ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨੋਇਡਾ ਅਤੇ ਬੰਗਲੁਰੂ ਵਿੱਚ ਭਾਰਤ ਦੇ ਪਹਿਲੇ 3-ਨੈਨੋਮੀਟਰ ਚਿਪ ਡਿਜ਼ਾਈਨ ਕੇਂਦਰ ਦਾ ਉਦਘਾਟਨ ਕੀਤਾ


3-ਨੈਨੋਮੀਟਰ ਚਿਪ ਡਿਜ਼ਾਈਨ ਭਾਰਤ ਦੇ ਸੈਮੀਕੰਡਕਟਰ ਇਨੋਵੇਸ਼ਨ ਵਿੱਚ ਇੱਕ ਨਵੀਂ ਉਪਲਬਧੀ ਹੈ: ਕੇਂਦਰੀ ਮੰਤਰੀ ਵੈਸ਼ਣਵ

ਭਾਰਤ ਦੀ ਚਿਪ ਡਿਜ਼ਾਈਨ ਸਮਰੱਥਾਵਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਉੱਤਰ ਪ੍ਰਦੇਸ਼ ਵਿੱਚ ਪ੍ਰਮੁੱਖ ਸੈਮੀਕੰਡਕਟਰ ਡਿਜ਼ਾਈਨ ਕੇਂਦਰ ਦਾ ਉਦਘਾਟਨ ਕੀਤਾ ਗਿਆ

Posted On: 13 MAY 2025 7:26PM by PIB Chandigarh

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੇਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਉੱਤਰ ਪੱਦੇਸ਼ ਦੇ ਨੋਇਡਾ ਅਤੇ ਕਰਨਾਟਕ ਦੇ ਬੰਗਲੁਰੂ ਸਥਿਤ ਰੇਨੇਸਾਸ ਇਲੈਕਟ੍ਰੌਨਿਕਸ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਦੋ ਨਵੇਂ ਅਤਿਆਧੁਨਿਕ ਡਿਜ਼ਾਈਨ ਕੇਂਦਰਾਂ ਦਾ ਉਦਘਾਟਨ ਕੀਤਾ। ਸ਼੍ਰੀ ਵੈਸ਼ਣਵ ਨੇ ਨਵੇਂ ਕੇਂਦਰਾਂ ਦੀ ਵਿਸ਼ੇਸ਼ਤਾ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਭਾਰਤ ਦਾ ਪਹਿਲਾ ਡਿਜ਼ਾਈਨ ਕੇਂਦਰ ਹੈ ਜੋ ਅਤਿਆਧੁਨਿਕ 3 ਨੈਨੋਮੀਟਰ ਚਿਪ ਡਿਜ਼ਾਈਨ ‘ਤੇ ਕੰਮ ਕਰ ਰਿਹਾ ਹੈ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਉਪਲਬਧੀ ਹੈ ਜੋ ਭਾਰਤ ਨੂੰ ਸੈਮੀਕੰਡਕਟਰ ਇਨੋਵੇਸ਼ਨ ਦੀ ਆਲਮੀ ਸ਼੍ਰੇਣੀ ਵਿੱਚ ਮਜ਼ਬੂਤੀ ਨਾਲ ਸਥਾਪਿਤ ਕਰਦਾ ਹੈ। ਉਨ੍ਹਾਂ ਨੇ ਕਿਹਾ, “3 ਨੈਨੋਮੀਟਰ ਚਿਪ ‘ਤੇ ਡਿਜ਼ਾਈਨਿੰਗ ਅਸਲ ਵਿੱਚ ਅਗਲੀ ਪੀੜ੍ਹੀ ਦਾ ਕਾਰਜ ਹੈ। ਅਸੀਂ ਪਹਿਲਾਂ 7 ਨੈਨੋਮੀਟਰ ਅਤੇ 5 ਨੈਨੋਮੀਟਰ ‘ਤੇ ਕੰਮ ਕੀਤਾ ਹੈ, ਲੇਕਿਨ ਇਹ ਇੱਕ ਨਵੀਂ ਸੀਮਾ ਨੂੰ ਪ੍ਰਦਰਸ਼ਿਤ ਕਰਦਾ ਹੈ।”

 

ਕੇਂਦਰੀ ਮੰਤਰੀ ਮਹੋਦਯ ਨੇ ਡਿਜ਼ਾਈਨ, ਨਿਰਮਾਣ, ਏਟੀਐੱਮਪੀ (ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ), ਉਪਕਰਣ, ਰਸਾਇਣ ਅਤੇ ਗੈਸ ਸਪਲਾਈ ਚੇਨਾਂ ਨੂੰ ਸ਼ਾਮਲ ਕਰਦੇ ਹੋਏ ਭਾਰਤ ਦੀ ਸਮੁੱਚੀ ਸੈਮੀਕੰਡਕਟਰ ਰਣਨੀਤੀ ਬਾਰੇ ਵੀ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਦਾਵੋਸ ਜਿਹੇ ਆਲਮੀ ਮੰਚਾਂ ‘ਤੇ ਉਦਯੋਗ ਜਗਤ ਦੇ ਆਤਮਵਿਸ਼ਵਾਸ ਦੀ ਚਰਚਾ ਕੀਤੀ ਅਤੇ ਐਪਲਾਈਡ ਸਮੱਗਰੀ ਅਤੇ ਲੈਮ ਰਿਸਰਚ ਜਿਹੀਆਂ ਕੰਪਨੀਆਂ ਦੁਆਰਾ ਪਹਿਲਾਂ ਤੋਂ ਕੀਤੇ ਜਾ ਰਹੇ ਮਹੱਤਵਪੂਰਨ ਨਿਵੇਸ਼ਾਂ ਦਾ ਜ਼ਿਕਰ ਕੀਤਾ। ਮੰਤਰੀ ਮਹੋਦਯ ਨੇ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਵਿੱਚ ਵਧਦੀ ਤੇਜ਼ੀ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਇਸ ਪ੍ਰਮੁੱਖ ਸੈਮੀਕੰਡਕਟਰ ਡਿਜ਼ਾਈਨ ਕੇਂਦਰ ਦਾ ਉਦਘਾਟਨ ਇੱਕ ਅਖਿਲ ਭਾਰਤੀ ਈਕੋਸਿਸਟਮ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਦੇਸ਼ ਭਰ ਵਿੱਚ ਉਪਲਬਧ ਸਮ੍ਰਿੱਧ ਪ੍ਰਤਿਭਾਵਾਂ ਦਾ ਉਪਯੋਗ ਕਰਦਾ ਹੈ।

 

ਭਾਰਤ ਸਰਕਾਰ ਸੈਮੀਕੰਡਕਟਰ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਭਾਰਤ ਵਿੱਚ ਸੈਮੀਕੰਡਕਟਰ ਡਿਜ਼ਾਈਨ ਕੇਂਦਰਾਂ ਦੇ ਵਿਕਾਸ ਨੂੰ ਸਰਗਰਮ ਤੌਰ ‘ਤੇ ਪ੍ਰੋਤਸਾਹਿਤ ਕਰ ਰਹੀ ਹੈ। ਕੇਂਦਰੀ ਮੰਤਰੀ ਮਹੋਦਯ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਦਰਮਿਆਨ ਵਿਵਹਾਰਿਕ ਹਾਰਡਵੇਅਰ ਕੌਸ਼ਲ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਨਵੀਂ ਸੈਮੀਕੰਡਕਟਰ ਲਰਨਿੰਗ ਕਿਟ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ 270 ਤੋਂ ਵੱਧ ਅਕਾਦਮਿਕ ਸੰਸਥਾਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਭਾਰਤ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਐਡਵਾਂਸਡ ਈਡੀਏ (ਇਲੈਕਟ੍ਰੌਨਿਕ, ਡਿਜ਼ਾਈਨ, ਆਟੋਮੇਸ਼ਨ) ਸੌਫਟਵੇਅਰ ਟੂਲ ਮਿਲ ਚੁੱਕੇ ਹਨ, ਉਨ੍ਹਾਂ ਨੂੰ ਵੀ ਇਹ ਵਿਹਾਰਕ ਹਾਰਡਵੇਅਰ ਕਿਟ ਪ੍ਰਾਪਟ ਹੋਣਗੇ। ਉਨ੍ਹਾਂ ਨੇ ਕਿਹਾ, “ਸੌਫਟਵੇਅਰ ਅਤੇ ਹਾਰਡਵੇਅਰ ਲਰਨਿੰਗ ਦਾ ਇਹ ਏਕੀਕਰਣ ਅਸਲ ਵਿੱਚ ਉਦਯੋਗ ਦੇ ਲਈ ਤਿਆਰ ਇੰਜੀਨੀਅਰ ਬਣਾਉਣ ਦਾ ਕੰਮ ਕਰੇਗਾ। ਅਸੀਂ ਨਾ ਸਿਰਫ ਬੁਨਿਆਦੀ ਢਾਂਚਾ ਬਣਾ ਰਹੇ ਹਾਂ ਸਗੋਂ ਦੀਰਘਕਾਲੀ ਪ੍ਰਤਿਭਾ ਵਿਕਾਸ ਵਿੱਚ ਨਿਵੇਸ਼ ਕਰ ਰਹੇ ਹਾਂ।” ਸ਼੍ਰੀ ਵੈਸ਼ਣਵ ਨੇ ਸੀ-ਡੈੱਕ ਅਤੇ ਆਈਐੱਸਐੱਮ ਟੀਮ ਦੀ ਉਨ੍ਹਾਂ ਦੇ ਕੁਸ਼ਲ ਨਿਸ਼ਪਾਦਨ ਦੇ ਲਈ ਪ੍ਰਸ਼ੰਸਾ ਕੀਤੀ ਅਤੇ ਭਾਰਤ ਨੂੰ ਗਲੋਬਲ ਸੈਮੀਕੰਡਕਟਰ ਲੀਡਰ ਬਣਾਉਣ ਦੇ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। 

 

ਸ਼੍ਰੀ ਵੈਸ਼ਣਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਵਿਆਪਕ ਆਤਮਨਿਰਭਰ ਭਾਰਤ ਪਰਿਕਲਪਨਾ ਦੇ ਤਹਿਤ ਸੈਮੀਕੰਡਕਟਰ ਨੂੰ ਇੱਕ ਰਣਨੀਤਕ ਫੋਕਸ ਖੇਤਰ ਦੇ ਰੂਪ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਕਿਹਾ, “ਸਿਰਫ ਤਿੰਨ ਵਰ੍ਹਿਆਂ ਦੇ ਅੰਦਰ, ਭਾਰਤ ਦਾ ਸੈਮੀਕੰਡਕਟਰ ਉਦਯੋਗ ਇੱਕ ਨਵਜਾਤ ਅਵਸਥਾ ਤੋਂ ਇੱਕ ਉਭਰਦੇ ਆਲਮੀ ਕੇਂਦਰ ਵਿੱਚ ਬਦਲ ਗਿਆ ਹੈ, ਅਤੇ ਹੁਣ ਦੀਰਘਕਾਲੀ, ਟਿਕਾਊ ਵਿਕਾਸ ਦੇ ਲਈ ਤਿਆਰ ਹੈ।” ਉਨ੍ਹਾਂ ਨੇ ਇਹ ਵੀ ਕਿਹਾ, “ਸਮਾਰਟ ਫੋਨ, ਲੈਪਟੌਪ, ਸਰਵਰ, ਮੈਡੀਕਲ ਉਪਕਰਣ, ਰੱਖਿਆ ਉਪਕਰਣ, ਆਟੋਮੋਬਾਈਲ ਅਤੇ ਕਈ ਹੋਰ ਖੇਤਰਾਂ ਵਿੱਚ ਇਲੈਕਟ੍ਰੌਨਿਕ ਉਤਪਾਦਾਂ ਦੇ ਨਿਰਮਾਣ ਦੇ ਨਾਲ, ਸੈਮੀਕੰਡਕਟਰ ਦੀ ਮੰਗ ਤੇਜ਼ੀ ਨਾਲ ਵਧਣ ਵਾਲੀ ਹੈ। ਇਸ ਲਈ, ਸੈਮੀਕੰਡਕਟਰ ਉਦਯੋਗ ਦੇ ਵਿਕਾਸ ਦੀ ਇਹ ਗਤੀ ਸਮੇਂ ਦੇ ਨਾਲ ਅਗਵਾਈ ਕਰ ਰਿਹਾ ਹੈ।”

 

ਇਸ ਅਵਸਰ ‘ਤੇ ਰੇਨੇਸਾ ਇਲੈਕਟ੍ਰੌਨਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ, ਸ਼੍ਰੀ ਹਿਦੇਤੋਸ਼ੀ ਸ਼ਿਬਾਤਾ ਨੇ ਕਿਹਾ ਕਿ ਭਾਰਤ ਸਾਡੀ ਕੰਪਨੀ ਦੇ ਲਈ ਇੱਕ ਰਣਨੀਤਕ ਨੀਂਹ ਹੈ, ਜਿਸ ਵਿੱਚ ਸਥਾਪਿਤ ਪ੍ਰਣਾਲੀਆਂ, ਸੌਫਟਵੇਅਰ ਅਤੇ ਸਿਸਟਮ ਇਨੋਵੇਸ਼ਨ ਵਿੱਚ ਯੋਗਦਾਨ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪ੍ਰਤਿਭਾ ਸ਼ਕਤੀ ਅਤੇ ਭਾਰਤ-ਜਪਾਨ ਸਾਂਝਾ ਰਣਨੀਤਕ ਹਿਤ ਗਲੋਬਲ ਸੈਮੀਕੰਡਕਟਰ ਜੀਵਨਚੱਕਰ ਨੂੰ ਨਵਾਂ ਰੂਪ ਦੇਣ ਵਿੱਚ ਸਹਾਇਤਾ ਕਰਨਗੇ।

 

ਰੇਨੇਸਾਸ ਇਲੈਕਟ੍ਰੌਨਿਕ ਬਾਰੇ

ਰੇਨੇਸਾਸ ਇੱਕ ਐਂਬੇਡੇਡ ਸੈਮੀਕੰਡਕਟਰ ਸਮਾਧਾਨ ਪ੍ਰਦਾਤਾ ਹੈ ਜੋ ਆਪਣੇ ਉਦੇਸ਼ ‘ਸਾਡੇ ਜੀਵਨ ਨੂੰ ਅਸਾਨ ਬਣਾਉਣਾ’ ਨਾਲ ਪ੍ਰੇਰਿਤ ਹੈ। ਬੇਜੋੜ ਗੁਣਵੱਤਾ ਅਤੇ ਸਿਸਟਮ-ਪੱਧਰੀ ਜਾਣਕਾਰੀ ਦੇ ਨਾਲ ਐਂਬੇਡੇਡ ਪ੍ਰੋਸੈੱਸਿੰਗ ਵਿੱਚ ਉਦਯੋਗ ਦੇ ਮੋਹਰੀ ਮਾਹਿਰ ਦੇ ਰੂਪ ਵਿੱਚ, ਅਸੀਂ ਉੱਚ ਪ੍ਰਦਰਸ਼ਨ ਕੰਪਿਊਟਿੰਗ, ਐਂਬੇਡੇਡ ਪ੍ਰੋਸੈੱਸਿੰਗ, ਐਨਾਲੌਗ ਅਤੇ ਕਨੈਕਟੀਵਿਟੀ ਅਤੇ ਪਾਵਰ ਸਹਿਤ ਵਿਆਪਕ ਉਤਪਾਦ ਪੋਰਟਫੋਲੀਓ ਦੇ ਅਧਾਰ ‘ਤੇ ਆਟੋਮੋਟਿਵ, ਉਦਯੋਗਿਕ, ਬੁਨਿਆਦੀ ਢਾਂਚੇ ਅਤੇ ਇੰਟਰਨੈੱਟ ਆਫ ਥਿੰਗਸ ਉਦਯੋਗਾਂ ਦੇ ਲਈ ਸਕੇਲੇਬਲ ਅਤੇ ਵਿਆਪਕ ਸੈਮੀਕੰਡਕਟਰ ਸਮਾਧਾਨ ਪ੍ਰਦਾਨ ਕਰਨ ਦੇ ਲਈ ਵਿਕਸਿਤ ਹੋਏ ਹਾਂ। ਰੇਨੇਸਾਸ, ਇੱਕ ਵਿਸ਼ਿਸ਼ਟ ਉਤਪਾਦ ਡਿਜ਼ਾਈਨਰ, ਨੋਇਡਾ, ਬੰਗਲੁਰੂ ਅਤੇ ਹੈਦਰਾਬਾਦ ਵਿੱਚ ਸੁਵਿਧਾਵਾਂ ਦੇ ਨਾਲ ਇੱਕ ਡਿਜ਼ਾਈਨ ਕੇਂਦਰ ਸਥਾਪਿਤ ਕਰ ਰਿਹਾ ਹੈ।

*****

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ/ਸ਼ਤਰੰਜੈ ਕੁਮਾਰ


(Release ID: 2128709)