WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਏਆਈ ਦਾ ਕ੍ਰਿਏਟੀਵਿਟੀ ਨਾਲ ਮਿਲਣ: ਉਦਯੋਗ ਜਗਤ ਦੇ ਨੇਤਾਵਾਂ ਨੇ ਵੇਵਸ 2025 ਵਿੱਚ ਡਿਜੀਟਲ ਪ੍ਰਗਟਾਵੇ ਦੇ ਭਵਿੱਖ ਵਿੱਚ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ


"ਏਆਈ ਨੌਕਰੀਆਂ ਦੀ ਜਗ੍ਹਾ ਲੈਣ ਦੇ ਲਈ ਨਹੀਂ ਹੈ - ਇਹ ਇੱਕ ਟੀਚੇ ਤੱਕ ਪਹੁੰਚਣ ਦਾ ਸਾਧਨ ਹੈ" - ਰਿਚਰਡ ਕੇਰਿਸ, ਐੱਨਵੀਡੀਆ

"ਕ੍ਰਿਏਟੀਵਿਟੀ ਨੇ ਹਰ ਉਦਯੋਗ ਨੂੰ ਬਦਲ ਦਿੱਤਾ ਹੈ" - ਸ਼ਾਂਤਨੂ ਨਾਰਾਯਣ, ਅਡੋਬ

 Posted On: 01 MAY 2025 8:52PM |   Location: PIB Chandigarh

ਵੇਵਸ 2025 ਵਿੱਚ ਨਵੀਨਤਾ, ਕ੍ਰਿਏਟੀਵਿਟੀ ਅਤੇ ਅਤਿ-ਆਧੁਨਿਕ ਤਕਨੀਕ ਦਾ ਸੰਗਮ ਦੇਖਣ ਨੂੰ ਮਿਲਿਆ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਚਰਚਾ ਕੀਤੀ ਗਈ। ਅੱਜ ਮੁੰਬਈ ਵਿੱਚ ਸਮਿਟ ਦੇ ਉਦਘਾਟਨ ਦਿਵਸ ’ਤੇ ਤਿੰਨ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਦੀ ਅਗਵਾਈ ਵਿਸ਼ਵ ਉਦਯੋਗ ਜਗਤ ਦੀਆਂ ਹਸਤੀਆਂ ਨੇ ਕੀਤੀ, ਜਿਸ ਵਿੱਚ ਮੀਡੀਆ, ਕਹਾਣੀ ਕਹਿਣ ਅਤੇ ਡਿਜੀਟਲ ਉਤਪਾਦਨ ਦੇ ਨਾਲ ਏਆਈ ਦੇ ਗਤੀਸ਼ੀਲ ਅੰਤਰਸਬੰਧ ਨੂੰ ਉਜਾਗਰ ਕੀਤਾ ਗਿਆ – ਜਿਸ ਵਿੱਚ ਕ੍ਰਿਏਟਿਵ-ਤਕਨੀਕੀ ਵਿਕਾਸ ਵਿੱਚ ਭਾਰਤ ਦੇ ਵਧਦੇ ਕੱਦ ਦੀ ਪੁਸ਼ਟੀ ਹੋਈ।

"ਕ੍ਰਿਏਟੀਵਿਟੀ ਨੇ ਹਰ ਉਦਯੋਗ ਨੂੰ ਬਦਲ ਦਿੱਤਾ ਹੈ" - ਸ਼ਾਂਤਨੂ ਨਾਰਾਯਣ, ਅਡੋਬ

"ਏਆਈ ਦੇ ਯੁੱਗ ਵਿੱਚ ਡਿਜ਼ਾਈਨ, ਮੀਡੀਆ ਅਤੇ ਕ੍ਰਿਏਟੀਵਿਟੀ" ਵਿਸ਼ੇ 'ਤੇ ਮੁੱਖ ਭਾਸ਼ਣ ਵਿੱਚ, ਅਡੋਬ ਦੇ ਪ੍ਰਧਾਨ ਅਤੇ ਸੀਈਓ ਸ਼ਾਂਤਨੂ ਨਾਰਾਯਣ ਨੇ ਵਿਕਾਸਸ਼ੀਲ ਕ੍ਰਿਏਟਿਵ ਅਰਥਵਿਵਸਥਾ 'ਤੇ ਇੱਕ ਵਿਸਤ੍ਰਿਤ ਦ੍ਰਿਸ਼ਟੀਕੋਣ ਪੇਸ਼ ਕੀਤਾ। ਇੰਟਰਨੈੱਟ ਤੋਂ ਮੋਬਾਈਲ ਅਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਡਿਜੀਟਲ ਯਾਤਰਾ ਦਾ ਪਤਾ ਲਗਾਉਂਦੇ ਹੋਏ, ਨਾਰਾਯਣ ਨੇ ਕੰਟੈਂਟ ਨਿਰਮਾਣ ਵਿੱਚ ਭਾਰਤ ਦੀ ਵਧਦੀ ਭੂਮਿਕਾ ਵੱਲ ਇਸ਼ਾਰਾ ਕੀਤਾ, ਜਿਸ ਵਿੱਚ 500 ਮਿਲੀਅਨ ਤੋਂ ਜ਼ਿਆਦਾ ਭਾਰਤੀ ਔਨਲਾਈਨ ਕੰਟੈਂਟ ਦੀ ਵਰਤੋਂ ਕਰਦੇ ਹਨ ਅਤੇ ਖੇਤਰੀ ਭਾਸ਼ਾਵਾਂ ਵੱਲ ਮਹੱਤਵਪੂਰਨ ਬਦਲਾਅ ਹੋਇਆ ਹੈ।

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਏਆਈ ਕ੍ਰਿਏਟੀਵਿਟੀ ਦੀ ਜਗ੍ਹਾ ਨਹੀਂ ਲੈ ਰਿਹਾ ਹੈ, ਸਗੋਂ ਇਸ ਨੂੰ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ "ਜਨਰੇਟਿਵ ਏਆਈ ਭਾਰਤੀ ਕ੍ਰਿਏਟਰਾਂ ਨੂੰ ਰਿਵਾਇਤੀ ਮਾਧਿਅਮਾਂ ਤੋਂ ਅੱਗੇ ਵਧਣ ਵਿੱਚ ਸਮਰੱਥ ਬਣਾ ਰਿਹਾ ਹੈ," ਉਨ੍ਹਾਂ ਨੇ ਦੱਸਿਆ ਕਿ ਇਹ ਇਮੇਜਿੰਗ, ਵੀਡੀਓ ਅਤੇ ਡਿਜ਼ਾਈਨ ਵਿੱਚ ਵਿਭਿੰਨ ਕਹਾਣੀ ਕਹਿਣ ਦਾ ਸਮਰਥਨ ਕਿਵੇਂ ਕਰਦਾ ਹੈ। ਸਿਨੇਮਾ ਤੋਂ ਲੈ ਕੇ ਰੀਅਲ-ਟਾਈਮ ਮੋਬਾਈਲ ਸਟੋਰੀਟੈਲਿੰਗ ਤੱਕ, ਕ੍ਰਿਏਟਿਵ ਸਮਰੱਥਾ ਦਾ ਵਿਸਤਾਰ ਹੋ ਰਿਹਾ ਹੈ।

ਐਪਲੀਕੇਸ਼ਨਾਂ ਤੋਂ ਲੈ ਕੇ ਡੇਟਾ ਬੁਨਿਆਦੀ ਢਾਂਚੇ ਤੱਕ ਏਆਈ-ਸੰਚਾਲਿਤ ਢਾਂਚੇ ਦੇ ਨਿਰਮਾਣ ਵਿੱਚ ਭਾਰਤ ਦੀ ਵਿਲੱਖਣ ਸਥਿਤੀ ’ਤੇ ਚਾਨਣਾ ਪਾਉਂਦੇ ਹੋਏ ਨਾਰਾਯਣ ਨੇ ਚਾਰ-ਪੱਧਰੀ ਰਣਨੀਤੀ ਦੀ ਰੂਪਰੇਖਾ ਪੇਸ਼ ਕੀਤੀ: ਕ੍ਰਿਏਟੀਵਿਟੀ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ, ਵਪਾਰਕ ਮਾਡਲਾਂ ਵਿੱਚ ਇਨੋਵੇਸ਼ਨ ਲਿਆਉਣਾ, ਏਆਈ-ਕੁਸ਼ਲ ਕਾਰਜਬਲ ਦੀ ਅਗਵਾਈ ਕਰਨਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ। ਉਨ੍ਹਾਂ ਨੇ ਵੇਵਸ ਦੇ ਮਾਧਿਅਮ ਰਾਹੀਂ ਇੱਕ ਦੂਰਦਰਸ਼ੀ ਪਲੈਟਫਾਰਮ ਬਣਾਉਣ ਦੇ ਲਈ ਭਾਰਤ ਸਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਆਪਣਾ ਭਾਸ਼ਣ ਸਮਾਪਤ ਕੀਤਾ।

"ਏਆਈ ਨੌਕਰੀਆਂ ਦੀ ਜਗ੍ਹਾ ਲੈਣ ਦੇ ਲਈ ਨਹੀਂ ਹੈ - ਇਹ ਇੱਕ ਟੀਚੇ ਤੱਕ ਪਹੁੰਚਣ ਦਾ ਸਾਧਨ ਹੈ" - ਰਿਚਰਡ ਕੇਰਿਸ, ਐੱਨਵੀਡੀਆ

"ਏਆਈ ਬਿਓਂਡ ਵਰਕ" ਸਿਰਲੇਖ ਨਾਲ ਇੱਕ ਵਿਚਾਰ-ਉਤੇਜਕ ਫਾਇਰਸਾਈਡ ਚੈਟ ਵਿੱਚ, ਐੱਨਵੀਡੀਆ ਦੇ ਉੱਪ ਪ੍ਰਧਾਨ ਰਿਚਰਡ ਕੇਰਿਸ ਅਤੇ ਐੱਨਵੀਡੀਆ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਵਿਸ਼ਾਲ ਧੂਪਰ ਨੇ ਦੱਸਿਆ ਕਿ ਕਿਵੇਂ ਏਆਈ ਵਿਅਕਤੀਗਤ ਕੰਪਿਊਟਿੰਗ ਅਤੇ ਕ੍ਰਿਏਟਿਵ ਉਤਪਾਦਕਤਾ ਨੂੰ ਮੁੜ ਪਰਿਭਾਸ਼ਿਤ ਕਰ ਰਿਹਾ ਹੈ।

ਪੀਸੀ ਯੁੱਗ ਦੇ ਵਿਕਾਸ 'ਤੇ ਵਿਚਾਰ ਕਰਦੇ ਹੋਏ, ਧੂਪਰ ਨੇ ਕਿਹਾ, "ਪੀਸੀ ਦਫ਼ਤਰ ਦੇ ਸਮੇਂ ਤੋਂ ਬਾਅਦ ਸੌਂ ਜਾਂਦੇ ਸਨ। ਪਰ ਮਨੁੱਖ ਅਜਿਹਾ ਨਹੀਂ ਕਰਦੇ।" ਉਨ੍ਹਾਂ ਨੇ ਦੱਸਿਆ ਕਿ ਕਿਵੇਂ ਐੱਨਵੀਡੀਆ ਦਾ ਸ਼ੁਰੂਆਤੀ ਦ੍ਰਿਸ਼ਟੀਕੋਣ - ਪੀਸੀ ਨੂੰ ਕ੍ਰਿਏਟਿਵ ਸਾਥੀ ਦੇ ਰੂਪ ਵਿੱਚ ਕਲਪਨਾ ਕਰਨਾ - ਹੁਣ ਏਆਈ ਦੁਆਰਾ ਸੰਚਾਲਿਤ ਦੁਨੀਆ ਵਿੱਚ ਗੂੰਜਦੀ ਹੈ।

ਕੇਰਿਸ ਨੇ ਅਤੀਤ ਵਿੱਚ 3ਡੀ ਐਨੀਮੇਸ਼ਨ ਵਿੱਚ ਮੁਹਾਰਤ ਹਾਸਲ ਕਰਨ ਦੀਆਂ ਜਟਿਲਤਾਵਾਂ ਨੂੰ ਯਾਦ ਕਰਦੇ ਹੋਏ ਇੱਕ ਇਤਿਹਾਸਕ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ। ਉਨ੍ਹਾਂ ਨੇ ਕਿਹਾ, "ਹੁਣ, ਜਨਰੇਟਿਵ ਏਆਈ ਦੇ ਨਾਲ, ਅਸੀਂ ਵਿਚਾਰ ਤੋਂ ਨਿਰਮਾਣ ਤੱਕ ਬਹੁਤ ਤੇਜ਼ੀ ਨਾਲ ਜਾ ਸਕਦੇ ਹਾਂ।" ਫਿਰ ਵੀ, ਉਨ੍ਹਾਂ ਨੇ ਬੁਨਿਆਦੀ ਗੱਲਾਂ ਨਾਲ ਸੰਪਰਕ ਗੁਆਉਣ ਦੇ ਪ੍ਰਤੀ ਚੇਤਾਵਨੀ ਦਿੱਤੀ: "ਸਿਰਫ਼ ਇਸ ਲਈ ਕਿ ਸਾਡੇ ਸਾਰਿਆਂ ਦੇ ਫ਼ੋਨ ਵਿੱਚ ਕੈਮਰਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਵਧੀਆ ਫੋਟੋਗ੍ਰਾਫਰ ਹਾਂ।"

ਬੁਲਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਏਆਈ ਮਨੁੱਖੀ ਕ੍ਰਿਏਟੀਵਿਟੀ ਨੂੰ ਬਦਲਣ ਦੀ ਬਜਾਏ ਉਸਨੂੰ ਵਧਾਉਂਦਾ ਹੈ। ਕੇਰਿਸ ਨੇ ਜ਼ੋਰ ਦੇ ਕੇ ਕਿਹਾ, "ਏਆਈ ਤੁਹਾਡੇ ਹੱਥਾਂ ਵਿੱਚ ਉਪਕਰਣ ਦਿੰਦਾ ਹੈ - ਪਰ ਕਲਾ, ਮੂਲ ਗੱਲਾਂ ਜਾਨਣਾ, ਇਹ ਹਾਲੇ ਵੀ ਜ਼ਰੂਰੀ ਹੈ।" ਧੂਪਰ ਨੇ ਸਿੱਟਾ ਕੱਢਿਆ: "ਕ੍ਰਿਏਟਿਵ ਲੋਕ ਆਪਣੇ ਕੰਮ ਨੂੰ ਜਿਉਂਦੇ ਹਨ। ਏਆਈ ਇਸਦੀ ਜਗ੍ਹਾ ਨਹੀਂ ਲੈਂਦਾ - ਇਹ ਉਸ ਨੂੰ ਸਮਰੱਥ ਬਣਾਉਂਦਾ ਹੈ।"

 “ਜਨਰਲ ਏਆਈ ਦੇ ਨਾਲ ਕਹਾਣੀਆਂ ਨੂੰ ਜੀਵੰਤ ਬਣਾਉਣਾ” — ਅਨੀਸ਼ ਮੁਖਰਜੀ, ਐੱਨਵੀਡੀਆ

ਤੀਜਾ ਸੈਸ਼ਨ, ਐੱਨਵੀਡੀਆ ਦੇ ਸਲਿਊਸ਼ਨ ਆਰਕੀਟੈਕਟ ਅਨੀਸ਼ ਮੁਖਰਜੀ ਦੁਆਰਾ ਇੱਕ ਮਾਸਟਰ ਕਲਾਸ, ਮੀਡੀਆ ਵਿੱਚ ਜਨਰੇਟਿਵ ਏਆਈ ਦੀਆਂ ਪ੍ਰੈਕਟੀਕਲ ਐਪਲੀਕੇਸ਼ਨਾਂ 'ਤੇ ਕੇਂਦ੍ਰਿਤ ਸੀ। "ਜਨਰੇਟਿਵ ਏਆਈ ਦੇ ਨਾਲ ਕਹਾਣੀਆਂ ਨੂੰ ਜੀਵੰਤ ਬਣਾਉਣਾ" ਸਿਰਲੇਖ ਵਾਲੇ ਇਸ ਸੈਸ਼ਨ ਵਿੱਚ ਐੱਨਵੀਡੀਆ ਦੇ ਪਲੈਟਫਾਰਮ ਦ੍ਰਿਸ਼ਟੀਕੋਣ ’ਤੇ ਚਾਨਣਾ ਪਾਇਆ ਗਿਆ, ਜੋ ਹਾਰਡਵੇਅਰ ਤੋਂ ਅੱਗੇ ਵਧ ਕੇ ਪਰਿਵਰਤਨਸ਼ੀਲ ਉਪਕਰਣਾਂ ਦੇ ਵੱਲ ਵਧ ਰਿਹਾ ਹੈ।

ਮੁਖਰਜੀ ਨੇ ਸਥਿਰ ਤਸਵੀਰਾਂ ਨੂੰ ਡਿਜੀਟਲ ਮਨੁੱਖਾਂ ਵਿੱਚ ਬਦਲਣ, ਬਹੁ-ਭਾਸ਼ਾਈ ਵੌਇਸ-ਓਵਰ ਅਤੇ ਆਡੀਓ-ਅਧਾਰਿਤ ਚਰਿੱਤਰ ਐਨੀਮੇਸ਼ਨ ਸਮੇਤ ਏ ਆਈ-ਸੰਚਾਲਿਤ ਹੱਲਾਂ ਦਾ ਪ੍ਰਦਰਸ਼ਨ ਕੀਤਾ। ਐੱਨਵੀਡੀਆ ਦੇ ਫੁਗਾਟੋ ਮਾਡਲ ਦੀ ਵਰਤੋਂ ਕਰਦੇ ਹੋਏ, ਉਨ੍ਹਾਂ ਨੇ ਡਬਿੰਗ ਦੇ ਲਈ ਏਆਈ-ਜਨਰੇਟਿਡ ਸੰਗੀਤ ਅਤੇ ਯਥਾਰਥਵਾਦੀ ਲਿਪ-ਸਿੰਕਿੰਗ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕੌਸਮੌਸ ਵੀ ਪੇਸ਼ ਕੀਤਾ, ਜੋ ਓਮਨੀਵਰਸ ਪਲੈਟਫਾਰਮ ਦੇ ਮਾਧਿਅਮ ਰਾਹੀਂ ਵੀਡੀਓ ਨਿਰਮਾਣ ਅਤੇ ਸਿਮੂਲੇਸ਼ਨ-ਅਧਾਰਿਤ ਟ੍ਰੇਨਿੰਗ ਦੇ ਲਈ ਬੁਨਿਆਦੀ ਮਾਡਲਾਂ ਦਾ ਇੱਕ ਸੂਟ ਹੈ।

ਏਆਈ ਐਨੀਮੇਸ਼ਨ ਅਤੇ ਡੀਐੱਲਐੱਸਐੱਸ ਦੇ ਨਾਲ ਵੱਡੇ ਭਾਸ਼ਾ ਮਾਡਲਾਂ ਦੇ ਜੁੜਾਅ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਨੇ ਖਾਸ ਤੌਰ ’ਤੇ ਖੇਡ ਵਿਕਾਸ ਵਿੱਚ ਇਮਰਸਿਵ ਸਟੋਰੀਟੈਲਿੰਗ ਅਨੁਭਵ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਏਆਈ-ਸੰਚਾਲਿਤ ਪਾਤਰ ਜੋ ਖਿਡਾਰੀਆਂ ਨੂੰ ਸਮਝਦਾਰੀ ਨਾਲ ਜਵਾਬ ਦਿੰਦੇ ਹਨ, ਉਹ ਕਥਾਤਮਕ ਜੁੜਾਅ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਰਹੇ ਹਨ।

ਮੁਖਰਜੀ ਨੇ ਜਨਰੇਟਿਵ ਏਆਈ ਦੀ ਪੂਰੀ ਸਮਰੱਥਾ ਨੂੰ ਅਨਲੌਕ ਕਰਨ ਦੇ ਲਈ ਕੰਪਿਊਟ ਪਾਵਰ, ਸਮ੍ਰਿੱਧ ਡੇਟਾਸੈੱਟ ਅਤੇ ਐਲਗੋਰਿਦਮਿਕ ਤਾਕਤ ਦੀ ਵਰਤੋਂ ਕਰਨ ਦਾ ਸੱਦਾ ਦਿੰਦੇ ਹੋਏ ਸਮਾਪਤ ਕੀਤਾ। ਨਿਮੋਸਟੈਕ ਸਮੇਤ ਐੱਨਵੀਡੀਆ ਦਾ ਓਪਨ-ਸੋਰਸ ਈਕੋਸਿਸਟਮ, ਕ੍ਰਿਏਟਰਸ ਨੂੰ ਕਸਟਮ ਮਾਡਲ ਵਿਕਸਿਤ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਭਿੰਨ ਉਦਯੋਗਾਂ ਵਿੱਚ ਨਵੀਨਤਾ ਨੂੰ ਹੁਲਾਰਾ ਮਿਲਦਾ ਹੈ।

ਵੇਵਸ 2025: ਏਆਈ-ਸੰਚਾਲਿਤ ਕ੍ਰਿਏਟਿਵ ਪਰਿਵਰਤਨ ਦੇ ਲਈ ਮੰਚ ਤਿਆਰ ਕਰਨਾ

ਜਿਵੇਂ-ਜਿਵੇਂ ਸੈਸ਼ਨਾਂ ਵਿੱਚ ਚਰਚਾਵਾਂ ਅੱਗੇ ਵਧੀਆਂ, ਇੱਕ ਏਕੀਕ੍ਰਿਤ ਸੁਨੇਹਾ ਸਾਹਮਣੇ ਆਇਆ - ਏਆਈ ਸਸ਼ਕਤੀਕਰਣ ਦਾ ਸਾਧਨ ਹੈ, ਪ੍ਰਤਿਸਥਾਪਨ ਦਾ ਨਹੀਂ। ਭਾਵੇਂ ਡਿਜ਼ਾਈਨ, ਫਿਲਮ, ਐਨੀਮੇਸ਼ਨ ਜਾਂ ਕਹਾਣੀ ਕਹਿਣ ਦਾ ਖੇਤਰ ਹੋਵੇ, ਭਵਿੱਖ ਉਨ੍ਹਾਂ ਦਾ ਹੈ ਜੋ ਮੂਲ ਗੱਲਾਂ ਸਮਝਦੇ ਹਨ, ਜ਼ਿੰਮੇਵਾਰੀ ਨਾਲ ਨਵੇਂ ਉਪਕਰਣਾਂ ਦੀ ਵਰਤੋਂ ਕਰਦੇ ਹਨ, ਅਤੇ ਨੈਤਿਕਤਾ, ਕ੍ਰਿਏਟੀਵਿਟੀ ਅਤੇ ਸਮਾਵੇਸ਼ਤਾ 'ਤੇ ਅਧਾਰਿਤ ਪ੍ਰਣਾਲੀਆਂ ਦਾ ਨਿਰਮਾਣ ਕਰਦੇ ਹਨ। ਇਸ ਤਰ੍ਹਾਂ, ਵੇਵਸ 2025 ਵਿਸ਼ਵਵਿਆਪੀ ਕ੍ਰਿਏਟਿਵ ਅਤੇ ਤਕਨੀਕੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਦਾ ਪ੍ਰਮਾਣ ਹੈ।

*******

ਟੀਮ ਪੀਆਈਬੀ ਵੇਵਸ 2025 ਰਜਿਥ/ ਲਕਸ਼ਮੀਪ੍ਰਿਆ/ ਪੌਸ਼ਾਲੀ/ ਐਡਗਰ/ ਨਿਕਿਤਾ/ ਸੀ ਸ਼ੇਖਰ | 136


Release ID: (Release ID: 2126371)   |   Visitor Counter: 10