ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ ਮਾਸਕੋ, ਰੂਸ ਦੀ ਆਪਣੀ ਯਾਤਰਾ ਦੌਰਾਨ ਵਿਜੈ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ


ਰੂਸੀ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨਾਲ ਭੇਂਟ ਕੀਤੀ

ਰਕਸ਼ਾ ਰਾਜ ਮੰਤਰੀ ਨੇ ਰਾਜ ਸਪਾਂਸਰ ਸੀਮਾ ਪਾਰ ਅੱਤਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਰੂਸ ਦੇ ਸਮਰਥਨ ਲਈ ਆਭਾਰ ਵਿਅਕਤ ਕੀਤਾ

Posted On: 10 MAY 2025 4:46PM by PIB Chandigarh

ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ 08 ਤੋਂ 09 ਮਈ, 2025 ਤੱਕ ਰੂਸ ਦੀ ਆਪਣੀ ਯਾਤਰਾ ਦੌਰਾਨ ਵਿਜੈ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਹ ਸਮਾਰੋਹ  ਦੂਸਰੇ ਵਿਸ਼ਵ ਯੁੱਧ (1941-45) ਵਿੱਚ ਸੋਵੀਅਤ ਲੋਕਾਂ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ 09 ਮਈ, 2025 ਨੂੰ ਮਾਸਕੋ ਵਿੱਚ ਆਯੋਜਿਤ ਕੀਤਾ ਗਿਆ ਸੀ।

ਸ਼੍ਰੀ ਸੰਜੈ ਸੇਠ ਨੇ ਅਣਜਾਣ ਸੈਨਿਕ ਦੀ ਸਮਾਧੀ ֲ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਹੋਰ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧੀਆਂ ਦੇ ਨਾਲ ਵਿਜੈ ਦਿਵਸ ਪਰੇਡ ਦੇਖੀ। ਵਿਜੈ ਦਿਵਸ ਪਰੇਡ ਵਿੱਚ ਰਕਸ਼ਾ ਰਾਜ ਮੰਤਰੀ ਦੀ ਭਾਗੀਦਾਰੀ ਭਾਰਤ ਅਤ ਰੂਸ ਦਰਮਿਆਨ ਦੀਰਘਕਾਲੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਦਾ ਪ੍ਰਤੀਕ ਹੈ।

ਯਾਤਰਾ ਦੌਰਾਨ ਰਕਸ਼ਾ ਰਾਜ ਮੰਤਰੀ ਨੇ ਰੂਸੀ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨਾਲ ਭੇਂਟ ਕੀਤੀ ਅਤੇ 80ਵੇਂ ਵਿਜੈ ਦਿਵਸ ਦੀਆਂ ਵਧਾਈਆਂ ਦਿੱਤੀਆਂ।

A person in suit shaking hands with another person in suitDescription automatically generated

ਰਕਸ਼ਾ ਰਾਜ ਮੰਤਰੀ ਨੇ ਰੂਸੀ ਉਪ ਰੱਖਿਆ ਮੰਤਰੀ ਕਰਨਲ ਜਨਰਲ ਅਲੈਗਜ਼ੈਂਡਰ ਫੋਮਿਨ ਨਾਲ ਦੁਵੱਲੀ ਮੀਟਿੰਗ ਵੀ ਕੀਤੀ ਅਤੇ ਰਾਜ ਸਪਾਂਸਰ ਸੀਮਾ ਪਾਰ ਅੱਤਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਉਨ੍ਹਾਂ ਦੇ ਸਮਰਥਨ ਲਈ ਰੂਸ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ।

ਦੋਹਾਂ ਮੰਤਰੀਆਂ ਨੇ ਬਹੁਆਯਾਮੀ ਮਿਲਟਰੀ ਅਤੇ ਮਿਲਟਰੀ-ਤਕਨੀਕੀ ਸਹਿਯੋਗ ‘ਤੇ ਵੀ ਚਰਚਾ ਕੀਤੀ ਅਤੇ ਮੌਜੂਦਾ ਸੰਸਥਾਗਤ ਤੰਤਰ ਦੇ ਢਾਂਚੇ ਦੇ ਅੰਦਰ ਸਬੰਧਾਂ ਨੂੰ ਹੋਰ ਗਹਿਰਾ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਦੋਵੇਂ ਧਿਰਾਂ ਨਿਯਮਿਤ ਸਲਾਹ-ਮਸ਼ਵਰਾ ਜਾਰੀ ਰੱਖਣਗੀਆਂ ਅਤੇ ਬਦਲਦੀ ਸਥਿਤੀਆਂ ਵਿੱਚ ਸਹਿਯੋਗ ਵਧਾਉਣਗੀਆਂ।

ਸ਼੍ਰੀ ਸੰਜੈ ਸੇਠ ਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਵਿੱਚ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।

****

ਐੱਸਆਰ/ਐੱਸਏਵੀਵੀਵਾਈ


(Release ID: 2128111) Visitor Counter : 2