ਜਹਾਜ਼ਰਾਨੀ ਮੰਤਰਾਲਾ
ਭਾਰਤ ਨੇ ‘ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੇ ਲਈ ਅੰਤਰਰਾਸ਼ਟਰੀ ਦਿਵਸ’ ਮਨਾਇਆ; ਜੈਂਡਰ ਸਮਾਨਤਾ ਦੇ ਲਈ ਪ੍ਰਤੀਬੱਧਤਾ ਨੂੰ ਮਜ਼ਬੂਤ ਕੀਤਾ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਲਈ ‘ਸਾਗਰ ਮੇਂ ਸੰਮਾਨ’ ਦਾ ਅਨਾਵਰਣ ਕੀਤਾ
“ਸਾਗਰ ਮੇਂ ਸੰਮਾਨ”, ਮੋਦੀ ਸਰਕਾਰ ਦੀ ਮੋਹਰੀ ਪਹਿਲ ਹੈ, ਜੋ ਵੱਧ ਮਹਿਲਾਵਾਂ ਨੂੰ ਨਾਵਿਕ ਦੇ ਰੂਪ ਵਿੱਚ ਟ੍ਰੇਂਡ ਕਰੇਗੀ, ਤਾਕਿ ਭਾਰਤ ਦੇ ਆਲਮੀ ਸਮੁੰਦਰੀ ਪਾਵਰਹਾਉਸ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ”: ਸਰਬਾਨੰਦ ਸੋਨੋਵਾਲ
“ਮਹਿਲਾ ਨਾਵਿਕਾਂ ਨੇ 2014 ਤੋਂ 649% ਦੇ ਵਾਧੇ ਦੇ ਨਾਲ ਭਾਰਤ ਦੇ ਸਮੁੰਦਰੀ ਪਾਵਰਹਾਊਸ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ – ਇਹ ਰਾਸ਼ਟਰ ਨਿਰਮਾਣ ਵਿੱਚ ‘ਨਾਰੀ ਸ਼ਕਤੀ’ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਯਤਨਾਂ ਦਾ ਪ੍ਰਮਾਣ ਹੈ”: ਸਰਬਾਨੰਦ ਸੋਨੋਵਾਲ
Posted On:
18 MAY 2025 6:20PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ (ਐੱਮਓਪੀਐੱਸਡਬਲਿਊ), ਸ਼੍ਰੀ ਸਰਬਾਨੰਦ ਸੋਨੋਵਾਲ ਨੇ ‘ਸਾਗਰ ਮੇਂ ਸੰਮਾਨ’ (ਐੱਸਐੱਮਐੱਸ) ਦਾ ਅਨਾਵਰਣ ਕੀਤਾ। ਇਹ ਭਾਰਤ ਸਰਕਾਰ ਦੀ ਨੀਤੀਗਤ ਪਹਿਲ ਹੈ, ਜਿਸ ਦਾ ਉਦੇਸ਼ ਭਵਿੱਖ ਦੇ ਲਈ ਤਿਆਰ ਜੈਂਡਰ ਸਮਾਨਤਾ ਵਾਲਾ ਸਮੁੰਦਰੀ ਕਾਰਜਬਲ ਤਿਆਰ ਕਰਨਾ ਹੈ। ਇਸ ਦਾ ਪਰਮ ਉਦੇਸ਼ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣਾ ਹੈ। ਇਸ ਪਹਿਲ ਦੀ ਸ਼ੁਰੂਆਤ ਅੱਜ ਮੁੰਬਈ ਵਿੱਚ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੇ ਲਈ ਅੰਤਰਰਾਸ਼ਟਰੀ ਦਿਵਸ ਦੇ ਉਦਘਾਟਨ ਸਮਾਰੋਹ ਵਿੱਚ ਕੀਤੀ ਗਈ। ਇਸ ਵਿੱਚ ਸਮੁੰਦਰੀ ਖੇਤਰ ਦੀ ਸਮਾਵੇਸ਼ਿਤਾ, ਪਰਿਵਰਤਨ ਅਤੇ ਸਥਿਰਤਾ ਦਾ ਸਪਸ਼ਟ ਸੰਦੇਸ਼ ਦਿੱਤਾ ਗਿਆ।
ਐੱਸਐੱਮਐੱਸ ਨੀਤੀ ਦਾ ਉਦੇਸ਼ ਅਜਿਹਾ ਭਵਿੱਖ ਬਣਾਉਣਾ ਹੈ, ਜਿੱਥੇ ਮਹਿਲਾਵਾਂ ਦੀ ਭਾਗੀਦਾਰੀ ਡੌਕ ਤੋਂ ਲੈ ਕੇ ਫੈਸਲੇ ਲੈਣ ਵਾਲੇ ਬੋਰਡ ਤੱਕ ਸਾਰੇ ਸਮੁੰਦਰੀ ਸੰਚਾਲਨਾਂ ਦਾ ਅਭਿੰਨ ਅੰਗ ਹੋਵੇ। ਸਮੁੰਦਰੀ ਯਾਤਰਾ ਅਤੇ ਤਟ ਅਧਾਰਿਤ ਭੂਮਿਕਾਵਾਂ ਵਿੱਚ ਜੈਂਡਰ ਅੰਤਰ ਨੂੰ ਪੂਰਾ ਕਰਨ ਦੇ ਲਈ, ਇਹ ਨੀਤੀ ਭਾਰਤੀ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੀ ਸੁਰੱਖਿਆ, ਅਗਵਾਈ ਅਤੇ ਅਥਾਰਿਟੀ ਨੂੰ ਯਕੀਨੀ ਬਣਾਉਂਦੇ ਹੋਏ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਢਾਂਚਾਗਤ ਰੂਪਰੇਖਾ ਪ੍ਰਦਾਨ ਕਰਦੀ ਹੈ। ਇਹ ਪ੍ਰੋਗਰਾਮ ਸਰਕਾਰ ਦੇ ਡੀਈਆਈ (ਵਿਵਿਧਤਾ, ਸਮਾਨਤਾ ਅਤੇ ਸਮਾਵੇਸ਼) ਉਦੇਸ਼ ਦੇ ਨਾਲ ਵੀ ਜੁੜਿਆ ਹੋਇਆ ਹੈ। ਇਸ ਨੀਤੀ ਦਾ ਮੁੱਖ ਦਾਇਰਾ ਯੋਜਨਾਬੰਦੀ ਅਤੇ ਰਣਨੀਤੀ, ਟ੍ਰੇਨਿੰਗ ਅਤੇ ਵਿਕਾਸ, ਖੋਜ ਅਤੇ ਵਿਕਾਸ, ਸ਼ਾਸਨ ਅਤੇ ਅਨੁਪਾਲਨ, ਸੰਚਾਰ ਅਤੇ ਭਾਈਚਾਰਕ ਪਹੁੰਚ ‘ਤੇ ਕੇਂਦ੍ਰਿਤ ਹੋਵੇਗਾ। ਇਸ ਦਾ ਉਦੇਸ਼ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੇ ਲਈ ਸਸ਼ਕਤੀਕਰਣ ਅਤੇ ਅਗਵਾਈ, ਸਮਾਵੇਸ਼ਿਤਾ ਅਤੇ ਸਮਾਨ ਅਵਸਰ, ਸੁਰੱਖਿਆ ਅਤੇ ਭਲਾਈ, ਅਤੇ ਕੌਸ਼ਲ ਵਿਕਾਸ ਅਤੇ ਟ੍ਰੇਨਿੰਗ ਜਿਹੇ ਉਦੇਸ਼ਾਂ ਨੰ ਸੁਰੱਖਿਅਤ ਕਰਨਾ ਹੈ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਮੁੰਦਰੀ ਈਕੋਸਿਸਟਮ ਵਿੱਚ ਵਿਕਾਸ ਅਤੇ ਲਚੀਲਾਪਨ ਲਿਆਉਣ ਦੇ ਲਈ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਮਹੱਤਵ ‘ਤੇ ਬਲ ਦਿੱਤਾ। ਸ਼੍ਰੀ ਸੋਨੋਵਾਲ ਨੇ ਇਸ ਪ੍ਰੋਗਰਾਮ ਵਿੱਚ ਲਗਭਗ 100 ਮਹਿਲਾ ਨਾਵਿਕਾਂ ਦੇ ਸਮੂਹ ਦੇ ਨਾਲ ਗੱਲਬਾਤ ਵੀ ਕੀਤੀ।
ਇਸ ਅਵਸਰ ‘ਤੇ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਇਹ ਦਿਨ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੀ ਭਰਤੀ, ਰੱਖ-ਰਖਾਅ ਅਤੇ ਨਿਰੰਤਰ ਰੋਜ਼ਗਾਰ ਦੇ ਮਾਧਿਅਮ ਨਾਲ ਮਹਿਲਾਵਾਂ ਦਾ ਉਤਸਵ ਮਨਾਉਣ ਦੇ ਲਈ ਜ਼ਰੂਰੀ ਹੈ। ਇਸ ਵਰ੍ਹੇ ਆਈਐੱਮਓ ਦੀ ਥੀਮ ਹੈ – ‘ਮਹਿਲਾਵਾਂ ਦੇ ਲਈ ਅਵਸਰਾਂ ਦਾ ਮਹਾਸਾਗਰ’। ਇਹ 2025 ਦੇ ਵਿਸ਼ਵ ਸਮੁੰਦਰੀ ਦਿਵਸ ਦੀ ਥੀਮ: ਸਾਡਾ ਮਹਾਸਾਗਰ, ਸਾਡੀ ਜ਼ਿੰਮੇਵਾਰੀ, ਸਾਡੇ ਅਵਸਰ ਨੂੰ ਇਕਸਾਰ ਕਰਦਾ ਹੈ। ਸਾਨੂੰ ਆਤਮਨਿਰੀਖਣ ਕਰਨਾ ਚਾਹੀਦਾ ਹੈ ਅਤੇ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੀ ਸਥਿਤੀ ਨੂੰ ਵਧਾਉਣ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਮਹਿਲਾਵਾਂ ਦਾ ਵਿਕਾਸ ਸਾਡੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਵੀ ਸਰਵਉੱਚ ਪ੍ਰਾਥਮਿਕਤਾ ਹੈ। ਮੈਰੀਟਾਈਮ ਇੰਡੀਆ ਵਿਜ਼ਨ 2030 ਦਸਤਾਵੇਜ਼ ਵਿੱਚ ‘ਵੀਮੇਨ ਇਨ ਸੀਫਰ’ ਪ੍ਰੋਗਰਾਮ ਸ਼ੁਰੂ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ, ਜਿਸ ਵਿੱਚ ਤਟਵਰਤੀ ਨੌਕਰੀਆਂ ਨੂੰ ਪ੍ਰੋਤਸਾਹਿਤ ਕਰਨਾ, ਜਾਗੂਰਕਤਾ ਅਤੇ ਮਾਰਕੀਟਿੰਗ ਅਭਿਯਾਨ, ਪੋਰਟ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਸੁਧਾਰ ਦੇ ਲਈ ਸਕਾਲਰਸ਼ਿਪ ਦਾ ਲਾਭ ਉਠਾਉਣਾ ਸ਼ਾਮਲ ਹੈ।”
2014 ਤੋਂ ਸਰਕਾਰ ਦੇ ਫੋਕਸ ਦੀ ਜਾਣਕਾਰੀ ਦਿੰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਹ ਵੀ ਕਹਾ ਕਿ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਮਹਿਲਾ ਨਾਵਿਕਾਂ ਦੀ ਗਿਣਤੀ 2014 ਵਿੱਚ 341 ਤੋਂ ਵਧ ਕੇ 2024 ਵਿੱਚ 2557 ਹੋ ਗਈ ਹੈ, ਜੋ 649% ਦਾ ਭਾਰੀ ਵਾਧਾ ਦਰਜ ਕਰਦੀ ਹੈ। 2014 ਤੋਂ, ਲਗਭਗ 2,989 ਮਹਿਲਾ ਨਾਵਿਕਾਂ ਨੂੰ ਵਿੱਤੀ ਸਹਾਇਤਾ ਮਿਲੀ ਹੈ। ਮਹਿਲਾਵਾਂ ਨੂੰ ਫਲਦਾਈ ਕਰੀਅਰ ਦੇ ਲਈ ਸਮੁੰਦਰੀ ਖੇਤਰ ਦਾ ਪਤਾ ਲਗਾਉਣ ਦੇ ਲਈ ਪ੍ਰੋਤਸਾਹਿਤ ਕਰਨ ਦੇ ਸਰਕਾਰ ਦੇ ਲਗਾਤਾਰ ਯਤਨ ਦੇ ਕਾਰਨ, ਵਿੱਤੀ ਸਹਾਇਤਾ ਦੀ ਮੰਗ ਕਰਨ ਵਾਲੀਆਂ ਮਹਿਲਾਵਾਂ ਦੀ ਸੰਖਿਆ 2014-15 ਵਿੱਚ ਸਿਰਫ 45 ਤੋਂ ਵਧ ਕੇ 2024-25 ਵਿੱਚ 732 ਹੋ ਗਈ ਹੈ। ਭਾਰਤੀ ਅਤੇ ਵਿਦੇਸ਼ੀ ਝੰਡੇ ਵਾਲੇ ਜਹਾਜ਼ਾਂ ‘ਤੇ ਭਾਰਤੀ ਮਹਿਲਾ ਨਾਵਿਕਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ।
ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਸਿਰਫ ਸਮਾਨਤਾ ਬਾਰੇ ਨਹੀਂ ਹੈ – ਇਹ ਰਣਨੀਤਕ ਜ਼ਰੂਰਤ ਹੈ। ਉਨ੍ਹਾਂ ਦੀ ਅਗਵਾਈ ਇਸ ਖੇਤਰ ਦੇ ਲਈ ਇਨੋਵੇਸ਼ਨ, ਤਾਕਤ ਅਤੇ ਵੱਧ ਟਿਕਾਊ ਭਵਿੱਖ ਲਿਆਇਆ ਹੈ। ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੇ ਲਈ ਸਾਡੀ ਨਾਰੀ ਸ਼ਕਤੀ ਨਵੇਂ ਭਾਰਤ ਦਾ ਮੂਲਭੂਤ ਥੰਮ੍ਹ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਵਿੱਚ, ਸਾਨੂੰ ਇਹ ਕਠਿਨ ਕਾਰਜ ਕਰਨਾ ਹੈ। ਸਾਗਰ ਮੇਂ ਸੰਮਾਨ, ਜੋ ਵੱਧ ਤੋਂ ਵੱਧ ਮਹਿਲਾਵਾਂ ਨੂੰ ਸਮੁੰਦਰੀ ਖੇਤਰ ਵਿੱਚ ਸ਼ਾਮਲ ਹੋਣ ਦੇ ਲਈ ਅਨੁਕੂਲ ਵਾਤਾਵਰਣ ਬਣਾਉਣ ਦੀ ਅਜਿਹੀ ਹੀ ਇੱਕ ਪਹਿਲ ਹੈ। ਭਾਰਤ ਵਿੱਚ ਰਜਿਸਟਰਡ ਮਹਿਲਾ ਨਾਵਿਕਾਂ ਵਿੱਚ ਜ਼ਿਕਰਯੋਗ 739% ਦਾ ਵਾਧਾ ਦੇਖਿਆ ਗਿਆ ਜੋ – 2015 ਵਿੱਚ 1,699 ਤੋਂ 2024 ਵਿੱਚ, 14,255 ਹੋ ਗਿਆ। ਇਹ ਸਮੁੰਦਰੀ ਜੈਂਡਰ ਸਮਾਵੇਸ਼ਨ ਵਿੱਚ ਇੱਕ ਦਹਾਕੇ ਦੀ ਸਥਿਰ ਪ੍ਰਗਤੀ ਦੀ ਨਿਸ਼ਾਨਦੇਹੀ ਹੈ, ਜੋ ਨਾਰੀ ਸ਼ਕਤੀ ਦੇ ਨਾਲ ਸਾਡੇ ਗੁਣਵਾਨ ਪ੍ਰਤਿਭਾ ਦੇ ਭੰਡਾਰੇ ਨੂੰ ਨਿਖਾਰਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਮੁੱਖ ਵਿਚਾਰ ਹੈ।”
‘ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੇ ਲਈ ਅੰਤਰਰਾਸ਼ਟਰੀ ਦਿਵਸ’ ਦੇ ਸਮਾਰੋਹ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਭਾਰਤੀ ਸਮੁੰਦਰੀ ਖੇਤਰ ਦੀ 10 ਉੱਤਮ ਮਹਿਲਾਵਾਂ ਨੂੰ ਸਨਮਾਨਤ ਅਤੇ ਪੁਰਸਕ੍ਰਿਤ ਵੀ ਕੀਤਾ। ਉਹ ਹਨ ਸੁਮਿਤਾ ਬੈਨਰਜੀ, ਭਾਰਤੀ ਭੰਡਾਰਕਰ, ਕਲਪਨਾ ਦੇਸਾਈ, ਪੂਨਮ ਨਾਗਪਾਲ, ਯੇਨ ਪਿੰਟੋ, ਅਰਚਨਾ ਸਕਸੈਨਾ ਸੰਗਲ, ਰੂਪਾਲੀ ਰਾਜ ਜੋਸ਼ੀ, ਕੈਪਟਨ ਦੀਪਤੀ ਸਿੰਘ ਅਤੇ ਅਮਰਜੀਤ ਰੇਵਾੜੀ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਹ ਵੀ ਕਿਹਾ, “ਸਾਗਰ ਮੇਂ ਸੰਮਾਨ” ਨੀਤੀ ਰੂਪਰੇਖਾ ਦੀ ਸ਼ੁਰੂਆਤ ਮਹਿਲਾ ਨਾਵਿਕਾਂ ਦੀ ਮਾਨਸਿਕ, ਸ਼ਰੀਰਕ ਅਤੇ ਪੇਸ਼ੇਵਰ ਭਲਾਈ ਦੇ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਵਿਆਪਕ ਨੀਤੀ ਸਸ਼ਕਤੀਕਰਣ, ਅਗਵਾਈ, ਸਮਾਵੇਸ਼ਿਤਾ, ਸੁਰੱਖਿਆ, ਕੌਸ਼ਲ ਵਿਕਾਸ ਅਤੇ ਸਮੁੰਦਰੀ ਪੇਸ਼ੇ ਵਿੱਚ ਲਿੰਗ ਅਧਾਰਿਤ ਰੁਕਾਵਟਾਂ ਨੂੰ ਦੂਰ ਕਰਨ ‘ਤੇ ਕੇਂਦ੍ਰਿਤ ਹੈ। ਸਾਡਾ 2030 ਤੱਕ ਤਕਨੀਕੀ ਸਮੁੰਦਰੀ ਭੂਮਿਕਾਵਾਂ ਵਿੱਚ 12% ਮਹਿਲਾ ਪ੍ਰਤੀਨਿਧੀਤਵ ਦਾ ਮਹੱਤਵਅਕਾਂਖੀ ਟੀਚਾ ਹੈ, ਜੋ ਸਿੱਧਾ ਰਾਸ਼ਟਰੀ ਉਦੇਸ਼ਾਂ ਦੇ ਨਾਲ ਮੇਲ ਖਾਂਦਾ ਹੈ। ਅੱਜ ਇੱਥੇ ਮੌਜੂਦ ਸਾਡੀ ਮਹਿਲਾ ਨਾਵਿਕਾਂ ਦੇ ਲਈ ਮੈਨੂੰ ਇਹੀ ਕਹਿਣਾ ਹੈ- ਤੁਸੀਂ ਮੋਹਰੀ ਹੋ, ਪਥ ਪ੍ਰਦਰਸ਼ਕ ਹੋ ਜਿਨ੍ਹਾਂ ਨੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਅਣਜਾਣ ਪਾਣੀ ਵਿੱਚ ਯਾਤਰਾ ਕੀਤੀ ਹੈ। ਇਹ ਪਹਿਲ ਤੁਹਾਡੇ ਲਚੀਲੇਪਨ ਦੇ ਲਈ ਸ਼ਰਧਾਂਜਲੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੱਧ ਸਮਾਵੇਸ਼ੀ ਭਵਿੱਖ ਦਾ ਵਾਅਦਾ ਹੈ। ਨਾਲ ਮਿਲ ਕੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਗਰ ਮੇਂ ਸੰਮਾਨ ਸਿਰਫ ਇੱਕ ਨੀਤੀ ਨਾ ਹੋਵੇ ਸਗੋਂ ਪਰਿਵਰਤਨਕਾਰੀ ਅੰਦੋਲਨ ਹੋਵੇ ਜੋ ਸਾਡੇ ਦੇਸ਼ ਦੇ ਸਮੁੰਦਰੀ ਲੈਂਡਸਕੇਪ ਨੂੰ ਨਵਾਂ ਰੂਪ ਦਵੇ।
“ਸਮੁੰਦਰੀ ਖੇਤਰ ਵਿੱਚ ਮਹਿਲਾਵਾਂ: ਪਰਿਵਰਤਨ ਅਤੇ ਸਥਿਰਤਾ ਵਿੱਚ ਮੋਹਰੀ” ਥੀਮ ਦੇ ਤਹਿਤ ਆਯੋਜਿਤ ਇਸ ਪ੍ਰੋਗਰਾਮ ਦਾ ਆਯੋਜਨ ਡਾਇਰੈਕਟੋਰੇਟ ਜਨਰਲ ਆਫ ਸ਼ਿਪਿੰਗ ਨੇ “ਸਾਗਰ ਮੇਂ ਸੰਮਾਨ” (ਐੱਸਐੱਮਐੱਸ), ਭਾਰਤੀ ਸਮੁੰਦਰੀ ਸੰਘ, ਰਾਸ਼ਟਰੀ ਸਮੁੰਦਰੀ ਦਿਵਸ ਕਮੇਟੀ ਦੇ ਸਹਿਯੋਗ ਨਾਲ ਕੀਤਾ ਸੀ। ਉਦਘਾਟਨ ਸੈਸ਼ਨ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ, ਬੰਦਰਗਾਹ ਅਧਿਕਾਰੀਆਂ, ਸਮੁੰਦਰੀ ਪੇਸ਼ੇਵਰਾਂ, ਅਕਾਦਮੀਆਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਹਿੱਸਾ ਲਿਆ। ਮੁੱਖ ਆਕਰਸ਼ਣਾਂ ਵਿੱਚ ਅਗਵਾਈ ਅਤੇ ਸਮਾਨਤਾ ‘ਤੇ ਪੈਨਲ ਚਰਚਾ ਅਤੇ ਸਮੁੰਦਰੀ ਖੇਤਰ ਵਿੱਚ ਮਹਿਲਾ ਉਪਲਬਧੀ ਹਾਸਲ ਕਰਨ ਵਾਲਿਆਂ ਨੂੰ ਮਾਨਤਾ ਦੇਣ ਵਾਲਾ ਸਨਮਾਨ ਸਮਾਰੋਹ ਸ਼ਾਮਲ ਸੀ। ਇਹ ਸਮਾਰੋਹ ਜੈਂਡਰ ਸਮਾਵੇਸ਼ਨ ਦੇ ਲਈ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐੱਮਓ) ਦੇ ਮਿਸ਼ਨ ਦੇ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਅਤੇ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਮੇਲ ਖਾਂਦਾ ਹੈ।




************
ਜੀਡੀਐੱਚ/ਐੱਚਆਰ
(Release ID: 2129803)