ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਲਮੀ ਪੁਲਾੜ ਖੋਜ ਸਮਿਟ (ਗਲੇਕਸ) 2025 ਨੂੰ ਸੰਬੋਧਨ ਕੀਤਾ


ਪੁਲਾੜ ਸਿਰਫ਼ ਇੱਕ ਡੈਸਟੀਨੇਸ਼ਨ ਨਹੀਂ ਹੈ, ਸਗੋਂ ਜਗਿਆਸਾ, ਸਾਹਸ ਅਤੇ ਸਮੂਹਿਕ ਪ੍ਰਗਤੀ ਦੀ ਘੋਸ਼ਣਾ ਹੈ: ਪ੍ਰਧਾਨ ਮੰਤਰੀ

ਭਾਰਤ ਦੇ ਰਾਕੇਟ ਸਿਰਫ਼ ਪੇਲੋਡ ਨਹੀਂ ਲੈ ਜਾਂਦੇ ਸਗੋਂ 1.4 ਅਰਬ ਭਾਰਤੀਆਂ ਦੇ ਸੁਪਨਿਆਂ ਨੂੰ ਵੀ ਨਾਲ ਲੈ ਜਾਂਦੇ ਹਨ: ਪ੍ਰਧਾਨ ਮੰਤਰੀ

ਭਾਰਤ ਦਾ ਪਹਿਲਾ ਮਾਨਵ ਪੁਲਾੜ ਮਿਸ਼ਨ –ਗਗਨਯਾਨ, ਸਪੇਸ ਟੈਕਨੋਲੋਜੀ ਵਿੱਚ ਦੇਸ਼ ਦੀਆਂ ਵਧਦੀਆਂ ਆਕਾਂਖਿਆਵਾਂ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ

ਭਾਰਤ ਦੇ ਕਈ ਪੁਲਾੜ ਮਿਸ਼ਨਾਂ ਦੀ ਅਗਵਾਈ ਮਹਿਲਾ ਵਿਗਿਆਨੀਆਂ ਦੁਆਰਾ ਕੀਤੀ ਜਾ ਰਹੀ ਹੈ: ਪ੍ਰਧਾਨ ਮੰਤਰੀ

ਭਾਰਤ ਦਾ ਪੁਲਾੜ ਦ੍ਰਿਸ਼ਟੀਕੋਣ ‘ਵਸੁਧੈਵ ਕੁਟੁੰਬਕਮ’ ਦੇ ਪ੍ਰਾਚੀਨ ਦਰਸ਼ਨ ਵਿੱਚ ਸ਼ਾਮਲ ਹੈ: ਪ੍ਰਧਾਨ ਮੰਤਰੀ

Posted On: 07 MAY 2025 12:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਲਮੀ ਪੁਲਾੜ ਖੋਜ ਕਾਨਫਰੰਸ (ਗਲੇਕਸ) 2025 ਨੂੰ ਸੰਬੋਧਨ ਕੀਤਾ। ਦੁਨੀਆ ਭਰ ਤੋਂ ਆਏ ਵਿਸ਼ਿਸ਼ਟ ਡੈਲੀਗੇਟਸ, ਵਿਗਿਆਨੀਆਂ ਅਤੇ ਪੁਲਾੜ ਯਾਤਰੀਆਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਭਾਰਤ ਦੀ ਜ਼ਿਕਰਯੋਗ ਪੁਲਾੜ ਪ੍ਰਗਤੀ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਸਿਰਫ਼ ਇੱਕ ਮੰਜ਼ਿਲ ਨਹੀਂ ਹੈ, ਸਗੋਂ ਜਗਿਆਸਾ, ਸਾਹਸ ਅਤੇ ਸਮੂਹਿਕ ਪ੍ਰਗਤੀ ਦੀ ਘੋਸ਼ਣਾ ਹੈ। ਉਨ੍ਹਾਂ ਨੇ ਕਿਹਾ ਕਿ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਭਾਰਤ ਦੀਆਂ ਪੁਲਾੜ ਉਪਲਬਧੀਆਂ ਇਸੇ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾੰ ਨੇ ਕਿਹਾ ਕਿ ਭਾਰਤ ਦੇ ਰਾਕੇਟ ਸਿਰਫ਼ ਪੇਲੋਡ ਨਹੀਂ ਲੈ ਜਾਂਦੇ ਸਗੋਂ 140 ਅਰਬ ਭਾਰਤੀਆਂ ਦੇ ਸੁਪਨੇ ਨੂੰ ਵੀ ਲੈ ਕੇ ਚੱਲਦੇ ਹਨ। 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਪੁਲਾੜ ਪ੍ਰਗਤੀ ਮਹੱਤਵਪੂਰਨ ਵਿਗਿਆਨਿਕ ਉਪਲਬਧੀ ਹੈ। ਅਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਮਨੁੱਖੀ ਭਾਵਨਾ ਗੁਰੂਤਾ ਸ਼ਕਤੀ ਨੂੰ ਚੁਣੌਤੀ ਦੇ ਸਕਦੀ ਹੈ। ਉਨ੍ਹਾਂ ਨੇ 2014 ਵਿੱਚ ਆਪਣੇ ਪਹਿਲੇ ਯਤਨ ਵਿੱਚ ਮੰਗਲ ਗ੍ਰਹਿ ‘ਤੇ ਪਹੁੰਚਣ ਦੀ ਭਾਰਰਤ ਦੀ ਇਤਿਹਾਸਿਕ ਉਪਲਬਧੀ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਦ੍ਰਯਾਨ-1 ਨੇ ਚੰਦ੍ਰਮਾ ‘ਤੇ ਪਾਣੀ ਦੀ ਖੋਜ ਵਿੱਚ ਸਹਾਇਤਾ ਕੀਤੀ, ਚੰਦ੍ਰਯਾਨ-2 ਨੇ ਚੰਦ੍ਰਮਾ ਦੀ ਸਤਹਿ ਦੀ ਉੱਚਤਮ-ਰੈਜੋਲਿਊਸ਼ਨ ਵਾਲੀਆਂ ਤਸਵੀਰਾਂ ਭੇਜੀਆਂ ਅਤੇ ਚੰਦ੍ਰਯਾਨ-3 ਨੇ ਚੰਦ੍ਰਮਾ ਦੇ ਦੱਖਣੀ ਧਰੁਵ ਨੂੰ ਲੈ ਕੇ ਸਾਡੀ ਸਮਝ ਨੂੰ ਗਹਿਰਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਰਿਕਾਰਡ ਸਮੇਂ ਵਿੱਚ ਕ੍ਰਾਯੋਜੈਨਿਕ ਇੰਜਣ ਤਿਆਰ ਕੀਤੇ ਇੱਕ ਹੀ ਮਿਸ਼ਨ ਵਿੱਚ 100 ਸੈਟੇਲਾਈਟਾਂ ਲਾਂਚ ਕੀਤੀਆਂ ਅਤੇ ਭਾਰਤੀ ਲਾਂਚ ਵ੍ਹੀਕਲਸ ਦੀ ਵਰਤੋਂ ਕਰਕੇ 34 ਦੇਸ਼ਾਂ ਲਈ 400 ਤੋਂ ਵੱਧ ਸੈਟੇਲਾਈਟਾਂ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ। ਇਸ ਵਰ੍ਹੇ ਪੁਲਾੜ ਵਿੱਚ ਦੋ ਸੈਟੇਲਾਈਟਾਂ ਨੂੰ ਡੌਕ ਕਰਨ ਦੀ ਭਾਰਤ ਦੀ ਨਵੀਨਤਮ ਉਪਲਬਧੀ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਪੁਲਾੜ ਖੋਜ ਵਿੱਚ ਇੱਕ ਵੱਡਾ ਕਦਮ ਦੱਸਿਆ। 

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਪੁਲ਼ਾੜ ਯਾਤਰਾ ਦੂਜਿਆਂ ਨਾਲ ਮੁਕਾਬਲਾ ਕਰਨ ਬਾਰੇ ਨਹੀਂ ਹੈ, ਸਗੋਂ ਇਕੱਠੇ ਮਿਲ ਕੇ ਵੱਧ ਤੋਂ ਵੱਧ ਉੱਚਾਈਆਂ ਤੱਕ ਪਹੁੰਚਣ ਬਾਰੇ ਹੈ। ਉਨ੍ਹਾਂ ਨੇ ਮਾਨਵਤਾ ਦੀ ਭਲਾਈ ਲਈ ਪੁਲਾੜ ਦੀ ਖੋਜ ਦੇ ਸਮੂਹਿਕ ਟੀਚਿਆਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਖਣੀ ਏਸ਼ਿਆਈ ਦੇਸ਼ਾਂ ਲਈ ਇੱਕ ਸੈਟੇਲਾਈਟ ਦੇ ਸਫਲ ਲਾਂਚ ਨੂੰ ਯਾਦ ਕਰਦੇ ਹੋਏ ਕਿਹਾ ਕਿ ਖੇਤਰੀ ਸਹਿਯੋਗ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਦੀ ਪ੍ਰਧਾਨਗੀ ਦੌਰਾਨ ਸੁਰੂ ਕੀਤਾ ਗਿਆ ਜੀ-20 ਸੈਟੇਲਾਈਟ ਮਿਸ਼ਨ, ਗਲੋਬਲ ਸਾਊਥ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨਵੇਂ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਅਤੇ ਲਗਾਤਾਰ ਵਿਗਿਆਨਕ ਖੋਜਾਂ ਦੀਆਂ ਸੀਮਾਵਾਂ ਨੂੰ ਅੱਗੇ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਪਹਿਲਾ ਮਾਨਵ ਪੁਲਾੜ- ਉਡਾਣ ਮਿਸ਼ਨ, ‘ਗਗਨਯਾਨ’ ਸਪੇਸ ਟੈਕਨੋਲੋਜੀ ਵਿੱਚ ਦੇਸ਼ ਦੀਆਂ ਵਧਦੀਆਂ ਅਕਾਂਖਿਆਵਾਂ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ, ਇੱਕ ਭਾਰਤੀ ਪੁਲਾੜ ਯਾਤਰੀ ਇਸਰੋ ਅਤੇ ਨਾਸਾ ਦੇ ਇੱਕ ਸਾਂਝੇ ਮਿਸ਼ਨਾਂ ਦੇ ਤਹਿਤ ਪੁਲਾੜ ਦੀ ਯਾਤਰਾ ਕਰੇਗਾ। ਉਨ੍ਹਾਂ ਨੇ ਭਾਰਤ ਦੇ ਦੀਰਘਕਾਲੀ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ 2035 ਤੱਕ, ਭਾਰਤੀਯ ਅੰਤਰਿਕਸ਼ ਸਟੇਸ਼ਨ (Bharatiya Antariksha Station) ਬੇਮਿਸਾਲ ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਸੁਵਿਧਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ 2040 ਤੱਕ, ਇੱਕ ਭਾਰਤੀ ਪੁਲਾੜ ਯਾਤਰੀ ਚੰਦ੍ਰਮਾ ‘ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਗਲ ਅਤੇ ਸ਼ੁੱਕਰ ਭਾਰਤ ਦੀ ਭਵਿੱਖ ਦੀਆਂ ਪੁਲਾੜ ਮਹੱਤਵਅਕਾਂਖਿਆਵਾਂ ਵਿੱਚ ਪ੍ਰਮੁੱਖ ਟੀਚੇ ਬਣੇ ਰਹਿਣਗੇ। 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਲਈ, ਪੁਲਾੜ  ਦਾ ਮਤਲਬ ਸਿਰਫ਼ ਖੋਜ ਕਰਨਾ ਨਹੀਂ ਸਗੋਂ ਸਸ਼ਕਤੀਕਰਣ ਵੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਸਪੇਸ ਟੈਕਨੋਲੋਜੀ ਸ਼ਾਸਨ ਅਤੇ ਆਜੀਵਿਕਾ ਵਿੱਚ ਸੁਧਾਰ ਲਿਆਉਂਦੀ ਹੈ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਮਛੇਰਿਆਂ ਨੂੰ ਸੁਚੇਤ ਕਰਨ ਲਈ ਅਪਣਾਈ ਗਈ ਚੇਤਾਵਨੀ ਦੀ ਵਿਵਸਥਾ, ਗਤੀਸ਼ਕਤੀ ਪਲੈਟਫਾਰਮ, ਰੇਲਵੇ ਸੁਰੱਖਿਆ ਤੋਂ ਲੈ ਕੇ ਮੌਸਮ ਦੀਆਂ ਭਵਿੱਖਬਾਣੀਆਂ ਤੱਕ ਸੈਟੇਲਾਈਟਾਂ ਦਾ ਹਵਾਲਾ ਦਿੰਦੇ ਹੋਏ ਹਰੇਕ ਭਾਰਤੀ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸੈਟੇਲਾਈਟਾਂ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਪੁਲਾੜ ਖੇਤਰ ਨੂੰ ਸਟਾਰਟਅੱਪ, ਉੱਦਮੀਆਂ ਅਤੇ ਯੁਵਾ ਪ੍ਰਤਿਭਾਵਾਂ ਲਈ ਖੋਲ੍ਹ ਕੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੀ ਭਾਰਤੀ ਦੀ ਪ੍ਰਤੀਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ 250 ਤੋਂ ਵੱਧ ਸਪੇਸ ਸਟਾਰਟਅੱਪਸ ਹਨ ਜੋ ਸੈਟੇਲਾਈਟ ਟੈਕਨੋਲੋਜੀ, ਪ੍ਰੋਪਲਸ਼ਨ ਸਿਸਟਮ, ਇਮੇਜ਼ਿੰਗ ਅਤੇ ਹੋਰ ਮੋਹਰੀ ਖੇਤਰਾਂ ਵਿੱਚ ਪ੍ਰਗਤੀ ਵਿੱਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਭਾਰਤ ਦੇ ਕਈ ਸਪੇਸ ਮਿਸ਼ਨਾਂ ਦੀ ਅਗਵਾਈ ਮਹਿਲਾ ਵਿਗਿਆਨਿਕ ਕਰ ਰਹੀਆਂ ਹਨ। 

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਪੁਲਾੜ ਦ੍ਰਿਸ਼ਟੀਕੋਣ  ‘ਵਸੁਦੈਵ ਕੁਟੁੰਬਕਮ ਦੇ ਪ੍ਰਾਚੀਨ ਗਿਆਨ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਪੁਲਾੜ ਯਾਤਰਾ ਨਾ ਸਿਰਫ਼ ਆਪਣੇ ਵਿਕਾਸ ਬਾਰੇ ਨਹੀਂ ਹੈ, ਸਗੋਂ ਆਲਮੀ ਗਿਆਨ ਨੂੰ ਸਮ੍ਰਿੱਧ ਕਰਨ, ਸਧਾਰਣ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਬਾਰੇ ਹੈ। ਉਨ੍ਹਾਂ ਨੇ ਸਹਿਯੋਗ ਲਈ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਰਾਸ਼ਟਰ ਇਕੱਠਿਆਂ ਸੁਪਨੇ ਦੇਖਣ, ਇਕੱਠਿਆਂ ਨਿਰਮਾਣ ਕਰਨ ਅਤੇ ਇਕੱਠਿਆਂ ਸਿਤਾਰਿਆਂ ਤੱਕ ਪਹੁੰਚਣ ਲਈ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਇੱਕ ਬਿਹਤਰ ਭਵਿੱਖ ਲਈ ਸਮੂਹਿਕ ਅਕਾਂਖਿਆ ਦੇ ਅਨੁਰੂਪ ਪੁਲਾੜ ਖੋਜ ਵਿੱਚ ਇੱਕ ਨਵਾਂ ਅਧਿਆਏ  ਸ਼ੁਰੂ ਕਰਨ ਦੇ ਸੱਦੇ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ।

***

ਐੱਮਜੇਪੀਐੱਸ/ਐੱਸਆਰ


(Release ID: 2127633) Visitor Counter : 10