ਗ੍ਰਹਿ ਮੰਤਰਾਲਾ
‘ਨਕਸਲ ਮੁਕਤ ਭਾਰਤ’ ਦੇ ਸੰਕਲਪ ਵਿੱਚ ਇੱਕ ਇਤਿਹਾਸਿਕ ਸਫ਼ਲਤਾ ਪ੍ਰਾਪਤ ਕਰਦੇ ਹੋਏ ਸੁਰੱਖਿਆ ਬਲਾਂ ਨੇ ਨਕਸਲਵਾਦ ਦੇ ਵਿਰੁੱਧ ਹੁਣ ਤੱਕ ਦੇ ਸਭ ਤੋਂ ਵੱਡੇ ਆਪ੍ਰੇਸ਼ਨ ਵਿੱਚ ਛੱਤੀਸਗੜ੍ਹ-ਤੇਲੰਗਾਨਾ ਸੀਮਾ ਦੇ ਕਰੇਗੁਟਾਲੂ ਹਿੱਲ (Karreguttalu Hill) (KGH) ‘ਤੇ 31 ਨਕਸਲੀਆਂ ਨੂੰ ਮਾਰ ਗਿਰਾਇਆ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਜਿਸ ਕਰੇਗੁਟਾਲੂ ਹਿੱਲ ‘ਤੇ ਕਦੇ ਲਾਲ ਅੱਤਵਾਦ ਦਾ ਰਾਜ ਸੀ, ਉੱਥੇ ਅੱਜ ਸ਼ਾਨ ਨਾਲ ਤਿਰੰਗਾ ਲਹਿਰਾ ਰਿਹਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਨਕਸਲਵਾਦ ਨੂੰ ਜੜ੍ਹ ਤੋਂ ਮਿਟਾਉਣ ਲਈ ਸੰਕਲਪਿਤ ਹਾਂ, 31 ਮਾਰਚ 2026 ਤੱਕ ਭਾਰਤ ਦਾ ਨਕਸਲ ਮੁਕਤ ਹੋਣਾ ਤੈਅ ਹੈ
ਨਕਸਲ ਵਿਰੋਧੀ ਇਸ ਸਭ ਤੋਂ ਵੱਡੇ ਅਭਿਯਾਨ ਨੂੰ ਸਾਡੇ ਸੁਰੱਖਿਆ ਬਲਾਂ ਨੇ ਸਿਰਫ਼ 21 ਦਿਨਾਂ ਵਿੱਚ ਪੂਰਾ ਕੀਤਾ ਅਤੇ ਇਸ ਆਪ੍ਰੇਸ਼ਨ ਵਿੱਚ ਸੁਰੱਖਿਆ ਬਲਾਂ ਵਿੱਚ ਇੱਕ ਵੀ casualty ਨਹੀਂ ਹੋਈ
ਖਰਾਬ ਮੌਸਮ ਅਤੇ ਦੁਰਗਮ ਪਹਾੜੀ ਖੇਤਰ ਵਿੱਚ ਵੀ ਆਪਣੀ ਬਹਾਦਰੀ ਅਤੇ ਵੀਰਤਾ ਨਾਲ ਨਕਸਲੀਆਂ ਦਾ ਸਾਹਮਣਾ ਕਰਨ ਵਾਲੇ ਸਾਡੇ CRPF, STF ਅਤੇ DRG ਦੇ ਜਵਾਨਾਂ ਨੂੰ ਵਧਾਈ, ਪੂਰੇ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ
ਇਹ ਅਭਿਯਾਨ ਰਾਜ ਅਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਅਤੇ ਮੋਦੀ ਸਰਕਾਰ ਦੀ Whole of Government Approach ਦੀ ਇੱਕ ਸ਼ਾਨਦਾਰ ਉਦਾਹਰਣ ਹੈ
KGH ਦੀਆਂ ਬਹੁਤ ਮੁਸ਼ਕਲ ਸਥਿਤੀਆਂ ਅਤੇ 45 ਡਿਗਰੀ ਤੋਂ ਵੱਧ ਤਾਪਮਾਨ ਦੇ ਬਾਵਜੂਦ ਜਵਾਨਾਂ ਦਾ ਮਨੋਬਲ ਬਣਿਆ ਰਿਹਾ ਅਤੇ ਉਨ੍ਹਾਂ ਨੇ ਪੂਰੇ ਸਾਹਸ ਅਤੇ ਜੋਸ਼ ਨਾਲ ਨਕਸਲੀਆਂ ਦੇ ਵਿਰੁੱਧ ਅਭਿਯਾਨ ਜਾਰੀ ਰੱਖਿਆ
Posted On:
14 MAY 2025 8:11PM by PIB Chandigarh
‘ਨਕਸਲ ਮੁਕਤ ਭਾਰਤ’ ਦੇ ਸੰਕਲਪ ਵਿੱਚ ਇੱਕ ਇਤਿਹਾਸਿਕ ਸਫ਼ਲਤਾ ਪ੍ਰਾਪਤ ਕਰਦੇ ਹੋਏ ਸੁਰੱਖਿਆ ਬਲਾਂ ਨੇ ਨਕਸਲਵਾਦ ਦੇ ਵਿਰੁੱਧ ਹੁਣ ਤੱਕ ਦੇ ਸਭ ਤੋਂ ਵੱਡੇ ਆਪ੍ਰੇਸ਼ਨ ਵਿੱਚ ਛੱਤੀਸਗੜ੍ਹ-ਤੇਲੰਗਾਨਾ ਸੀਮਾ ਦੇ ਕਰੇਗੁਟਾਲੂ ਹਿੱਲ (KGH) ‘ਤੇ 31 ਨਕਸਲੀਆਂ ਨੂੰ ਮਾਰ ਗਿਰਾਇਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ਪਲੈਟਫਾਰਮ ‘ਤੇ ਆਪਣੀ ਇੱਕ ਪੋਸਟ ਰਾਹੀਂ ਕਿਹਾ ਕਿ ਜਿਸ ਕਰੇਗੁਟਾਲੂ ਹਿੱਲ ‘ਤੇ ਕਦੇ ਲਾਲ ਅੱਤਵਾਦ ਦਾ ਰਾਜ ਸੀ, ਉੱਥੇ ਅੱਜ ਸ਼ਾਨ ਨਾਲ ਤਿਰੰਗਾ ਲਹਿਰਾ ਰਿਹਾ ਹੈ। ਕਰੇਗੁਟਾਲੂ ਹਿੱਲ PLGA ਬਟਾਲੀਅਨ 1, DKSZC, TSC & CRC ਜਿਹੀ ਵੱਡੀ ਨਕਸਲ ਸੰਸਥਾਵਾਂ ਦਾ Unified Headquarter ਸੀ, ਜਿੱਥੇ ਨਕਸਲ ਟ੍ਰੇਨਿੰਗ ਦੇ ਨਾਲ-ਨਾਲ ਰਣਨੀਤੀ ਅਤੇ ਹਥਿਆਰ ਵੀ ਬਣਾਏ ਜਾਂਦੇ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਨਕਸਲ ਵਿਰੋਧੀ ਇਸ ਸਭ ਤੋਂ ਵੱਡੇ ਅਭਿਯਾਨ ਨੂੰ ਸਾਡੇ ਸੁਰੱਖਿਆ ਬਲਾਂ ਨੇ ਸਿਰਫ਼ 21 ਦਿਨਾਂ ਵਿੱਚ ਪੂਰਾ ਕੀਤਾ ਅਤੇ ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ ਇਸ ਆਪ੍ਰੇਸ਼ਨ ਵਿੱਚ ਸੁਰੱਖਿਆ ਬਲਾਂ ਵਿੱਚ ਇੱਕ ਵੀ casualty ਨਹੀਂ ਹੋਈ। ਗ੍ਰਹਿ ਮੰਤਰੀ ਨੇ ਖਰਾਬ ਮੌਸਮ ਅਤੇ ਦੁਰਗਮ ਪਹਾੜੀ ਖੇਤਰ ਵਿੱਚ ਵੀ ਆਪਣੀ ਬਹਾਦਰੀ ਅਤੇ ਵੀਰਤਾ ਨਾਲ ਨਕਸਲੀਆਂ ਦਾ ਸਾਹਮਣਾ ਕਰਨ ਵਾਲੇ CRPF, STF ਅਤੇ DRG ਦੇ ਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੂਰੇ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਨਕਸਲਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਸੰਕਲਪਿਤ ਹਾਂ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਮੁੜ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ 31 ਮਾਰਚ 2026 ਤੱਕ ਭਾਰਤ ਦਾ ਨਕਸਲ ਮੁਕਤ ਹੋਣਾ ਤੈਅ ਹੈ।
ਛੱਤੀਸਗੜ੍ਹ ਦੇ ਰਾਏਪੁਰ ਵਿੱਚ ਸ਼੍ਰੀ ਗਿਆਨੇਂਦਰ ਪ੍ਰਤਾਪ ਸਿੰਘ, ਡਾਇਰੈਕਟਰ ਜਨਰਲ, ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF), ਸ਼੍ਰੀ ਅਰੁਣ ਦੇਵ ਗੌਤਮ, ਪੁਲਿਸ ਡਾਇਰੈਕਟਰ ਜਨਰਲ, ਛੱਤੀਸਗੜ੍ਹ ਅਤੇ ਏਡੀਜੀ (Anti-Naxal Operations), ਛੱਤੀਸਗੜ੍ਹ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਇਸ ਅਭਿਯਾਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਛੱਤੀਸਗੜ੍ਹ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਨੇ ਛੱਤੀਸਗੜ੍ਹ-ਤੇਲੰਗਾਨਾ ਸੀਮਾ ‘ਤੇ ਨਕਸਲੀਆਂ ਦਾ ਅਜਿੱਤ ਗੜ੍ਹ ਸਮਝੇ ਜਾਣ ਵਾਲੇ ਕਰੇਗੁਟਾਲੂ ਹਿੱਲ (Karregutta hills aka KGH) ‘ਤੇ 21 ਦਿਨਾਂ ਤੱਕ ਚਲੇ 21 ਮੁਕਾਬਲਿਆਂ ਵਿੱਚ 16 ਵਰਦੀਧਾਰੀ ਮਹਿਲਾ-ਨਕਸਲੀਆਂ ਸਮੇਤ ਕੁੱਲ 31 ਵਰਦੀਧਾਰੀ ਨਕਸਲੀਆਂ ਦੀਆਂ ਲਾਸ਼ਾਂ ਅਤੇ 35 ਹਥਿਆਰ ਬਰਾਮਦ ਕੀਤੇ ਹਨ। ਹੁਣ ਤੱਕ 28 ਨਕਸਲੀਆਂ ਦੀ ਪਹਿਚਾਣ ਹੋ ਚੁੱਕੀ ਹੈ ਜਿਨ੍ਹਾਂ ‘ਤੇ ਕੁੱਲ 1 ਕਰੋੜ 72 ਲੱਖ ਰੁਪਏ ਦੇ ਇਨਾਮ ਘੋਸ਼ਿਤ ਸਨ। 21 ਅਪ੍ਰੈਲ 2025 ਤੋਂ 11 ਮਈ 2025 ਤੱਕ ਚਲੇ ਨਕਸਲ ਵਿਰੋਧੀ ਅਭਿਯਾਨ ਵਿੱਚ ਸੰਕੇਤ ਮਿਲੇ ਹਨ ਕਿ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਲਾਸ਼ਾਂ ਪਾਬੰਧੀਸ਼ੁਦਾ, ਗੈਰ-ਕਾਨੂੰਨੀ ਅਤੇ ਨਕਸਲੀਆਂ ਦੇ ਸਭ ਤੋਂ ਮਜ਼ਬੂਤ ਹਥਿਆਰਬੰਦ ਸੰਗਠਨ PLGA ਬਟਾਲੀਅਨ, ਸੀਆਰਸੀ ਕੰਪਨੀ ਅਤੇ ਤੇਲੰਗਾਨਾ ਸਟੇਟ ਕਮੇਟੀ ਦੇ ਕਾਡਰ ਦੀਆਂ ਹੋ ਸਕਦੀਆਂ ਹਨ।
ਨਕਸਲੀਆਂ ਦੇ ਸਭ ਤੋਂ ਮਜ਼ਬੂਤ ਹਥਿਆਰਬੰਦ ਸੰਗਠਨ PLGA ਬਟਾਲੀਅਨ, ਸੀਆਰਸੀ ਕੰਪਨੀ ਅਤੇ ਤੇਲੰਗਾਨਾ ਸਟੇਟ ਕਮੇਟੀ ਸਮੇਤ ਕਈ ਟੌਪ ਕਾਡਰਸ ਦੀ ਪਨਾਹਗਾਹ ਸੁਕਮਾ ਅਤੇ ਬੀਜਾਪੁਰ ਦੇ ਸਰਹੱਦੀ ਖੇਤਰਾਂ ਵਿੱਚ ਸੀ।ਇਸ ਖੇਤਰ ਵਿੱਚ ਚੁਣੌਤੀਪੂਰਨ ਸਥਿਤੀਆਂ ਵਿੱਚ ਸੁਰੱਖਿਆ ਬਲਾਂ ਦੁਆਰਾ ਕਈ ਨਵੇਂ ਸੁਰੱਖਿਆ ਕੈਂਪਾਂ ਦੀ ਸਥਾਪਨਾ ਕੀਤੀ ਗਈ ਜਿਸ ਨਾਲ ਉਨ੍ਹਾਂ ਦਾ dominance ਵਧਿਆ ਅਤੇ ਨਕਸਲੀਆਂ ਨੇ ਯੂਨੀਫਾਈਡ ਕਮਾਂਡ ਦਾ ਗਠਨ ਕਰ ਕੇ ਉੱਥੇ ਦੀ ਬੀਜਾਪੁਰ, ਛੱਤੀਸਗੜ੍ਹ ਅਤੇ ਮੁਲੁਗੂ, ਤੇਲੰਗਾਨਾ ਦੀ ਸੀਮਾ ‘ਤੇ ਅਜਿੱਤੇ ਸਮਝੇ ਜਾਣ ਵਾਲੇ ਕਰੇਗੁਟਾਲੂ ਹਿੱਲ ‘ਤੇ ਸ਼ਰਨ ਲਈ। KGH ਲਗਭਗ 60 ਕਿਲੋਮੀਟਰ ਲੰਬਾ ਅਤੇ 5 ਕਿਲੋਮੀਟਰ ਤੋਂ ਲੈ ਕੇ 20 ਕਿਲੋਮੀਟਰ ਚੌੜਾ ਬਹੁਤ ਹੀ ਮੁਸ਼ਕਲ ਪਹਾੜੀ ਖੇਤਰ ਹੈ, ਜਿਸ ਦੀ ਭੂਗੋਲਿਕ ਸਥਿਤੀ ਬਹੁਤ ਮੁਸ਼ਕਲ ਅਤੇ ਚੁਣੌਤੀਪੂਰਣ ਹੈ। ਨਕਸਲੀਆਂ ਨੇ ਪਿਛਲੇ ਢਾਈ ਵਰ੍ਹੇ ਵਿੱਚ ਇਸ ਖੇਤਰ ਵਿੱਚ ਆਪਣਾ ਬੇਸ ਤਿਆਰ ਕੀਤਾ, ਜਿੱਥੇ ਉਨ੍ਹਾਂ ਦੇ ਲਗਭਗ 300-500 ਆਰਮਡ ਕਾਡਰਸ ਸਮੇਤ PLGA ਬਟਾਲੀਅਨ ਦੇ ਟੈਕਨੀਕਲ ਡਿਪਾਰਟਮੈਂਟ (ਟੀਡੀ ਯੂਨਿਟ) ਅਤੇ ਹੋਰ ਮਹੱਤਵਪੂਰਨ ਸੰਗਠਨਾਂ ਦੇ ਪਨਾਹ ਦਾ ਸਥਾਨ ਸੀ। ਪ੍ਰਾਪਤ ਸੂਚਨਾਵਾਂ ਦੇ ਅਧਾਰ ‘ਤੇ ਪੂਰਨ ਅਤੇ ਪੁਖਤਾ ਯੋਜਨਾ ਤਿਆਰ ਕਰਕੇ ਛੱਤੀਸਗੜ੍ਹ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੇ 21 ਅਪ੍ਰੈਲ, 2025 ਤੋਂ ਇੱਕ ਵਿਆਪਕ ਜੁਆਇੰਟ ਆਪ੍ਰੇਸ਼ਨ ਸ਼ੁਰੂ ਕੀਤਾ।
KGH ‘ਤੇ ਸੰਚਾਲਿਤ ਅਭਿਯਾਨ ਵਿੱਚ ਵੱਖ-ਵੱਖ ਖੁਫੀਆ ਏਜੰਸੀਆਂ ਤੋਂ ਪ੍ਰਾਪਤ technical, Hum-int ਅਤੇ field ਇਨਪੁਟ ਦੇ collection, collation ਅਤੇ analysis ਲਈ ਇੱਕ multi-agency ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ। ਇਸ ਬਲ ਨੇ ਪ੍ਰਾਪਤ ਸੂਚਨਾਵਾਂ ਦੇ ਅਧਾਰ ‘ਤੇ ਆਪ੍ਰੇਸ਼ਨ ਦੀ ਵਿਸਤ੍ਰਿਤ ਪਲਾਨਿੰਗ ਕੀਤੀ ਅਤੇ ਤੈਨਾਤ ਬਲਾਂ ਦੀ ਸੰਖਿਆ ਦਾ ਨਿਰਧਾਰਨ, ਲਗਾਤਾਰ mobilization ਅਤੇ ਨਿਰਧਾਰਿਤ ਸਮਾਂ-ਸਾਰਣੀ ਵਿੱਚ replacement ਕੀਤਾ। ਸੂਚਨਾਵਾਂ ਦਾ ਨਿਰੰਤਰ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਫੀਲਡ ਵਿੱਚ ਆਪ੍ਰੇਸ਼ਨਲ ਕਮਾਂਡਰਾਂ ਨੂੰ real time ‘ਤੇ ਭੇਜਿਆ ਗਿਆ, ਜਿਸ ਨਾਲ ਸੁਰੱਖਿਆ ਬਲਾਂ ਨੂੰ ਨਾ ਸਿਰਫ਼ ਨਕਸਲੀਆਂ, ਉਨ੍ਹਾਂ ਦੇ hideouts ਅਤੇ dump ਦਾ ਪਤਾ ਚਲਿਆ, ਸਗੋਂ ਕਈ ਮੌਕਿਆਂ ‘ਤੇ ਸੁਰੱਖਿਆ ਬਲਾਂ ਦਾ IED ਤੋਂ ਬਚਾਅ ਵੀ ਸੰਭਵ ਹੋ ਸਕਿਆ। ਇਨ੍ਹਾਂ ਸੂਚਨਾਵਾਂ ਦੇ ਅਧਾਰ ‘ਤੇ ਸੁਰੱਖਿਆ ਬਲਾਂ ਨੂੰ ਵੱਡੀ ਸੰਖਿਆ ਵਿੱਚ IED, BGL shell ਅਤੇ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਹੋਈ। ਇਹ ਅਭਿਯਾਨ ਹੁਣ ਤੱਕ ਦਾ ਸਭ ਤੋਂ ਵੱਡਾ, ਵਿਆਪਕ ਅਤੇ ਤਾਲਮੇਲ ਵਾਲਾ ਨਕਸਲ ਵਿਰੋਧੀ ਅਭਿਯਾਨ ਹੈ, ਜੋ ਰਾਜ ਅਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਦੇ ਇੱਕ platform ‘ਤੇ ਤਾਲਮੇਲ ਅਤੇ ਸਦਭਾਵਨਾਪੂਰਨ ਕੰਮ ਕਰਨ ਦੀ ਬਿਹਤਰੀਨ ਉਦਾਹਰਣ ਹੈ।
ਇਸ ਅਭਿਯਾਨ ਵਿੱਚ ਹੁਣ ਤੱਕ ਕੁੱਲ 214 ਨਕਸਲੀ ਟਿਕਾਣੇ ਅਤੇ ਬੰਕਰ ਤਬਾਹ ਕੀਤੇ ਜਾ ਚੁੱਕੇ ਹਨ ਅਤੇ ਤਲਾਸ਼ੀ ਦੌਰਾਨ ਕੁੱਲ 450 ਆਈਈਡੀ, 818 ਬੀਜੀਐੱਲ ਸ਼ੈਲ, 899 ਬੰਡਲ ਕੋਡੈਕਸ, ਡੈਟੋਨੇਟਰ ਅਤੇ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਲਗਭਗ 12 ਹਜ਼ਾਰ ਕਿਲੋਗ੍ਰਾਮ ਖਾਣ-ਪੀਣ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। 21 ਦਿਨਾਂ ਤੱਕ ਲਗਾਤਾਰ ਚਲੇ ਇਸ ਇਤਿਹਾਸਿਕ ਨਕਸਲ ਵਿਰੋਧੀ ਅਭਿਯਾਨ ਦੌਰਾਨ ਹਾਸਲ ਕੀਤੀ ਗਈ ਜਾਣਕਾਰੀਆਂ ਦੇ ਵਿਸ਼ਲੇਸ਼ਣ ਨਾਲ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਅਭਿਯਾਨ ਦੌਰਾਨ ਕਈ ਸੀਨੀਅਰ ਨਕਸਲੀ ਕਾਡਰ ਜਾਂ ਤਾਂ ਮਾਰੇ ਗਏ ਹਨ ਜਾਂ ਗੰਭੀਰ ਤੌਰ ‘ਤੇ ਜ਼ਖਮੀ ਹੋਏ ਹਨ। ਹਾਲਾਂਕਿ, ਮੁਸ਼ਕਲ ਭੂਗੋਲਿਕ ਸਥਿਤੀਆਂ ਦੇ ਕਾਰਨ ਸੁਰੱਖਿਆ ਬਲ ਹੁਣ ਤੱਕ ਸਾਰੇ ਜ਼ਖਮੀ ਜਾਂ ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਕਰ ਪਾਏ ਹਨ।
ਇਸ ਇਤਿਹਾਸਿਕ ਅਭਿਯਾਨ ਦੇ action plan ਦੇ ਲਾਗੂਕਰਨ ਦੇ ਲਈ ਵੱਡੀ ਗਿਣਤੀ ਵਿੱਚ ਬਲਾਂ, ਉਪਕਰਣਾਂ ਅਤੇ ਹੋਰ logistic ਦਾ mobilization professional ਤਰੀਕੇ ਨਾਲ ਕੀਤਾ ਗਿਆ। ਸਾਂਝੀ ਬ੍ਰੀਫਿੰਗ ਵਿੱਚ ਬਲਾਂ ਨੂੰ ਮੁੱਖ ਤੌਰ ‘ਤੇ KGH ਦੇ tough ਅਤੇ challenging terrain, ਛੁਪਣ ਦੇ ਲਈ ਸੈਂਕੜੇ ਦੀ ਗਿਣਤੀ ਵਿੱਚ ਗੁਫਾਵਾਂ, ਐਂਬੁਸ਼ ਪੁਆਇੰਟ ਅਤੇ IEDs ਦੇ ਖਤਰਿਆਂ ਦੇ ਸਬੰਧ ਵਿੱਚ ਚੇਤਾਵਨੀ ਦਿੱਤੀ ਗਈ। ਸੁਰੱਖਿਆ ਬਲਾਂ ਨੂੰ ਉਨ੍ਹਾਂ ਦੇ area of operation ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ, ਜਿਸ ਨਾਲ ਕਿਸੇ ਪ੍ਰਕਾਰ ਦਾ ਕੋਈ confusion ਨਾ ਰਹੇ।
ਅਭਿਯਾਨ ਦੇ ਤਹਿਤ ਸੁਰੱਖਿਆਬਲਾਂ ਨੇ ਨਕਸਲੀਆਂ ਦੀਆਂ ਚਾਰ ਤਕਨੀਕੀ ਇਕਾਈਆਂ ਨੂੰ ਵੀ ਤਬਾਹ ਕੀਤਾ ਜਿਨ੍ਹਾਂ ਦਾ ਉਪਯੋਗ ਬੀਜੀਐੱਲ ਸ਼ੈੱਲ, ਦੇਸੀ ਹਥਿਆਰ, IED ਅਤੇ ਹੋਰ ਘਾਤਕ ਹਥਿਆਰਾਂ ਦੇ ਨਿਰਮਾਣ ਦੇ ਲਈ ਕੀਤਾ ਜਾ ਰਿਹਾ ਸੀ। ਅਭਿਯਾਨ ਦੌਰਾਨ ਵੱਖ-ਵੱਖ ਨਕਸਲੀ ਟਿਕਾਣਿਆਂ ਅਤੇ ਬੰਕਰਾਂ ਤੋਂ ਵੱਡੀ ਮਾਤਰਾ ਵਿੱਚ ਰਾਸ਼ਨ ਸਮੱਗਰੀ, ਦਵਾਈਆਂ ਅਤੇ ਰੋਜ਼ਾਨਾ ਉਪਯੋਗ ਦੀਆਂ ਵਸਤੂਆਂ ਵੀ ਬਰਾਮਦ ਕੀਤੀ ਗਈਆਂ ਹਨ।
ਇਸ ਮਹੱਤਵਪੂਰਨ ਅਭਿਯਾਨ ਦੌਰਾਨ ਵੱਖ-ਵੱਖ ਆਈਈਡੀ ਵਿਸਫੋਟਾਂ ਵਿੱਚ ਕੋਬਰਾ, ਐੱਸਟੀਐੱਫ ਅਤੇ ਡੀਆਰਜੀ ਦੇ ਕੁੱਲ 18 ਜਵਾਨ ਜ਼ਖਮੀ ਹੋਏ। ਸਾਰੇ ਜ਼ਖਮੀ ਜਵਾਨ ਹੁਣ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਸਭ ਤੋਂ ਉੱਤਮ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ। ਕੁਰੇਗੁਟਾਲੂ ਪਹਾੜੀ ਦੀਆਂ ਸਥਿਤੀਆਂ ਬੇਹਦ ਔਖੀਆਂ ਹਨ ਅਤੇ ਉੱਥੇ ਦਿਨ ਦਾ ਤਾਪਮਾਨ 45 ਡਿਗ੍ਰੀ ਤੋਂ ਵੱਧ ਹੋਣ ਦੇ ਕਾਰਨ ਕਈ ਜਵਾਨ ਡਿਹਾਈਡ੍ਰੇਸ਼ਨ ਦੇ ਸ਼ਿਕਾਰ ਹੋਏ।
ਇਸ ਦੇ ਬਾਵਜੂਦ ਵੀ ਜਵਾਨਾਂ ਦੇ ਮਨੋਬਲ ਵਿੱਚ ਕੋਈ ਕਮੀ ਨਹੀਂ ਆਈ ਅਤੇ ਉਨ੍ਹਾਂ ਨੇ ਪੂਰੇ ਸਾਹਸ ਅਤੇ ਜੋਸ਼ ਦੇ ਨਾਲ ਨਕਸਲੀਆਂ ਦੇ ਖਿਲਾਫ ਅਭਿਯਾਨ ਜਾਰੀ ਰੱਖਿਆ। ਇਹ ਅਭਿਯਾਨ ਰਾਜ ਅਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਅਤੇ ਮੋਦੀ ਸਰਕਾਰ ਦੀ whole of government approach ਦਾ ਇੱਕ ਉੱਤਮ ਉਦਾਹਰਣ ਹੈ। ਅਭਿਯਾਨ ਦਾ ਉਦੇਸ਼ ਨਕਸਲੀਆਂ ਦੀ ਸਸ਼ਤਰ ਸਮਰੱਥਾ ਨੂੰ ਘੱਟ ਕਰਨਾ, ਹਥਿਆਰਬੰਦ ਦਸਤੇ ਨੂੰ ਨਿਊਟ੍ਰਲਾਈਜ਼ ਕਰਨਾ, ਦੁਰਗਮ ਇਲਾਕਿਆਂ ਤੋਂ ਨਕਸਲੀਆਂ ਨੂੰ ਹਟਾਉਣਾ ਅਤੇ ਨਕਸਲੀਆਂ ਦੇ ਦੁਰਦਾਂਤ ਸੰਗਠਨ PLGA ਬਟਾਲੀਅਨ ਨੂੰ ਖਤਮ ਕਰਨਾ ਸੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ਨ ਵਿੱਚ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੁਆਰਾ, ਜੁਆਇੰਟ ਐਕਸ਼ਨ ਪਲਾਨ ਦੇ ਤਹਿਤ ਨਕਸਲੀ ਵਿਰੋਧੀ ਅਭਿਯਾਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਅਭਿਯਾਨ ਦੇ ਮੁੱਖ ਆਯਾਮ ਹਨ- ਨਵੇਂ ਸੁਰੱਖਿਆ ਕੈਂਪਾਂ ਦੀ ਸਥਾਪਨਾ ਕਰਕੇ ਸੁਰੱਖਿਆ ਗੈਪਸ ਨੂੰ ਭਰਨਾ, ਖੇਤਰ ਦੇ ਸਰਵਪੱਖੀ ਵਿਕਾਸ ਦੇ ਲਈ ਨਕਸਲਵਾਦ-ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵਿਕਾਸ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਲਾਗੂ ਕਰਨਾ ਜਿਸ ਨਾਲ ਸਥਾਨਕ ਨਾਗਰਿਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਸੁਰੱਖਿਆ ਬਲਾਂ ਦੁਆਰਾ ਨਕਸਲੀਆਂ ਦੇ ਆਰਮਡ ਕਾਡਰ ਅਤੇ ਉਨ੍ਹਾਂ ਦੇ ਸੰਪੂਰਣ ਈਕੋਸਿਸਟਮ ਦੇ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕਰਨਾ। ਇਸ ਐਕਸ਼ਨ ਪਲਾਨ ਦੇ ਲਾਗੂ ਕਰਨ ਦੇ ਸਦਕਾ ਸੁਰੱਖਿਆ ਬਲਾਂ ਨੇ ਨਕਸਲਵਾਦੀਆਂ ਦੇ ਆਰਮਡ ਕਾਡਰ ਅਤੇ ਈਕੋਸਿਸਟਮ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਨਕਸਲੀਆਂ ਦੇ ਪ੍ਰਭਾਵ ਖੇਤਰ ਵਿੱਚ ਬਹੁਤ ਕਮੀ ਆਈ ਹੈ।
ਜ਼ਿਕਰਯੋਗ ਹੈ ਕਿ ਵਰ੍ਹੇ 2024 ਵਿੱਚ ਨਕਸਲ ਵਿਰੋਧੀ ਅਭਿਯਾਨ ਵਿੱਚ ਪ੍ਰਾਪਤ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ ਵਰ੍ਹੇ 2025 ਵਿੱਚ ਵੀ ਸੁਰੱਖਿਆ ਬਲਾਂ ਦੁਆਰਾ ਚਲਾਏ ਜਾ ਰਹੇ ਨਕਸਲ ਵਿਰੋਧੀ ਅਭਿਯਾਨਾਂ ਦੇ ਸਦਕਾ ਪਿਛਲੇ 04 ਮਹੀਨੇ ਵਿੱਚ 197 ਹਾਰਡਕੋਰ ਨਕਸਲੀਆਂ ਨੂੰ ਨਿਊਟ੍ਰਲਾਈਜ਼ਡ ਕੀਤਾ ਗਿਆ ਹੈ। ਵਰ੍ਹੇ 2014 ਵਿੱਚ ਜਿੱਥੇ 35 ਜ਼ਿਲ੍ਹੇ ਨਕਸਲਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੀ, 2025 ਵਿੱਚ ਇਹ ਸੰਖਿਆ ਘਟ ਕੇ ਸਿਰਫ 6 ਰਹਿ ਗਈ ਹੈ। ਇਸੇ ਪ੍ਰਕਾਰ ਨਕਸਲਵਾਦ ਪ੍ਰਭਾਵਿਤ ਜ਼ਿਲ੍ਹੇ 126 ਤੋਂ ਘਟ ਕੇ ਸਿਰਫ 18 ਰਹਿ ਗਏ ਹਨ। 2014 ਵਿੱਚ 76 ਜ਼ਿਲ੍ਹਿਆਂ ਦੇ 330 ਥਾਣਿਆਂ ਵਿੱਚ 1080 ਨਕਸਲੀ ਘਟਨਾਵਾਂ ਦਰਜ ਕੀਤੀਆਂ ਗਈਆਂ ਜਦਕਿ 2024 ਵਿੱਚ 42 ਜ਼ਿਲ੍ਹਿਆਂ ਦੇ ਸਿਰਫ 151 ਥਾਣਿਆਂ ਵਿੱਚ 374 ਘਟਨਾਵਾਂ ਹੀ ਦਰਜ ਹੋਈਆਂ ਹਨ। 2014 ਵਿੱਚ 88 ਸੁਰੱਖਿਆ ਕਰਮੀ ਨਕਸਲੀ ਹਿੰਸਾ ਵਿੱਚ ਸ਼ਹੀਦ ਹੋਏ ਸੀ, ਜਿਸ ਦੀ ਸੰਖਿਆ 2024 ਵਿੱਚ ਘਟ ਕੇ 19 ਰਹਿ ਗਈ ਹੈ।
ਮੁਕਾਬਲੇ ਵਿੱਚ ਮਾਰੇ ਗਏ ਨਕਸਲੀਆਂ ਦੀ ਗਿਣਤੀ 63 ਤੋਂ ਵਧ ਕੇ 2089 ਤੱਕ ਪਹੁੰਚ ਗਈ ਹੈ। ਵਰ੍ਹੇ 2024 ਵਿੱਚ 928 ਅਤੇ 2025 ਤੋਂ ਪਹਿਲਾਂ 4 ਮਹੀਨਿਆਂ ਵਿੱਚ ਹੁਣ ਤੱਕ 718 ਸਰੰਡਰ ਹੋ ਚੁੱਕੇ ਹਨ। ਕੇਂਦਰੀ ਬਲਾਂ ਨੇ ਰਾਜ ਪੁਲਿਸ ਦੇ ਨਾਲ ਮਿਲ ਕੇ 2019 ਤੋਂ 2025 ਦੌਰਾਨ ਵੱਖ-ਵੱਖ ਪ੍ਰਕਾਰ ਦੇ ਕੁੱਲ 320 ਕੈਂਪ ਨਕਸਲ ਪ੍ਰਭਾਵਿਤ ਰਾਜਾਂ ਵਿੱਚ ਸਥਾਪਿਤ ਕੀਤੇ ਹਨ। ਇਨ੍ਹਾਂ ਕੈਂਪਾਂ ਵਿੱਚ 68 ਨਾਈਟ ਲੈਂਡਿੰਗ ਹੈਲੀਪੈਡ ਵੀ ਬਣਾਏ ਗਏ ਹਨ। ਫੋਰਟੀਫਾਇਡ ਪੁਲਿਸ ਸਟੇਸ਼ਨਸ ਦੀ ਗਿਣਤੀ ਜੋ 2014 ਵਿੱਚ 66 ਸੀ, ਉਹ ਹੁਣ ਵਧ ਕੇ 555 ਹੋ ਗਈ ਹੈ।
ਨਕਸਲੀਆਂ ਦੇ ਖਿਲਾਫ ਇਸ ਵਿਆਪਕ ਅਭਿਯਾਨ ਦੇ ਦੂਰਗਾਮੀ ਪਰਿਣਾਮ ਦੇਖੇ ਜਾ ਰਹੇ ਹਨ, ਜਿਵੇਂ, ਨਕਸਲੀਆਂ ਦੀਆਂ ਵੱਡੀਆਂ ਅਤੇ ਸਸ਼ਤਰ ਇਕਾਈਆਂ, ਕਈ ਛੋਟੀਆਂ-ਛੋਟੀਆਂ ਇਕਾਈਆਂ ਵਿੱਚ ਵੰਡੀਆਂ ਗਈਆਂ ਹਨ। ਇਨ੍ਹਾਂ ਖੇਤਰਾਂ ਵਿੱਚ ਸੁਰੱਖਿਆ ਬਲਾਂ ਦੀ ਪਕੜ ਮਜ਼ਬੂਤ ਹੋਈ ਹੈ ਅਤੇ ਸੁਰੱਖਿਆ ਬਲ ਬੀਜਾਪੁਰ ਜ਼ਿਲ੍ਹੇ ਦੇ ਤਹਿਤ ਨੈਸ਼ਨਲ ਪਾਰਕ ਅਤੇ ਨਾਰਾਇਣਪੁਰ ਜ਼ਿਲ੍ਹੇ ਦੇ ਤਹਿਤ ਮਾੜ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਹੇ ਹਨ।
****
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(Release ID: 2128985)