ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਖੇ ਪੁਡੁਚੇਰੀ ਦੇ ਉਪ ਰਾਜਪਾਲ ਸ਼੍ਰੀ. ਕੇ. ਕੈਲਾਸ਼ਨਾਥਨ ਨਾਲ ਸੰਘ ਸ਼ਾਸਿਤ ਪ੍ਰਦੇਸ਼ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਕਰਨ ਬਾਰੇ ਸਮੀਖਿਆ ਮੀਟਿੰਗ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਲਿਆਂਦੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਪੁਡੁਚੇਰੀ ਨੇ ਵਧੀਆ ਕੰਮ ਕੀਤਾ ਹੈ

ਗ੍ਰਹਿ ਮੰਤਰੀ ਨੇ ਪੁਡੁਚੇਰੀ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ਦੇ ਜਲਦੀ ਤੋਂ ਜਲਦੀ ਲਾਗੂ ਕਰਨ ਨੂੰ ਯਕੀਨੀ ਕਰਨ ‘ਤੇ ਜ਼ੋਰ ਦਿੱਤਾ

ਪੁਡੁਚੇਰੀ ਵਿੱਚ ਐੱਫਆਈਆਰ ਤਮਿਲ ਭਾਸ਼ਾ ਵਿੱਚ ਹੀ ਦਰਜ ਹੋਵੇ ਅਤੇ ਜਿਸ ਨੂੰ ਲੋੜ ਹੋਵੇ ਉਸ ਨੂੰ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੋਵੇ

ਐੱਨਏਐੱਫਆਈਐੱਸ ਦੇ ਤਹਿਤ ਸਾਰੇ ਗ੍ਰਿਫਤਾਰ ਅਪਰਾਧੀਆਂ ਦੇ ਫਿੰਗਰਪ੍ਰਿੰਟ ਦਰਜ ਕੀਤੇ ਜਾਣੇ ਚਾਹੀਦੇ ਹਨ, ਜਿਸ ਨਾਲ ਡੇਟਾਬੇਸ ਦੀ ਵੱਧ ਵਰਤੋਂ ਹੋ ਸਕੇ

Posted On: 13 MAY 2025 6:30PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਪੁਡੁਚੇਰੀ ਦੇ ਉਪ ਰਾਜਪਾਲ ਸ਼੍ਰੀ ਕੇ. ਕੈਲਾਸ਼ਨਾਥਨ ਦੇ ਨਾਲ ਸੰਘ ਸ਼ਾਸਿਤ ਪ੍ਰਦੇਸ਼ ਵਿੱਚ ਤਿੰਨ ਨਵੇਂ ਕਾਨੂੰਨਾਂ ਦੇ ਲਾਗੂਕਰਨ ਬਾਰੇ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਪੁਲਿਸ, ਜੇਲ੍ਹ, ਕੋਰਟਸ, ਪ੍ਰੌਸਿਕਿਊਸ਼ਨ ਅਤੇ ਫੌਰੈਂਸਿਕ ਨਾਲ ਸਬੰਧਤ ਵੱਖ-ਵੱਖ ਨਵੇਂ ਪ੍ਰਾਵਧਾਨਾਂ ਦੇ ਲਾਗੂਕਰਨ ਅਤੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸੰਘ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ, ਡਾਇਰੈਕਟਰ ਜਨਰਲ, ਬੀਪੀਆਰਐਂਡਡੀ ਅਤੇ ਡਾਇਰੈਕਟਰ , ਐੱਨਸੀਆਰਬੀ ਸਮੇਤ ਗ੍ਰਹਿ ਮੰਤਰਾਲੇ ਅਤੇ ਸੰਘ ਸ਼ਾਸਿਤ ਪ੍ਰਦੇਸ਼ ਪੁਡੁਚੇਰੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਲਿਆਂਦੇ ਗਏ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਸੰਘ ਸ਼ਾਸਿਤ ਪ੍ਰਦੇਸ਼ ਪੁਡੁਚੇਰੀ ਵਿੱਚ ਵਧੀਆ ਕੰਮ ਕੀਤਾ ਹੈ। ਗ੍ਰਹਿ ਮੰਤਰੀ ਨੇ ਨਵੇਂ ਅਪਰਾਧਿਕ ਕਾਨੂੰਨਾਂ ਦੇ ਜਲਦੀ ਤੋਂ ਜਲਦੀ ਲਾਗੂਕਰਨ ਨੂੰ ਯਕੀਨੀ ਕਰਨ ‘ਤੇ ਜ਼ੋਰ ਦਿੱਤਾ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੰਘ ਸ਼ਾਸਿਤ ਪ੍ਰਦੇਸ਼ ਪੁਡੁਚੇਰੀ ਵਿੱਚ ਐੱਫਆਈਆਰ ਤਮਿਲ ਭਾਸ਼ਾ ਵਿੱਚ ਹੀ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਸ ਨੂੰ ਲੋੜ ਹੋਵੇ ਉਸ ਨੂੰ ਹੋਰ ਭਾਸ਼ਾਵਂ ਵਿੱਚ ਇਸ ਨੂੰ ਮੁੱਹਈਆ ਕਰਵਾਉਣ ਦੀ ਵਿਵਸਥਾ ਹੋਵੇ। ਉਨ੍ਹਾਂ ਕਿਹਾ ਕਿ ਐੱਨਏਐੱਫਆਈਐੱਸ ਦੇ ਤਹਿਤ ਸਾਰੇ ਗ੍ਰਿਫਤਾਰ ਅਪਰਾਧੀਆਂ ਦੇ ਫਿੰਗਰਪ੍ਰਿੰਟ ਦਰਜ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਡੇਟਾਬੇਸ ਦੀ ਵੱਧ ਵਰਤੋਂ ਹੋ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਡਾਇਰੈਕਟਰ ਆਫ ਪ੍ਰੌਸੀਕਿਊਸ਼ਨ (DoP) ਨੂੰ ਹੀ ਕਿਸੇ ਵੀ ਮਾਮਲੇ ਵਿੱਚ ਕਾਨੂੰਨੀ ਸਲਾਹ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਈ-ਸੰਮਨਸ, ਈ-ਸਾਕਸ਼ਯ, ਨਯਾਯ ਸ਼ਰੁਤੀ ਅਤੇ ਫੌਰੈਂਸਿਕ ਆਦਿ ਪ੍ਰਾਵਧਾਨਾਂ ਨੂੰ ਜਲਦੀ ਤੋਂ ਜਲਦੀ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਘ ਸ਼ਾਸਿਤ ਪ੍ਰਦੇਸ਼ ਪੁਡੁਚੇਰੀ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਸਪਤਾਹ ਦੇ ਅੰਤ ਵਿੱਚ ਇੱਕ ਵਾਰ, ਗ੍ਰਹਿ ਮੰਤਰੀ ਨੂੰ ਹਰ 15 ਦਿਨ ਅਤੇ ਉਪ ਰਾਜਪਾਲ ਨੂੰ ਮਹੀਨੇ ਵਿੱਚ ਇੱਕ ਵਾਰ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ ਦੇ ਵਿਕਾਸ ਦੀ ਸਮੀਖਿਆ ਕਰਨੀ ਚਾਹੀਦੀ ਹੈ।


 

*****

ਆਰਆਰ/ਵੀਵੀ/ਪੀਆਰ/ਪੀਐੱਸ


(Release ID: 2128612)