ਸੱਭਿਆਚਾਰ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸ਼੍ਰੀ ਕਿਰੇਨ ਰਿਜਿਜੂ ਨੇ ਨੈਸ਼ਨਲ ਮਿਊਜ਼ੀਅਮ ਵਿੱਚ ਵੈਸਾਕ ਦਿਵਸ ਸਮਾਰੋਹ ਵਿੱਚ ਬੁੱਧ ਦੀ ਵਿਰਾਸਤ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ


ਨੈਸ਼ਨਲ ਮਿਊਜ਼ੀਅਮ ਨੇ ਬੁੱਧ ਪੁਰਨਿਮਾ ‘ਤੇ ਪਵਿੱਤਰ ਅਵਸ਼ੇਸ਼ਾਂ ਦੀ ਰੀਤੀ-ਰਿਵਾਜਾਂ ਦੇ ਨਾਲ ਪੂਜਾ ਕੀਤੀ

ਬੁੱਧ ਜਯੰਤੀ ਸ਼ਰਧਾ, ਸੱਭਿਆਚਾਰ ਅਤੇ ਰਚਨਾਤਮਕਤਾ ਦੇ ਨਾਲ ਮਨਾਈ ਗਈ

Posted On: 12 MAY 2025 6:21PM by PIB Chandigarh

ਬੁੱਧ ਪੁਰਨਿਮਾ ਦੇ ਪਾਵਨ ਅਵਸਰ ‘ਤੇ, ਜਿਸ ਨੂੰ ਵੈਸਾਕ ਜਾਂ ਬੁੱਧ ਜਯੰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨਵੀਂ ਦਿੱਲੀ ਸਥਿਤ ਨੈਸ਼ਨਲ ਮਿਊਜ਼ੀਅਮ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਰੀਤੀ-ਰਿਵਾਜਾਂ ਦੇ ਨਾਲ ਪੂਜਾ ਕੀਤੀ ਗਈ, ਜੋ ਭਗਤੀ, ਸੱਭਿਆਚਾਰ ਅਤੇ ਕਲਾਤਮਕ ਪ੍ਰਗਟਾਵੇ ਨਾਲ ਲੈਸ ਇੱਕ ਆਯੋਜਨ ਸੀ।

ਸਮਾਰੋਹ ਵਿੱਚ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੰਸਦੀ ਮਾਮਲੇ ਅਤੇ ਘੱਟਗਿਣਤੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਦੀ ਅਗਵਾਈ ਵਿੱਚ ਪੁਸ਼ਪਾਂਜਲੀ ਅਰਪਿਤ ਕੀਤੀ ਗਈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੇਂਦਰੀ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਆਲਮੀ ਬੌਧੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅੱਜ ਦੀ ਦੁਨੀਆ ਵਿੱਚ ਬੌਧ ਦੀ ਹਮਦਰਦੀ ਅਤੇ ਸਦਭਾਵਨਾ ਦੀਆਂ ਸਿੱਖਿਆਵਾਂ ਦੀ ਪ੍ਰਾਸੰਗਿਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਵਿੱਤਰ ਅਵਸ਼ੇਸ਼ਾਂ ਦੇ ਪ੍ਰਤੀ ਇੰਨੀ ਵਿਆਪਕ ਭਾਗੀਦਾਰੀ ਅਤੇ ਸ਼ਰਧਾ ਦੇਖ ਕੇ ਗਹਿਰੀ ਸੰਤੁਸ਼ਟੀ ਵਿਅਕਤ ਕੀਤੀ।

ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬੌਧ ਦੇ ਜੀਵਨ ਦੀਆਂ ਘਟਨਾਵਾਂ, ਵਿਸ਼ੇਸ਼ ਤੌਰ ‘ਤੇ ਅੱਠ ਮਹਾਨ ਚਮਤਕਾਰਾਂ ( ਅਸ਼ਟਮਹਾਪ੍ਰਤੀਹਾਰਯ) ਨੂੰ ਦਰਸਾਉਣ ਵਾਲੇ ਥੰਮ੍ਹਾਂ ਵਿੱਚੋਂ ਇੱਕ ‘ਤੇ ਧਿਆਨ ਕੇਂਦ੍ਰਿਤ ਕੀਤਾ। ਮਹਿਮਾਨਾਂ ਨੇ ਮਹਾਯਾਨ ਅਤੇ ਵਜ੍ਰਯਾਨ ਬੌਧ ਧਰਮ ਵਿੱਚ ਵਿਭਿੰਨ ਬੌਧ ਦੇਵਤਾਵਾਂ ਦੀਆਂ ਪ੍ਰਤਿਮਾਵਾਂ ਦੇ ਪ੍ਰਤੀ ਉਤਸੁਕਤਾ ਦਿਖਾਈ, ਜਿਸ ਵਿੱਚ ਬੋਧੀਸਤਵ, ਮੁਕੁਟਧਾਰੀ ਬੌਧ, ਪਾਰਬ੍ਰਹਮ ਬੌਧ (ਪੰਚਤਥਾਗਤ), ਦੇਵੀ ਅਤੇ ਸਹਾਇਕ ਦੇਵਤਾ (ਇਸ਼ਟਦੇਵਤਾ) ਸ਼ਾਮਲ ਹਨ।

ਇਸ ਸ਼ੁਭ ਅਵਸਰ ‘ਤੇ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਜਨਰਲ, ਸ਼੍ਰੀ ਗੁਰਮੀਤ ਸਿੰਘ ਚਾਵਲਾ; ਅੰਤਰਰਾਸ਼ਟਰੀ ਬੌਧ ਸੰਘ ਦੇ ਡਾਇਰੈਕਟਰ ਜਨਰਲ, ਸ਼੍ਰੀ ਅਭਿਜੀਤ ਹਲਦਰ; ਅਤੇ ਸੱਭਿਆਚਾਰ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਸਮਰ ਨੰਦਾ ਸਹਿਤ ਅਨੇਕ ਪਤਵੰਤਿਆਂ ਨੇ ਸਤਿਕਾਰਯੋਗ ਭਿਕਸ਼ੂਆਂ, ਵਿਦਵਾਨਾਂ ਅਤੇ ਟੂਰਿਸਟਾਂ ਨਾਲ ਸ਼ਿਰਕਤ ਕੀਤੀ।

 

ਮੰਤਰੀਆਂ ਨੇ ਬੌਧ ਗੈਲਰੀ ਦਾ ਦੌਰਾ ਕੀਤਾ, ਜਿਸ ਵਿੱਚ ਕਲਾ ਅਤੇ ਪੁਰਾਤਨ ਵਸਤੂਆਂ ਦੇ ਲੁਭਾਵਨੇ ਕਲੈਕਸ਼ਨ ਦੇ ਮਾਧਿਅਮ ਨਾਲ ਭਗਵਾਨ ਬੁੱਧ ਦੇ ਜੀਵਨ, ਸਿੱਖਿਆਵਾਂ ਅਤੇ ਸਥਾਈ ਦਰਸ਼ਨ ਦੀ ਖੋਜ ਬਾਰੇ ਜਾਣਕਾਰੀ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਪਿਪਰਹਵਾ ਤੋਂ ਖੁਦਾਈ ਕਰਕੇ ਲਿਆਂਦੇ ਗਏ ਕਪਿਲ ਵਸਤੂ ਦੇ ਅਵਸ਼ੇਸ਼ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਉਹ ਗੈਲਰੀ ਵਿੱਚ ਮੁੱਖ ਆਕਰਸ਼ਣ ਦਾ ਕੇਂਦਰ ਸੀ।

 

ਪ੍ਰਦਰਸ਼ਨੀ ਵਿੱਚ ਬੌਧ ਧਰਮ ਦੇ ਵਿਕਾਸ ਨੂੰ ਮਥੁਰਾ ਅਤੇ ਗਾਂਧਾਰ ਵਿੱਚ ਸ਼ੁਰੂਆਤੀ ਪ੍ਰਤੀਕਾਤਮਕ ਚਿਤ੍ਰਣ ਤੋਂ ਲੈ ਕੇ ਸਾਰਨਾਥ, ਪਾਲ, ਚੌਲ ਅਤੇ ਭੌਮਕਾਰਾ ਕਾਲ ਦੌਰਾਨ ਇਸ ਦੇ ਸ਼ੈਲੀਗਤ ਵਿਕਾਸ ਤੱਕ ਦਰਸਾਇਆ ਗਿਆ ਹੈ। ਮਹਾਯਾਨ ਅਤੇ ਵਜ੍ਰਯਾਨ ਪਰੰਪਰਾਵਾਂ ਵਿੱਚ ਬੋਧੀਸਤਵ, ਪੰਚਤਤਵਗਤ ਅਤੇ ਇਸ਼ਟਦੇਵਤਾ ਦੀਆਂ ਪ੍ਰਤਿਮਾਵਾਂ ਨੇ ਅਧਿਆਤਮਿਕ ਅਤੇ ਕਲਾਤਮਕ ਅਨੁਭਵ ਨੂੰ ਸਮ੍ਰਿੱਧ ਕੀਤਾ।

 

ਇਸ ਪਵਿੱਤਰ ਅਵਸਰ ਨੂੰ ਹੋਰ ਵੀ ਵੱਧ ਜੀਵੰਤ ਬਣਾਉਣ ਦੇ ਲਈ ਥੰਗਕਾ ਗੈਲਰੀ ਨੇ ਵੀ ਚਾਰ ਚੰਨ ਲਗਾ ਦਿੱਤੇ, ਜਿੱਥੇ ਭਾਵਚੱਕਰ (ਜੀਵਨ ਦਾ ਪਹੀਆ) ਸਹਿਤ ਬਿਹਤਰੀਨ ਸਕ੍ਰੌਲ ਪੇਂਟਿੰਗ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਮੰਤਰੀਆਂ ਨੇ ਇਨ੍ਹਾਂ ਭਗਤੀ ਕਲਾਕ੍ਰਿਤੀਆਂ ਵਿੱਚ ਝਲਕਦੀਆਂ ਪ੍ਰਤੀਕਾਤਮਕਤਾ ਅਤੇ ਧਿਆਨਪੂਰਣ ਕਦਰਾਂ-ਕੀਮਤਾਂ ਦੀ ਗਹਿਰਾਈ ਦੀ ਪ੍ਰਸ਼ੰਸਾ ਕੀਤੀ।

 

ਸਮਾਰੋਹ ਦੇ ਸਮਾਪਨ ‘ਤੇ, ਯੁਵਾ ਅਤੇ ਬਜ਼ੁਰਗ ਸਾਰੇ ਸੈਲਾਨੀਆਂ ਨੇ ਇੰਟਰੈਕਟਿਵ ਵਰਕਸ਼ਾਪਾਂ ਅਤੇ ਡੀਆਈਵਾਈ ਕਾਉਂਟਰਾਂ ਦੀ ਲੜੀ ਵਿੱਚ ਹਿੱਸਾ ਲਿਆ, ਜਿਸ ਵਿੱਚ ਪ੍ਰੇਅਰ ਫਲੈਗ ਮੇਕਿੰਗ, ਬੁਧਿਸਟ ਆਈਕੋਨੋਗ੍ਰਾਪੀ ਲਰਨਿੰਗ, ਥੰਗਕਾ ਕਲਰਿੰਗ ਸ਼ੀਟ, ਸੈਲਫੀ ਬੂਥਸ, ਲਘੂ ਬੌਧ ਸ਼ਿਲਪਕਲਾ ਅਤੇ ਬੌਧ ਫਿਲਮ ਪ੍ਰਦਰਸ਼ਨ ਜਿਹੀਆਂ ਗਤੀਵਿਧੀਆਂ ਸ਼ਾਮਲ ਸਨ।

 

ਬੌਧ ਗੈਲਰੀ ਪੂਰੇ ਦਿਨ ਜਨਤਾ ਦੇ ਅਵਲੋਕਨ ਦੇ ਲਈ ਖੁੱਲ੍ਹੀ ਰਹੀ, ਜਿਸ ਵਿੱਚ ਇਸ ਅਤਿਅੰਤ ਪਵਿੱਤਰ ਦਿਨ ‘ਤੇ ਭਗਵਾਨ ਬੁੱਧ ਦੀ ਚਿਰਸਥਾਈ ਵਿਰਾਸਤ ਅਤੇ ਅਧਿਆਤਮਿਕ ਮਾਰਗਦਰਸ਼ਨ ਨੂੰ ਦਰਸਾਇਆ ਗਿਆ।

***

ਸੁਨੀਲ ਕੁਮਾਰ ਤਿਵਾਰੀ


(Release ID: 2128376)