WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ 2025 ਵਿੱਚ ਭਾਰਤੀ ਸਿਨੇਮਾ ਦੇ ਅੰਤਰਰਾਸ਼ਟਰੀ ਵਿਸਤਾਰ 'ਤੇ ਚਰਚਾ ਕਰਨ ਲਈ ਉਦਯੋਗ ਜਗਤ ਦੇ ਦਿੱਗਜ ਇੱਕ ਪਲੈਟਫਾਰਮ ‘ਤੇ ਆਏ


ਮੈਂ ਪਹਿਲੀ ਵਾਰ ਦੇਖਿਆ ਹੈ ਕਿ ਕੋਈ ਸਰਕਾਰ ਸਾਡੇ ਉਦਯੋਗ ਵਿੱਚ ਇੰਨੀ ਦਿਲਚਸਪੀ ਲੈ ਰਹੀ ਹੈ: ਆਮਿਰ ਖਾਨ

ਵੇਵਸ ਸਿਰਫ਼ ਇੱਕ ਸੰਵਾਦ ਨਹੀਂ ਹੈ- ਇਹ ਨੀਤੀ ਦਾ ਇੱਕ ਪੁੱਲ ਹੈ। ਇਹ ਇੱਕ ਆਸ਼ਾਜਨਕ ਸ਼ੁਰੂਆਤ ਹੈ: ਆਮਿਰ ਖਾਨ

 Posted On: 02 MAY 2025 8:42PM |   Location: PIB Chandigarh

ਭਾਰਤੀ ਫਿਲਮ ਨਿਰਮਾਤਾਵਾਂ ਅਤੇ ਪ੍ਰੋਡਿਊਸਰਾਂ ਨੂੰ ਭਾਰਤੀ ਫਿਲਮ ਦਰਸ਼ਕਾਂ ਦੀ ਸੰਖਿਆ ਵਧਾਉਣ ਲਈ ਵੱਖ-ਵੱਖ ਦੇਸ਼ਾਂ ਵਿੱਚ ਵੰਡ ਚੈਨਲ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਪ੍ਰਸਿੱਧ ਅਭਿਨੇਤਾ ਆਮਿਰ ਖਾਨ ਨੇ 'ਸਟੂਡੀਓਜ਼ ਆਫ਼ ਦ ਫਿਊਚਰ: ਪੁਟਿੰਗ ਇੰਡੀਆ ਆਨ ਵਰਲਡ ਸਟੂਡੀਓ ਮੈਪ'  ਨਾਮਕ ਪੈਨਲ ਚਰਚਾ ਵਿੱਚ ਇਹ ਗੱਲ ਕਹੀ। ਇਹ ਚਰਚਾ ਸ਼ੁੱਕਰਵਾਰ ਨੂੰ ਵਰਲਡ ਆਡੀਓ ਵਿਜੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਦੂਸਰੇ ਦਿਨ ਜੀਓ ਵਰਲਡ ਸੈਂਟਰ ਵਿੱਚ ਆਯੋਜਿਤ ਕੀਤੀ ਗਈ।

 

ਫਿਲਮ ਆਲੋਚਕ ਮਯੰਕ ਸ਼ੇਖਰ ਦੁਆਰਾ ਸੰਚਾਲਿਤ ਇਸ ਸੈਸ਼ਨ ਵਿੱਚ ਫਿਲਮ ਇੰਡਸਟਰੀ ਦੇ ਕਈ ਦਿੱਗਜ ਸ਼ਾਮਲ ਹੋਏ। ਇਨ੍ਹਾਂ ਵਿੱਚ ਨਿਰਮਾਤਾ ਰਿਤੇਸ਼ ਸਿਧਵਾਨੀ , ਪ੍ਰਾਈਮ ਫੋਕਸ ਲਿਮਿਟੇਡ ਦੇ ਨਮਿਤ ਮਲਹੋਤਰਾ, ਫਿਲਮ ਨਿਰਮਾਤਾ ਦਿਨੇਸ਼ ਵਿਜਨ, ਪੀਵੀਆਰ ਸਿਨੇਮਾ ਦੇ ਅਜੈ ਬਿਜਲੀ ਅਤੇ ਪ੍ਰਸਿੱਧ ਅਮਰੀਕੀ ਨਿਰਮਾਤਾ ਚਾਰਲਸ ਰੋਵਨ ਸ਼ਾਮਲ ਰਹੇ।

 

ਭਾਰਤੀ ਫਿਲਮਾਂ ਦੀਆਂ ਸਮ੍ਰਿੱਧ ਸੰਭਾਵਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਆਮਿਰ ਖਾਨ ਨੇ ਸ਼ੁਰੂ ਤੋਂ ਹੀ ਵਿਸ਼ਵਵਿਆਪੀ ਸੋਚ ਦੀ ਮਹੱਤਵਪੂਰਨ ਜ਼ਰੂਰਤ 'ਤੇ ਜ਼ੋਰ ਦਿੱਤਾ।

 

 

ਓਟੀਟੀ ਬਹਿਸ 'ਤੇ ਆਮਿਰ ਖਾਨ ਨੇ ਦੱਸਿਆ ਕਿ ਕਿਵੇਂ ਥੀਏਟਰ ਅਤੇ ਓਟੀਟੀ ਰਿਲੀਜ਼ਾਂ ਦਰਮਿਆਨ ਤੰਗ ਖਿੜਕੀ ਥੀਏਟਰ ਦਰਸ਼ਕਾਂ ਨੂੰ ਨਿਰਾਸ਼ ਕਰਦੀ ਹੈ।

 

ਗਲੋਬਲ ਬਲੌਕਬਸਟਰ , ਓਪਨਹਾਈਮਰ ਦੇ ਨਿਰਮਾਤਾ, ਚਾਰਲਸ ਰੋਵਨ ਨੇ ਥੀਏਟਰਿਕ ਸਿਨੇਮਾ ਦੀ ਸਥਾਈ ਸ਼ਕਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, "ਟੀਵੀ ਅਤੇ ਓਟੀਟੀ ਪਲੈਟਫਾਰਮਾਂ ਦੇ ਉਭਾਰ ਦੇ ਬਾਵਜੂਦ, ਥੀਏਟਰ ਦਾ ਅਨੁਭਵ ਅਪੂਰਣ ਬਣਿਆ ਹੋਇਆ ਹੈ।"

 

ਚਾਰਲਸ ਰੋਵਨ ਨੇ ਭਾਰਤੀ ਸਟੂਡੀਓਜ਼ ਨੂੰ ਸਿਰਫ਼ ਘਰੇਲੂ-ਫੋਕਸ ਤੋਂ ਹਟ ਕੇ ਅੰਤਰਰਾਸ਼ਟਰੀ ਪਹੁੰਚ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਜੈਕਟ ਬਣਾਉਣ ਦੀ ਸਲਾਹ ਦਿੱਤੀ।

 

 

ਦਿਨੇਸ਼ ਵਿਜਾਨ ਨੇ ਪ੍ਰਮਾਣਿਕ ​​ਕਹਾਣੀ ਸੁਣਾਉਣ ਅਤੇ ਅੰਤਰਰਾਸ਼ਟਰੀ ਸਟੂਡੀਓਜ਼ ਨਾਲ ਸਹਿਯੋਗ ਦੇ  ਮਹੱਤਵ ਬਾਰੇ ਗੱਲ ਕੀਤੀ।  ਉਨ੍ਹਾਂ ਨੇ ਕਿਹਾ, "ਇਹ ਸਿਰਫ਼ ਬਜਟ ਦੀ ਗੱਲ ਨਹੀਂ ਹੈ,।  "ਛੋਟੇ ਸ਼ਹਿਰ ਸਿਨੇਮਾ ਲਈ ਵਧੇਰੇ ਅਨੁਕੂਲ ਹਨ। ਪਰ ਵਿਸ਼ਵਵਿਆਪੀ ਪੱਧਰ ‘ਤੇ ਜਾਣ ਲਈ, ਸਾਨੂੰ ਗੁਣਵੱਤਾ ਵਾਲੀ ਸਮੱਗਰੀ ਅਤੇ ਸਰਹੱਦ ਪਾਰ ਸਾਂਝੇਦਾਰੀ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।"

 

ਨਮਿਤ ਮਲਹੋਤਰਾ ਨੇ ਕਹਾਣੀ ਸੁਣਾਉਣ ਨੂੰ ਬਿਹਤਰ ਬਣਾਉਣ ਅਤੇ ਭਾਰਤੀ ਪ੍ਰਤਿਭਾਵਾਂ ਨੂੰ ਵਿਸ਼ਵਵਿਆਪੀ ਦਰਸ਼ਕਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰਨ ਲਈ ਟੈਕਨੋਲੋਜੀ, ਖਾਸ ਕਰਕੇ ਏਆਈ ਦੀ ਵਰਤੋਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਗੱਲ ਕੀਤੀ ।

 

ਰਿਤੇਸ਼ ਸਿਧਵਾਨੀ ਨੇ ਓਟੀਟੀ ਪਲੈਟਫਾਰਮਾਂ ਰਾਹੀਂ ਵਧ ਰਹੇ ਮੌਕਿਆਂ ਵੱਲ ਇਸ਼ਾਰਾ ਕੀਤਾ।  ਉਨ੍ਹਾਂ ਨੇ ਕਿਹਾ, "ਓਟੀਟੀ ਨੇ ਭਾਰਤੀ ਸਮੱਗਰੀ ਨੂੰ ਵਿਸ਼ਵਵਿਆਪੀ ਦ੍ਰਿਸ਼ਟੀ ਦਿੱਤੀ ਹੈ। ਇਹ ਸਾਨੂੰ ਫਾਰਮੈਟਾਂ ਅਤੇ ਬਿਰਤਾਂਤਾਂ ਨਾਲ ਪ੍ਰਯੋਗ ਕਰਨ ਦੀ ਇਜ਼ਾਜਤ ਦਿੰਦਾ ਹੈ।

 

ਅਜੈ ਬਿਜਲੀ ਨੇ ਕੋਵਿਡ ਤੋਂ ਬਾਅਦ ਥੀਏਟਰ ਵਿੱਚ ਦਰਸ਼ਕਾਂ ਦੀ ਸੰਖਿਆ ਵਿੱਚ ਗਿਰਾਵਟ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਥੀਏਟਰਾਂ ਅਤੇ ਡਿਜੀਟਲ ਦੋਵਾਂ ਪਲੈਟਫਾਰਮਾਂ ਰਾਹੀਂ ਮੁਦਰੀਕਰਣ ਨੂੰ ਯਕੀਨੀ ਬਣਾਉਣ ਲਈ ਰਿਲੀਜ਼ ਵਿੰਡੋ ਨੂੰ ਸਮਝਦਾਰੀ ਨਾਲ ਪ੍ਰਬੰਧਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

 

ਦਿਨੇਸ਼ ਵਿਜਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਟੈਕਨੋਲੋਜੀ ਪ੍ਰਮਾਣਿਕ ​​ਲਿਪ-ਸਿੰਕ ਅਨੁਵਾਦਾਂ ਰਾਹੀਂ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ , ਜਿਸ ਨਾਲ ਵਿਆਪਕ ਦਰਸ਼ਕਾਂ ਤੱਕ ਪਹੁੰਚਣ ਦੇ ਨਾਲ-ਨਾਲ ਸੱਭਿਆਚਾਰਕ ਵਿਸ਼ੇਸ਼ਤਾ ਨੂੰ ਸਮਰੱਥ ਬਣਾਇਆ ਜਾ ਸਕਦਾ ਹੈ।

 

ਪੈਨਲ ਨੇ ਇਸ ਗੱਲ ‘ਤੇ ਚਰਚਾ ਨਾਲ ਸਮਾਪਤੀ ਕੀਤੀ ਕਿ ਸਰਕਾਰ ਇਸ ਬਦਲਾਅ ਦਾ ਸਮਰਥਨ ਕਿਵੇਂ ਕਰ ਸਕਦੀ ਹੈ। WAVES  ਸਮਿਟ ਵਿੱਚ , ਆਮਿਰ ਖਾਨ ਨੇ ਕਿਹਾ: "ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਸਰਕਾਰ ਨੂੰ ਸਾਡੇ ਉਦਯੋਗ ਵਿੱਚ ਇੰਨੀ ਦਿਲਚਸਪੀ ਲੈਂਦੇ ਦੇਖਿਆ ਹੈ। WAVES ਸਿਰਫ਼ ਇੱਕ ਗੱਲਬਾਤ ਨਹੀਂ ਹੈ - ਇਹ ਨੀਤੀ ਲਈ ਇੱਕ ਪੁਲ ਹੈ। ਇਹ ਇੱਕ ਆਸ਼ਾਜਨਕ ਸ਼ੁਰੂਆਤ ਹੈ। ਮੈਨੂੰ ਯਕੀਨ ਹੈ ਕਿ ਸਾਡੀਆਂ ਚਰਚਾਵਾਂ ਨੀਤੀਆਂ ਵਿੱਚ ਬਦਲ ਜਾਣਗੀਆਂ।" 

* * *

ਪੀਆਈਬੀ ਟੀਮ ਵੇਵਸ 2025/ਰਜਿਥ/ਪੌਸ਼ਾਲੀ/ਰੀਆਸ/ਦਰਸ਼ਨਾ/156


Release ID: (Release ID: 2126710)   |   Visitor Counter: 3