ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਦੀ ਸ਼ੁਰੂਆਤ "ਲੈਜੈਂਡਸ ਐਂਡ ਲੈਗੇਸੀਜ਼: ਦ ਸਟੋਰੀਜ਼ ਦੈਟ ਸ਼ੇਪਡ ਇੰਡੀਆਜ਼ ਸੋਲ" 'ਤੇ ਚਰਚਾ ਨਾਲ ਹੋਈ
"ਵੇਵਸ ਭਾਰਤ ਸਰਕਾਰ ਦੀ ਇੱਕ ਖੂਬਸੂਰਤ ਪਹਿਲ ਹੈ। ਮੈਂ ਇਸ ਦਾ ਹਿੱਸਾ ਬਣ ਕੇ ਖੁਸ਼ ਹਾਂ:" ਹੇਮਾ ਮਾਲਿਨੀ
"ਮੈਂ ਕਲਾ ਅਤੇ ਵਪਾਰਕ ਸਿਨੇਮਾ ਵਿੱਚ ਫਰਕ ਨਹੀਂ ਕਰਦਾ- ਇਹ ਕਥਾਵਾਚਨ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ:" ਮੋਹਨ ਲਾਲ
"ਬਚਪਨ ਤੋਂ ਹੀ ਅਦਾਕਾਰੀ ਮੇਰਾ ਪਹਿਲਾ ਪਿਆਰ ਰਿਹਾ ਹੈ:" ਚਿਰੰਜੀਵੀ
Posted On:
01 MAY 2025 4:32PM
|
Location:
PIB Chandigarh
ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ) ਮੁੰਬਈ ਦੇ ਆਈਕੋਨਿਕ ਜੀਓ ਵਰਲਡ ਸੈਂਟਰ ਵਿਖੇ ਸ਼ਾਨਦਾਰ ਸ਼ੈਲੀ ਵਿੱਚ ਸ਼ੁਰੂ ਹੋਇਆ, ਜਿਸ ਦਾ ਸਿਰਲੇਖ "ਲੈਜੈਂਡਸ ਐਂਡ ਲੈਗੇਸੀਜ਼: ਦ ਸਟੋਰੀਜ਼ ਦੈਟ ਸ਼ੇਪਡ ਇੰਡੀਆਜ਼ ਸੋਲ" ਰਿਹਾ। ਇਸ ਸੈਸ਼ਨ ਵਿੱਚ ਭਾਰਤ ਦੇ ਕੁਝ ਸਭ ਤੋਂ ਮਸ਼ਹੂਰ ਸਿਨੇਮੈਟਿਕ ਆਈਕਨਾਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਅਤੇ ਕਥਾਵਾਚਨ ਦੀ ਕਲਾ, ਰਚਨਾਤਮਕਤਾ ਅਤੇ ਸੱਭਿਆਚਾਰਕ ਵਿਰਾਸਤ 'ਤੇ ਦਿਲਚਸਪ ਚਰਚਾ ਕੀਤੀ।

ਉਦਘਾਟਨੀ ਪੈਨਲ ਵਿੱਚ ਪ੍ਰਸਿੱਧ ਸਿਤਾਰੇ - ਹੇਮਾ ਮਾਲਿਨੀ, ਮੋਹਨ ਲਾਲ ਅਤੇ ਚਿਰੰਜੀਵੀ ਸ਼ਾਮਲ ਸਨ ਅਤੇ ਸੁਪਰਸਟਾਰ ਅਕਸ਼ੇ ਕੁਮਾਰ ਵਲੋਂ ਸੰਚਾਲਿਤ ਕੀਤਾ ਗਿਆ ਸੀ।
ਇਸ ਮੌਕੇ 'ਤੇ ਬੋਲਦਿਆਂ ਡ੍ਰੀਮ ਗਰਲ ਹੇਮਾ ਮਾਲਿਨੀ ਨੇ ਇਸ ਪਹਿਲਕਦਮੀ ਲਈ ਦਿਲੋਂ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਕਿਹਾ, "ਇਹ ਭਾਰਤ ਸਰਕਾਰ ਦੀ ਇੱਕ ਖੂਬਸੂਰਤ ਪਹਿਲ ਹੈ। ਮੈਨੂੰ ਇਸ ਦਾ ਹਿੱਸਾ ਬਣ ਕੇ ਖੁਸ਼ੀ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ - ਜਿਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਅਗਵਾਈ ਨੇ ਵੇਵਸ ਨੂੰ ਸਿਰਜਣਹਾਰਾਂ ਅਤੇ ਇਨੋਵੇਟਰਸ ਲਈ ਇੱਕ ਸ਼ਾਨਦਾਰ ਮੰਚ ਬਣਾਇਆ ਹੈ।"
ਮਸ਼ਹੂਰ ਮਲਿਆਲਮ ਅਦਾਕਾਰ ਮੋਹਨ ਲਾਲ ਨੇ ਸਿਨੇਮਾ ਦੀ ਵਿਕਸਿਤ ਹੋ ਰਹੀ ਪ੍ਰਕਿਰਤੀ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਲਾ ਸਿਨੇਮਾ ਅਤੇ ਮਨੋਰੰਜਨ ਸਿਨੇਮਾ ਦਰਿਮਆਨ ਰੇਖਾ ਬਹੁਤ ਪਤਲੀ ਹੈ ਕਿਉਂਕਿ ਕਲਾਤਮਕ ਫਿਲਮਾਂ ਦਾ ਵੀ ਮਨੋਰੰਜਨ ਮੁੱਲ ਹੁੰਦਾ ਹੈ। ਇੱਕ ਦਿੱਗਜ ਫ਼ਿਲਮ ਅਦਾਕਾਰ ਨੇ ਕਿਹਾ, "ਮੈਂ ਕਲਾ ਅਤੇ ਵਪਾਰਕ ਸਿਨੇਮਾ ਵਿੱਚ ਫਰਕ ਨਹੀਂ ਕਰਦਾ - ਇਹ ਕਥਾਵਾਚਨ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ"।
ਅਨੁਭਵੀ ਅਦਾਕਾਰ ਚਿਰੰਜੀਵੀ ਨੇ ਆਪਣੇ ਸਿਨੇਮੈਟਿਕ ਸਫ਼ਰ ਬਾਰੇ ਦਿਲੋਂ ਵਿਚਾਰ ਸਾਂਝੇ ਕੀਤੇ, ਜੋ ਕਿ ਅਟੁੱਟ ਜਨੂਨ ਅਤੇ ਉੱਤਮਤਾ ਦੀ ਨਿਰੰਤਰ ਖੋਜ ਨਾਲ ਚਿੰਨ੍ਹਤ ਹੈ। ਆਪਣੀਆਂ ਸ਼ੁਰੂਆਤੀ ਅਕਾਂਖਿਆਵਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ, "ਅਦਾਕਾਰੀ ਬਚਪਨ ਤੋਂ ਹੀ ਮੇਰਾ ਪਹਿਲਾ ਪਿਆਰ ਰਿਹਾ ਹੈ। ਮੈਂ ਹਮੇਸ਼ਾ ਸਭ ਤੋਂ ਵਧੀਆ ਅਦਾਕਾਰ ਬਣਨ ਦੀ ਇੱਛਾ ਤੋਂ ਪ੍ਰੇਰਿਤ ਸੀ। ਮੈਂ ਲਗਾਤਾਰ ਆਪਣੇ ਆਪ ਤੋਂ ਪੁੱਛਦਾ ਸੀ - ਇੱਕ ਬਿਹਤਰ ਅਦਾਕਾਰ ਬਣਨ ਲਈ ਮੈਂ ਕਿਹੜਾ ਵਿਲੱਖਣ ਤੱਤ ਹਾਸਲ ਕਰ ਸਕਦਾ ਹਾਂ?
ਪ੍ਰਮਾਣਿਕਤਾ ਪ੍ਰਤੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਚਿਰੰਜੀਵੀ ਨੇ ਜ਼ਮੀਨੀ ਅਤੇ ਪ੍ਰਸੰਗਿਕ ਰਹਿਣ ਦੀ ਆਪਣੀ ਡੂੰਘੀ ਇੱਛਾ ਪ੍ਰਗਟ ਕੀਤੀ। "ਮੈਂ ਹਮੇਸ਼ਾ ਚਾਹੁੰਦਾ ਸੀ ਕਿ ਦਰਸ਼ਕ ਮੈਨੂੰ ਗੁਆਂਢ ਦੇ ਮੁੰਡੇ ਵਜੋਂ ਦੇਖਣ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਲਈ ਮੈਂ ਆਪਣੇ ਪ੍ਰਦਰਸ਼ਨ ਨੂੰ ਜਿੰਨਾ ਸੰਭਵ ਹੋ ਸਕੇ ਕੁਦਰਤੀ ਅਤੇ ਸੱਚਾ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਨੇ ਉਨ੍ਹਾਂ ਮਹਾਨ ਵਿਅਕਤੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੀ ਕਲਾ ਨੂੰ ਆਕਾਰ ਦਿੱਤਾ
ਅਤੇ ਇੱਕ ਕਲਾਕਾਰ ਦੇ ਰੂਪ ਵਿੱਚ ਉਨ੍ਹਾਂ ਦੇ ਵਿਕਾਸ 'ਤੇ ਮਿਥੁਨ ਚੱਕਰਵਰਤੀ, ਅਮਿਤਾਭ ਬੱਚਨ ਅਤੇ ਕਮਲ ਹਾਸਨ ਵਰਗੇ ਸਿਨੇਮੈਟਿਕ ਆਈਕਨਾਂ ਦੇ ਡੂੰਘੇ ਪ੍ਰਭਾਵ ਨੂੰ ਸਵੀਕਾਰ ਕੀਤਾ।
ਇਹ ਚਰਚਾ ਨਿੱਜੀ ਪ੍ਰਤੀਬਿੰਬਾਂ ਅਤੇ ਸਾਂਝੀਆਂ ਵਿਰਾਸਤਾਂ ਦਾ ਇੱਕ ਭਾਵੁਕ ਮਿਸ਼ਰਣ ਸੀ, ਜਿਸ ਨਾਲ ਦਰਸ਼ਕਾਂ ਨੂੰ ਭਾਰਤ ਦੇ ਸਿਨੇਮੈਟਿਕ ਮਹਾਨ ਲੋਕਾਂ ਦੇ ਮਨਾਂ ਅਤੇ ਦਿਲਾਂ ਵਿੱਚ ਇੱਕ ਦੁਰਲੱਭ ਝਲਕ ਪੇਸ਼ ਕੀਤੀ ਗਈ।
* * *
ਪੀਆਈਬੀ ਟੀਮ ਵੇਵਸ 2025 | ਰਜੀਤ/ ਸਵਾਧੀਨ/ ਲਕਸ਼ਮੀਪ੍ਰਿਆ/ ਦਰਸ਼ਨਾ | 124
Release ID:
(Release ID: 2125912)
| Visitor Counter:
8