ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਆਰਟਿਸਟਸ ਇਨ ਰੈਜ਼ੀਡੈਂਸ ਪ੍ਰੋਗਰਾਮ ਦੇ ਤਹਿਤ ਮਧੁਬਨੀ ਅਤੇ ਗੋਂਡ ਕਲਾ ਦੇ ਕਲਾਕਾਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 26 MAY 2025 3:21PM by PIB Chandigarh

ਰਾਸ਼ਟਰਪਤੀ ਭਵਨ ਵਿਖੇ ਆਰਟਿਸਟਸ ਇਨ ਰੈਜ਼ੀਡੈਂਸ ਪ੍ਰੋਗਰਾਮ ਦੇ ਤਹਿਤ ਕਲਾਕਾਰਾਂ ਦੇ ਇੱਕ ਸਮੂਹ ਨੇ ਅੱਜ (26 ਮਈ, 2025) ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਆਰਟਿਸਟ ਇਨ ਰੈਜ਼ੀਡੈਂਸ ਪ੍ਰੋਗਰਾਮ- ਕਲਾ ਉਤਸਵ ਵਿੱਚ ਭਾਰਤ ਦੇ ਪਰੰਪਰਾਗਤ ਕਲਾ ਪ੍ਰਾਰੂਪਾਂ ਨੂੰ ਉਨ੍ਹਾਂ ਦੇ ਮੂਲ ਸਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਰਾਸ਼ਟਰਪਤੀ ਭਵਨ ਵਿੱਚ ਇਹ ਕਲਾ ਉਤਸਵ (Kala Utsav) ਭਾਰਤ ਦੇ ਉਨ੍ਹਾਂ ਲੋਕ, ਆਦਿਵਾਸੀ ਅਤੇ ਪਰੰਪਰਾਗਤ ਕਲਾਕਾਰਾਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੇ ਪੀੜ੍ਹੀਆਂ ਤੋਂ ਕਲਾ ਦੇ ਵਿਭਿੰਨ ਪ੍ਰਾਰੂਪਾਂ ਨੂੰ ਸਹੇਜ ਕੇ ਰੱਖਿਆ ਹੈ।

 

ਆਰਟਿਸਟ-ਇਨ ਰੈਜ਼ੀਡੈਂਸ ਪ੍ਰੋਗਰਾਮ ਦੇ ਤਹਿਤ ਮੱਧ ਪ੍ਰਦੇਸ਼ ਦੀ ਗੋਂਡ ਕਲਾ ਅਤੇ ਬਿਹਾਰ ਦੀ ਮਧੁਬਨੀ ਕਲਾ ਦੇ ਕਲਾਕਾਰ 20 ਤੋਂ 27 ਮਈ 2025 ਤੱਕ ਰਾਸ਼ਟਰਪਤੀ ਭਵਨ ਵਿੱਚ ਜਾ ਰਹੇ ਹਨ। ਇਨ੍ਹਾਂ ਵਿੱਚ ਮਧੁਬਨੀ ਕਲਾਕਾਰ ਸ਼ਾਂਤੀ ਦੇਵੀ, ਅੰਬਿਕਾ ਦੇਵੀ, ਮਨੀਸ਼ਾ ਝਾਅ, ਪ੍ਰੀਤੀ ਕਰਣ, ਰੰਜਨ ਪਾਸਵਾਨ, ਸ਼ਾਂਤੀ ਦੇਵੀ, ਉਰਮਿਲਾ ਦੇਵੀ, ਸ਼ਰਵਣ ਪਾਸਵਾਨ, ਕੁਮਾਰੀ ਨਲਿਨੀ ਸ਼ਾਹ ਅਤੇ ਮੋਤੀ ਕਰਣ (Shanti Devi, Ambika Devi, Manisha Jha, Priti Karn, Ranjan Paswan, Shanti Devi, Urmila Devi, Shravan Paswan, Kumari Nalinee Shah and Moti Karn) ਅਤੇ ਗੋਂਡ ਕਲਾਕਾਰ ਦੁਰਗਾਬਾਈ ਵਯਾਮ, ਸੁਭਾਸ਼ ਵਯਾਮ, ਨਨਕੁਸੀਆ ਸ਼ਿਆਮ, ਰਾਮ ਸਿੰਘ ਉਰਵੇਤੀ, ਦਿਲੀਪ ਸ਼ਿਆਮ, ਚੰਪਾਕਲੀ, ਹੀਰਾਮਨ ਉਰਵੇਤੀ ਅਤੇ ਜਾਪਾਨੀ ਸ਼ਿਆਮ ਧੁਰਵੇ (Durgabai Vyam, Subhash Vyam, Nankusia Shyam, Ram Singh Urveti, Dilip Shyam, Champakali, Heeraman Urvety and Japani Shyam Dhurwey) ਸ਼ਾਮਲ ਹਨ।

ਰਾਸ਼ਟਰਪਤੀ ਨੇ ਕਲਾਕਾਰਾਂ ਦੁਆਰਾ ਰਾਸ਼ਟਰਪਤੀ ਭਵਨ ਵਿੱਚ ਪ੍ਰਵਾਸ ਦੇ ਦੌਰਾਨ ਬਣਾਈਆਂ ਗਈਆਂ ਪੇਂਟਿੰਗਸ ਦਾ ਅਵਲੋਕਨ ਕੀਤਾ ਅਤੇ ਭਾਰਤ ਦੇ ਮਹੱਤਵਪੂਰਨ ਪਰੰਪਰਾਗਤ ਕਲਾ ਪ੍ਰਾਰੂਪਾਂ ਦੀ ਰਚਨਾਤਮਕ ਚਿੱਤਰਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਵਿੱਖ ਦੇ ਕਲਾਤਾਮਕ ਪ੍ਰਯਾਸਾਂ ਦੀ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ।

 

 

***************

ਐੱਮਜੇਪੀਐੱਸ/ਐੱਸਆਰ


(Release ID: 2131690)