ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਪ੍ਰੋਜੈਕਟ ਲਾਇਅਨ' ('Project Lion') ਦੇ ਤਹਿਤ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ
Posted On:
21 MAY 2025 3:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪ੍ਰੋਜੈਕਟ ਲਾਇਅਨ' ('Project Lion') ਦੇ ਤਹਿਤ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ, ਇਹ ਪ੍ਰਯਾਸ ਗੁਜਰਾਤ ਵਿੱਚ ਸ਼ੇਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਅਨੁਕੂਲ ਵਾਤਾਵਰਣ ਭੀ ਪ੍ਰਦਾਨ ਕਰ ਰਹੇ ਹਨ।
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦੀ ਐਕਸ (X) ‘ਤੇ ਕੀਤੀ ਇੱਕ ਪੋਸਟ ਦੀ ਪ੍ਰਤੀਕਿਰਿਆ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਬਹੁਤ ਉਤਸ਼ਾਹਿਤ ਕਰਨ ਵਾਲੀ ਜਾਣਕਾਰੀ! ਇਹ ਦੇਖ ਕੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ‘ਪ੍ਰੋਜੈਕਟ ਲਾਇਅਨ’ ('Project Lion') ਦੇ ਤਹਿਤ ਕੀਤੇ ਜਾ ਰਹੇ ਪ੍ਰਯਾਸਾਂ ਨਾਲ ਗੁਜਰਾਤ ਵਿੱਚ ਸ਼ੇਰਾਂ ਨੂੰ ਅਨੁਕੂਲ ਮਾਹੌਲ ਮਿਲਣ ਦੇ ਨਾਲ ਹੀ ਉਨ੍ਹਾਂ ਦੀ ਸੰਭਾਲ਼ ਭੀ ਸੁਨਿਸ਼ਚਿਤ ਹੋ ਰਹੀ ਹੈ।"
*****
ਐੱਮਜੇਪੀਐੱਸ/ਐੱਸਆਰ