ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 20 MAY 2025 4:38PM by PIB Chandigarh

ਮਹਾਮਹਿਮ ਅਤੇ ਡੈਲੀਗੇਟਸ, ਨਮਸਤੇ। ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਸਾਰਿਆਂ ਨੂੰ ਹਾਰਦਿਕ ਵਧਾਈਆਂ। (Excellencies and Delegates, Namaste. Warm greetings to everyone at the 78th Session of the World Health Assembly.)

 

ਮਿੱਤਰੋ,

ਇਸ ਵਰ੍ਹੇ ਵਰਲਡ ਹੈਲਥ ਅਸੈਂਬਲੀ ਦਾ ਥੀਮ ‘ਵੰਨ ਵਰਲਡ ਫੌਰ ਹੈਲਥ’(‘One World for Health’) ਹੈ। ਇਹ ਆਲਮੀ ਸਿਹਤ ਦੇ ਲਈ ਭਾਰਤ ਦੇ ਵਿਜ਼ਨ ਦੇ ਅਨੁਸਾਰ ਹੈ। ਜਦੋਂ ਮੈਂ 2023 ਵਿੱਚ ਇਸ ਸਭਾ ਨੂੰ ਸੰਬੋਧਨ ਕੀਤਾ ਸੀ, ਤਾਂ ਮੈਂ ‘ਇੱਕ ਪ੍ਰਿਥਵੀ, ਇੱਕ ਸਿਹਤ’(‘One Earth, One Health’)  ਬਾਰੇ ਚਰਚਾ ਕੀਤੀ ਸੀ। ਇੱਕ ਤੰਦਰੁਸਤ  ਵਿਸ਼ਵ ਦਾ ਭਵਿੱਖ ਸਮਾਵੇਸ਼ਨ, ਸਮੇਕਿਤ ਵਿਜ਼ਨ, ਅਤੇ ਸਹਿਯੋਗ (inclusion, integrated vision and collaboration) 'ਤੇ ਨਿਰਭਰ ਕਰਦਾ ਹੈ।

 

ਮਿੱਤਰੋ,

ਸਮਾਵੇਸ਼ਨ ਭਾਰਤ ਦੇ ਸਿਹਤ ਸੁਧਾਰਾਂ ਦਾ ਮੂਲ ਹੈ। ਅਸੀਂ ਆਯੁਸ਼ਮਾਨ ਭਾਰਤ (Ayushman Bharat) ਸੰਚਾਲਿਤ ਕਰਦੇ ਹਾਂ, ਜੋ ਵਿਸ਼ਵ ਦੀ ਸਭ ਤੋਂ ਬੜੀ ਸਿਹਤ ਬੀਮਾ ਯੋਜਨਾ ਹੈ। ਇਸ ਵਿੱਚ 580 ਮਿਲੀਅਨ ਲੋਕ ਸ਼ਾਮਲ ਹਨ ਅਤੇ ਮੁਫ਼ਤ ਇਲਾਜ ਪ੍ਰਦਾਨ ਕਰਦੀ ਹੈ। ਇਸ ਪ੍ਰੋਗਰਾਮ ਨੂੰ ਹਾਲ ਹੀ ਵਿੱਚ 70 ਵਰ੍ਹੇ ਤੋਂ ਅਧਿਕ ਆਯੂ ਦੇ ਸਾਰੇ ਭਾਰਤੀਆਂ ਨੂੰ ਸ਼ਾਮਲ ਕਰਨ ਦੇ ਲਈ ਵਿਸਤਾਰਿਤ ਕੀਤਾ ਗਿਆ ਸੀ। ਸਾਡੇ ਪਾਸ ਹਜ਼ਾਰਾਂ ਸਿਹਤ ਅਤੇ ਕਲਿਆਣ ਕੇਂਦਰਾਂ ਦਾ ਇੱਕ ਨੈੱਟਵਰਕ ਹੈ। ਉਹ ਕੈਂਸਰ, ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ (cancer, diabetes and hypertension) ਜਿਹੀਆਂ ਬਿਮਾਰੀਆਂ ਦੀ ਜਾਂਚ ਕਰਦੇ ਹਨ ਅਤੇ ਉਨ੍ਹਾਂ ਦਾ ਪਤਾ ਲਗਾਉਂਦੇ ਹਨ। ਹਜ਼ਾਰਾਂ ਜਨਤਕ ਫਾਰਮੇਸੀਆਂ ਬਜ਼ਾਰ ਮੁੱਲ ਤੋਂ ਕਿਤੇ ਘੱਟ ਕੀਮਤ  'ਤੇ ਉੱਚ-ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਉਂਦੀਆਂ ਹਨ।

 

ਮਿੱਤਰੋ,

ਸਿਹਤ ਪਰਿਣਾਮਾਂ ਵਿੱਚ ਸੁਧਾਰ ਲਿਆਉਣ ਦੇ ਲਈ ਟੈਕਨੋਲੋਜੀ ਇੱਕ ਮਹੱਤਵਪੂਰਨ ਉਤਪ੍ਰੇਰਕ(catalyst) ਹੈ। ਸਾਡੇ ਪਾਸ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਟੀਕਾਕਰਣ ਨੂੰ ਟ੍ਰੈਕ ਕਰਨ ਦੇ ਲਈ ਇੱਕ ਡਿਜੀਟਲ ਪਲੈਟਫਾਰਮ ਹੈ। ਲੱਖਾਂ ਲੋਕਾਂ ਦੇ ਪਾਸ ਇੱਕ ਅਨੂਠੀ ਡਿਜੀਟਲ ਸਿਹਤ ਪਹਿਚਾਣ ਹੈ। ਇਹ ਸਾਨੂੰ ਲਾਭ, ਬੀਮਾ, ਰਿਕਾਰਡ ਅਤੇ ਸੂਚਨਾ ਨੂੰ ਏਕੀਕ੍ਰਿਤ ਕਰਨ ਵਿੱਚ ਮਦਦ ਕਰ ਰਿਹਾ ਹੈ। ਟੈਲੀਮੈਡੀਸਿਨ ਦੇ ਨਾਲ, ਕੋਈ ਭੀ ਡਾਕਟਰ ਤੋਂ ਹੁਣ ਬਹੁਤ ਦੂਰ ਨਹੀਂ ਹੈ। ਸਾਡੀ ਮੁਫ਼ਤ ਟੈਲੀਮੈਡੀਸਿਨ ਸੇਵਾ ਨੇ 340 ਮਿਲੀਅਨ ਤੋਂ ਅਧਿਕ ਸਲਾਹ-ਮਸ਼ਵਰੇ (consultations.) ਪ੍ਰਦਾਨ ਕਰਨ ਦੇ ਸਮਰੱਥ ਬਣਾਇਆ ਹੈ।

ਮਿੱਤਰੋ,

ਸਾਡੀਆਂ ਪਹਿਲਾਂ ਦੇ ਕਾਰਨ, ਇੱਕ ਉਤਸ਼ਾਹਜਨਕ ਪ੍ਰਗਤੀ ਹੋਈ ਹੈ। ਕੁੱਲ ਸਿਹਤ ਖਰਚ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਵਿਅਕਤੀਗਤ ਤੌਰ ‘ਤੇ ਕੀਤੇ ਜਾਣ ਵਾਲੇ ਖਰਚ ਵਿੱਚ ਜ਼ਿਕਰਯੋਗ ਕਮੀ ਆਈ ਹੈ। ਨਾਲ ਹੀ, ਸਰਕਾਰੀ ਸਿਹਤ ਖਰਚ ਵਿੱਚ ਭੀ ਜ਼ਿਕਰਯੋਗ ਵਾਧਾ ਹੋਇਆ ਹੈ।(Due to our initiatives, there has been a heartening development. The Out-of-Pocket Expenditure as percentage of Total Health Expenditure has fallen significantly. At the same time, Government Health Expenditure has gone up considerably.)

 

ਮਿੱਤਰੋ,

ਵਿਸ਼ਵ ਦੀ ਸਿਹਤ ਇਸ ਬਾਤ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਸਭ ਤੋਂ ਨਿਰਬਲ ਵਰਗ ਦੇ ਲੋਕਾਂ ਦੀ ਕਿਤਨੀ ਅੱਛੀ ਤਰ੍ਹਾਂ ਦੇਖਭਾਲ਼ ਕਰਦੇ ਹਾਂ। ਵਿਕਾਸਸ਼ੀਲ ਦੇਸ਼ (Global South) ਵਿਸ਼ੇਸ਼ ਤੌਰ 'ਤੇ ਸਿਹਤ ਚੁਣੌਤੀਆਂ ਦੁਆਰਾ ਪ੍ਰਭਾਵਿਤ ਹਨ। ਭਾਰਤ ਦਾ ਦ੍ਰਿਸ਼ਟੀਕੋਣ ਦੁਹਰਾਉਣਯੋਗ, ਸਕੇਲੇਬਲ ਅਤੇ ਟਿਕਾਊ ਮਾਡਲ ਪ੍ਰਦਾਨ ਕਰਦਾ ਹੈ।(India’s approach offers replicable, scalable and sustainable models.) ਸਾਨੂੰ ਆਪਣੀਆਂ ਸਿੱਖਿਆਵਾਂ ਅਤੇ ਬਿਹਤਰੀਨ ਪਿਰਤਾਂ ਨੂੰ ਦੁਨੀਆ, ਵਿਸ਼ੇਸ਼ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ/ Global South) ਦੇ ਨਾਲ ਸਾਂਝਾ ਕਰਨ  ਵਿੱਚ ਪ੍ਰਸੰਨਤਾ ਹੋਵੇਗੀ।

 

ਮਿੱਤਰੋ,

ਜੂਨ ਵਿੱਚ, 11ਵਾਂ ਅੰਤਰਰਾਸ਼ਟਰੀ ਯੋਗ ਦਿਵਸ (11th International Day of Yoga) ਮਨਾਇਆ ਜਾ ਰਿਹਾ ਹੈ। ਇਸ ਸਾਲ ਇਸ ਦਾ ਥੀਮ ਹੈ 'ਇੱਕ ਪ੍ਰਿਥਵੀ, ਇੱਕ ਸਿਹਤ ਦੇ ਲਈ ਯੋਗ' (‘Yoga for One Earth, One Health’)। ਚੂੰਕਿ ਮੈਂ ਉਸ ਦੇਸ਼ ਦਾ ਹਾਂ ਜਿਸ ਨੇ ਵਿਸ਼ਵ ਨੂੰ ਯੋਗ ਦੀ ਸਿੱਖਿਆ ਦਿੱਤੀ ਹੈ, ਇਸ ਲਈ ਮੈਂ ਸਾਰੇ ਦੇਸ਼ਾਂ ਨੂੰ ਇਸ ਵਿੱਚ ਭਾਗ (ਹਿੱਸਾ) ਲੈਣ ਦੇ ਲਈ ਸੱਦਾ ਦਿੰਦਾ ਹਾਂ।

ਮਿੱਤਰੋ,

ਮੈਂ ਵਿਸ਼ਵ ਸਿਹਤ ਸੰਗਠਨ (WHO) ਅਤੇ ਸਾਰੇ ਮੈਂਬਰ ਦੇਸ਼ਾਂ ਨੂੰ ਆਈਐੱਨਬੀ ਸੰਧੀ ਦੀ ਸਫ਼ਲ  ਵਾਰਤਾ ਲਈ ਵਧਾਈਆਂ ਦਿੰਦਾ ਹਾਂ। ਇਹ ਭਵਿੱਖ ਦੀਆਂ ਮਹਾਂਮਾਰੀਆਂ ਨਾਲ ਅਧਿਕ ਸਹਿਯੋਗ ਦੇ ਨਾਲ ਲੜਨ ਦੀ ਸਾਂਝੀ ਪ੍ਰਤੀਬੱਧਤਾ ਹੈ। ਇੱਕ ਤੰਦਰੁਸਤ  ਵਿਸ਼ਵ ਦਾ ਨਿਰਮਾਣ ਕਰਦੇ ਸਮੇਂ, ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੋਈ ਭੀ ਵੰਚਿਤ ਨਾ ਰਹਿ ਜਾਵੇ। ਮੈਂ ਵੇਦਾਂ ਦੀ ਇੱਕ ਸਦੀਵੀ ਪ੍ਰਾਰਥਨਾ (timeless prayer from the Vedas) ਦੇ ਨਾਲ ਆਪਣੀ ਬਾਤ ਸਮਾਪਤ ਕਰਦਾ ਹਾਂ। सर्वे भवन्तु सुखिनः सर्वे सन्तु निरामयाः। सर्वे भद्राणि पश्यन्तु मा कश्चिद् दुःखभाग्भवेत्॥ ਹਜ਼ਾਰਾਂ ਵਰ੍ਹੇ ਪਹਿਲੇ, ਸਾਡੇ ਰਿਸ਼ੀਆਂ ਨੇ ਪ੍ਰਾਰਥਨਾ ਕੀਤੀ ਸੀ ਕਿ ਸਾਰੇ ਤੰਦਰੁਸਤ, ਪ੍ਰਸੰਨ ਅਤੇ ਰੋਗ ਮੁਕਤ ਰਹਿਣ। ਈਸ਼ਵਰ ਕਰੇ, ਇਹ ਵਿਜ਼ਨ ਵਿਸ਼ਵ ਨੂੰ ਇਕਜੁੱਟ ਕਰੇ।

ਧੰਨਵਾਦ!( Thank You!)

 *** *** *** ***

ਐੱਮਜੇਪੀਐੱਸ/ਵੀਜੇ


(Release ID: 2130133)