ਆਯੂਸ਼
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਸਮੁੱਚੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਸਪਤਾਹਿਕ ਯੋਗ ਪੌਡਕਾਸਟ ਦੀ ਸ਼ੁਰੂਆਤ ਕੀਤੀ
Posted On:
11 MAY 2025 5:51PM by PIB Chandigarh
ਆਯੁਸ਼ ਮੰਤਰਾਲੇ ਨੇ ਇੱਕ ਨਵੀਂ ਡਿਜੀਟਲ ਪਹਿਲ ਦੇ ਤਹਿਤ, ਆਪਣੇ ਸਪਤਾਹਿਕ ਯੋਗ ਪੌਡਕਾਸਟ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਨੂੰ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ (ਐੱਮਡੀਐੱਨਆਈਵਾਈ) ਨੇ ਤਿਆਰ ਕੀਤਾ ਹੈ। ਆਯੁਸ਼ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸਪਤਾਹਿਕ ਪੌਡਕਾਸਟ ਦੀ ਸ਼ੁਰੂਆਤ ਕੀਤੀ ਹੈ। ਇਸ ਪੌਡਕਾਸਟ ਦਾ ਉਦੇਸ਼ ਪ੍ਰਾਚੀਨ ਪ੍ਰਥਾਵਾਂ ਨੂੰ ਆਧੁਨਿਕ ਜੀਵਨ ਸ਼ੈਲੀ ਨਾਲ ਮਿਲ ਕੇ ਯੋਗ ਦੇ ਸਦੀਵੀ ਗਿਆਨ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।
ਪੌਡਕਾਸਟ ਦਾ ਪਹਿਲਾ ਐਪੀਸੋਡ ਯੋਗ ਦੀ ਦੁਨੀਆ ਵਿੱਚ ਇੱਕ ਪਰਿਵਰਤਨਕਾਰੀ ਯਾਤਰਾ ਦੀ ਸ਼ੁਰੂਆਤ ਕਰਦਾ ਹੈ। ਪੌਡਕਾਸਟ ਸੀਰੀਜ਼ ਸਰੋਤਾਵਾਂ ਨੂੰ ਵਿਵਹਾਰਿਕ ਚਰਚਾਵਾਂ, ਨਿਰਦੇਸ਼ਿਤ ਅਭਿਆਸਾਂ ਅਤੇ ਮਾਹਿਰ ਇੰਟਰਵਿਊਆਂ ਦੇ ਨਾਲ ਜੋੜਨ ਲਈ ਤਿਆਰ ਕੀਤੀ ਗਈ ਹੈ, ਜਿਸ ਨਾਲ ਯੋਗ ਸਾਰੀਆਂ ਉਮਰਾਂ ਅਤੇ ਪਿਛੋਕੜ ਦੇ ਲੋਕਾਂ ਲਈ ਪਹੁੰਚਯੋਗ ਅਤੇ ਪ੍ਰਾਸੰਗਿਕ ਬਣ ਸਕੇ।
ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 30 ਮਾਰਚ, 2025 ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੇ 120ਵੇਂ ਐਪੀਸੋਡ ਦੌਰਾਨ ਦਿੱਤੇ ਗਏ ਸੰਬੋਧਨ ਦੇ ਬਾਅਦ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮਹੱਤਵ ਅਤੇ ਇਸ ਦੇ 2025 ਦੀ ਥੀਮ “ਇੱਕ ਪ੍ਰਿਥਵੀ, ਇੱਕ ਸਿਹਤ ਦੇ ਲਈ ਯੋਗ” ‘ਤੇ ਜ਼ੋਰ ਦਿੱਤਾ ਸੀ। ਇਹ ਥੀਮ ਸਰੀਰਕ, ਮਾਨਸਿਕ ਅਤੇ ਵਾਤਾਵਰਣ ਭਲਾਈ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ, ਜੋ ਭਾਰਤ ਦੀ ਏਕਤਾ ਅਤੇ ਸਥਿਰਤਾ ਦੇ ਗਲੋਬਲ ਵਿਜ਼ਨ ਨਾਲ ਗੂੰਜਦੀ ਹੈ।
ਪਹਿਲੇ ਐਪੀਸੋਡ ਵਿੱਚ, ਸਰੋਤਿਆਂ ਨੂੰ ਯੋਗ ਦੇ ਸਾਰ ਅਤੇ ਇਸ ਦੇ ਗਲਬੋਲ ਪ੍ਰਭਾਵ ਬਾਰੇ ਇੱਕ ਜੀਵੰਤ ਗੱਲਬਾਤ ਵਿੱਚ ਸੱਦਾ ਦਿੱਤਾ ਜਾਂਦਾ ਹੈ। ਪੌਡਕਾਸਟ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ ਯੋਗ, ਜੋ ਕਦੇ ਇੱਕ ਪਵਿੱਤਰ ਭਾਰਤੀ ਪਰੰਪਰਾ ਸੀ, ਸਿਹਤ ਅਤੇ ਸਦਭਾਵਨਾ ਲਈ ਇੱਕ ਵਿਸ਼ਵਵਿਆਪੀ ਅੰਦੋਲਨ ਬਣ ਗਈ ਹੈ। ਇਹ ਇਸ ਵਰ੍ਹੇ ਦੇ ਵਿਸ਼ੇ ਦੀ ਦਾਰਸ਼ਨਿਕ ਜੜ੍ਹਾਂ ਦੀ ਵੀ ਖੋਜ ਕਰਦਾ ਹੈ, ਜੋ ਭਾਰਤ ਦੀ ਜੀ20 ਪ੍ਰਧਾਨਗੀ ਅਤੇ “ਵਸੂਧੈਵ ਕੁਟੁੰਬਕਮ”- ਦੁਨੀਆ ਇੱਕ ਪਰਿਵਾਰ ਹੈ, ਦੀ ਪ੍ਰਕਿਰਿਤੀ ਨਾਲ ਪ੍ਰੇਰਿਤ ਹੈ।
ਇਹ ਐਪੀਸੋਡ ਇਸ ਵਰ੍ਹੇ ਦੇ ਯੋਗ ਦਿਵਸ ਦੀ ਵਿਸ਼ੇਸ਼ ਪ੍ਰਕਿਰਿਤੀ ਨੂੰ ਵੀ ਉਜਾਗਰ ਕਰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੀ 10ਵੀਂ ਵਰ੍ਹੇਗੰਢ ਹੋਣ ਦੇ ਕਾਰਨ ਇਸ ਅਵਸਰ ਨੂੰ ਮਨਾਉਣ ਲਈ ਸਰਕਾਰ ਨੇ ਦਸ ਪ੍ਰਮੁੱਖ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ। ਇਹ ਸਾਰੇ ਮਿਲ ਕੇ ‘ਇੱਕ ਪ੍ਰਿਥਵੀ ਇੱਕ ਸਿਹਤ ਲਈ ਯੋਗ’ ਥੀਮ ਦੀ ਵਿਵਹਾਰਿਕ ਵਿਆਖਿਆ ਕਰਦੇ ਹਨ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਇੱਕ ਦਹਾਕਾ ਪੂਰਾ ਹੋਣ ਦੇ ਮੌਕੇ ਵਿੱਚ ਆਯੁਸ਼ ਮੰਤਰਾਲੇ ਨੇ ਯੋਗ ਦਾ ਜਸ਼ਨ ਮਨਾਉਣ ਅਤੇ ਇਸ ਦੀ ਪਹੁੰਚ ਵਧਾਉਣ ਲਈ 10 ਪ੍ਰਮੁੱਖ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ:
ਯੋਗ ਸੰਗਮ- ਵਿਸ਼ਵ ਰਿਕਾਰਡ ਬਣਾਉਣ ਦੇ ਉਦੇਸ਼ ਨਾਲ 1,00,000 ਸਥਾਨਾਂ ‘ਤੇ ਤਾਲਮੇਲ ਯੋਗ।
ਯੋਗ ਬੰਧਨ- ਪ੍ਰਤਿਸ਼ਠਿਤ ਯੋਗ ਸੈਸ਼ਨਾਂ ਲਈ 10 ਦੇਸ਼ਾਂ ਦੇ ਨਾਲ ਗਲੋਬਲ ਸਾਂਝੇਦਾਰੀ।
ਯੋਗ ਪਾਰਕ- ਭਾਈਚਾਰਕ ਯੋਗ ਪਾਰਕਾਂ ਦਾ ਵਿਕਾਸ।
ਯੋਗ ਸਮਾਵੇਸ਼- ਦਿਵਯਾਂਗਾਂ, ਸੀਨੀਅਰ ਨਾਗਰਿਕਾਂ ਅਤੇ ਬੱਚਿਆਂ ਲਈ ਸਮਾਵੇਸ਼ੀ ਪ੍ਰੋਗਰਾਮ।
ਯੋਗ ਪ੍ਰਭਾਵ- ਯੋਗ ਅਤੇ ਜਨਤਕ ਸਿਹਤ ‘ਤੇ ਇੱਕ ਦਹਾਕਾ ਲੰਬਾ ਪ੍ਰਭਾਵ ਅਧਿਐਨ।
ਯੋਗ ਕਨੈਕਟ- ਯੋਗ ਮਾਹਿਰਾਂ ਅਤੇ ਸਿਹਤ ਪੇਸ਼ੇਵਰਾਂ ਦੇ ਨਾਲ ਇੱਕ ਗਲੋਬਲ ਸਮਿਟ।
ਹਰਿਤ ਯੋਗ- ਯੋਗ ਨੂੰ ਵਾਤਾਵਰਣ ਕਾਰਜਾਂ ਨਾਲ ਜੋੜਨ ਲਈ ਸਥਿਰਤਾ ਪਹਿਲ।
ਯੋਗ ਅਨਪਲੱਗਡ- ਯੁਵਾ-ਕੇਂਦ੍ਰਿਤ ਯੋਗ ਉਤਸਵ।
ਯੋਗ ਮਹਾਕੁੰਭ- 21 ਜੂਨ ਤੱਕ 10 ਸ਼ਹਿਰਾਂ ਵਿੱਚ ਇੱਕ ਸਪਤਾਹ ਤੱਕ ਚਲਣ ਵਾਲੇ ਸਮਾਰੋਹ।
ਸੰਯੋਗ- ਆਧੁਨਿਕ ਸਿਹਤ ਸੇਵਾ ਪ੍ਰਣਾਲੀਆਂ ਦੇ ਨਾਲ ਯੋਗ ਨੂੰ ਜੋੜਨਾ।
ਸਪਤਾਹਿਕ ਯੋਗ ਪੌਡਕਾਸਟ ਸ਼੍ਰੀ ਪ੍ਰਤਾਪਰਾਓ ਜਾਧਵ, ਆਯੁਸ਼ ਮੰਤਰਾਲਾ ਅਤੇ ਐੱਮਡੀਐੱਨਆਈਵਾਈ ਦੇ ਸਾਰੇ ਪ੍ਰਮੁੱਖ ਸਟ੍ਰੀਮਿੰਗ ਪਲੈਟਫਾਰਮ ‘ਤੇ ਉਪਲਬਧ ਹੋਵੇਗਾ। ਹਰੇਕ ਐਪੀਸੋਡ ਵਿੱਚ ਪਰੰਪਰਾ, ਵਿਗਿਆਨ ਅਤੇ ਕਹਾਣੀ ਕਹਿਣ ਦਾ ਵਿਲੱਖਣ ਮਿਸ਼ਰਣ ਹੋਵੇਗਾ, ਜੋ ਸਰੋਤਿਆਂ ਨੂੰ ਯੋਗ ਨੂੰ ਜੀਵਨ ਸ਼ੈਲੀ ਦੇ ਰੂਪ ਵਿੱਚ ਅਪਣਾਉਣ ਲਈ ਪ੍ਰੇਰਿਤ ਕਰੇਗਾ।
ਵਧੇਰੇ ਜਾਣਕਾਰੀ ਅਤੇ ਸੁਣਨ ਲਈ, www.yogamdniy.nic.in ‘ਤੇ ਜਾਓ।
****
ਐੱਮਵੀ/ਏਕੇਐੱਸ
(Release ID: 2128607)