ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ: ਰਾਸ਼ਟਰੀ ਸੁਰੱਖਿਆ ਵਿੱਚ ਆਤਮਨਿਰਭਰ ਇਨੋਵੇਸ਼ਨ ਦਾ ਉਭਾਰ


ਭਾਰਤ ਦੀ ਵਧਦੀ ਤਕਨੀਕੀ ਆਤਮਨਿਰਭਰਤਾ

Posted On: 14 MAY 2025 8:46PM by PIB Chandigarh

ਜਾਣ-ਪਹਿਚਾਣ

ਆਪ੍ਰੇਸ਼ਨ ਸਿੰਦੂਰ ਵਿਸ਼ਮ ਯੁੱਧ (ਸੈਨਯ ਕਰਮਚਾਰੀਆਂ ਦੇ ਨਾਲ-ਨਾਲ ਨਿਹੱਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ) ਦੇ ਉਭਰਦੇ ਸਰੂਪ ਲਈ ਇੱਕ ਸੰਤੁਲਿਤ ਸੈਨਯ ਪ੍ਰਤੀਕਿਰਿਆ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਟੂਰਿਸਟਾਂ ‘ਤੇ ਅੱਤਵਾਦੀ ਹਮਲਾ ਇਸੇ ਸਰੂਪ ਦੀ ਯਾਦ ਦਿਵਾਉਂਦਾ ਹੈ। ਇਸ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਸਤਰਕ, ਸਟੀਕ ਅਤੇ ਰਣਨੀਤਕ ਸੀ। ਕੰਟਰੋਲ ਰੇਖਾ ਜਾਂ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕੀਤੇ ਬਿਨਾਂ, ਭਾਰਤੀ ਸੈਨਾ ਨੇ ਅੱਤਵਾਦੀ ਢਾਂਚੇ ‘ਤੇ ਹਮਲਾ ਕਰਕੇ ਕਈ ਖਤਰਿਆਂ ਨੂੰ ਖਤਮ ਕਰ ਦਿੱਤਾ। ਹਾਲਾਂਕਿ ਰਣਨੀਤਕ ਪ੍ਰਤਿਭਾ ਤੋਂ ਪਰੇ ਇਸ ਵਿੱਚ ਸਭ ਤੋਂ ਖਾਸ ਗੱਲ ਸਵਦੇਸ਼ੀ ਹਾਈ-ਟੈਕ ਪ੍ਰਣਾਲੀਆਂ ਦਾ ਰਾਸ਼ਟਰੀ ਰੱਖਿਆ ਵਿੱਚ ਨਿਰਵਿਘਨ ਏਕੀਕਰਣ ਸੀ। ਭਾਵੇਂ ਡ੍ਰੋਨ ਯੁੱਧ ਹੋਵੇ, ਬਹੁ-ਪੱਧਰੀ ਹਵਾਈ ਸੁਰੱਖਿਆ ਹੋਵੇ ਜਾਂ ਇਲੈਕਟ੍ਰੌਨਿਕ ਯੁੱਧ, ਆਪ੍ਰੇਸ਼ਨ ਸਿੰਦੂਰ ਸੈਨਯ ਅਭਿਯਾਨਾਂ ਵਿੱਚ ਤਕਨੀਕੀ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਹਵਾਈ ਸੁਰੱਖਿਆ ਸਮਰੱਥਾਵਾਂ: ਸੁਰੱਖਿਆ ਦੀ ਪਹਿਲੀ ਲਾਈਨ ਦੇ ਰੂਪ ਵਿੱਚ ਤਕਨੀਕ

07-08 ਮਈ 2025 ਦੀ ਰਾਤ ਨੂੰ, ਪਾਕਿਸਤਾਨ ਨੇ ਡ੍ਰੋਨ ਅਤੇ ਮਿਜ਼ਾਈਲਾਂ ਤੋਂ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉੱਤਰਲਾਈ ਅਤੇ ਭੁਜ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਸੈਨਯ ਟਿਕਾਣਿਆਂ ֲ‘ਤੇ ਹਮਲਾ ਕਰਨ ਦਾ ਯਤਨ ਕੀਤਾ, ਲੇਕਿਨ ਇਨ੍ਹਾਂ ਨੂੰ ਏਕੀਕ੍ਰਿਤ ਕਾਊਂਟਰ ਯੂਏਐੱਸ (ਅਨਮੈਨਡ ਏਰੀਅਲ ਸਿਸਟਮ) ਗ੍ਰਿੱਡ ਅਤੇ ਏਅਰ ਡਿਫੈਂਸ ਸਿਸਟਮਜ਼ ਦੁਆਰਾ ਬੇਅਸਰ ਕਰ ਦਿੱਤਾ ਗਿਆ।

ਏਅਰ ਡਿਫੈਂਸ ਸਿਸਟਮਜ਼ ਰਡਾਰ, ਕੰਟਰੋਲ ਸੈਂਟਰਸ, ਤੋਪਖਾਨੇ ਅਤੇ ਜਹਾਜ਼ ਅਤੇ ਜ਼ਮੀਨ- ਅਧਾਰਿਤ ਮਿਜ਼ਾਈਲਾਂ ਦੇ ਨੈੱਟਵਰਕ ਦਾ ਉਪਯੋਗ ਕਰਕੇ ਅਜਿਹੇ ਖਤਰਿਆਂ ਦਾ ਪਤਾ ਲਗਾ ਕੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ, ਉਨ੍ਹਾਂ ਨੂੰ ਬੇਅਸਰ ਕਰਦੇ ਹਨ।

8ਮਈ ਦੀ ਸਵੇਰ, ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿੱਚ ਕਈ ਥਾਵਾਂ ‘ਤੇ ਹਵਾਈ ਸੁਰੱਖਿਆ ਰਡਾਰ ਅਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਲਾਹੌਰ ਵਿੱਚ ਇੱਕ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਬੇਅਸਰ ਕਰ ਦਿੱਤਾ ਗਿਆ।[1]

 

ਪ੍ਰਣਾਲੀਆਂ ਦਾ ਪ੍ਰਦਰਸ਼ਨ

ਆਪ੍ਰੇਸ਼ਨ ਸਿੰਦੂਰ ਦੇ ਤਹਿਤ ਹੇਠ ਲਿਖਿਆਂ ਦਾ ਉਪਯੋਗ ਕੀਤਾ ਗਿਆ:

ਯੁੱਧ-ਪ੍ਰਮਾਣਿਤ ਏਡੀ (ਹਵਾਈ ਰੱਖਿਆ) ਪ੍ਰਣਾਲੀਆਂ ਜਿਹੇ ਪਿਕੋਰਾ, ਓਐੱਸਏ-ਏਕੇ ਅਤੇ ਐੱਲਐੱਲਏਡੀ ਗਨ (ਨਿਮਨ-ਪੱਧਰੀ ਹਵਾਈ ਰੱਖਿਆ ਬੰਦੂਕਾਂ)।

ਬਿਹਤਰ ਪ੍ਰਦਰਸ਼ਨ ਕਰਨ ਵਾਲੀ ਆਕਾਸ਼ ਜਿਹੀਆਂ ਸਵਦੇਸ਼ੀ ਪ੍ਰਣਾਲੀਆਂ।

 

 

ਆਕਾਸ਼ ਛੋਟੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਇੱਕ ਮਿਜ਼ਾਈਲ ਪ੍ਰਣਾਲੀ ਹੈ ਜੋ ਹਵਾਈ ਹਮਲਿਆਂ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਖੇਤਰਾਂ ਅਤੇ ਰਣਨੀਤਕ ਬਿੰਦੂਆਂ ਦੀ ਰੱਖਿਆ ਕਰਦੀ ਹੈ। ਆਕਾਸ਼ ਹਥਿਆਰ ਪ੍ਰਣਾਲੀ ਸਮੂਹ ਮੋਡ ਜਾਂ ਆਟੋਨੋਮਸ ਮੋਡ ਵਿੱਚ ਇਕੱਠੇ ਕਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਵਿੱਚ ਇਲੈਕਟ੍ਰੌਨਿਕ ਕਾਊਂਟਰ-ਕਾਊਂਟਰ ਮੇਜਰ (ਈਸੀਸੀਐੱਮ) ਸੁਵਿਧਾਵਾਂ ਅੰਤਰਨਿਹਿਤ ਹਨ। ਸੰਪੂਰਨ ਹਥਿਆਰ ਪ੍ਰਣਾਲੀ ਨੂੰ ਮੋਬਾਈਲ ਪਲੈਟਫਾਰਮ ‘ਤੇ ਵਿਸ਼ੇਸ਼ ਕਾਰਜਾਂ ਦੇ ਅਨੁਰੂਪ ਕੀਤਾ ਗਿਆ ਹੈ[2]

 

 

ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਸੈਨਾ, ਜਲ ਸੈਨਾ ਅਤੇ ਮੁੱਖ ਤੌਰ ‘ਤੇ ਹਵਾਈ ਸੈਨਾ ਦੀ ਯੁੱਧ ਸਮੱਗਰੀਆਂ ਨੂੰ ਮਿਲਾ ਕੇ, ਅਸਾਧਾਰਣ ਤਾਲਮੇਲ ਦੇ ਨਾਲ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਪ੍ਰਣਾਲੀਆਂ ਨੇ ਇੱਕ ਅਭੇਦ ਦੀਵਾਰ ਬਣਾਈ, ਜਿਸ ਨੇ ਪਾਕਿਸਤਾਨ ਦੀ ਤਰਫ਼ ਤੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਕਈ ਯਤਨਾਂ ਨੂੰ ਨਾਕਾਮ ਕਰ ਦਿੱਤਾ।

ਭਾਰਤੀ ਹਵਾਈ ਸੈਨਾ ਦੀ ਏਕੀਕ੍ਰਿਤ ਏਅਰ ਕਮਾਂਡ ਅਤੇ ਕੰਟਰੋਲ ਸਿਸਟਮ (ਆਈਏਸੀਸੀਐੱਸ) ਇਨ੍ਹਾਂ ਸਾਰੇ ਕੰਪੋਨੈਂਟਸ ਨੂੰ ਇਕੱਠੇ ਲਿਆਈ, ਜਿਸ ਨਾਲ ਆਧੁਨਿਕ ਯੁੱਧ ਦੇ ਲਈ ਜ਼ਰੂਰੀ ਕੇਂਦ੍ਰਿਤ ਸੰਚਾਲਨ ਸਮਰੱਥਾ ਪ੍ਰਦਾਨ ਕੀਤੀ ਗਈ।

ਅਤਿਅਧਿਕ ਸਟੀਕ ਸਟੀਕਤਾ ਨਾਲ ਹਮਲਾਵਰ ਕਾਰਵਾਈ

ਭਾਰਤ ਦੇ ਹਮਲਾਵਰ ਹਮਲਿਆਂ ਨੇ ਸਰਜੀਕਲ ਸਟੀਕਤਾ ਦੇ ਨਾਲ ਪ੍ਰਮੁੱਖ ਪਾਕਿਸਤਾਨੀ ਏਅਰਬੇਸ-ਨੂਰ ਖਾਨ ਅਤੇ ਰਹੀਮਯਾਰ ਖਾਨ ਨੂੰ ਨਿਸ਼ਾਨਾ ਬਣਾਇਆ। ਵਿਨਾਸ਼ਕਾਰੀ ਪ੍ਰਭਾਵ ਲਈ ਲੋਇਟਰਿੰਗ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਵਿੱਚੋਂ ਹਰੇਕ ਨੇ ਦੁਸ਼ਮਨ ਦੇ ਰਡਾਰ ਅਤੇ ਮਿਜ਼ਾਈਲ ਸਿਸਟਮ ਸਮੇਤ ਮਹੱਤਵਪੂਰਨ ਟੀਚਿਆਂ ਨੂੰ ਲੱਭਿਆ ਅਤੇ ਤਬਾਹ ਕੀਤਾ।

ਲੋਇਟਰਿੰਗ ਹਥਿਆਰਾਂ ਨੂੰ “ਸੁਸਾਈਡ ਡ੍ਰੋਨ” ਜਾਂ “ਕਾਮੀਕਾਜ਼ੇ ਡ੍ਰੋਨ” ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਉਹ ਅਜਿਹੀਆਂ ਹਥਿਆਰ ਪ੍ਰਣਾਲੀਆਂ ਹਨ ਜੋ ਹਮਲਾ ਕਰਨ ਤੋਂ ਪਹਿਲਾਂ ਉਪਯੁਕਤ ਟੀਚੇ ਦੀ ਤਲਾਸ਼ ਵਿੱਚ ਆਪਣੇ ਲਕਸ਼ ਖੇਤਰ ‘ਤੇ ਮੰਡਰਾਉਂਦੇ ਜਾਂ ਚੱਕਰ ਲਗਾਉਂਦੇ ਹਨ।

ਇਨ੍ਹਾਂ ਸਾਰੇ ਹਮਲਿਆਂ ਵਿੱਚ ਭਾਰਤੀ ਸੰਪਤੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ, ਜੋ ਸਾਡੀ ਨਿਗਰਾਨੀ, ਯੋਜਨਾ ਅਤੇ ਵੰਡ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਨੂੰ ਰੇਖਾਂਕਿਤ ਕਰਦਾ ਹੈ। ਆਧੁਨਿਕ ਸਵਦੇਸ਼ੀ ਤਕਨੀਕ ਦੇ ਉਪਯੋਗ ਨੇ ਲੰਬੀ ਦੂਰੀ ਦੇ ਡ੍ਰੋਨ ਤੋਂ ਲੈ ਕੇ ਨਿਰਦੇਸ਼ਿਤ ਹਥਿਆਰਾਂ ਤੱਕ ਇਨ੍ਹਾਂ ਹਮਲਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵੀ ਅਤੇ ਰਾਜਨੀਤਕ ਤੌਰ ‘ਤੇ ਸੰਤੁਲਿਤ ਬਣਾਇਆ।

ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਨੂੰ ਸਪਲਾਈ ਕੀਤੀ ਗਈ ਚੀਨੀ ਹਵਾਈ ਸੁਰੱਖਿਆ ਪ੍ਰਣਾਲੀਆਂ ਨੂੰ ਬਾਈਪਾਸ ਕਰ ਦਿੱਤਾ ਅਤੇ ਉਨ੍ਹਾਂ ਨੂੰ ਜਾਮ ਕਰ ਦਿੱਤਾ। ਇਸ ਨਾਲ ਸਿਰਫ਼ 23 ਮਿੰਟ ਵਿੱਚ ਮਿਸ਼ਨ ਪੂਰਾ ਕਰਕੇ ਭਾਰਤ ਦੀ ਤਕਨੀਕੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ ਗਿਆ।

 

 

ਖਤਰਿਆਂ ਨੂੰ ਬੇਅਸਰ ਕਰਨ ਦੇ ਸਬੂਤ

ਆਪ੍ਰੇਸ਼ਨ ਸਿੰਦੂਰ ਨੇ ਭਾਰਤੀ ਪ੍ਰਣਾਲੀਆਂ ਦੁਆਰਾ ਦੁਸ਼ਮਨ ਦੇਸ਼ ਦੀਆਂ ਟੈਕਨੋਲੋਜੀਆਂ ਨੂੰ ਬੇਅਸਰ ਕਰਨ ਦੇ ਠੋਸ ਸਬੂਤ ਵੀ ਪੇਸ਼ ਕੀਤੇ:

  • ਪੀਐੱਲ- 15 ਮਿਜ਼ਾਈਲਾਂ ਦੇ ਟੁਕੜੇ (ਚੀਨ ਨਿਰਮਿਤ)
  • ਤੁਰਕੀ ਨਿਰਮਿਤ ਯੂਏਵੀ, ਜਿਨ੍ਹਾਂ ਨੂੰ “ਯੀਹਾ” ਜਾਂ “ਯੀਹਾਵ” ਨਾਮ ਦਿੱਤਾ ਗਿਆ
  • ਲੰਬੀ ਦੂਰੀ ਦੇ ਰਾਕੇਟ, ਕਵਾਡਕੌਪਟਰ ਅਤੇ ਵਪਾਰਕ ਡ੍ਰੋਨ

ਇਨ੍ਹਾਂ ਨੂੰ ਬਰਾਮਦ ਕਰਕੇ ਉਨ੍ਹਾਂ ਦੀ ਪਹਿਚਾਣ ਕੀਤੀ ਗਈ, ਜਿਸ ਨਾਲ ਪਤਾ ਚਲਦਾ ਹੈ ਕਿ ਪਾਕਿਸਤਾਨ ਦੁਆਰਾ ਵਿਦੇਸ਼ਾਂ ਤੋਂ ਹਾਸਲ ਕੀਤ ਗਏ ਉੱਨਤ ਹਥਿਆਰਾਂ ਦਾ ਇਸਤੇਮਾਲ ਕਰਨ ਦੇ ਯਤਨਾਂ ਦੇ ਬਾਵਜੂਦ, ਭਾਰਤ ਦੇ ਸਵਦੇਸ਼ੀ ਹਵਾਈ ਰੱਖਿਆ ਅਤੇ ਇਲੈਕਟ੍ਰੌਨਿਕ ਯੁੱਧ ਨੈੱਟਵਰਕ ਬਿਹਤਰ ਬਣੇ ਰਹੇ।

ਪ੍ਰਣਾਲੀਆਂ ਦਾ ਪ੍ਰਦਰਸ਼ਨ: ਭਾਰਤੀ ਸੈਨਾ ਦੇ ਹਵਾਈ ਸੁਰੱਖਿਆ ਉਪਾਅ

12 ਮਈ ਨੂੰ, ਲੈਫਟੀਨੈਂਟ ਜਨਰਲ ਰਾਜੀਵ ਘਈ, ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ, ਨੇ ਆਪ੍ਰੇਸ਼ਨ ਸਿੰਦੂਰ ਨਾਲ ਸਬੰਧਿਤ ਪ੍ਰੈੱਸ ਬ੍ਰੀਫਿੰਗ ਵਿੱਚ ਵਿਰਾਸਤ ਅਤੇ ਆਧੁਨਿਕ ਪ੍ਰਣਾਲੀਆਂ ਦੇ ਮਿਸ਼ਰਣ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕੀਤਾ:

ਤਿਆਰੀ ਅਤੇ ਤਾਲਮੇਲ:

ਕਿਉਂਕਿ ਅੱਤਵਾਦੀਆਂ ‘ਤੇ ਸਟੀਕ ਹਮਲੇ ਕੰਟਰੋਲ ਰੇਖਾ ਜਾਂ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕੀਤੇ ਬਿਨਾ ਕੀਤੇ ਗਏ ਸਨ, ਇਸ ਲਈ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇਨ੍ਹਾਂ ਨੂੰ ਲੈ ਕੇ ਪਾਕਿਸਤਾਨ ਦੀ ਤਰਫ਼ ਤੋਂ ਜਵਾਬੀ ਕਾਰਵਾਈ ਹੋਵੇਗੀ।

 

ਸੈਨਾ ਅਤੇ ਹਵਾਈ ਸੈਨਾ ਦੋਵਾਂ ਦੀ ਜਵਾਬੀ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ, ਇਲੈਕਟ੍ਰੌਨਿਕਸ ਯੁੱਧ ਸਮੱਗਰੀਆਂ ਅਤੇ ਹਵਾਈ ਰੱਖਿਆ ਹਥਿਆਰਾਂ ਦਾ ਇੱਕ ਵਿਲੱਖਣ ਮਿਸ਼ਰਣ

ਅੰਤਰਰਾਸ਼ਟਰੀ ਸੀਮਾ ਤੋਂ ਅੰਦਰ ਵੱਲ ਕਈ ਰੱਖਿਆਤਮਕ ਪ੍ਰਣਾਲੀਆਂ:

  • ਕਾਊਂਟਰ ਅਨਮੈਨਡ ਏਰੀਅਲ ਸਿਸਟਮ
  • ਮੋਢੇ ‘ਤੇ ਰੱਖ ਕੇ ਦਾਗੇ ਜਾਣ ਵਾਲੇ ਹਥਿਆਰ,
  • ਪੁਰਾਣੇ ਹਵਾਈ ਰੱਖਿਆਤਮਕ ਹਥਿਆਰਾਂ ਦਾ ਇਸਤੇਮਾਲ,
  • ਆਧੁਨਿਕ ਹਵਾਈ ਰੱਖਿਆ ਹਥਿਆਰ ਪ੍ਰਣਾਲੀਆਂ।

 

ਇਸ ਬਹੁ-ਪੱਧਰੀ ਸੁਰੱਖਿਆ ਨੇ 9-10 ਮਈ ਦੀ ਰਾਤ ਨੂੰ ਸਾਡੇ ਹਵਾਈ ਅੱਡਿਆਂ ਅਤੇ ਲੌਜਿਸਟਿਕਸ ਟਿਕਾਣਿਆਂ ‘ਤੇ ਪਾਕਿਸਤਾਨੀ ਹਵਾਈ ਸੈਨਾ ਦੇ ਹਮਲਿਆਂ ਨੂੰ ਰੋਕਿਆ। ਪਿਛਲੇ ਇੱਕ ਦਹਾਕੇ ਵਿੱਚ ਲਗਾਤਾਰ ਸਰਕਾਰੀ ਨਿਵੇਸ਼ ਨਾਲ ਨਿਰਮਿਤ ਇਹ ਪ੍ਰਣਾਲੀਆਂ ਇਸ ਆਪ੍ਰੇਸ਼ਨ ਦੌਰਾਨ ਮਨੋਬਲ ਵਧਾਉਣ ਵਾਲੀ ਸਾਬਤ ਹੋਈਆਂ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਸ਼ਮਨ ਦੇ ਜਵਾਬੀ ਹਮਲਿਆਂ ਦੌਰਾਨ ਭਾਰਤ ਵਿੱਚ ਨਾਗਰਿਕ ਅਤੇ ਸੈਨਯ ਬੁਨਿਆਦੀ ਢਾਂਚਾ ਦੋਵੇਂ ਹੀ ਵੱਡੇ ਪੈਮਾਨੇ ‘ਤੇ ਅਪ੍ਰਭਾਵਿਤ ਰਹੇ।

ਇਸਰੋ ਦਾ ਯੋਗਦਾਨ: ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ 11 ਮਈ ਨੂੰ ਇੱਕ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਘੱਟ ਤੋਂ ਘੱਟ 10 ਉਪਗ੍ਰਹਿ ਲਗਾਤਾਰ 24 ਘੰਟੇ ਕੰਮ ਕਰ ਰਹੇ ਹਨ। ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਰਾਸ਼ਟਰ ਨੂੰ ਆਪਣੇ ਉਪਗ੍ਰਹਿਆਂ ਰਾਹੀਂ ਆਪਣੇ 7,000 ਕਿਲੋਮੀਟਰ ਦੇ ਸਮੁੰਦਰੀ ਤਟ ਖੇਤਰਾਂ ਦੀ ਨਿਗਰਾਨੀ ਕਰਨੀ ਹੈ। ਇਸ ਨੂੰ ਪੂਰੇ ਉੱਤਰੀ ਹਿੱਸੇ ਦੀ ਲਗਾਤਾਰ ਨਿਗਰਾਨੀ ਕਰਨੀ ਹੈ। ਉਪਗ੍ਰਹਿ ਅਤੇ ਡ੍ਰੋਨ ਤਕਨੀਕ ਦੇ ਬਿਨਾ, ਦੇਸ਼ ਇਹ ਹਾਸਲ ਨਹੀਂ ਕਰ ਸਕਦਾ[3]

ਡ੍ਰੋਨ ਪਾਵਰ ਦਾ ਵਪਾਰ: ਇੱਕ ਉਭਰਦਾ ਹੋਇਆ ਸਵਦੇਸ਼ੀ ਉਦਯੋਗ

ਡ੍ਰੋਨ ਫੈਡਰੇਸ਼ਨ ਇੰਡੀਆ (ਡੀਐੱਫਆਈ), ਇੱਕ ਪ੍ਰਮੁੱਖ ਉਦਯੋਗ ਸੰਸਥਾ ਹੈ ਜੋ 550 ਤੋਂ ਵੱਧ ਡ੍ਰੋਨ ਕੰਪਨੀਆਂ ਅਤੇ 5500 ਡ੍ਰੋਨ ਪਾਇਲਟਾਂ ਦਾ ਪ੍ਰਤੀਨਿਧੀਤਵ ਕਰਦਾ ਹੈ[4] ਡੀਐੱਫਆਈ ਦਾ ਟੀਚਾ 2030 ਤੱਕ ਭਾਰਤ ਨੂੰ ਆਲਮੀ ਡ੍ਰੋਨ ਹੱਬ ਬਣਾਉਣਾ ਹੈ, ਅਤੇ ਇਹ ਦੁਨੀਆ ਭਰ ਵਿੱਚ ਭਾਰਤੀ ਡ੍ਰੋਨ ਅਤੇ ਕਾਉਂਟਰ-ਡ੍ਰੋਨ ਤਕਨੀਕ ਦੇ ਡਿਜ਼ਾਈਨ, ਵਿਕਾਸ, ਨਿਰਮਾਣ, ਅਪਣਾਉਣ ਅਤੇ ਨਿਰਯਾਤ ਨੂੰ ਹੁਲਾਰਾ ਦਿੰਦਾ ਹੈ। ਡੀਐੱਫਆਈ ਵਪਾਰ ਕਰਨ ਵਿੱਚ ਅਸਾਨੀ ਨੂੰ ਸਮਰੱਥ ਬਣਾਉਂਦਾ ਹੈ, ਡ੍ਰੋਨ ਤਕਨੀਕ ਨੂੰ ਅਪਣਾਉਣ ਨੂੰ ਹੁਲਾਰਾ ਦਿੰਦਾ ਹੈ, ਅਤੇ ਭਾਰਤ ਡ੍ਰੋਨ ਮਹੋਤਸਵ ਜਿਹੇ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ ਹੈ।[5] ਡ੍ਰੋਨ ਸਪੇਸ ਵਿੱਚ ਸ਼ਾਮਲ ਕੁਝ ਕੰਪਨੀਆਂ ਹਨ:

  • ਅਲਫਾ ਡਿਜ਼ਾਈਨ ਟੈਕਨੋਲੋਜੀਜ਼ (ਬੰਗਲੁਰੂ): ਸਕਾਈਸਟ੍ਰਾਈਕਰ ਬਣਾਉਣ ਦੇ ਲਈ ਇਜ਼ਰਾਈਨ ਦੀ ਐਲਬਿਟ ਸਿਸਟਮਸ ਦੇ ਨਾਲ ਸਾਂਝੇਦਾਰੀ ਕੀਤੀ।
  • ਟਾਟਾ ਐਡਵਾਂਸਡ ਸਿਸਟਮਸ ਰੱਖਿਆ ਅਤੇ ਸੁਰੱਖਿਆ ਵਿੱਚ ਏਕੀਕ੍ਰਿਤ ਸਮਾਧਾਨਾਂ ਦੀ ਪੂਰੀ ਲੜੀ ਪ੍ਰਦਾਨ ਕਰਦਾ ਹੈ ਅਤੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ਦੇ ਸਸ਼ਤਕਰ ਬਲਾਂ ਦੇ ਲਈ ਇੱਕ ਭਰੋਸੇਯੋਗ ਭਾਗੀਦਾਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।[6]
  • ਪਾਰਸ ਡਿਫੈਂਸ ਐਂਡ ਸਪੇਸ ਟੈਕਨੋਲੋਜੀਜ਼ ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ਕੰਮ ਕਰਦੀ ਹੈ, ਜੋ ਸਵਦੇਸ਼ੀ ਤੌਰ ‘ਤੇ ਡਿਜ਼ਾਈਨ, ਵਿਕਸਿਤ ਅਤੇ ਨਿਰਮਿਤ (ਆਈਡੀਡੀਐੱਮ) ਸਮਰੱਥਾਵਾਂ ਦੇ ਲਈ ਜਾਣੀ ਜਾਂਦੀ ਹੈ।[7]
  • ਆਈਜੀ ਡ੍ਰੋਨਸ ਰੱਖਿਆ ਅਤੇ ਹੋਰ ਉਦਯੋਗ ਅਨੁਪ੍ਰਯੋਗਾਂ ਵਿੱਚ ਮਾਹਿਰਤਾ ਵਾਲੇ ਡ੍ਰੋਨ ਦੇ ਨਿਰਮਾਣ, ਖੋਜ ਅਤੇ ਵਿਕਾਸ ਦੇ ਲਈ ਇੱਕ ਡ੍ਰੋਨ ਟੈਕਨੋਲੋਜੀ ਕੰਪਨੀ ਹੈ। ਇਹ ਉਦਯੋਗ ਮਾਹਿਰਾਂ ਦੁਆਰਾ ਡ੍ਰੋਨ ਸਰਵੇਖਣ, ਮੈਪਿੰਗ ਅਤੇ ਨਿਰੀਖਣ ਜਿਹੀ ਡ੍ਰੋਨ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਕੰਪਨੀ ਨੇ ਭਾਰਤੀ ਸੈਨਾ, ਭਾਰਤ ਸਰਕਾਰ, ਕਈ ਰਾਜ ਸਰਕਾਰਾਂ, ਆਦਿ ਦੇ ਨਾਲ ਭਾਗੀਦਾਰੀ ਕੀਤੀ ਹੈ।[8]

 

ਭਾਰਤੀ ਡ੍ਰੋਨ ਬਜ਼ਾਰ 2030 ਤੱਕ $11 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਆਲਮੀ ਡ੍ਰੋਨ ਬਜ਼ਾਰ ਦਾ 12.2 ਪ੍ਰਤੀਸ਼ਤ ਹੈ।[9]

ਆਧੁਨਿਕ ਯੁੱਧ ਦੇ ਕੇਂਦਰ ਵਿੱਚ ਡ੍ਰੋਨ

ਭਾਰਤ ਦੀ ਫੌਜੀ ਰਣਨੀਤੀ ਵਿੱਚ ਡ੍ਰੋਨ ਯੁੱਧ ਨੂੰ ਸ਼ਾਮਲ ਕਰਨ ਦੀ ਸਫਲਤਾ ਦਾ ਕ੍ਰੈਡਿਟ ਘਰੇਲੂ ਖੋਜ ਅਤੇ ਵਿਕਾਸ ਅਤੇ ਨੀਤੀ ਸੁਧਾਰ ਨੂੰ ਜਾਂਦਾ ਹੈ। 2021 ਤੋਂ, ਆਯਾਤਿਤ ਡ੍ਰੋਨ ‘ਤੇ ਪ੍ਰਤੀਬੰਧ ਅਤੇ ਪੀਐੱਲਆਈ (ਉਤਪਾਦਨ ਨਾਲ ਜੁੜੀ ਪ੍ਰੋਤਸਾਹਨ) ਯੋਜਨਾ ਦੀ ਸ਼ੁਰੂਆਤ ਨੇ ਤੇਜ਼ੀ ਨਾਲ ਇਨੋਵੇਸ਼ਨ ਨੂੰ ਹੁਲਾਰਾ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਡ੍ਰੋਨ ਅਤੇ ਡ੍ਰੋਨ ਘਟਕਾਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਦੀ ਯੋਜਨਾ ਨੂੰ 30 ਸਤੰਬਰ, 2021 ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਸ ਵਿੱਚ ਤਿੰਨ ਵਿੱਤੀ ਵਰ੍ਹਿਆਂ (ਵਿੱਤ ਵਰ੍ਹੇ 2021-22 ਤੋਂ ਵਿੱਤ ਵਰ੍ਹੇ 2023-24) ਵਿੱਚ ਕੁੱਲ 120 ਕਰੋੜ ਰੁਪਏ ਦਾ ਪ੍ਰੋਤਸਾਹਨ ਦਿੱਤਾ ਗਿਆ ਸੀ।[10] ਭਵਿੱਖ ਏਆਈ-ਸੰਚਾਲਿਤ ਫੈਸਲੇ ਲੈਣ ਵਾਲੇ ਖੁਦਮੁਖਤਿਆਰ ਡ੍ਰੋਨ ਵਿੱਚ ਨਿਹਿਤ ਹੈ, ਅਤੇ ਭਾਰਤ ਪਹਿਲਾਂ ਤੋਂ ਹੀ ਇਸ ਦੀ ਨੀਂਹ ਰੱਖ ਰਿਹਾ ਹੈ।

ਵਿੱਤ ਵਰ੍ਹੇ 2024-25 ਵਿੱਚ ਰੱਖਿਆ ਨਿਰਯਾਤ ਨੇ ਲਗਭਗ 24,000 ਕਰੋੜ ਰੁਪਏ ਦਾ ਰਿਕਾਰਡ ਅੰਕੜਾ ਪਾਰ ਕਰ ਲਿਆ। ਇਸ ਦਾ ਉਦੇਸ਼ 2029 ਤੱਕ ਇਸ ਦੇ ਅੰਕੜੇ ਨੰ 50,000 ਕਰੋੜ ਰੁਪਏ ਤੱਕ ਵਧਾਉਣਾ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਅਤੇ ਦੁਨੀਆ ਦਾ ਸਭ ਤੋਂ ਵੱਡਾ ਰੱਖਿਆ ਨਿਰਯਾਤਕ ਦੇਸ਼ ਬਣਾਉਣਾ ਹੈ।[11]

 

ਮੇਕ ਇਨ ਇੰਡੀਆ ਰੱਖਿਆ ਖੇਤਰ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ।

ਭਾਰਤ “ਮੇਕ ਇਨ ਇੰਡੀਆ” ਪਹਿਲ ਅਤੇ ਆਤਮਨਿਰਭਰਤਾ ਦੇ ਲਈ ਇੱਕ ਮਜ਼ਬੂਤ ਯਤਨ ਤੋਂ ਪ੍ਰੇਰਿਤ ਹੋ ਕੇ ਇੱਕ ਪ੍ਰਮੁੱਖ ਰੱਖਿਆ ਮੈਨੂਫੈਕਚਰਿੰਗ ਕੇਂਦਰ ਦੇ ਰੂਪ ਵਿੱਚ ਉਭਰਿਆ ਹੈ। ਵਿੱਤ ਵਰ੍ਹੇ 2023-24 ਵਿੱਚ, ਸਵਦੇਸ਼ੀ ਰੱਖਿਆ ਉਤਪਾਦਨ ਰਿਕਾਰਡ 1.27 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜਦਕਿ ਵਿੱਤ ਵਰ੍ਹੇ 2024-25 ਵਿੱਚ ਨਿਰਯਾਤ ਵਧ ਕੇ 23,622 ਕਰੋੜ ਰੁਪਏ ਹੋ ਗਿਆ, ਜੋ 2013-14 ਤੋਂ 34 ਗੁਣਾ ਵੱਧ ਹੈ। ਰਣਨੀਤਕ ਸੁਧਾਰਾਂ, ਨਿਜੀ ਖੇਤਰ ਦੀ ਭਾਗੀਦਾਰੀ ਅਤੇ ਠੋਸ ਖੋਜ ਅਤੇ ਵਿਕਾਸ ਦੇ ਕਾਰਨ ਧਨੁਸ਼ ਆਰਟਿਲਰੀ ਗਨ ਸਿਸਟਮ, ਐਡਵਾਂਸਡ ਟੋਡ ਆਰਟਿਲਰੀ ਗਨ ਸਿਸਟਮ (ਏਟੀਏਜੀਐੱਸ), ਮੁੱਖ ਬੈਟਲ ਟੈਂਕ (ਐੱਮਬੀਟੀ) ਅਰਜੁਨ, ਲਾਈਟ ਸਪੇਸ਼ਲਿਸਟ ਵ੍ਹੀਕਲਸ, ਹਾਈ ਮੋਬੀਲਿਟੀ ਵ੍ਹੀਕਲਸ, ਲਾਈਟ ਕੌਂਬੈਟ ਏਅਰਕ੍ਰਾਫਟ (ਐੱਲਸੀਏ) ਤੇਜਸ, ਐਡਵਾਂਸਡ ਲਾਈਟ ਹੈਲੀਕੌਪਟਰ (ਏਐੱਲਐੱਚ), ਲਾਈਟ ਯੂਟੀਲਿਟੀ ਹੈਲੀਕੌਪਟਰ (ਐੱਲਯੂਐੱਚ), ਆਕਾਸ਼ ਮਿਜ਼ਾਈਲ ਸਿਸਟਮ, ਵੈਪਨ ਲੋਕੇਟਿੰਗ ਰਡਾਰ, 3ਡੀ ਟੈਕਟੀਕਲ ਕੰਟ੍ਰੋਲ ਰਡਾਰ ਅਤੇ ਸੌਫਟਵੇਅਰ ਡਿਫਾਇੰਡ ਰੇਡੀਓ (ਐੱਸਡੀਆਰ) ਜਿਹੇ ਐਡਵਾਂਸਡ ਸੈਨਾ ਪਲੈਟਫਾਰਮ ਦੇ ਨਾਲ-ਨਾਲ ਵਿਨਾਸ਼ਕਾਰੀ, ਸਵਦੇਸ਼ੀ ਜਹਾਜ਼ ਵਾਹਕ, ਪਣਡੁੱਬੀ, ਫ੍ਰਿਗੇਟ, ਕੋਰਵੇਟ, ਤੇਜ਼ ਗਸ਼ਤ ਜਹਾਜ਼, ਤੇਜ਼ ਗਤੀ ਨਾਲ ਹਮਲਾ ਕਰਨ ਵਾਲੇ ਜਹਾਜ਼ ਅਤੇ ਅਪਤੱਟੀ ਗਸ਼ਤ ਜਹਾਜ਼ ਜਿਹੀ ਨੌਸੈਨਾ ਸਮੱਗਰੀਆਂ ਦਾ ਵਿਕਾਸ ਹੋਇਆ ਹੈ।

 

ਸਰਕਾਰ ਨੇ ਰਿਕਾਰਡ ਖਰੀਦ ਕੰਟ੍ਰੈਕਟਾਂ, ਆਈਡੀਈਐਕਸ ਦੇ ਤਹਿਤ ਇਨੋਵੇਸ਼ਨਾਂ, ਸਿਰਜਣ ਜਿਹੇ ਅਭਿਯਾਨਾਂ ਅਤੇ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਦੋ ਰੱਖਿਆ ਉਦਯੋਗਿਕ ਗਲਿਆਰਿਆਂ ਦੇ ਨਾਲ ਇਸ ਵਾਧੇ ਨੂੰ ਆਪਣਾ ਸਮਰਥਨ ਕੀਤਾ ਹੈ। ਐੱਲਸੀਐੱਚ (ਲਾਈਟ ਕੌਂਬੈਟ ਹੈਲੀਕੌਪਟਰ) ਪ੍ਰਚੰਡ ਹੈਲੀਕੌਪਟਰ ਅਤੇ ਏਟੀਏਜੀਐੱਸ (ਐੱਡਵਾਂਸਡ ਟੋਡ ਆਰਟੀਲਰੀ ਗਨ ਸਿਸਟਮ ਦੇ ਲਈ ਸਵੀਕ੍ਰਿਤੀ) ਜਿਹੇ ਪ੍ਰਮੁੱਖ ਅਧਿਗ੍ਰਹਿਣ ਸਵਦੇਸ਼ੀ ਸਮਰੱਥਾ ਦੇ ਵੱਲ ਬਦਲਾਅ ਨੂੰ ਦਰਸਾਉਂਦੇ ਹਨ। ਭਾਰਤ 2029 ਤੱਕ 3 ਲੱਖ ਕਰੋੜ ਰੁਪਏ ਦੇ ਉਤਪਾਦਨ ਅਤੇ 50,000 ਕਰੋੜ ਰੁਪਏ ਦੇ ਨਿਰਯਾਤ ਦੇ ਟੀਚੇ ਦੇ ਨਾਲ, ਭਾਰਤ ਖੁਦ ਨੂੰ ਇੱਕ ਆਤਮਨਿਰਭਰ ਅਤੇ ਆਲਮੀ ਤੌਰ ‘ਤੇ ਮੁਕਾਬਲਾ ਰੱਖਿਆ ਮੈਨੂਫੈਕਚਰਿੰਗ ਸ਼ਕਤੀ ਦੇ ਰੂਪ ਵਿੱਚ ਮਜ਼ਬੂਤੀ ਨਾਲ ਸਥਾਪਿਤ ਕਰ ਰਿਹਾ ਹੈ।

 

ਸਿੱਟਾ:

ਆਪ੍ਰੇਸ਼ਨ ਸਿੰਦੂਰ ਕੇਵਲ ਸਾਮਰਿਕ ਸਫਲਤਾ ਦੀ ਕਹਾਣੀ ਨਹੀਂ ਹੈ। ਇਹ ਭਾਰਤ ਦੀ ਰੱਖਿਆ ਸਵਦੇਸ਼ੀਕਰਣ ਨੀਤੀਆਂ ਦੀ ਪੁਸ਼ਟੀ ਹੈ। ਵਾਯੂ ਰੱਖਿਆ ਪ੍ਰਣਾਲੀਆਂ ਤੋਂ ਲੈ ਕੇ ਡ੍ਰੋਨ ਤੱਕ, ਕਾਉਂਟਰ-ਯੂਏਐੱਸ ਸਮਰੱਥਾਵਾਂ ਤੋਂ ਲੈ ਕੇ ਨੈੱਟ-ਕੇਂਦ੍ਰਿਤ ਯੁੱਧ ਪਲੈਟਫਾਰਮਾਂ ਤੱਕ, ਸਵਦੇਸ਼ੀ ਤਕਨੀਕ ਨੇ ਉਸ ਸਮੇਂ ਕੰਮ ਕੀਤਾ ਹੈ ਜਦੋਂ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਨਿਜੀ ਖੇਤਰ ਦੇ ਇਨੋਵੇਸ਼ਨ, ਜਨਤਕ ਖੇਤਰ ਦੇ ਨਿਸ਼ਪਾਦਨ ਅਤੇ ਸੈਨਾ ਦ੍ਰਿਸ਼ਟੀ ਦੇ ਸੰਯੋਜਨ ਨੇ ਭਾਰਤ ਨੂੰ ਨਾ ਕੇਵਲ ਆਪਣੇ ਲੋਕਾਂ ਅਤੇ ਖੇਤਰ ਦੀ ਰੱਖਿਆ ਕਰਨ ਵਿੱਚ ਸਮਰੱਥ ਬਣਾਇਆ ਹੈ, ਸਗੋਂ 21ਵੀਂ ਸਦੀ ਵਿੱਚ ਇੱਕ ਹਾਈ-ਟੈੱਕ ਸੈਨਾ ਸ਼ਕਤੀ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਵੀ ਸਮਰੱਥ ਬਣਾਇਆ ਹੈ। ਭਵਿੱਖ ਦੇ ਸੰਘਰਸ਼ਾਂ ਵਿੱਚ ਯੁੱਧ ਦੇ ਮੈਦਾਨ ਨੂੰ ਤੇਜ਼ੀ ਨਾਲ ਤਕਨੀਕ ਦੁਆਰਾ ਆਕਾਰ ਦਿੱਤਾ ਜਾਵੇਗਾ। ਜਿਵੇਂ ਕਿ ਆਪ੍ਰੇਸ਼ਨ ਸਿੰਦੂਰ ਨੇ ਪੂਰੀ ਤਰ੍ਹਾਂ ਸਾਬਿਤ ਕਰ ਦਿੱਤਾ ਹੈ। ਭਾਰਤ ਤਿਆਰ ਹੈ, ਆਪਣੇ ਖੁਦ ਦੇ ਇਨੋਵੇਸ਼ਨਾਂ ਨਾਲ ਲੈਸ ਹੈ, ਇੱਕ ਦ੍ਰਿੜ੍ਹ ਰਾਸ਼ਟਰ ਦੁਆਰਾ ਸਮਰਥਿਤ ਹੈ ਅਤੇ ਆਪਣੇ ਨਾਗਰਿਕਾਂ ਦੀ ਹੁਸ਼ਿਆਰੀ ਨਾਲ ਸੰਚਾਲਿਤ ਹੈ।

ਸੰਦਰਭ

Kindly find the pdf file

****

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਕ੍ਰਿਤਿਕਾ ਰਾਣੇ
Release ID 2128746


(Release ID: 2129257)