ਸਿੱਖਿਆ ਮੰਤਰਾਲਾ
azadi ka amrit mahotsav

ਕੈਬਨਿਟ ਨੇ ਆਂਧਰ ਪ੍ਰਦੇਸ਼ (ਤਿਰੂਪਤੀ), ਛੱਤੀਸਗੜ੍ਹ (ਭਿਲਾਈ), ਜੰਮੂ-ਕਸ਼ਮੀਰ (ਜੰਮੂ), ਕਰਨਾਟਕ (ਧਾਰਵਾੜ) ਅਤੇ ਕੇਰਲ (ਪਲੱਕੜ) ਵਿੱਚ ਸਥਾਪਿਤ ਪੰਜ ਭਾਰਤੀ ਟੈਕਨੋਲੋਜੀ ਸੰਸਥਾਨਾਂ (ਆਈਆਈਟੀ) ਦੀ ਅਕਾਦਮਿਕ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਵਿਸਥਾਰ ਨੂੰ ਪ੍ਰਵਾਨਗੀ ਦਿੱਤੀ


ਇਨ੍ਹਾਂ ਪ੍ਰਮੁੱਖ ਸੰਸਥਾਨਾਂ ਵਿੱਚ 6500 ਤੋਂ ਵੱਧ ਵਿਦਿਆਰਥੀਆਂ ਨੂੰ ਅਧਿਐਨ ਕਰਨ ਦੀ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਵਿਸਥਾਰ

ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਪੰਜ ਨਵੇਂ ਅਤਿ-ਆਧੁਨਿਕ ਖੋਜ ਪਾਰਕ ਵੀ ਬਣਾਏ ਜਾ ਰਹੇ ਹਨ

Posted On: 07 MAY 2025 12:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਆਂਧਰ ਪ੍ਰਦੇਸ਼ (ਆਈਆਈਟੀ ਤਿਰੂਪਤੀ), ਕੇਰਲ (ਆਈਆਈਟੀ ਪਲੱਕੜ), ਛੱਤੀਸਗੜ੍ਹ (ਆਈਆਈਟੀ ਭਿਲਾਈ), ਜੰਮੂ-ਕਸ਼ਮੀਰ (ਆਈਆਈਟੀ ਜੰਮੂ) ਅਤੇ ਕਰਨਾਟਕ (ਆਈਆਈਟੀ ਧਾਰਵਾੜ) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਾਪਿਤ ਪੰਜ ਨਵੇਂ ਆਈਆਈਟੀਜ਼ (IITs) ਦੀ ਅਕਾਦਮਿਕ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ (ਪੜਾਅ-ਬੀ ਨਿਰਮਾਣ) ਦੇ ਵਿਸਥਾਰ ਨੂੰ ਪ੍ਰਵਾਨਗੀ ਦਿੱਤੀ ਹੈ।

ਇਸ ਦੇ ਲਈ 2025-26 ਤੋਂ 2028-29 ਤੱਕ ਚਾਰ ਵਰ੍ਹਿਆ ਦੀ ਮਿਆਦ ਵਿੱਚ ਕੁੱਲ ਲਾਗਤ 11,828.79 ਕਰੋੜ ਰੁਪਏ ਹੈ।

ਕੈਬਨਿਟ ਨੇ ਇਨ੍ਹਾਂ ਆਈਆਈਟੀਜ਼ (IITs) ਵਿੱਚ 130 ਫੈਕਲਟੀ ਪੋਸਟ (ਪ੍ਰੋਫੈਸਰ ਪੱਧਰ ਯਾਨੀ ਲੈਵਲ 14 ਅਤੇ ਇਸ ਤੋਂ ਉੱਪਰ) ਦੀ ਸਿਰਜਣਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ।

ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਪੰਜ ਨਵੇਂ ਅਤਿ-ਆਧੁਨਿਕ ਖੋਜ ਪਾਰਕ ਵੀ ਬਣਾਏ ਜਾ ਰਹੇ ਹਨ।

ਲਾਗੂਕਰਨ ਰਣਨੀਤੀ ਅਤੇ ਟੀਚੇ:

ਇਨ੍ਹਾਂ ਆਈਆਈਟੀਜ਼ (IITs) ਵਿੱਚ ਵਿਦਿਆਰਥੀਆਂ ਦੀ ਸੰਖਿਆ ਅਗਲੇ ਚਾਰ ਵਰ੍ਹਿਆਂ ਵਿੱਚ 6500 ਤੋਂ ਜ਼ਿਆਦਾ ਵਧ ਜਾਵੇਗੀ, ਜਿਸ ਵਿੱਚ ਅੰਡਰਗ੍ਰੈਜੁਏਟ (ਯੂਜੀ), ਪੋਸਟ ਗ੍ਰੈਜੂਏਟ (ਪੀਜੀ) ਅਤੇ ਪੀਐੱਚਡੀ ਪ੍ਰੋਗਰਾਮ ਵਿੱਚ ਪਹਿਲੇ ਵਰ੍ਹੇ ਵਿੱਚ 1364 ਵਿਦਿਆਰਥੀ, ਦੂਸਰੇ ਵਰ੍ਹੇ ਵਿੱਚ 1738 ਵਿਦਿਆਰਥੀ, ਤੀਸਰੇ ਵਰ੍ਹੇ ਵਿੱਚ 1767 ਵਿਦਿਆਰਥੀ ਅਤੇ ਚੌਥੇ ਵਰ੍ਹੇ ਵਿੱਚ 1707 ਵਿਦਿਆਰਥੀ ਵਧਣਗੇ।

ਲਾਭਾਰਥੀ:

ਨਿਰਮਾਣ ਪੂਰਾ ਹੋਣ 'ਤੇ, ਇਹ ਪੰਜ ਆਈਆਈਟੀ (IITs) 7,111 ਦੀ ਵਰਤਮਾਨ ਵਿਦਿਆਰਥੀਆਂ ਦੀ ਸੰਖਿਆ ਦੀ ਤੁਲਨਾ ਵਿੱਚ 13,687 ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਿੱਚ ਸਮਰੱਥ ਹੋਣਗੇ, ਯਾਨੀ 6,576 ਵਿਦਿਆਰਥੀਆਂ ਦਾ ਵਾਧਾ ਹੋਵੇਗਾ। ਸੀਟਾਂ ਦੀ ਕੁੱਲ ਸੰਖਿਆ ਵਿੱਚ ਇਸ ਵਾਧੇ ਦੇ ਨਾਲ, ਹੁਣ 6,500 ਤੋਂ ਜ਼ਿਆਦਾ ਵਿਦਿਆਰਥੀ ਦੇਸ਼ ਦੇ ਸਭ ਤੋਂ ਵੱਕਾਰੀ ਅਤੇ ਮੰਗ ਵਾਲੇ ਵਿਦਿਅਕ ਸੰਸਥਾਨਾਂ ਵਿੱਚ ਅਧਿਐਨ ਕਰਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ। ਇਹ ਵਾਧੂ ਹੁਨਰਮੰਦ ਕਾਰਜਬਲ ਦਾ ਨਿਰਮਾਣ ਕਰਕੇ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਕੇ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਕੇ ਰਾਸ਼ਟਰ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ। ਇਹ ਸਮਾਜਿਕ ਗਤੀਸ਼ੀਲਤਾ ਨੂੰ ਵਧਾਉਂਦਾ ਹੈ, ਵਿਦਿਅਕ ਅਸਮਾਨਤਾ ਨੂੰ ਘੱਟ ਕਰਦਾ ਹੈ ਅਤੇ ਭਾਰਤ ਦੀ ਵਿਸ਼ਵਵਿਆਪੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।

ਰੋਜ਼ਗਾਰ ਸਿਰਜਣਾ:

ਵਿਦਿਆਰਥੀਆਂ ਅਤੇ ਸਹੂਲਤਾਂ ਦੀ ਵਧਦੀ ਗਿਣਤੀ ਦਾ ਪ੍ਰਬੰਧਨ ਕਰਨ ਦੇ ਲਈ ਫੈਕਲਟੀ, ਪ੍ਰਸ਼ਾਸਕੀ ਸਟਾਫ਼, ਖੋਜਕਰਤਾਵਾਂ ਅਤੇ ਸਹਾਇਕ ਕਰਮਚਾਰੀਆਂ ਦੀ ਭਰਤੀ ਦੇ ਮਾਧਿਅਮ ਨਾਲ ਸਿੱਧਾ ਰੋਜ਼ਗਾਰ ਉਪਲਬਧ ਹੋਵੇਗਾ। ਨਾਲ ਹੀ, ਆਈਆਈਟੀ ਕੈਂਪਸਾਂ ਦਾ ਵਿਸਥਾਰ ਰਿਹਾਇਸ਼, ਆਵਾਜਾਈ ਅਤੇ ਸੇਵਾਵਾਂ ਦੀ ਮੰਗ ਵਧਾ ਕੇ ਸਥਾਨਕ ਅਰਥਵਿਵਸਥਾਵਾਂ ਨੂੰ ਪ੍ਰੋਤਸਾਹਿਤ ਕਰਦਾ ਹੈ। ਆਈਆਈਟੀ ਤੋਂ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦੀ ਵੱਧਦੀ ਸੰਖਿਆ ਇਨੋਵੇਸ਼ਨ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਹੁਲਾਰਾ ਦਿੰਦੀ ਹੈ, ਜੋ ਵਿਭਿੰਨ ਖੇਤਰਾਂ ਵਿੱਚ ਰੋਜ਼ਗਾਰ ਸਿਰਜਣਾ ਵਿੱਚ ਯੋਗਦਾਨ ਪਾਉਂਦੀ ਹੈ।

ਰਾਜ ਅਤੇ ਜ਼ਿਲ੍ਹੇ:

ਇਹ ਪੰਜ ਆਈਆਈਟੀ ਆਂਧਰ ਪ੍ਰਦੇਸ਼ (ਆਈਆਈਟੀ ਤਿਰੂਪਤੀ), ਕੇਰਲ (ਆਈਆਈਟੀ ਪਲੱਕੜ), ਛੱਤੀਸਗੜ੍ਹ (ਆਈਆਈਟੀ ਭਿਲਾਈ), ਜੰਮੂ-ਕਸ਼ਮੀਰ (ਆਈਆਈਟੀ ਜੰਮੂ) ਅਤੇ ਕਰਨਾਟਕ (ਆਈਆਈਟੀ ਧਾਰਵਾੜ) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਿਤ ਹਨ। ਹਾਲਾਂਕਿ, ਆਈਆਈਟੀ ਵਿੱਚ ਦਾਖਲਾ ਪੈਨ ਇੰਡੀਆ ਅਧਾਰ ’ਤੇ ਹੁੰਦਾ ਹੈ ਅਤੇ ਇਸ ਲਈ ਇਸ ਵਿਸਥਾਰ ਨਾਲ ਦੇਸ਼ ਭਰ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਾਭ ਹੋਵੇਗਾ।

ਵਰ੍ਹੇ 2025-26 ਦੇ ਬਜਟ ਐਲਾਨ ਵਿੱਚ ਕਿਹਾ ਗਿਆ ਹੈ:

‘ਪਿਛਲੇ 10 ਵਰ੍ਹਿਆਂ ਵਿੱਚ 23 ਆਈਆਈਟੀਜ਼ (IITs) ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ 65,000 ਤੋਂ 1.35 ਲੱਖ ਹੋ ਕੇ 100 ਪ੍ਰਤੀਸ਼ਤ ਵਧ ਗਈ ਹੈ। ਵਰ੍ਹੇ 2014 ਤੋਂ ਬਾਅਦ ਸ਼ੁਰੂ ਕੀਤੇ ਗਏ ਪੰਜ ਆਈਐੱਲਟੀ ਵਿੱਚ 6,500 ਹੋਰ ਵਿਦਿਆਰਥੀਆਂ ਨੂੰ ਸਿੱਖਿਆ ਉਪਲਬਧ ਕਰਵਾਉਣ ਦੇ ਲਈ ਵਾਧੂ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ।’

ਪਿਛੋਕੜ:

ਇਹ ਪੰਜ ਨਵੇਂ ਆਈਆਈਟੀ ਆਂਧਰ ਪ੍ਰਦੇਸ਼ (ਆਈਆਈਟੀ ਤਿਰੂਪਤੀ), ਕੇਰਲ (ਆਈਆਈਟੀ ਪਲੱਕੜ), ਛੱਤੀਸਗੜ੍ਹ (ਆਈਆਈਟੀ ਭਿਲਾਈ), ਜੰਮੂ-ਕਸ਼ਮੀਰ (ਆਈਆਈਟੀ ਜੰਮੂ) ਅਤੇ ਕਰਨਾਟਕ (ਆਈਆਈਟੀ ਧਾਰਵਾੜ) ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਾਪਿਤ ਕੀਤੇ ਗਏ ਸਨ। ਪਲੱਕੜ ਅਤੇ ਤਿਰੂਪਤੀ ਵਿੱਚ ਆਈਆਈਟੀ ਦਾ ਅਕਾਦਮਿਕ ਸੈਸ਼ਨ 2015-16 ਵਿੱਚ ਸ਼ੁਰੂ ਹੋਇਆ ਸੀ ਅਤੇ ਬਾਕੀ ਤਿੰਨ ਦਾ 2016-17 ਵਿੱਚ ਉਨ੍ਹਾਂ ਦੇ ਅਸਥਾਈ ਕੈਂਪਸਾਂ ਤੋਂ ਸ਼ੁਰੂ ਹੋਇਆ ਸੀ। ਇਹ ਆਈਆਈਟੀ ਹੁਣ ਆਪਣੇ ਸਥਾਈ ਕੈਂਪਸਾਂ ਤੋਂ ਕੰਮ ਕਰ ਰਹੇ ਹਨ।

*****

ਐੱਮਜੇਪੀਐੱਸ/ ਐੱਸਕੇਐੱਸ


(Release ID: 2127539)