ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਦੇ ਸ਼ੁਰੂਆਤੀ ਸੈਸ਼ਨ ਵਿੱਚ ਮੱਧ ਪ੍ਰਦੇਸ਼ ਨੂੰ ਭਾਰਤ ਦਾ ਉੱਭਰਦਾ ਰਚਨਾਤਮਕ ਕੇਂਦਰ ਦੱਸਿਆ ਗਿਆ
Posted On:
03 MAY 2025 3:10PM
|
Location:
PIB Chandigarh
ਵੇਵਸ 2025 ਵਿੱਚ ਅੱਜ “ਡਿਜੀਟਲ ਡ੍ਰੀਮਸ ਐਂਡ ਸਿਨੈਮੈਟਿਕ ਵਿਜ਼ਨਸ: ਮੱਧ ਪ੍ਰਦੇਸ਼ ਅਗਲਾ ਰਚਨਾਤਮਕ ਕੇਂਦਰ” ਸਿਰਲੇਖ ਹੇਠ ਇੱਕ ਹਾਈ-ਪ੍ਰੋਫਾਈਲ ਸ਼ੁਰੂਆਤੀ ਸੈਸ਼ਨ ਆਯੋਜਿਤ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਵੈਰਾਇਟੀ ਦੇ ਅੰਤਰਰਾਸ਼ਟਰੀ ਸੰਵਾਦਦਾਤਾ, ਨਮਨ ਰਾਮਚੰਦ੍ਰਨ ਨੇ ਕੀਤਾ।
ਪ੍ਰਸਿੱਧ ਪ੍ਰੋਡਿਊਸਰ ਅਤੇ ਡਾਇਰੈਕਟਰ ਏਕਤਾ ਕਪੂਰ ਨੇ ਮੱਧ ਪ੍ਰਦੇਸ਼ ਸਰਕਾਰ ਦੀ ਫਿਲਮ ਟੂਰਿਜ਼ਮ ਪਾਲਿਸੀ 2025 ਦੀ ਸਰਕਾਰੀ ਤੌਰ ‘ਤੇ ਸ਼ੁਰੂਆਤ ਕੀਤੀ। ਇਸ ਸੈਸ਼ਨ ਵਿੱਚ ਏਵੀਜੀਸੀ ਐਕਸਆਰ ਪਾਲਿਸੀ 2025 ਅਤੇ ਮੱਧ ਪ੍ਰਦੇਸ਼ ਫਿਲਮ ਸੈੱਲ ਪੋਰਟਲ ਦੇ ਦੂਜੇ ਪੜਾਅ ਦੀ ਵੀ ਸ਼ੁਰੂਆਤ ਹੋਈ।
ਇਸ ਮੌਕੇ ‘ਤੇ ਬੋਲਦਿਆਂ, ਏਕਤਾ ਕਪੂਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫਿਲਮ ਡੈਸਟੀਨੇਸ਼ਨ ਚੁਣਨ ਸਮੇਂ ਛੂਟ, ਮਨਜ਼ੂਰੀ ਪ੍ਰਾਪਤ ਕਰਨ ਵਿੱਚ ਅਸਾਨੀ, ਵਿਜ਼ੁਅਲ-ਦ੍ਰਿਸ਼ ਅਤੇ ਸ਼ੂਟਿੰਗ ਵਿੱਚ ਅਸਾਨੀ ਜਿਹੇ ਕਾਰਕ ਸਭ ਤੋਂ ਪਹਿਲਾਂ ਹੁੰਦੇ ਹਨ।
ਮੱਧ ਪ੍ਰਦੇਸ਼ ਸਰਕਾਰ ਦੇ ਟੂਰਿਜ਼ਮ ਵਿਭਾਗ ਦੇ ਮੁੱਖ ਸਕੱਤਰ, ਆਈਏਐੱਸ ਸ਼੍ਰੀ ਸ਼ਿਵ ਸ਼ੇਖਰ ਸ਼ੁਕਲਾ ਨੇ ਕਿਹਾ ਕਿ ਮੱਧ ਪ੍ਰਦੇਸ਼ ਅਤੁਲਯ ਭਾਰਤ ਦਾ ਦਿਲ ਹੈ ਅਤੇ ਤੇਜ਼ੀ ਨਾਲ ਫਿਲਮਮੇਕਰਸ ਦਾ ਵੀ ਦਿਲ ਬਣ ਰਿਹਾ ਹੈ। ਉਨ੍ਹਾਂ ਨੇ ਰਾਜ ਵਿੱਚ ਸ਼ੂਟਿੰਗ ਲਈ ਅਨੁਕੂਲ ਮਾਹੌਲ, ਸਮ੍ਰਿੱਧ ਇਤਿਹਾਸ ਅਤੇ ਵਿਰਾਸਤ ਅਤੇ ਤਿਆਰ ਪ੍ਰਤਿਭਾ ਪੂਲ ਦਾ ਜ਼ਿਕਰ ਕੀਤਾ। ਰਾਜ ਕੋਲ ਸਭ ਤੋਂ ਬਿਹਤਰ ਬੈਂਚਮਾਰਕ ਵਿੱਤੀ ਪ੍ਰੋਤਸਾਹਨ ਨੀਤੀਆਂ ਵਿੱਚੋਂ ਇੱਕ ਹੈ ਸ਼ੂਟਿੰਗ ਵਿੱਚ ਅਸਾਨੀ ਨੂੰ ਯਕੀਨੀ ਬਣਾਉਣ ਲਈ ਪ੍ਰਵਾਨਗੀਆਂ ਲਈ ਸਰਲ ਸਿੰਗਲ ਪੋਰਟਲ ਸਿਸਟਮ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ 2.0 ਪਾਲਿਸੀ ਵਿੱਚ ਪ੍ਰੋਤਸਾਹਨ ਅਤੇ ਦੁਬਾਰਾ ਸ਼ੂਟਿੰਗ ਲਈ ਵਿਸ਼ੇਸ਼ ਪ੍ਰਾਵਧਾਨਾਂ ਦੇ ਨਾਲ ਸੁਧਾਰ ਹੋਇਆ ਹੈ। ਸਥਾਨਕ ਭਾਸ਼ਾਵਾਂ ਅਤੇ ਸਥਾਨਕ ਪ੍ਰਤਿਭਾਵਾਂ ਦੀ ਵਰਤੋਂ ਕਰਨ ਵਾਲੀਆਂ ਫਿਲਮਾਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਵਿੱਚ ਸ਼ੂਟ ਕੀਤੀਆਂ ਜਾਣ ਵਾਲੀਆਂ ਹੋਰ ਭਾਰਤੀ ਭਾਸ਼ਾਵਾਂ ਵਿੱਚ ਬਣੀਆਂ ਫਿਲਮਾਂ ਨੂੰ ਵਾਧੂ ਪ੍ਰੋਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦਾ ਫਿਲਮ ਨਿਰਮਾਣ ਸੁਵਿਧਾਜਨਕ ਬਣਾ ਕੇ ਰਾਜ ਦੀ ਬ੍ਰਾਂਡਿੰਗ ਕਰਕੇ ਮੁੰਬਈ ਨੂੰ ਕੜੀ ਟੱਕਰ ਦੇਣ ਦਾ ਟੀਚਾ ਹੈ।
ਮੱਧ ਪ੍ਰਦੇਸ਼ ਸਰਕਾਰ ਦੇ ਆਈਟੀ ਅਤੇ ਡੀਐੱਸਟੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਸ਼੍ਰੀ ਸੰਜੈ ਦੁਬੇ ਨੇ ਕਿਹਾ ਕਿ ਨਵੀਂ ਨਿਊ ਐਵੀਜੀਸੀ ਪਾਲਿਸੀ ਦੇ ਪ੍ਰੀ ਅਤੇ ਪੋਸਟ ਪ੍ਰੋਡਕਸ਼ਨ ਸਹਿਯੋਗ ਕਰੇਗੀ ਅਤੇ ਐਨੀਮੇਸ਼ਨ, ਗੇਮਿੰਗ ਅਤੇ ਵੀਐੱਫਐਕਸ ਜਿਹੇ ਸਬੰਧਿਤ ਖੇਤਰਾਂ ਨੂੰ ਵੀ ਹੁਲਾਰਾ ਦੇਵੇਗੀ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਨੂੰ ਸਮਰਥਨ ਦੇਣ ਵਿੱਚ ਸਰਕਾਰ ਦੀ ਸਰਗਰਮ ਅਤੇ ਜੋਖਮ ਲੈਣ ਵਾਲੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ।
ਕ੍ਰਿਏਟਿਵਲੈਂਡ ਸਟੂਡਿਓ ਦੀ ਸੀਈਓ ਅਤੇ ਅਨੁਭਵੀ ਪ੍ਰੋਡਿਊਸਰ ਸ਼ੋਭਾ ਸੰਤ ਨੇ ਸਥਾਨਕ ਪ੍ਰਤਿਭਾਵਾਂ ਅਤੇ ਟੈਕਨੀਸ਼ੀਅਨਾਂ ਦੀ ਵਰਤੋਂ ਕਰਕੇ ਮੱਧ ਪ੍ਰਦੇਸ਼ ਵਿੱਚ ਸ਼ੂਟ ਕੀਤੀ ਗਈ ਫਿਲਮ ਸਤ੍ਰੀ 2 ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਰਾਜ ਵਿੱਚ ਸ਼ੂਟ ਕੀਤੀ ਗਈ ਲੌਇਨ ਐਂਡ ਏ ਸੂਟੇਬਲ ਬੁਆਏ (Lion and A Suitable Boy) ਵਰਗੀਆਂ ਅੰਤਰਰਾਸ਼ਟਰੀ ਪੇਸ਼ਕਾਰੀਆਂ ਦਾ ਜ਼ਿਕਰ ਕੀਤਾ। ਇੱਕ ਅਗਾਮੀ ਆਸਟ੍ਰੇਲਿਆਈ ਸਹਿ-ਨਿਰਮਾਣ ਨੇ ਵੀ ਮੱਧ ਪ੍ਰਦੇਸ਼ ਨੂੰ ਆਪਣੇ ਸ਼ੂਟਿੰਗ ਸਥਾਨ ਦੇ ਰੂਪ ਵਿੱਚ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਸਥਿਤ ਫਿਲਮ ਟੀਮਾਂ ਦੁਆਰਾ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਜੋ ਲੋਕ ਇੱਕ ਵਾਰ ਮੱਧ ਪ੍ਰਦੇਸ਼ ਆਉਂਦੇ ਹਨ, ਉਹ ਵਾਰ-ਵਾਰ ਆਉਣਾ ਚਾਹੁੰਦੇ ਹਨ।
ਪੈਨਲ ਵਿੱਚ ਸ਼ਾਮਲ ਹੋਰ ਪਤਵੰਤਿਆਂ ਵਿੱਚ, ਅਗਸਤ ਮੀਡੀਆ ਸਮੂਹ ਦੇ ਸੀਈਓ ਜਯੋਤਿਰਮੌਯ ਸਾਹਾ (Jyotirmoy Saha), ਨੇ ਕਿਹਾ ਕਿ ਨਵੀਆਂ ਪਾਲਿਸੀਆਂ ਰਾਜ ਭਰ ਵਿੱਚ ਰਚਨਾਤਮਕ ਕੇਂਦਰਾਂ ਦੇ ਨਿਰਮਾਣ ਨੂੰ ਹੁਲਾਰਾ ਦੇਣਗੀਆਂ, ਜਦਕਿ ਫਿੱਕੀ ਏਵੀਜੀਸੀ ਸੈਕਟਰ ਦੇ ਚੇਅਰਮੈਨ, ਆਸ਼ੀਸ਼ ਕੁਲਕਰਣੀ ਨੇ ਮੱਧ ਪ੍ਰਦੇਸ਼ ਦੇ ਹੋਰ ਆਕਰਸ਼ਣਾਂ, ਜਿਵੇਂ ਕਿ ਉੱਥੋਂ ਦੇ ਵਿਅੰਜਨ, ਕਬਾਇਲੀ ਮਿਊਜ਼ੀਅਮ ਅਤੇ ਗਲੋਬਲ ਸਕਿੱਲਸ ਪਾਰਕ ਬਾਰੇ ਦੱਸਿਆ।
ਵਾਸਤਵਿਕ ਸਮੇਂ ‘ਤੇ ਅਧਿਕਾਰਤ ਅੱਪਡੇਟ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ ‘ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਰਜਿਤ/ ਅਥਿਰਾ/ਦਰਸ਼ਨਾ| 161
Release ID:
(Release ID: 2126903)
| Visitor Counter:
11