ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗਰੀਬੀ ਦੇ ਖ਼ਿਲਾਫ਼ ਭਾਰਤ ਦੀ ਸਫਲਤਾ
ਵਿਸ਼ਵ ਬੈਂਕ ਦੇ ਅਨੁਸਾਰ 10 ਵਰ੍ਹਿਆਂ ਵਿੱਚ 171 ਮਿਲੀਅਨ ਲੋਕ ਅਤਿਅੰਤ ਗਰੀਬੀ ਤੋਂ ਬਾਹਰ ਆਏ ਹਨ
Posted On:
26 APR 2025 4:40PM by PIB Chandigarh
ਜਾਣ-ਪਹਿਚਾਣ
ਭਾਰਤ ਵਿੱਚ 171 ਮਿਲੀਅਨ ਲੋਕਾਂ ਦਾ ਅਤਿਅੰਤ ਗਰੀਬੀ ਤੋਂ ਬਾਹਰ ਆਉਣਾ ਪਿਛਲੇ ਦਹਾਕੇ ਦੀਆਂ ਸਭ ਤੋਂ ਮਹੱਤਵਪੂਰਨ ਉਪਲਬਧੀਆਂ ਵਿੱਚੋਂ ਇੱਕ ਹੈ। ਵਿਸ਼ਵ ਬੈਂਕ ਨੇ ਆਪਣੇ ਸਪ੍ਰਿੰਗ 2025 ਗਰੀਬੀ ਅਤੇ ਸਮਾਨਤਾ ਸੰਖੇਪ ਰਿਪੋਰਟ ਵਿੱਚ ਗਰੀਬੀ ਦੇ ਖ਼ਿਲਾਫ਼ ਭਾਰਤ ਦੀ ਨਿਰਣਾਇਕ ਲੜਾਈ ਨੂੰ ਸਵੀਕਾਰ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਅਤਿਅੰਤ ਗਰੀਬੀ ਦੇ ਲਈ ਇੰਟਰਨੈਸ਼ਨਲ ਬੈਂਚਮਾਰਕ ਪ੍ਰਤੀਦਿਨ 2.15 ਅਮਰੀਕੀ ਡਾਲਰ ਤੋਂ ਘੱਟ ‘ਤੇ ਜੀਵਨ ਜਿਉਣ ਵਾਲੇ ਲੋਕਾਂ ਦਾ ਅਨੁਪਾਤ, 2011-12 ਵਿੱਚ 16.2 ਪ੍ਰਤੀਸ਼ਤ ਤੋਂ ਤੇਜ਼ੀ ਨਾਲ ਗਿਰ ਕੇ 2022-23 ਵਿੱਚ ਸਿਰਫ਼ 2.3 ਪ੍ਰਤੀਸ਼ਤ ਰਹਿ ਗਿਆ।

ਇਹ ਉਪਲਬਧੀ ਭਾਰਤ ਸਰਕਾਰ ਦੀ ਸਮਾਵੇਸ਼ੀ ਵਿਕਾਸ ਦੇ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ, ਜਿਸ ਦਾ ਧਿਆਨ ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਖੇਤਰਾਂ ‘ਤੇ ਹੈ। ਟੀਚਾਗਤ ਕਲਿਆਣਕਾਰੀ ਯੋਜਨਾਵਾਂ, ਆਰਥਿਕ ਸੁਧਾਰਾਂ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਵਾਧੇ ਦੇ ਮਾਧਿਅਮ ਨਾਲ, ਭਾਰਤ ਨੇ ਗਰੀਬੀ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਵਿਸ਼ਵ ਬੈਂਕ ਦੀ ਸਪ੍ਰਿੰਗ 2025 ਗਰੀਬੀ ਅਤੇ ਸਮਾਨਤਾ ਬ੍ਰੀਫ ਇਸ ਗੱਲ ‘ਤੇ ਚਾਨਣਾ ਪਾਉਂਦੀ ਹੈ ਕਿ ਕਿਵੇਂ ਇਨ੍ਹਾਂ ਯਤਨਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਗਰੀਬੀ ਦਾ ਅੰਤਰ ਘੱਟ ਹੋਇਆ ਹੈ।

ਵਿਸ਼ਵ ਬੈਂਕ ਦੇ ਗਰੀਬੀ ਅਤੇ ਸਮਾਨਤਾ ਸਬੰਧੀ ਸੰਖੇਪ ਵੇਰਵੇ (ਪੀਈਬੀ) ਦੇ ਅਵਲੋਕਨ
ਵਿਸ਼ਵ ਬੈਂਕ ਦੇ ਗਰੀਬੀ ਅਤੇ ਸਮਾਨਤਾ ਸਬੰਧੀ ਸੰਖੇਪ ਵੇਰਵੇ (ਪੀਈਬੀ) 100 ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਵਿੱਚ ਗਰੀਬੀ, ਸਾਂਝਾ ਸਮ੍ਰਿੱਧੀ ਅਤੇ ਅਸਮਾਨਤਾ ਦੇ ਰੁਝਾਨਾਂ ‘ਤੇ ਚਾਨਣਾ ਪਾਉਂਦੇ ਹਨ। ਵਿਸ਼ਵ ਬੈਂਕ ਸਮੂਹ ਅਤੇ ਅੰਤਰਰਾਸ਼ਟਰੀ ਮੁਦ੍ਰਾ ਫੰਡ ਦੀ ਬਸੰਤ (ਸਪ੍ਰਿੰਗ) ਅਤੇ ਸਾਲਾਨਾ ਮੀਟਿੰਗਾਂ ਦੇ ਲਈ ਵਰ੍ਹੇ ਵਿੱਚ ਦੋ ਵਾਰ ਪ੍ਰਕਾਸ਼ਿਤ ਹੋਣ ਵਾਲੇ ਇਹ ਸੰਖੇਪ ਵੇਰਵੇ ਕਿਸੇ ਦੇਸ਼ ਦੀ ਗਰੀਬੀ ਅਤੇ ਅਸਮਾਨਤਾ ਦੇ ਸੰਦਰਭ ਦਾ ਇੱਕ ਸਨੈਪਸ਼ੋਟ ਪੇਸ਼ ਕਰਦੇ ਹਨ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਗਰੀਬੀ ਵਿੱਚ ਕਮੀ ਆਲਮੀ ਪ੍ਰਾਥਮਿਕਤਾ ਬਣੀ ਰਹੇ। ਹਰੇਕ ਪੀਈਬੀ ਵਿੱਚ ਦੋ-ਪੇਜਾਂ ਦਾ ਸਾਰ ਸ਼ਾਮਲ ਹੁੰਦਾ ਹੈ ਜੋ ਗਰੀਬੀ ਵਿੱਚ ਕਮੀ ਦੇ ਹਾਲੀਆ ਵਿਕਾਸ ਦੇ ਨਾਲ-ਨਾਲ ਪ੍ਰਮੁੱਖ ਵਿਕਾਸ ਸੰਕੇਤਕਾਂ ‘ਤੇ ਅੱਪਡੇਟਿਡ ਡੇਟਾ ਪੇਸ਼ ਕਰਦਾ ਹੈ।
ਇਹ ਸੰਕੇਤਕ ਗਰੀਬੀ ਦੇ ਵਿਭਿੰਨ ਪਹਿਲੂਆਂ ਨੂੰ ਕਵਰ ਕਰਦੇ ਹਨ, ਜਿਸ ਵਿੱਚ ਗਰੀਬੀ ਦੀਆ ਦਰਾਂ ਅਤੇ ਗਰੀਬਾਂ ਦੀ ਕੁੱਲ ਸੰਖਿਆ ਸ਼ਾਮਲ ਹੈ, ਜੋ ਰਾਸ਼ਟਰੀ ਗਰੀਬੀ ਰੇਖਾਵਾਂ ਅਤੇ ਅੰਤਰਰਾਸ਼ਟਰੀ ਮਿਆਰਾਂ (ਅਤਿਅੰਤ ਗਰੀਬੀ ਦੇ ਲਈ $2.15, ਨਿਮਨ-ਮੱਧ ਆਮਦਨ ਦੇ ਲਈ $3.65 ਅਤੇ ਉੱਚ-ਮੱਧ ਆਮਦਨ ਦੇ ਲਈ $6.85) ਦੋਨਾਂ ਦਾ ਉਪਯੋਗ ਕਰਦੇ ਹਨ। ਸੰਖੇਪ ਵੇਰਵੇ ਵਿੱਚ ਸਮੇਂ ਦੇ ਨਾਲ ਅਤੇ ਦੇਸ਼ਾਂ ਵਿੱਚ ਗਰੀਬੀ ਅਤੇ ਅਸਮਾਨਤਾ ਵਿੱਚ ਤੁਲਨਾਤਮਕ ਰੁਝਾਨ, ਇੱਕ ਬਹੁਆਯਾਮੀ ਗਰੀਬੀ ਮਾਪ ਜੋ ਸਿੱਖਿਆ ਅਤੇ ਬੁਨਿਆਦੀ ਸੇਵਾਵਾਂ ਜਿਹੇ ਗੈਰ-ਮੁਦ੍ਰਾ ਘਾਟੇ ਨੂੰ ਧਿਆਨ ਵਿੱਚ ਰੱਖਦਾ ਹੈ, ਅਤੇ ਗਿਨੀ ਇੰਡੈਕਸ ਦਾ ਉਪਯੋਗ ਕਰਕੇ ਅਸਮਾਨਤਾ ਮਾਪ ਸ਼ਾਮਲ ਹਨ।
ਗ੍ਰਾਮੀਣ ਅਤੇ ਸ਼ਹਿਰੀ ਗਰੀਬੀ ਵਿੱਚ ਕਮੀ
ਭਾਰਤ ਦੇ ਲਈ ਵਿਸ਼ਵ ਬੈਂਕ ਦੀ ਗਰੀਬੀ ਅਤੇ ਸਮਾਨਤਾ ਸਬੰਧੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਅਤਿਅੰਤ ਗਰੀਬੀ ਵਿੱਚ ਤੇਜ਼ੀ ਨਾਲ ਕਮੀ ਵਿਆਪਕ ਅਧਾਰ ‘ਤੇ ਹੋਈ ਹੈ, ਜਿਸ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਖੇਤਰ ਸ਼ਾਮਲ ਹਨ।

ਮੁੱਖ ਖੋਜਾਂ:
-
ਗ੍ਰਾਮੀਣ ਖੇਤਰਾਂ ਵਿੱਚ ਅਤਿਅੰਤ ਗਰੀਬੀ 2011-12 ਵਿੱਚ 18.4 ਪ੍ਰਤੀਸ਼ਤ ਤੋਂ ਘਟ ਕੇ 2022-23 ਵਿੱਚ 2.8 ਪ੍ਰਤੀਸ਼ਤ ਹੋ ਗਈ।
-
ਇਸੇ ਮਿਆਦ ਵਿੱਚ ਸ਼ਹਿਰੀ ਖੇਤਰਾਂ ਵਿੱਚ ਅਤਿਅੰਤ ਗਰੀਬੀ 10.7 ਪ੍ਰਤੀਸ਼ਤ ਤੋਂ ਘਟ ਕੇ 1.1 ਪ੍ਰਤੀਸ਼ਤ ਹੋ ਗਈ।
-
ਗ੍ਰਾਮੀਣ ਅਤੇ ਸ਼ਹਿਰੀ ਗਰੀਬੀ ਦਰਮਿਆਨ ਦਾ ਅੰਤਰ 7.7 ਪ੍ਰਤੀਸ਼ਤ ਅੰਕ ਤੋਂ ਘਟ ਕੇ 1.7 ਪ੍ਰਤੀਸ਼ਤ ਅੰਕ ਰਹਿ ਗਿਆ ਹੈ ਅਤੇ 2011-12 ਅਤੇ 2022-23 ਦਰਮਿਆਨ ਸਾਲਾਨਾ ਦਰ 16 ਪ੍ਰਤੀਸ਼ਤ ਹੋਵੇਗੀ।
ਨਿਮਨ-ਮੱਧ ਆਮਦਨ ਗਰੀਬੀ ਰੇਖਾ ‘ਤੇ ਮਜ਼ਬੂਤ ਲਾਭ
ਵਿਸ਼ਵ ਬੈਂਕ ਨੇ ਪਾਇਆ ਹੈ ਕਿ ਭਾਰਤ ਨੂੰ ਨਿਮਨ-ਮੱਧ ਆਮਦਨ ਪੱਧਰ ‘ਤੇ ਗਰੀਬੀ ਨੂੰ ਘੱਟ ਕਰਨ ਨਾਲ ਮਹੱਤਵਪੂਰਨ ਲਾਭ ਪ੍ਰਾਪਤ ਹੋਇਆ ਹੈ, ਜਿਸ ਨੂੰ ਪ੍ਰਤੀਦਿਨ 3.65 ਅਮਰੀਕੀ ਡਾਲਰ ਮਾਪਿਆ ਗਿਆ ਹੈ। ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਖੇਤਰਾਂ ਵਿੱਚ ਇਸ ਵਿਆਪਕ-ਅਧਾਰਿਤ ਵਾਧੇ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਇਆ ਹੈ।
ਮੁੱਖ ਖੋਜਾਂ:
-
ਭਾਰਤ ਵਿੱਚ 3.65 ਡਾਲਰ ਪ੍ਰਤੀਦਿਨ ਦੀ ਗਰੀਬੀ ਦਰ 2011-12 ਵਿੱਚ 61.8 ਪ੍ਰਤੀਸ਼ਤ ਤੋਂ ਘਟ ਕੇ 2022-23 ਵਿੱਚ 28.1 ਪ੍ਰਤੀਸ਼ਤ ਹੋ ਗਈ, ਜਿਸ ਨਾਲ 378 ਮਿਲੀਅਨ ਲੋਕ ਗਰੀਬੀ ਤੋਂ ਬਾਹਰ ਆ ਗਏ।
-
ਗ੍ਰਾਮੀਣ ਗਰੀਬੀ 69 ਪ੍ਰਤੀਸ਼ਤ ਤੋਂ ਘਟ ਕੇ 32.5 ਪ੍ਰਤੀਸ਼ਤ ਹੋ ਗਈ, ਜਦਕਿ ਸ਼ਹਿਰੀ ਗਰੀਬੀ 43.5 ਪ੍ਰਤੀਸ਼ਤ ਤੋਂ ਘਟ ਕੇ 17.2 ਪ੍ਰਤੀਸ਼ਤ ਹੋ ਗਈ।
-
ਗ੍ਰਾਮੀਣ-ਸ਼ਹਿਰੀ ਗਰੀਬੀ ਦਾ ਅੰਤਰ 25 ਤੋਂ ਘਟ ਕੇ 15 ਪ੍ਰਤੀਸ਼ਤ ਅੰਕ ਰਹਿ ਗਿਆ, ਜਿਸ ਵਿੱਚ 2011-12 ਤੇ 2022-23 ਦਰਮਿਆਨ 7 ਪ੍ਰਤੀਸ਼ਤ ਦੀ ਸਾਲਾਨਾ ਗਿਰਾਵਟ ਆਈ।
ਗਰੀਬੀ ਘੱਟ ਕਰਨ ਵਿੱਚ ਯੋਗਦਾਨ ਦੇਣ ਵਾਲੇ ਪ੍ਰਮੁੱਖ ਰਾਜ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰੇ ਭਾਰਤ ਵਿੱਚ ਅਤਿਅੰਤ ਗਰੀਬੀ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਜਿਸ ਵਿੱਚ ਪ੍ਰਮੁੱਖ ਰਾਜਾਂ ਨੇ ਗਰੀਬੀ ਵਿੱਚ ਕਮੀ ਲਿਆਉਣ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਮੁੱਖ ਖੋਜਾਂ:
-
ਪੰਜ ਸਭ ਤੋਂ ਵੱਧ ਸੰਖਿਆ ਵਾਲੇ ਰਾਜ ਜਿਵੇਂ ਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਪੱਛਮ ਬੰਗਾਲ ਅਤੇ ਮੱਧ ਪ੍ਰਦੇਸ਼ ਵਿੱਚ 2011-12 ਵਿੱਚ ਭਾਰਤ ਦੇ 65 ਪ੍ਰਤੀਸ਼ਤ ਅਤਿਅੰਤ ਗਰੀਬ ਲੋਕ ਰਹਿੰਦੇ ਸੀ।
-
2022-23 ਤੱਕ ਇਨ੍ਹਾਂ ਰਾਜਾਂ ਨੇ ਅਤਿਅੰਤ ਗਰੀਬੀ ਵਿੱਚ ਸਮੁੱਚੀ ਗਿਰਾਵਟ ਵਿੱਚ ਦੋ-ਤਿਹਾਈ ਯੋਗਦਾਨ ਦਿੱਤਾ।
ਬਹੁਆਯਾਮੀ ਗਰੀਬੀ ਵਿੱਚ ਕਮੀ ਅਤੇ ਸੰਸ਼ੋਧਿਤ ਅਨੁਮਾਨ
ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ, ਭਾਰਤ ਨੇ ਗੈਰ-ਮੁਦ੍ਰਾ ਗਰੀਬੀ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਅਤੇ ਭਵਿੱਖ ਵਿੱਚ ਗਰੀਬੀ ਦੇ ਅਨੁਮਾਨਾਂ ਵਿੱਚ ਅੱਪਡੇਟਿਡ ਆਲਮੀ ਮਿਆਰਾਂ ਦੇ ਅਧਾਰ ‘ਤੇ ਬਦਲਾਅ ਹੋਣ ਦੀ ਉਮੀਦ ਹੈ।

ਮੁੱਖ ਖੋਜਾਂ:
-
ਬਹੁਆਯਾਮੀ ਗਰੀਬੀ ਸੂਚਕਾਂਕ (ਐੱਮਪੀਆਈ) ਦੁਆਰਾ ਮਾਪੀ ਗਈ ਗੈਰ-ਮੁਦ੍ਰਾ ਗਰੀਬੀ, ਜੋ ਸਿੱਖਿਆ, ਸਿਹਤ ਅਤੇ ਜੀਵਨ ਸਥਿਤੀਆਂ ਜਿਹੇ ਕਾਰਕਾਂ ‘ਤੇ ਵਿਚਾਰ ਕਰਦੀ ਹੈ, 2005-06 ਵਿੱਚ 53.8 ਪ੍ਰਤੀਸ਼ਤ ਤੋਂ ਘਟ ਕੇ 2019-21 ਤੱਕ 16.4 ਪ੍ਰਤੀਸ਼ਤ ਹੋ ਗਈ।
-
ਵਿਸ਼ਵ ਬੈਂਕ ਦਾ ਬਹੁਆਯਾਮੀ ਗਰੀਬੀ ਮਾਪ 2022-23 ਵਿੱਚ 15.5 ਪ੍ਰਤੀਸ਼ਤ ਰਿਹਾ, ਜੋ ਜੀਵਨ ਸਥਿਤੀਆਂ ਵਿੱਚ ਚਲ ਰਹੇ ਸੁਧਾਰਾਂ ਨੂੰ ਦਰਸਾਉਂਦਾ ਹੈ।
-
ਸੰਸ਼ੋਧਿਤ ਅੰਤਰਰਾਸ਼ਟਰੀ ਗਰੀਬੀ ਰੇਖਾਵਾਂ (ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਘੱਟੋਂ-ਘੱਟ ਆਮਦਨ) ਅਤੇ 2021 ਪਰਚੇਜ਼ਿੰਗ ਪਾਵਰ ਪਾਰਿਟੀਜ਼ (ਪੀਪੀਪੀਜ਼) (ਜੋ ਦੇਸ਼ਾਂ ਦਰਮਿਆਨ ਜੀਵਨ ਲਾਗਤ ਵਿੱਚ ਅੰਤਰ ਦੇ ਲਈ ਅਨੁਕੂਲ ਹੁੰਦੀ ਹੈ) ਨੂੰ ਅਪਣਾਉਣ ਦੇ ਨਾਲ, 2022-23 ਦੇ ਲਈ ਨਵੀਆਂ ਗਰੀਬੀ ਦਰਾਂ ਅਤਿਅੰਤ ਗਰੀਬੀ ਦੇ ਲਈ 5.3 ਪ੍ਰਤੀਸ਼ਤ ਅਤੇ ਨਿਮਨ-ਮੱਧ ਆਮਦਨ ਵਾਲੀ ਗਰੀਬੀ ਦੇ ਲਈ 23.9 ਪ੍ਰਤੀਸ਼ਤ ਹੋਣ ਦੀ ਉਮੀਦ ਹੈ।
-
ਭਾਰਤ ਦਾ ਉਪਭੋਗ ਅਧਾਰਿਤ ਗਿਨੀ ਇੰਡੈਕਸ 2011-12 ਵਿੱਚ 28.8 ਤੋਂ ਸੁਧਰ ਕੇ 2022-23 ਵਿੱਚ 25.5 ਹੋ ਗਿਆ, ਜੋ ਆਮਦਨ ਅਸਮਾਨਤਾ ਵਿੱਚ ਕਮੀ ਦਾ ਸੰਕੇਤ ਹੈ।
ਰੋਜ਼ਗਾਰ ਵਾਧਾ ਅਤੇ ਕਾਰਜਬਲ ਰੁਝਾਨਾਂ ਵਿੱਚ ਬਦਲਾਅ
ਭਾਰਤ ਵਿੱਚ ਰੋਜ਼ਗਾਰ ਵਾਧੇ ਵਿੱਚ ਸਕਾਰਾਤਮਕ ਰੁਝਾਨ ਦੇਖੇ ਗਏ ਹਨ, ਖਾਸ ਤੌਰ ‘ਤੇ 2021-22 ਦੇ ਬਾਅਦ ਤੋਂ, ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਖੇਤਰਾਂ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ, ਜਿਵੇਂ ਕਿ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ।

ਮੁੱਖ ਖੋਜਾਂ:
-
2021-22 ਤੋਂ ਰੋਜ਼ਗਾਰ ਵਾਧੇ ਨੇ ਕੰਮਕਾਜੀ ਉਮਰ ਵਰਗ ਦੀ ਆਬਾਦੀ ਨੂੰ ਪਿੱਛੇ ਛੱਡ ਦਿੱਤਾ ਹੈ, ਖਾਸ ਤੌਰ ‘ਤੇ ਮਹਿਲਾਵਾਂ ਦਰਮਿਆਨ ਰੋਜ਼ਗਾਰ ਦਰਾਂ ਵਿੱਚ ਵਾਧਾ ਹੋਇਆ ਹੈ।
-
ਸ਼ਹਿਰੀ ਬੇਰੋਜ਼ਗਾਰੀ ਵਿੱਤ ਵਰ੍ਹੇ 24-25 ਦੀ ਪਹਿਲੀ ਤਿਮਾਹੀ ਵਿੱਚ 6.6 ਪ੍ਰਤੀਸ਼ਤ ਤੱਕ ਗਿਰ ਗਈ, ਜੋ 2017-18 ਦੇ ਬਾਅਦ ਸਭ ਤੋਂ ਘੱਟ ਹੈ।
-
ਹਾਲ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 2018-19 ਦੇ ਬਾਅਦ ਪਹਿਲੀ ਵਾਰ ਗ੍ਰਾਮੀਣ ਖੇਤਰਾਂ ਤੋਂ ਸ਼ਹਿਰੀ ਖੇਤਰਾਂ ਵਿੱਚ ਪੁਰਸ਼ ਵਰਕਰਾਂ ਦਾ ਪ੍ਰਵਾਸ ਹੋਇਆ ਹੈ, ਜਦਕਿ ਖੇਤੀਬਾੜੀ ਵਿੱਚ ਗ੍ਰਾਮੀਣ ਮਹਿਲਾ ਰੋਜ਼ਗਾਰ ਵਿੱਚ ਵਾਧਾ ਹੋਇਆ ਹੈ।
-
ਸਵੈਰੋਜ਼ਗਾਰ ਵਿੱਚ ਵਾਧਾ ਹੋਇਆ ਹੈ, ਖਾਸ ਤੌਰ ‘ਤੇ ਗ੍ਰਾਮੀਣ ਵਰਕਰਾਂ ਅਤੇ ਮਹਿਲਾਵਾਂ ਦਰਮਿਆਨ, ਜਿਸ ਨੇ ਆਰਥਿਕ ਭਾਗੀਦਾਰੀ ਵਿੱਚ ਯੋਗਦਾਨ ਦਿੱਤਾ ਹੈ।
ਸਿੱਟਾ
ਸਿੱਟੇ ਦੇ ਤੌਰ ‘ਤੇ, ਭਾਰਤ ਨੇ ਪਿਛਲੇ ਦਹਾਕੇ ਵਿੱਚ ਗਰੀਬੀ ਘੱਟ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਵਿਸ਼ਵ ਬੈਂਕ ਦੀ ਸਪ੍ਰਿੰਗ 2025 ਗਰੀਬੀ ਅਤੇ ਸਮਾਨਤਾ ਸੰਖੇਪ ਰਿਪੋਰਟ ਇਨ੍ਹਾਂ ਉਪਲਬਧੀਆਂ ‘ਤੇ ਚਾਨਣਾ ਪਾਉਂਦੀ ਹੈ। ਇਹ ਸਮਾਵੇਸ਼ੀ ਵਿਕਾਸ ਦੇ ਲਈ ਦੇਸ਼ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਉੱਚ ਅਤੇ ਨਿਮਨ-ਮੱਧ ਆਮਦਨ ਵਾਲੀ ਗਰੀਬੀ ਵਿੱਚ ਤੇਜ਼ ਗਿਰਾਵਟ, ਨਾਲ ਹੀ ਗ੍ਰਾਮੀਣ-ਸ਼ਹਿਰੀ ਗਰੀਬੀ ਦੇ ਅੰਤਰ ਵਿੱਚ ਕਮੀ, ਭਾਰਤ ਸਰਕਾਰ ਦੇ ਪ੍ਰਭਾਵੀ ਯਤਨਾਂ ਨੂੰ ਦਰਸਾਉਂਦੀ ਹੈ। ਇਸ ਦੇ ਇਲਾਵਾ, ਰੋਜ਼ਗਾਰ ਵਿੱਚ ਵਾਧਾ, ਖਾਸ ਤੌਰ ‘ਤੇ ਮਹਿਲਾਵਾਂ ਦਰਮਿਆਨ ਅਤੇ ਬਹੁਆਯਾਮੀ ਗਰੀਬੀ ਵਿੱਚ ਕਮੀ ਜੀਵਨ ਪੱਧਰ ਵਿੱਚ ਵਿਆਪਕ ਸੁਧਾਰ ਦੇ ਵੱਲ ਇਸ਼ਾਰਾ ਕਰਦੀ ਹੈ। ਜਿਵੇਂ-ਜਿਵੇਂ ਭਾਰਤ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ, ਇਹ ਉਪਲਬਧੀਆਂ ਗਰੀਬੀ ਅਤੇ ਅਸਮਾਨਤਾ ਨਾਲ ਨਿਪਟਣ ਵਿੱਚ ਨਿਰੰਤਰ ਪ੍ਰਗਤੀ ਦੇ ਲਈ ਇੱਕ ਠੋਸ ਅਧਾਰ ਦੇ ਰੂਪ ਵਿੱਚ ਕੰਮ ਕਰਨਗੀਆਂ।
ਸੰਦਰਭ:
-
https://documents1.worldbank.org/curated/en/099722104222534584/pdf/IDU-25f34333-d3a3-44ae-8268-86830e3bc5a5.pdf
-
https://www.worldbank.org/en/topic/poverty/publication/poverty-and-equity-briefs
-
https://x.com/mygovindia/status/1915754422560346536
ਪੀਡੀਐੱਫ ਡਾਉਨਲੋਡ ਕਰਨ ਲਈ ਇੱਥੇ ਕਲਿੱਕ ਕਰੋ
*****
ਸੰਤੋਸ਼ ਕੁਮਾਰ/ਸਰਲਾ ਮੀਨਾ/ਸੌਰਭ ਕਾਲੀਆ
(Release ID: 2124896)
Visitor Counter : 6