਪ੍ਰਮੁੱਖ ਆਲਮੀ ਆਰਥਿਕ ਸ਼ਕਤੀ ਹੈ ਅਤੇ ਖੇਡ ਮਹਾਸ਼ਕਤੀ ਬਣਨ ਦੀ ਰਾਹ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ, ਖਾਸ ਤੌਰ ‘ਤੇ ਸਿੱਕਿਮ ਦੇ ਯੁਵਾ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਸ਼੍ਰੀ ਮੋਦੀ ਨੇ ਸਿੱਕਿਮ ਦੀ ਸਮ੍ਰਿੱਧ ਖੇਡ ਵਿਰਾਸਤ ਨੂੰ ਮੰਨਿਆ ਅਤੇ ਫੁਟਬਾਲ ਦੇ ਦਿੱਗਜ ਭਾਈਚੁੰਗ ਭੂਟੀਆ, ਓਲੰਪੀਅਨ ਜੇਤੂ ਤਰੁਣਦੀਪ ਰਾਏ ਅਤੇ ਐਥਲੀਟ ਜਸਲਾਲ ਪ੍ਰਧਾਨ ਜਿਹੀਆਂ ਹਸਤੀਆਂ ਦਾ ਉਲੇਖ ਕੀਤਾ।
ਉਨ੍ਹਾਂ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ, ਜਿੱਥੇ ਸਿੱਕਿਮ ਦਾ ਹਰ ਪਿੰਡ ਅਤੇ ਸ਼ਹਿਰ ਇੱਕ ਨਵਾਂ ਚੈਂਪੀਅਨ ਤਿਆਰ ਕਰੇ। ਸ਼੍ਰੀ ਮੋਦੀ ਨੇ ਕਿਹਾ, “ਖੇਡ ਕੇਵਲ ਭਾਗੀਦਾਰੀ ਦੇ ਲਈ ਨਹੀਂ ਹੋਣੀ ਚਾਹੀਦੀ ਹੈ, ਬਲਕਿ ਦ੍ਰਿੜ੍ਹ ਸੰਕਲਪ ਦੇ ਨਾਲ ਜਿੱਤਣਾ ਭੀ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਗੰਗਟੋਕ ਵਿੱਚ ਨਵਾਂ ਖੇਡ ਪਰਿਸਰ ਭਾਵੀ ਚੈਂਪੀਅਨਾਂ ਦੇ ਲਈ ਟ੍ਰੇਨਿੰਗ ਦਾ ਮੈਦਾਨ ਬਣ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਖੇਲੋ ਇੰਡੀਆ ਯੋਜਨਾ ਦੇ ਤਹਿਤ ਸਿੱਕਿਮ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤਿਭਾ ਪਹਿਚਾਣ, ਟ੍ਰੇਨਿੰਗ, ਟੈਕਨੋਲੋਜੀ ਅਤੇ ਟੂਰਨਾਮੈਂਟ ਨੂੰ ਹਰ ਪੱਧਰ ‘ਤੇ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਿੱਕਿਮ ਦੇ ਨੌਜਵਾਨਾਂ ਦੀ ਊਰਜਾ ਅਤੇ ਜਨੂਨ ਭਾਰਤ ਨੂੰ ਓਲੰਪਿਕ ਗੌਰਵ ਤੱਕ ਪਹੁੰਚਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ, “ਸਿੱਕਿਮ ਦੇ ਲੋਕ ਟੂਰਿਜ਼ਮ ਦੀ ਸ਼ਕਤੀ ਨੂੰ ਸਮਝਦੇ ਹਨ ਅਤੇ ਟੂਰਿਜ਼ਮ ਕੇਵਲ ਮਨੋਰੰਜਨ ਨਹੀਂ ਬਲਕਿ ਵਿਵਿਧਤਾ ਦਾ ਉਤਸਵ ਹੈ।” ਪਹਿਲਗਾਮ ਆਤੰਕਵਾਦੀ ਹਮਲੇ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਭਾਰਤੀਆਂ ‘ਤੇ ਹਮਲਾ ਨਹੀਂ ਸੀ ਬਲਕਿ ਮਾਨਵਤਾ ਅਤੇ ਭਾਈਚਾਰੇ ਦੀ ਭਾਵਨਾ ‘ਤੇ ਹਮਲਾ ਸੀ। ਉਨ੍ਹਾਂ ਨੇ ਕਿਹਾ ਕਿ ਆਤੰਕਵਾਦੀਆਂ ਨੇ ਨਾ ਕੇਵਲ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਬਲਕਿ ਭਾਰਤ ਦੇ ਲੋਕਾਂ ਨੂੰ ਵੰਡਣ ਦਾ ਭੀ ਪ੍ਰਯਾਸ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅੱਜ, ਦੁਨੀਆ ਭਾਰਤ ਦੀ ਅਭੂਤਪੂਰਵ ਏਕਤਾ ਨੂੰ ਦੇਖ ਰਹੀ ਹੈ ਅਤੇ ਪੂਰਾ ਦੇਸ਼ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਪਸ਼ਟ ਸੰਦੇਸ਼ ਦੇਣ ਦੇ ਲਈ ਇਕਜੁੱਟ ਹੈ।” ਉਨ੍ਹਾਂ ਨੇ ਕਿਹਾ ਕਿ ਆਤੰਕਵਾਦੀਆਂ ਨੇ ਭਾਰਤੀ ਬੇਟੀਆਂ ਦੇ ਮੱਥੇ ਤੋਂ ਸਿੰਦੂਰ ਪੂੰਝ ਕੇ ਉਨ੍ਹਾਂ ਨੂੰ ਪੀੜਾ ਪਹੁੰਚਾਈ, ਲੇਕਿਨ ਭਾਰਤ ਨੇ ਅਪਰਾਧੀਆਂ ਦੇ ਖ਼ਿਲਾਫ਼ ਅਪ੍ਰੇਸ਼ਨ ਸਿੰਦੂਰ ਦੇ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਤੰਕਵਾਦੀ ਟਿਕਾਣਿਆਂ ਦੇ ਨਸ਼ਟ ਹੋਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਅਤੇ ਸੈਨਿਕਾਂ ਨੂੰ ਲਕਸ਼ ਬਣਾਉਣ ਦਾ ਪ੍ਰਯਾਸ ਕੀਤਾ, ਲੇਕਿਨ ਇਸ ਪ੍ਰਕਿਰਿਆ ਵਿੱਚ ਉਸ ਦਾ ਪਰਦਾਫਾਸ਼ ਹੋ ਗਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਕਈ ਏਅਰਬੇਸਾਂ ਨੂੰ ਤਬਾਹ ਕਰਕੇ ਦੇਸ਼ ਦੀ ਰਣਨੀਤਕ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਇੱਕ ਰਾਜ ਦੇ ਰੂਪ ਵਿੱਚ ਸਿੱਕਿਮ ਦਾ 50 ਸਾਲ ਸਭ ਦੇ ਲਈ ਪ੍ਰੇਰਣਾ ਹੈ ਅਤੇ ਵਿਕਾਸ ਦੀ ਯਾਤਰਾ ਹੁਣ ਹੋਰ ਤੇਜ਼ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2047 ਵਿੱਚ ਭਾਰਤ ਦੀ ਆਜ਼ਾਦੀ ਦੇ 100 ਸਾਲ ਅਤੇ ਰਾਜ ਦੇ ਰੂਪ ਵਿੱਚ ਸਿੱਕਿਮ ਦੇ 75 ਸਾਲ ਪੂਰੇ ਹੋਣਗੇ, ਅਜਿਹੇ ਵਿੱਚ ਸਿੱਕਿਮ ਕੈਸਾ ਦਿਖਣਾ ਚਾਹੀਦਾ ਹੈ, ਇਸ ਦੇ ਲਈ ਲਕਸ਼ ਨਿਰਧਾਰਿਤ ਕਰਨ ਦੀ ਜ਼ਰੂਰਤ ਹੈ। ਸਿੱਕਿਮ ਦੇ ਭਵਿੱਖ ਦੇ ਲਈ ਰੋਡਮੈਪ ਦੀ ਕਲਪਨਾ, ਯੋਜਨਾ ਅਤੇ ਸਮੇਂ-ਸਮੇਂ ‘ਤੇ ਸਮੀਖਿਆ ਕਰਨ ਦੇ ਲਈ ਸਮੂਹਿਕ ਪ੍ਰਯਾਸਾਂ ਦੀ ਤਾਕੀਦ ਕਰਦੇ ਹੋਏ, ਸ਼੍ਰੀ ਮੋਦੀ ਨੇ ਸਿੱਕਿਮ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਇਸ ਨੂੰ ‘ਵੈੱਲਨੈੱਸ ਸਟੇਟ’ ਦੇ ਰੂਪ ਵਿੱਚ ਆਕਾਰ ਦੇਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਅਧਿਕ ਅਵਸਰ ਪੈਦਾ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਖੇਤਰਾਂ ਵਿੱਚ ਨਵੇਂ ਕੌਸ਼ਲ ਵਿਕਾਸ ਦੇ ਅਵਸਰ ਸਥਾਪਿਤ ਕਰਨ ਦੀ ਜ਼ਰੂਰਤ ਦੱਸੀ ਜਿੱਥੇ ਦੁਨੀਆ ਭਰ ਵਿੱਚ ਨੌਜਵਾਨਾਂ ਦੀ ਬੜੀ ਮੰਗ ਹੈ।
ਪ੍ਰਧਾਨ ਮੰਤਰੀ ਨੇ ਸਭ ਤੋਂ ਅਗਲੇ 25 ਵਰ੍ਹਿਆਂ ਵਿੱਚ ਸਿੱਕਿਮ ਨੂੰ ਵਿਕਾਸ, ਵਿਰਾਸਤ ਅਤੇ ਆਲਮੀ ਪਹਿਚਾਣ ਦੇ ਸਰਬਉੱਚ ਸਿਖਰ ‘ਤੇ ਪਹੁੰਚਾਉਣ ਦੇ ਲਈ ਸਮੂਹਿਕ ਸੰਕਲਪ ਲੈਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਸੁਪਨਾ ਹੈ ਕਿ ਸਿੱਕਿਮ ਨਾ ਕੇਵਲ ਭਾਰਤ ਦੇ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਇੱਕ ਗ੍ਰੀਨ ਮਾਡਲ ਰਾਜ ਬਣੇ।” ਉਨ੍ਹਾਂ ਨੇ ਸਿੱਕਿਮ ਦੇ ਹਰੇਕ ਨਾਗਰਿਕ ਦੇ ਲਈ ਇੱਕ ਸੁਰੱਖਿਅਤ ਘਰ ਸੁਨਿਸ਼ਚਿਤ ਕਰਨ ਦੇ ਲਕਸ਼ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਰ ਘਰ ਵਿੱਚ ਸੋਲਰ ਊਰਜਾ ਨਾਲ ਚਲਣ ਵਾਲੀ ਬਿਜਲੀ ਲਿਆਉਣ ਦੇ ਵਿਜ਼ਨ ਬਾਰੇ ਭੀ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਸਿੱਕਿਮ ਨੂੰ ਐਗਰੋ-ਸਟਾਰਟਅਪਸ ਅਤੇ ਟੂਰਿਜ਼ਮ ਸਟਾਰਟਅਪ ਵਿੱਚ ਮੋਹਰੀ ਦੇ ਰੂਪ ਵਿੱਚ ਉੱਭਰਣਾ ਚਾਹੀਦਾ ਹੈ ਅਤੇ ਜੈਵਿਕ ਖਾਦ ਨਿਰਯਾਤ ਵਿੱਚ ਆਲਮੀ ਪੱਧਰ ‘ਤੇ ਆਪਣੀ ਪਹਿਚਾਣ ਸਥਾਪਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਕਿਮ ਇੱਕ ਅਜਿਹਾ ਸਥਾਨ ਹੋਣਾ ਚਾਹੀਦਾ ਹੈ ਜਿੱਥੇ ਹਰ ਨਾਗਰਿਕ ਡਿਜੀਟਲ ਲੈਣ-ਦੇਣ ਨੂੰ ਅਪਣਾਵੇ ਅਤੇ ਇੱਕ ਅਜਿਹਾ ਰਾਜ ਹੋਵੇ ਜਿੱਥੇ ਕਚਰੇ ਤੋਂ ਸੰਪਦਾ ਦੀ ਪਹਿਲ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਗਲੇ 25 ਸਾਲ ਇਨ੍ਹਾਂ ਖ਼ਾਹਿਸ਼ੀ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਆਲਮੀ ਮੰਚ ‘ਤੇ ਸਿੱਕਿਮ ਦੀ ਮੌਜੂਦਗੀ ਸਥਾਪਿਤ ਕਰਨ ਦੇ ਲਈ ਸਮਰਪਿਤ ਹੈ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਇਸੇ ਭਾਵਨਾ ਦੇ ਨਾਲ ਅੱਗੇ ਵਧਣ ਅਤੇ ਆਪਣੀ ਸਮ੍ਰਿੱਧ ਵਿਰਾਸਤ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ।
ਇਸ ਪ੍ਰੋਗਰਾਮ ਵਿੱਚ ਸਿੱਕਿਮ ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ ਅਤੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਸਹਿਤ ਹੋਰ ਪਤਵੰਤੇ ਵਿਅਕਤ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਰਾਜ ਦੇ ਗੌਰਵਸ਼ਾਲੀ 50 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ “ਸਿੱਕਿਮ@50: ਜਿੱਥੇ ਪ੍ਰਗਤੀ ਉਦੇਸ਼ ਨਾਲ ਮਿਲਦੀ ਹੈ ਅਤੇ ਪ੍ਰਕ੍ਰਿਤੀ ਵਿਕਾਸ ਨੂੰ ਹੁਲਾਰਾ ਦਿੰਦੀ ਹੈ" ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਿੱਕਿਮ ਸਰਕਾਰ ਨੇ ਸਿੱਕਿਮ ਦੇ ਸੱਭਿਆਚਾਰਕ ਸਮ੍ਰਿੱਧੀ, ਪਰੰਪਰਾ ਅਤੇ ਪ੍ਰਾਕਿਰਤਿਕ ਵੈਭਵ ਦਾ ਉਤਸਵ ਮਨਾਉਣ ਦੇ ਲਈ “ਸੁਨੌਲੋ, ਸਮ੍ਰਿੱਧ ਅਤੇ ਸਮਰੱਥ ਸਿੱਕਿਮ” (Sunaulo, Samriddha and Samarth Sikkim) ਥੀਮ ਦੇ ਤਹਿਤ ਸਾਲ ਭਰ ਚਲਣ ਵਾਲੀਆਂ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ।
ਪ੍ਰਧਾਨ ਮੰਤਰੀ ਨੇ ਸਿੱਕਿਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਭੀ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਾਮਚੀ (Namchi) ਜ਼ਿਲ੍ਹੇ ਵਿੱਚ 750 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ 500 ਬਿਸਤਰਿਆਂ ਵਾਲਾ ਨਵਾਂ ਜ਼ਿਲ੍ਹਾ ਹਸਪਤਾਲ, ਗਯਾਲਸ਼ਿੰਗ (Gyalshing) ਜ਼ਿਲ੍ਹੇ ਦੇ ਪੇਲਿੰਗ ਦੇ ਸਾਂਗਾਚੋਲਿੰਗ (Sangachoeling) ਵਿੱਚ ਯਾਤਰੀ ਰੋਪਵੇ, ਗੰਗਟੋਕ ਜ਼ਿਲ੍ਹੇ ਦੇ ਸਾਂਗਖੋਲਾ (Sangkhola) ਵਿੱਚ ਅਟਲ ਅੰਮ੍ਰਿਤ ਉਦਯਾਨ (Atal Amrit Udyan) ਵਿਖੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਜੀ ਦੀ ਪ੍ਰਤਿਮਾ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਰਾਜ ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸਮਾਰਕ ਸਿੱਕਾ, ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਭੀ ਜਾਰੀ ਕੀਤੇ।
***
ਐੱਮਜੇਪੀਐੱਸ/ਐੱਸਆਰ
(Release ID: 2132505)
Read this release in:
Odia
,
Telugu
,
Kannada
,
English
,
Urdu
,
Marathi
,
Hindi
,
Nepali
,
Assamese
,
Bengali
,
Gujarati
,
Tamil
,
Malayalam