ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਸਵੈ-ਇੱਛਤ ਖੂਨਦਾਨ ਅਭਿਯਾਨ ਮੁਹਿੰਮ ਲਾਂਚ ਕੀਤੀ


ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਇਸ ਪ੍ਰਕਾਰ ਦੇ ਕੈਂਪ ਸ਼ੁਰੂ ਕਰਨ ਵਾਲੇ ਪਹਿਲੇ ਸੰਸਥਾਨਾਂ ਵਿੱਚੋਂ ਇੱਕ ਹੈ

ਇਸ ਤੋਂ ਪਹਿਲਾਂ, ਡਾ. ਜਿਤੇਂਦਰ ਸਿੰਘ ਨੇ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਇਸੇ ਪ੍ਰਕਾਰ ਦਾ ਖੂਨਦਾਨ ਕੈਂਪ ਲਾਂਚ ਕੀਤਾ ਸੀ

ਡਾ. ਜਿਤੇਂਦਰ ਸਿੰਘ ਨੇ ਕਿਹਾ, “ਅਸੀਂ ਖੂਨਦਾਨ ਦੇ ਇੱਕ ਛੋਟੇ ਲੇਕਿਨ ਮਨੁੱਖੀ ਯਤਨ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਕਲਪ ਅਤੇ ਵਚਨਬੱਧਤਾ ਦੇ ਨਾਲ ਖੜ੍ਹੇ ਹਾਂ”

Posted On: 14 MAY 2025 5:25PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ ਰੱਖਿਆ ਬਲਾਂ ਦੇ ਨਾਲ ਇਕਜੁੱਟਤਾ ਅਤੇ ਰਾਸ਼ਟਰੀ ਸੇਵਾ ਦੇ ਵੱਡੇ ਉਦੇਸ਼ ਦੇ ਪ੍ਰਤੀ ਹਾਰਦਿਕ ਸੰਵੇਦਨਾ ਵਿਅਕਤ ਕਰਦੇ ਹੋਏ, ਅੱਜ ਇੱਕ ਸਵੈ-ਇੱਛਤ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ।

ਕੈਂਪ ਦਾ ਆਯੋਜਨ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੇ ਨਵੀਂ ਦਿੱਲੀ ਦੇ ਨੌਰਥ ਬਲੌਕ ਵਿੱਚ ਕੀਤਾ ਗਿਆ, ਜਿੱਥੇ 150 ਤੋਂ ਵੱਧ ਕਰਮਚਾਰੀਆਂ ਨੇ ਖੂਨਦਾਨ ਕੀਤਾ।

ਇਸ ਤੋਂ ਪਹਿਲਾਂ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਵੱਲੋਂ ਡਾ. ਜਿਤੇਂਦਰ ਸਿੰਘ ਨੇ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਇਸੇ ਪ੍ਰਕਾਰ ਦਾ ਖੂਨਦਾਨ ਕੈਂਪ ਸ਼ੁਰੂ ਕੀਤਾ ਸੀ।

 

ਡਾ. ਜਿਤੇਂਦਰ ਸਿੰਘ ਨੇ ਭਾਰਤ ਸਰਕਾਰ ਦੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਭਾਰਤੀ ਰੈੱਡ ਕ੍ਰੌਸ ਸੋਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਸਵੈ-ਇੱਛਤ ਖੂਨਦਾਨ ਕੈਂਪ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਭਲਾਈ ਦੇ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਮੰਤਰਾਲਾ ਇਸ ਤਰ੍ਹਾਂ ਦੀ ਪਹਿਲ ਸ਼ੁਰੂ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਹੈ, ਜੋ ਨਾ ਕੇਵਲ ਕਰਮਚਾਰੀਆਂ ਦੇ ਪ੍ਰਬੰਧਨ ‘ਤੇ ਸਗੋਂ ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ ਨਾਗਰਿਕਾਂ ਦਰਮਿਆਨ ਹਮਦਰਦੀ ਦੀ ਭਾਵਨਾ ਨੂੰ ਪ੍ਰੋਤਸਾਹਨ ਦੇਣ ‘ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਖੂਨਦਾਨ ਕਰਨ ਵਾਲਿਆਂ ਨਾਲ ਵਿਅਕਤੀਗਤ ਤੌਰ ‘ਤੇ ਗੱਲਬਾਤ ਕੀਤੀ, ਉਨ੍ਹਾਂ ਦੀ ਨਿਰਸੁਆਰਥ ਸੇਵਾ ਦੀ ਸ਼ਲਾਘਾ ਕੀਤੀ ਅਤੇ ਖੂਨਦਾਨ ਨਾਲ ਜੁੜੀਆਂ ਆਮ ਗਲਤ ਧਾਰਨਾਵਾਂ ਨੂੰ ਦੂਰ ਕੀਤਾ। ਉਨ੍ਹਾਂ ਨੇ ਇੱਕ ਪ੍ਰਸਿੱਧ ਐਂਡੋਕ੍ਰਾਈਨੋਲੌਜਿਸਟ ਦੇ ਰੂਪ ਵਿੱਚ ਆਪਣੀ ਮੈਡੀਕਲ ਮੁਹਾਰਤ ਦਾ ਲਾਭ ਪ੍ਰਦਾਨ ਕੀਤਾ।

ਕੇਂਦਰੀ ਮੰਤਰੀ ਮਹੋਦਯ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਹਫਤੇ ਵਿੱਚ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਤਹਿਤ ਸਾਰੇ ਵਿਭਾਗਾਂ ਅਤੇ ਸੰਸਥਾਨਾਂ ਵਿੱਚ ਇਸੇ ਪ੍ਰਕਾਰ ਦੇ ਖੂਨਦਾਨ ਕੈਂਪ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਯਤਨਾਂ ਦਾ ਉਦੇਸ਼ ਇੱਕ ਮਜ਼ਬੂਤ ਅਤੇ ਵਿਭਿੰਨ ਨੈਸ਼ਨਲ ਬਲੱਡ ਪੂਲ ਸਥਾਪਿਤ ਕਰਨਾ ਹੈ ਜਿਸ ਨੂੰ ਐਮਰਜੈਂਸੀ ਦੌਰਾਨ ਤੇਜ਼ੀ ਨਾਲ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।


ਡਾ. ਸਿੰਘ ਨੇ ਕਿਹਾ, “ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਨ੍ਹਾਂ ਦੇ ਰਾਸ਼ਟਰੀ ਸੇਵਾ ਦੇ ਪ੍ਰਤੀ ਸੰਕਲਪ ਅਤੇ ਵਚਨਬੱਧਤਾ ਨੂੰ ਇਸ ਛੋਟੇ ਲੇਕਿਨ ਸਾਰਥਕ ਯਤਨ ਦੇ ਮਾਧਿਅਮ ਨਾਲ ਸਮਰਥਨ ਦੇਣ ‘ਤੇ ਸਾਨੂੰ ਮਾਣ ਹੈ।”

ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਭਾਰਤੀ ਰੈੱਡ ਕ੍ਰੌਸ ਸੋਸਾਇਟੀ, ਸਾਰੇ ਸਹਿਭਾਗੀ ਸੰਸਥਾਨਾਂ ਅਤੇ ਇਸ ਨੇਕ ਕੰਮ ਵਿੱਚ ਯੋਗਦਾਨ ਦੇਣ ਵਾਲੇ ਹਰੇਕ ਵਿਅਕਤੀ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹੈ। ਇਹ ਮਹੱਤਵਪੂਰਨ ਦਿਨ ਨਾ ਸਿਰਫ ਭਾਰਤੀ ਵਿਗਿਆਨ ਦੀ ਭਾਵਨਾ ਦਾ ਉਤਸਵ ਮਨਾਉਂਦਾ ਹੈ, ਸਗੋਂ ਰਾਸ਼ਟਰ ਨਿਰਮਾਣ ਅਤੇ ਰਾਸ਼ਟਰੀ ਸੇਵਾ ਦੇ ਪ੍ਰਤੀ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਦੀ ਵੀ ਪੁਸ਼ਟੀ ਕਰਦਾ ਹੈ।

****

ਐੱਨਕੇਆਰ/ਪੀਐੱਸਐੱਮ


(Release ID: 2128986)