WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨੈੱਟਫਲਿਕਸ ਦੇ ਸੀਈਓ ਟੇਡ ਸਾਰੰਡੋਸ ਨੇ ਅਭਿਨੇਤਾ ਸੈਫ ਅਲੀ ਖਾਨ ਦੇ ਨਾਲ ਗੱਲਬਾਤ ਵਿੱਚ ਕਿਹਾ ਕਿ ਸਟ੍ਰੀਮਿੰਗ ਪਲੈਟਫਾਰਮ ਨੇ ਭਾਰਤ ਵਿੱਚ ਫਿਲਮ ਨਿਰਮਾਣ ਦੇ ਲੋਕਤੰਤਰੀਕਰਣ ਨੂੰ ਸਮਰੱਥ ਬਣਾਇਆ ਹੈ


ਕੋਵਿਡ ਦੇ ਬਾਅਦ, ਅਸੀਂ ਭਾਰਤ ਵਿੱਚ 2 ਬਿਲੀਅਨ ਡਾਲਰ ਦਾ ਨਿਵੇਸ਼ ਦੇਖਿਆ, ਜੋ ਕੰਟੈਂਟ ਨਿਰਮਾਣ ਅਤੇ ਮਨੋਰੰਜਨ ਵਿੱਚ ਗਤੀਸ਼ੀਲ ਬਦਲਾਅ ਨੂੰ ਦਰਸਾਉਂਦਾ ਹੈ: ਸਾਰੰਡੋਸ

 Posted On: 03 MAY 2025 3:56PM |   Location: PIB Chandigarh

ਨੈੱਟਫਲਿਕਸ ਦੇ ਸਹਿ-ਸੀਈਓ ਟੇਡ ਸਾਰੰਡੋਸ ਨੇ ਅੱਜ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਤੀਸਰੇ ਦਿਨ ਅਭਿਨੇਤਾ ਸੈਫ ਅਲੀ ਖਾਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਟ੍ਰੀਮਿੰਗ ਪਲੈਟਫਾਰਮ ਨੇ ਭਾਰਤ ਵਿੱਚ ਫਿਲਮ ਨਿਰਮਾਣ ਦੇ ਲੋਕਤੰਤਰੀਕਰਣ ਨੂੰ ਸਮਰਥ ਬਣਾਇਆ ਹੈ।

 

 “ਸਟ੍ਰੀਮਿੰਗ ਦ ਨਿਊ ਇੰਡੀਆ: ਕਲਚਰ, ਕਨੈਕਟੀਵਿਟੀ ਅਤੇ ਕ੍ਰਿਏਟਿਵ ਕੈਪੀਟਲ” ਵਿਸ਼ੇ ‘ਤੇ ਹੋਈ ਗੱਲਬਾਤ ਵਿੱਚ ਡਿਜੀਟਲ ਯੁੱਗ ਵਿੱਚ ਕਹਾਣੀ ਕਹਿਣ ਦੇ ਉਭਰਦੇ ਲੈਂਡਸਕੇਪ, ਰਚਨਾਤਮਕ ਸੁਤੰਤਰਤਾ ‘ਤੇ ਸਟ੍ਰੀਮਿੰਗ ਦੇ ਪ੍ਰਭਾਵ ਅਤੇ ਆਲਮੀ ਮਨੋਰੰਜਨ ਮੈਪ ‘ਤੇ ਭਾਰਤ ਦੀ ਵਧਦੀ ਮੌਜੂਦਗੀ ‘ਤੇ ਚਰਚਾ ਕੀਤੀ ਗਈ।

 

ਕਹਾਣੀ ਸੁਣਾਉਣ ਦੇ ਭਵਿੱਖ ਬਾਰੇ ਪੁੱਛੇ ਜਾਣ ‘ਤੇ, ਸਾਰੰਡੋਸ ਨੇ ਕਿਹਾ, “ਇਹ ਅਨੁਮਾਨ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ ਕਹਾਣੀ ਸੁਣਾਉਣ ਦਾ ਕੰਮ ਕਿਹੜੀ ਦਿਸ਼ਾ ਵਿੱਚ ਜਾਵੇਗਾ। ਲੇਕਿਨ ਜੋ ਗੱਲ ਹਮੇਸ਼ਾ ਬਣੀ ਰਹਿੰਦੀ ਹੈ, ਉਹ ਹੈ ਦਰਸ਼ਕਾਂ ਨਾਲ ਜੁੜਨ ਦਾ ਇਰਾਦਾ। ਕੋਵਿਡ ਦੇ ਬਾਅਦ, ਅਸੀਂ ਭਾਰਤ ਵਿੱਚ 2 ਬਿਲੀਅਨ ਡਾਲਰ ਦਾ ਨਿਵੇਸ਼ ਦੇਖਿਆ, ਜੋ ਦੇਸ਼ ਵਿੱਚ ਕੰਟੈਂਟ ਨਿਰਮਾਣ ਅਤੇ ਉਪਭੋਗ ਵਿੱਚ ਗਤੀਸ਼ੀਲ ਬਦਲਾਅ ਦਾ ਸਪਸ਼ਟ ਸੰਕੇਤ ਹੈ।” ਨੈੱਟਫਲਿਕਸ ਦੇ ਸੀਈਓ ਨੇ ਕਿਹਾ, “ਇਹੀ ਸਭ ਨੌਕਰੀਆਂ ਪੈਦਾ ਹੋਈਆਂ, ਹੁਨਰ ਵਿਕਸਿਤ ਹੋਏ, ਅਤੇ ਬੁਨਿਆਦੀ ਢਾਂਚੇ ਦਾ ਸਮਰਥਨ ਕੀਤਾ ਗਿਆ। ਅਸੀਂ ਭਾਰਤ ਦੇ 23 ਰਾਜਾਂ ਦੇ 100+ ਕਸਬਿਆਂ ਅਤੇ ਸ਼ਹਿਰਾਂ ਵਿੱਚ ਸ਼ੂਟਿੰਗ (filmed) ਕੀਤੀ ਹੈ, ਅਤੇ 25,000 ਤੋਂ ਵੱਧ ਸਥਾਨਕ ਕਲਾਕਾਰਾਂ ਅਤੇ ਚਾਲਕ ਦਲ ਨਾਲ ਸਹਿਯੋਗ ਕੀਤਾ ਹੈ।” 

ਸੈਫ ਅਲੀ ਖਾਨ ਨੇ ਪ੍ਰਸਿੱਧ ਸੀਰੀਜ਼ ਸੈਕ੍ਰੇਡ ਗੇਮਸ ਵਿੱਚ ਨੈੱਟਫਲਿਕਸ ਦੇ ਨਾਲ ਆਪਣੇ ਸਹਿਯੋਗ ‘ਤੇ ਵਿਚਾਰ ਕਰਦੇ ਹੋਏ ਸਟ੍ਰੀਮਿੰਗ ਪਲੈਟਫਾਰਮ ਦੀ ਪਰਿਵਰਤਨਕਾਰੀ ਸ਼ਕਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਪਹਿਲਾਂ ਸਾਨੂੰ ਸਖਤ ਫਾਰਮੈਟਾਂ ਦੀ ਪਾਲਨਾ ਕਰਨੀ ਪੈਂਦੀ ਸੀ। ਸਟ੍ਰੀਮਿੰਗ ਨੇ ਅਭਿਨੇਤਾਵਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਰੁਕਾਵਟਾਂ ਤੋਂ ਮੁਕਤ ਕਰ ਦਿੱਤਾ ਹੈ। ਹੁਣ, ਦੁਨੀਆ ਭਰ ਦੇ ਲੋਕ ਸਾਡੀਆਂ ਕਹਾਣੀਆਂ ਦੇਖ ਸਕਦੇ ਹਨ, ਜੋ ਉਹ ਪਰੰਪਰਾਗਤ ਸਿਨੇਮਾ ਵਿੱਚ ਨਹੀਂ ਦੇਖ ਪਾਉਂਦੇ ਸੀ।”

ਭਾਰਤ ਵਿੱਚ ਫਿਲਮ ਨਿਰਮਾਣ ਦੇ ਲੋਕਤੰਤਰੀਕਰਣ ਬਾਰੇ ਵਿਸਤਾਰਪੂਰਵਕ ਦੱਸਦੇ ਹੋਏ, ਉਨ੍ਹਾਂ ਨੇ ਕਿਹਾ, “ਦਰਸ਼ਕ ਕਦੇ ਵੀ ਅਲੱਗ-ਅਲੱਗ ਕਹਾਣੀਆਂ ਤੱਕ ਪਹੁੰਚ ਸਕਦੇ ਹਨ, ਅਤੇ ਰਚਨਾਕਾਰਾਂ ਨੂੰ ਉਨ੍ਹਾਂ ਨੂੰ ਦੱਸਣ ਦੀ ਵੱਧ ਸੁਤੰਤਰਤਾ ਹੈ। ਇਹ ਦੇਖਣ ਅਤੇ ਬਣਾਉਣ ਦਾ ਇੱਕ ਟਿਕਾਊ ਚੱਕਰ ਹੈ।”

ਸਿਨੇਮਾ ਅਤੇ ਸਟ੍ਰੀਮਿੰਗ ਦੀ ਸਹਿ-ਹੋਂਦ ਨੂੰ ਸੰਬੋਧਨ ਕਰਦੇ ਹੋਏ, ਸਾਰੰਡੋਸ ਨੇ ਪੁਸ਼ਟੀ ਕੀਤੀ ਕਿ ਥਿਏਟਰ ਰਿਲੀਜ਼ ਹਾਲੇ ਵੀ ਮੁੱਲਵਾਨ ਹੈ। ਉਨ੍ਹਾਂ ਨੇ ਕਿਹਾ, “ਸਿਨੇਮਾ ਪੁਰਾਣੇ ਨਹੀਂ ਹੋਏ ਹਨ। ਸਟ੍ਰੀਮਿੰਗ ਅਤੇ ਥਿਏਟਰ ਮੁਕਾਬਲੇਬਾਜ਼ ਨਹੀਂ ਹਨ। ਉਹ ਇੱਕ-ਦੂਸਰੇ ਦੇ ਨਾਲ ਮਿਲ ਕੇ ਅੱਗੇ ਮਿਲ ਕੇ ਅੱਗੇ ਵਧ ਸਕਦੇ ਹਨ ਕਿਉਂਕਿ ਸਾਡੇ ਸਾਹਮਣੇ ਬਜ਼ਾਰ ਬਹੁਤ ਵੱਡਾ ਹੈ।”

ਸੈਫ ਨੇ ਵੀ ਇਹੀ ਭਾਵਨਾ ਦੁਹਰਾਈ ਅਤੇ ਕਿਹਾ ਕਿ ਉਨ੍ਹਾਂ ਦੇ ਲਈ ਸਭ ਤੋਂ ਸਾਰਥਕ ਪ੍ਰੋਜੈਕਟ ਉਹ ਹਨ ਜੋ ਭਾਰਤੀ ਸੱਭਿਆਚਾਰ ਨਾਲ ਜੁੜੇ ਹੋਣ। ਉਨ੍ਹਾਂ ਨੇ ਕਿਹਾ, “ਅਗਰ ਕੋਈ ਵਿਦੇਸ਼ ਵਿੱਚ ਮੈਨੂੰ ਮੇਰੀਆਂ ਫਿਲਮਾਂ ਬਾਰੇ ਪੁੱਛਦਾ ਹੈ, ਤਾਂ ਮੈਂ ਓਮਕਾਰਾ ਜਾਂ ਪਰਿਣੀਤਾ ਬਾਰੇ ਗੱਲ ਕਰਦਾ ਹਾਂ – ਇਹ ਸਾਡੇ ਸੱਭਿਆਚਾਰ ਨਾਲ ਗਹਿਰਾਈ ਨਾਲ ਜੁੜੀਆਂ ਫਿਲਮਾਂ ਹਨ। ਦੁਨੀਆ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਵਿੱਚ ਕੁਝ ਬਹੁਤ ਹੀ ਰੋਮਾਂਚ ਹੁੰਦਾ ਹੈ।”

 

ਸਾਰੰਡੋਸ ਅਤੇ ਸੈਫ ਦੋਨਾਂ ਨੇ ਵੇਵਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਇੱਕ ਅਜਿਹਾ ਮੰਚ ਹੈ ਜੋ ਆਲਮੀ ਅਤੇ ਭਾਰਤੀ ਕਹਾਣੀਕਾਰਾਂ ਦਰਮਿਆਨ ਰਚਨਾਤਮਕ ਤਾਲਮੇਲ ਨੂੰ ਵਧਾਉਂਦਾ ਹੈ। ਸਾਰੰਡੋਸ ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਜੇਕਰ ਇੱਥੇ ਪੇਸ਼ ਵਿਚਾਰ ਕੰਮ ਕਰਦੇ ਹਨ, ਤਾਂ ਉਹ ਕਲਪਨਾ ਤੋਂ ਪਰੇ ਸਫਲ ਹੋਣਗੇ। ਵੇਵਸ ਉਸ ਗਤੀ ਦੇ ਲਈ ਇੱਕ ਸ਼ਾਨਦਾਰ ਮੰਚ ਹੈ।”

ਵੇਵਸ ਸਮਿਟ ਡਾਇਲੌਗ, ਇਨੋਵੇਸ਼ਨ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਮਨੋਰੰਜਨ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ ਦੇ ਲਈ ਦੁਨੀਆ ਭਰ ਦੇ ਦੂਰਦਰਸ਼ੀ ਅਤੇ ਉਦਯੋਗ ਮਾਹਿਰਾਂ ਨੂੰ ਇਕੱਠੇ ਲਿਆਉਂਦਾ ਹੈ। 

*****

ਪੀਆਈਬੀ ਟੀਮ ਵੇਵਸ । ਰਜਿਥ/ਲਕਸ਼ਮੀਪ੍ਰਿਆ/ਰੀਯਾਸ/ਸੀਸ਼ੇਖਰ । 163


Release ID: (Release ID: 2126711)   |   Visitor Counter: 5